Psalm 142:5
ਇਸ ਲਈ ਮੈਂ ਰੋ-ਰੋ ਕੇ ਯਹੋਵਾਹ ਅੱਗੇ ਮਦਦ ਲਈ ਪ੍ਰਾਰਥਨਾ ਕਰਦਾ ਹਾਂ। “ਯਹੋਵਾਹ ਤੁਸੀਂ ਮੇਰਾ ਸੁਰੱਖਿਅਤ ਟਿਕਾਣਾ ਹੋ। ਯਹੋਵਾਹ, ਤੁਸੀਂ ਮੈਨੂੰ ਜਿਉਂਦਾ ਰਹਿਣ ਦੇ ਸੱਕਦੇ ਹੋ।”
Psalm 142:5 in Other Translations
King James Version (KJV)
I cried unto thee, O LORD: I said, Thou art my refuge and my portion in the land of the living.
American Standard Version (ASV)
I cried unto thee, O Jehovah; I said, Thou art my refuge, My portion in the land of the living.
Bible in Basic English (BBE)
I have made my cry to you, O Lord; I have said, You are my safe place, and my heritage in the land of the living.
Darby English Bible (DBY)
I cried unto thee, Jehovah; I said, Thou art my refuge, my portion in the land of the living.
World English Bible (WEB)
I cried to you, Yahweh. I said, "You are my refuge, My portion in the land of the living."
Young's Literal Translation (YLT)
I have cried unto thee, O Jehovah, I have said, `Thou `art' my refuge, My portion in the land of the living.'
| I cried | זָעַ֥קְתִּי | zāʿaqtî | za-AK-tee |
| unto | אֵלֶ֗יךָ | ʾēlêkā | ay-LAY-ha |
| Lord: O thee, | יְה֫וָ֥ה | yĕhwâ | YEH-VA |
| I said, | אָ֭מַרְתִּי | ʾāmartî | AH-mahr-tee |
| Thou | אַתָּ֣ה | ʾattâ | ah-TA |
| refuge my art | מַחְסִ֑י | maḥsî | mahk-SEE |
| and my portion | חֶ֝לְקִ֗י | ḥelqî | HEL-KEE |
| land the in | בְּאֶ֣רֶץ | bĕʾereṣ | beh-EH-rets |
| of the living. | הַֽחַיִּים׃ | haḥayyîm | HA-ha-yeem |
Cross Reference
ਜ਼ਬੂਰ 16:5
ਮੇਰਾ ਭੋਜਨ ਤੇ ਪਿਆਲਾ ਸਿਰਫ਼ ਪਰਮੇਸ਼ੁਰ ਪਾਸੋਂ ਆਉਂਦਾ ਹੈ। ਜਿਸ ਤਰ੍ਹਾਂ ਕਿ ਯਹੋਵਾਹ ਨੇ ਮੈਨੂੰ ਮੇਰਾ ਵਿਰਸਾ ਦਿੱਤਾ ਹੈ।
ਜ਼ਬੂਰ 27:13
ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੈਂ ਮਰਨ ਤੋਂ ਪਹਿਲਾਂ ਯਹੋਵਾਹ ਦੀ ਚੰਗਿਆਈ ਦੇਖਾਂਗਾ।
ਜ਼ਬੂਰ 46:1
