Psalm 33:13
ਯਹੋਵਾਹ ਨੇ ਸਵਰਗ ਤੋਂ ਹੇਠਾਂ ਤੱਕਿਆ, ਅਤੇ ਉਸ ਨੇ ਸਮੂਹ ਲੋਕਾਂ ਨੂੰ ਦੇਖਿਆ।
Psalm 33:13 in Other Translations
King James Version (KJV)
The LORD looketh from heaven; he beholdeth all the sons of men.
American Standard Version (ASV)
Jehovah looketh from heaven; He beholdeth all the sons of men;
Bible in Basic English (BBE)
The Lord is looking down from heaven; he sees all the sons of men;
Darby English Bible (DBY)
Jehovah looketh from the heavens; he beholdeth all the sons of men:
Webster's Bible (WBT)
The LORD looketh from heaven; he beholdeth all the sons of men.
World English Bible (WEB)
Yahweh looks from heaven. He sees all the sons of men.
Young's Literal Translation (YLT)
From the heavens hath Jehovah looked, He hath seen all the sons of men.
| The Lord | מִ֭שָּׁמַיִם | miššāmayim | MEE-sha-ma-yeem |
| looketh | הִבִּ֣יט | hibbîṭ | hee-BEET |
| from heaven; | יְהוָ֑ה | yĕhwâ | yeh-VA |
| beholdeth he | רָ֝אָ֗ה | rāʾâ | RA-AH |
| אֶֽת | ʾet | et | |
| all | כָּל | kāl | kahl |
| the sons | בְּנֵ֥י | bĕnê | beh-NAY |
| of men. | הָאָדָֽם׃ | hāʾādām | ha-ah-DAHM |
Cross Reference
ਜ਼ਬੂਰ 11:4
ਯਹੋਵਾਹ ਆਪਣੇ ਪਵਿੱਤਰ ਮਹਿਲ ਵਿੱਚ ਹਾਜਰ ਹੈ। ਉਹ ਸਵਰਗ ਅੰਦਰ ਆਪਣੇ ਤਖਤ ਉੱਤੇ ਬੈਠਾ ਹੈ ਅਤੇ ਜੋ ਕੁਝ ਵੀ ਵਾਪਰੇ ਉਹ ਵੇਖਦਾ ਹੈ। ਉਹ ਲੋਕਾਂ ਦਾ ਨਿਆਂ ਕਰਨ ਲਈ, ਤੱਕਦਾ ਹੈ ਕਿ ਉਹ ਚੰਗੇ ਹਨ ਜਾਂ ਬੁਰੇ।
