Psalm 13:4
ਜੇਕਰ ਇਹ ਵਾਪਰੇ ਮੇਰਾ ਵੈਰੀ ਆਖੇਗਾ, “ਮੈਂ ਉਸ ਨੂੰ ਹਰਾ ਦਿੱਤਾ ਹੈ।” ਜੇਕਰ ਮੇਰਾ ਦੁਸ਼ਮਣ ਮੈਨੂੰ ਹਰਾ ਦੇਵੇਗਾ। ਉਹ ਖੁਸ਼ ਹੋਵੇਗਾ।
Psalm 13:4 in Other Translations
King James Version (KJV)
Lest mine enemy say, I have prevailed against him; and those that trouble me rejoice when I am moved.
American Standard Version (ASV)
Lest mine enemy say, I have prevailed against him; `Lest' mine adversaries rejoice when I am moved.
Bible in Basic English (BBE)
And he who is against me may not say, I have overcome him; and those who are troubling me may not be glad when I am moved.
Darby English Bible (DBY)
Lest mine enemy say, I have prevailed against him! [lest] mine adversaries be joyful when I am moved.
Webster's Bible (WBT)
Lest my enemy say, I have prevailed against him; and those that trouble me rejoice when I am moved.
World English Bible (WEB)
Lest my enemy say, "I have prevailed against him;" Lest my adversaries rejoice when I fall.
Young's Literal Translation (YLT)
Lest mine enemy say, `I overcame him,' Mine adversaries joy when I am moved.
| Lest | פֶּן | pen | pen |
| mine enemy | יֹאמַ֣ר | yōʾmar | yoh-MAHR |
| say, | אֹיְבִ֣י | ʾôybî | oy-VEE |
| against prevailed have I | יְכָלְתִּ֑יו | yĕkoltîw | yeh-hole-TEEOO |
| trouble that those and him; | צָרַ֥י | ṣāray | tsa-RAI |
| me rejoice | יָ֝גִ֗ילוּ | yāgîlû | YA-ɡEE-loo |
| when | כִּ֣י | kî | kee |
| I am moved. | אֶמּֽוֹט׃ | ʾemmôṭ | eh-mote |
Cross Reference
ਜ਼ਬੂਰ 25:2
ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ, ਮੈਂ ਆਸ ਰੱਖਦਾ ਹਾਂ ਕਿ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ। ਮੇਰੇ ਦੁਸ਼ਮਣ ਮੇਰੇ ਉੱਤੇ ਨਹੀਂ ਹੱਸਣਗੇ।
ਯਰਮਿਆਹ 1:19
ਉਹ ਸਾਰੇ ਲੋਕ, ਤੇਰੇ ਵਿਰੁੱਧ ਲੜਨਗੇ ਪਰ ਉਹ ਤੈਨੂੰ ਨਹੀਂ ਹਰਾਉਣਗੇ। ਕਿਉਂ? ਕਿਉਂ ਕਿ ਮੈਂ ਤੇਰੇ ਸੰਗ ਹਾਂ, ਅਤੇ ਮੈਂ ਤੈਨੂੰ ਬਚਾਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
ਜ਼ਬੂਰ 38:16
ਜੇਕਰ ਮੈਂ ਕੁਝ ਆਖਦਾ ਹਾ, “ਮੇਰੇ ਦੁਸ਼ਮਣ ਮੇਰੇ ਉੱਤੇ ਹੱਸਣਗੇ। ਉਹ ਵੇਖਣਗੇ ਕਿ ਮੈਂ ਬਿਮਾਰ ਹਾਂ, ਅਤੇ ਆਖਣਗੇ ਕਿ ਮੈਨੂੰ ਮੇਰੇ ਪਾਪਾਂ ਲਈ ਦੰਡ ਮਿਲ ਰਿਹਾ ਹੈ।”
ਹਿਜ਼ ਕੀ ਐਲ 35:12
ਅਤੇ ਫ਼ੇਰ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਮੈਂ ਤੁਹਾਡੀਆਂ ਸਾਰੀਆਂ ਬੇਇੱਜ਼ਤੀਆਂ ਬਾਰੇ ਸੁਣ ਲਿਆ ਹੈ। “ਤੁਸੀਂ ਇਸਰਾਏਲ ਦੇ ਪਰਬਤ ਦੇ ਵਿਰੁੱਧ ਬਹੁਤ ਮੰਦਾ ਬੋਲਿਆ ਹੈ। ਤੁਸੀਂ ਆਖਿਆ ਸੀ, ‘ਇਸਰਾਏਲ ਤਬਾਹ ਹੋ ਗਿਆ ਹੈ! ਅਸੀਂ ਉਨ੍ਹਾਂ ਨੂੰ ਭੋਜਨ ਵਾਂਗ ਚਬਾ ਜਾਵਾਂਗੇ!’