ਨਿਰਦੇਸ਼ਕ ਲਈ: ਕੋਰਹ ਪਰਿਵਾਹ ਦਾ ਇੱਕ ਗੀਤ। ਅਲਾਮੋਥ ਦੁਆਰਾ ਇੱਕ ਗੀਤ। ਪਰਮੇਸ਼ੁਰ ਸਾਡੀ ਤਾਕਤ ਦਾ ਸ਼ਰਚਸ਼ਮਾ ਹੈ। ਹਮੇਸ਼ਾ ਸੰਕਟ ਕਾਲ ਵਿੱਚ ਉਸ ਕੋਲੋਂ, ਅਸੀਂ ਸਹਾਇਤਾ ਲੈ ਸੱਕਦੇ ਹਾਂ।
੨ ਤਿਮੋਥਿਉਸ 4:17
ਔਰ ਪ੍ਰਭੂ ਉੱਥੇ ਮੇਰੇ ਨਾਲ ਸੀ। ਉਸ ਨੇ ਮੈਨੂੰ ਤਾਕਤ ਦਿੱਤੀ ਤਾਂ ਕਿ ਮੈਂ ਪੂਰੀ ਤਰ੍ਹਾਂ ਗੈਰ-ਯਹੂਦੀਆਂ ਨੂੰ ਖੁਸ਼ਖਬਰੀ ਦੱਸ ਸੱਕਾਂ। ਪ੍ਰਭੂ ਚਾਹੁੰਦਾ ਸੀ ਕਿ ਸਾਰੇ ਗੈਰ-ਯਹੂਦੀ ਉਸ ਖੁਸ਼ਖਬਰੀ ਨੂੰ ਸੁਨਣ। ਇਸ ਲਈ ਮੈਂ ਸ਼ੇਰ ਦੇ ਮੂੰਹੋਂ ਬਚਾਇਆ ਗਿਆ ਸੀ।
ਯੂਹੰਨਾ 16:32
ਮੈਨੂੰ ਧਿਆਨ ਨਾਲ ਸੁਣੋ, ਇੱਕ ਸਮਾਂ ਆਵੇਗਾ ਜਦੋਂ ਤੁਸੀਂ ਸਭ ਖਿੰਡ ਜਾਵੋਂਗੇ ਅਤੇ ਆਪਣੇ ਘਰੀਂ ਮੁੜ ਜਾਵੋਂਗੇ ਅਤੇ ਤੁਸੀਂ ਮੈਨੂੰ ਇੱਕਲਾ ਛੱਡ ਦੇਵੋਂਗੇ। ਉਹ ਸਮਾਂ ਹੁਣ ਆ ਹੀ ਚੁੱਕਿਆ ਹੈ। ਪਰ ਤਾਂ ਵੀ ਮੈਂ ਇੱਕਲਾ ਨਹੀਂ ਹੋਵਾਂਗਾ ਕਿਉਂਕਿ ਪਿਤਾ ਮੇਰੇ ਨਾਲ ਹੈ।
ਨੂਹ 3:24
ਮੈਂ ਆਪਣੇ-ਆਪ ਨੂੰ ਆਖਦਾ ਹਾਂ, “ਯਹੋਵਾਹ ਮੇਰਾ ਪਰਮੇਸ਼ੁਰ ਹੈ ਅਤੇ ਮੈਂ ਉਸ ਵਿੱਚ ਭਰੋਸਾ ਕਰਦਾ ਹਾਂ।”
ਜ਼ਬੂਰ 119:57
ਹੇਥ ਯਹੋਵਾਹ, ਮੈਂ ਫ਼ੈਸਲਾ ਕੀਤਾ ਸੀ ਕਿ ਤੁਹਾਡੇ ਆਦੇਸ਼ਾ ਨੂੰ ਮੰਨਣਾ ਮੇਰਾ ਫ਼ਰਜ਼ ਹੈ।
ਜ਼ਬੂਰ 91:9
ਕਿਉਂ? ਕਿਉਂਕਿ ਤੁਸੀਂ ਯਹੋਵਾਹ ਉੱਤੇ ਵਿਸ਼ਵਾਸ ਕਰਦੇ ਹੋ, ਤੁਸੀਂ ਸਰਬ ਉੱਚ ਪਰਮੇਸ਼ੁਰ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾਇਆ ਹੈ।
ਜ਼ਬੂਰ 91:2
ਮੈਂ ਆਪਣੇ ਪਰਮੇਸ਼ੁਰ ਨੂੰ ਦੱਸਦਾ ਹਾਂ, “ਤੁਸੀਂ ਮੇਰੀ ਸੁਰੱਖਿਆ ਦਾ ਸਥਾਨ, ਮੇਰਾ ਕਿਲ੍ਹਾ ਹੋ। ਮੇਰੇ ਪਰਮੇਸ਼ੁਰ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।”
ਜ਼ਬੂਰ 73:26
ਸ਼ਾਇਦ ਮੇਰਾ ਮਨ ਤੇ ਸ਼ਰੀਰ ਨਸ਼ਟ ਹੋ ਜਾਣਗੇ ਪਰ ਮੇਰੇ ਕੋਲ ਇੱਕ ਚੱਟਾਨ ਹੈ ਜਿਸ ਨੂੰ ਮੈਨੂੰ ਪਿਆਰ ਕਰਨਾ ਚਾਹੀਦਾ। ਹਮੇਸ਼ਾ ਪਰਮੇਸ਼ੁਰ ਮੇਰੇ ਕੋਲ ਹੈ।
ਜ਼ਬੂਰ 62:6
ਪਰਮੇਸ਼ੁਰ ਮੇਰਾ ਕਿਲ੍ਹਾ ਹੈ। ਪਰਮੇਸ਼ੁਰ ਮੈਨੂੰ ਬਚਾਉਂਦਾ ਹੈ। ਉੱਚੇ ਪਰਬਤਾਂ ਉੱਤੇ ਪਰਮੇਸ਼ੁਰ ਹੀ ਮੇਰਾ ਸੁਰੱਖਿਅਤ ਟਿਕਾਣਾ ਹੈ।
ਜ਼ਬੂਰ 56:13
ਕਿਉਂ ਕਿ ਤੁਸੀਂ ਮੈਨੂੰ ਮੌਤ ਕੋਲੋਂ ਬਚਾਇਆ। ਤੁਸੀਂ ਮੈਨੂੰ ਹਾਰਨ ਤੋਂ ਬਚਾਈ ਰੱਖਿਆ। ਤਾਂ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਵਿੱਚ ਤੁਹਾਡੀ ਸੇਵਾ ਕਰ ਸੱਕਾਂ।
ਜ਼ਬੂਰ 46:11
ਸਰਬ ਸ਼ਕਤੀਮਾਨ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ। ਯਾਕੂਬ ਦਾ ਯਹੋਵਾਹ ਸਾਡਾ ਸੁਰੱਖਿਅਤ ਸਥਾਨ ਹੈ।
ਜ਼ਬੂਰ 46:7
ਸਰਬ ਸ਼ਕਤੀਮਾਨ ਯਹੋਵਾਹ ਸਾਡੇ ਅੰਗ-ਸੰਗ ਹੈ। ਯਾਕੂਬ ਦਾ ਪਰਮੇਸ਼ੁਰ ਸਾਡੀ ਸੁਰੱਖਿਅਤ ਥਾਂ ਹੈ।