ਅੱਯੂਬ 28:24
ਪਰਮੇਸ਼ੁਰ ਧਰਤੀ ਦੇ ਅੰਤਾਂ ਨੂੰ ਦੇਖ ਸੱਕਦਾ ਹੈ। ਪਰਮੇਸ਼ੁਰ ਅਕਾਸ਼ ਹੇਠਲੀ ਹਰ ਸ਼ੈਅ ਨੂੰ ਦੇਖਦਾ ਹੈ।
ਜ਼ਬੂਰ 14:2
ਯਹੋਵਾਹ ਨੇ ਸਵਰਗ ਵਿੱਚੋਂ, ਜੇ ਕੁਝ ਸਿਆਣੇ ਲੋਕ ਹੋਣ, ਵੇਖਣ ਲਈ ਤੱਕਿਆ। ਸਿਆਣੇ ਲੋਕੋ, ਮਦਦ ਲਈ ਪਰਮੇਸ਼ੁਰ ਵੱਲ ਮੁੜੋ।
ਇਬਰਾਨੀਆਂ 4:13
ਦੁਨੀਆਂ ਵਿੱਚ ਕੁਝ ਵੀ ਪਰਮੇਸ਼ੁਰ ਤੋਂ ਛੁਪਿਆ ਨਹੀਂ ਰਹਿ ਸੱਕਦਾ। ਉਹ ਸਭ ਚੀਜ਼ਾਂ ਨੂੰ ਸਾਫ਼ ਦੇਖ ਸੱਕਦਾ ਹੈ। ਹਰ ਚੀਜ਼ ਉਸ ਦੇ ਸਾਹਮਣੇ ਖੁੱਲ੍ਹੀ ਹੈ। ਅਤੇ ਉਸੇ ਨੂੰ ਸਾਨੂੰ ਆਪਣੇ ਜੀਵਨ ਢੰਗ ਦਾ ਲੇਖਾ ਦੇਣਾ ਪਵੇਗਾ।
ਨੂਹ 3:50
ਯਹੋਵਾਹ ਜੀ, ਮੈਂ ਉਦੋਂ ਤੀਕ ਰੋਦਾ ਰਹਾਂਗਾ ਜਦੋਂ ਤੀਕ ਕਿ ਤੁਸੀਂ ਹੇਠਾਂ ਸਾਡੇ ਵੱਲ ਨਹੀਂ ਤੱਕਦੇ। ਮੈਂ ਰੋਦਾ ਰਹਾਂਗਾ ਜਦੋਂ ਤੀਕ ਕਿ ਤੁਸੀਂ ਸਾਨੂੰ ਅਕਾਸ਼ ਵਿੱਚੋਂ ਨਹੀਂ ਦੇਖਦੇ!
ਯਰਮਿਆਹ 23:23
ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੈਂ ਪਰਮੇਸ਼ੁਰ ਹਾਂ, ਅਤੇ ਮੈਂ ਸਦਾ ਨੇੜੇ ਹਾਂ! ਮੈਂ ਦੂਰ ਨਹੀਂ ਹਾਂ!
ਅਮਸਾਲ 15:3
ਯਹੋਵਾਹ ਦੀਆਂ ਅੱਖਾਂ ਹਰ ਪਾਸੇ ਹਨ, ਉਹ ਜਿਹੜੇ ਬਦ ਹਨ ਅਤੇ ਜਿਹੜੇ ਚੰਗੇ ਹਨ ਦੋਵਾਂ ਨੂੰ ਵੇਖਦਾ ਹੈ।
ਜ਼ਬੂਰ 102:19
ਯਹੋਵਾਹ ਸਵਰਗ ਵਿੱਚੋਂ ਹੇਠਾਂ ਧਰਤੀ ਉੱਤੇ ਵੇਖੇਗਾ।
ਜ਼ਬੂਰ 53:2
ਸੱਚਮੁੱਚ ਪਰਮੇਸ਼ੁਰ ਸਵਰਗ ਵਿੱਚੋਂ ਸਾਡੇ ਉੱਤੇ ਨਜ਼ਰ ਰੱਖ ਰਿਹਾ ਹੈ। ਪਰਮੇਸ਼ੁਰ ਸਿਆਣੇ ਲੋਕਾਂ ਦੀ ਭਾਲ ਵਿੱਚ ਹੈ ਜਿਹੜੇ ਪਰਮੇਸ਼ੁਰ ਨੂੰ ਭਾਲ ਰਹੇ ਹਨ।
੨ ਤਵਾਰੀਖ਼ 16:9
ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਵੇਖਦੀਆਂ ਹਨ ਤਾਂ ਕਿ ਉਹ ਉਨ੍ਹਾਂ ਦੀ ਮਦਦ ਕਰੇ ਜਿਨ੍ਹਾਂ ਦਾ ਦਿਲ ਉਸ ਉੱਪਰ ਪੂਰਾ ਨਿਹਚਾ ਰੱਖਦਾ ਹੈ। ਆਸਾ, ਤੂੰ ਮੂਰਖਤਾਈ ਕੀਤੀ ਇਸ ਲਈ ਹੁਣ ਤੇਰੇ ਅੱਗੇਰੇ ਜੀਵਨ ’ਚ ਲੜਾਈ ਹੀ ਲੜਾਈ ਹੈ।”