ਨੂਹ 1:16
“ਮੈਂ ਇਨ੍ਹਾਂ ਸਾਰੀਆਂ ਗੱਲਾਂ ਲਈ ਰੋਦੀ ਹਾਂ। ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ। ਇੱਥੇ ਮੇਰੇ ਨਜ਼ਦੀਕ ਕੋਈ ਅਜਿਹਾ ਵਿਅਕਤੀ ਨਹੀਂ ਜੋ ਮੈਨੂੰ ਸੁੱਖ ਅਤੇ ਹੌਂਸਲਾ ਦੇ ਸੱਕੇ। ਮੇਰੇ ਬੱਚੇ ਬੰਜਰ ਧਰਤੀ ਵਾਂਗਰਾਂ ਨੇ। ਉਹ ਇਸ ਤਰ੍ਹਾਂ ਨੇ ਕਿਉਂ ਕਿ ਦੁਸ਼ਮਣ ਜਿੱਤ ਗਿਆ ਹੈ।”
ਅਮਸਾਲ 12:3
ਇੱਕ ਜਣਾ ਬਦੀ ਰਾਹੀਂ ਆਪਣੇ-ਆਪ ਨੂੰ ਸਥਾਪਿਤ ਨਹੀਂ ਕਰ ਸੱਕਦਾ, ਪਰ ਧਰਮੀ ਬੰਦੇ ਨੂੰ ਕਦੇ ਵੀ ਉਖਾੜਿਆ ਨਹੀਂ ਜਾ ਸੱਕਦਾ।
ਜ਼ਬੂਰ 121:1
ਮੰਦਰ ਵਿੱਚ ਜਾਣ ਵਾਲਿਆ ਲਈ ਇੱਕ ਗੀਤ। ਮੈਂ ਮਦਦ ਲਈ ਪਹਾੜੀਆਂ ਵੱਲ ਵੇਖਿਆ, ਪਰ ਅਸਲ ਵਿੱਚ ਮੇਰੇ ਲਈ ਮਦਦ ਕਿੱਥੋਂ ਆਵੇਗੀ।
ਜ਼ਬੂਰ 112:6
ਉਸ ਬੰਦੇ ਦਾ ਕਦੀ ਵੀ ਪਤਨ ਨਹੀਂ ਹੋਵੇਗਾ। ਇੱਕ ਚੰਗਾ ਵਿਅਕਤੀ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ।
ਜ਼ਬੂਰ 62:6
ਪਰਮੇਸ਼ੁਰ ਮੇਰਾ ਕਿਲ੍ਹਾ ਹੈ। ਪਰਮੇਸ਼ੁਰ ਮੈਨੂੰ ਬਚਾਉਂਦਾ ਹੈ। ਉੱਚੇ ਪਰਬਤਾਂ ਉੱਤੇ ਪਰਮੇਸ਼ੁਰ ਹੀ ਮੇਰਾ ਸੁਰੱਖਿਅਤ ਟਿਕਾਣਾ ਹੈ।
ਜ਼ਬੂਰ 62:2
ਮੇਰੇ ਬਹੁਤ ਵੈਰੀ ਹਨ, ਪਰ ਪਰਮੇਸ਼ੁਰ ਮੇਰਾ ਕਿਲ੍ਹਾ ਹੈ। ਪਰਮੇਸ਼ੁਰ ਮੈਨੂੰ ਬਚਾਉਂਦਾ ਹੈ। ਪਰਮੇਸ਼ੁਰ ਉੱਚੇ ਪਰਬਤਾਂ ਉੱਤੇ ਮੇਰਾ ਸੁਰੱਖਿਆ ਦਾ ਟਿਕਾਣਾ ਹੈ। ਵੱਡੀ ਫ਼ੌਜ ਵੀ ਮੈਨੂੰ ਨਹੀਂ ਹਰਾ ਸੱਕਦੀ।
ਜ਼ਬੂਰ 55:22
ਆਪਣੇ ਫ਼ਿਕਰ ਯਹੋਵਾਹ ਨੂੰ ਸੌਂਪ ਦਿਉ ਅਤੇ ਉਹ ਤੁਹਾਡਾ ਧਿਆਨ ਰੱਖੇਗਾ। ਯਹੋਵਾਹ ਕਦੀ ਵੀ ਚੰਗੇ ਲੋਕਾਂ ਨੂੰ ਹਾਰਨ ਨਹੀਂ ਦੇਵੇਗਾ।
ਜ਼ਬੂਰ 35:25
ਉਨ੍ਹਾਂ ਲੋਕਾਂ ਨੂੰ ਨਾ ਆਖਣ ਦਿਉ, “ਆਹਾ। ਅਸੀਂ ਜੋ ਚਾਹਿਆ ਸਾਨੂੰ ਮਿਲ ਗਿਆ।” ਯਹੋਵਾਹ, ਉਨ੍ਹਾਂ ਨੂੰ ਨਾ ਆਖਣ ਦਿਉ, “ਅਸੀਂ ਉਸ ਨੂੰ ਤਬਾਹ ਕਰ ਦਿੱਤਾ।”
ਜ਼ਬੂਰ 35:19
ਮੇਰੇ ਝੂਠੇ ਦੁਸ਼ਮਣ ਹੱਸਦੇ ਨਹੀਂ ਰਹਿ ਸੱਕਣਗੇ। ਅਵੱਸ਼ ਹੀ ਮੇਰੇ ਦੁਸ਼ਮਣਾਂ ਨੂੰ ਉਨ੍ਹਾਂ ਦੀਆਂ ਗੁਪਤ ਵਿਉਂਤਾ ਦਾ ਦੰਡ ਮਿਲੇਗਾ।
ਜ਼ਬੂਰ 10:11
ਇਸੇ ਲਈ, ਬੇਬਸ ਲੋਕ ਸੋਚਣ ਲੱਗੇ ਹਨ, “ਕਿ ਪਰਮੇਸ਼ੁਰ ਸਾਨੂੰ ਸਦਾ ਲਈ ਭੁੱਲ ਗਿਆ ਹੈ, ਉਹ ਸਾਥੋਂ ਬੇਮੁੱਖ ਹੋ ਗਿਆ ਹੈ, ਉਹ ਇਹ ਵੀ ਨਹੀਂ ਵੇਖਦਾ ਕਿ ਸਾਡੇ ਨਾਲ ਕੀ ਵਾਪਰਦਾ ਹੈ।”
ਜ਼ਬੂਰ 9:19
ਯਹੋਵਾਹ, ਉੱਠ ਅਤੇ ਕੌਮਾਂ ਦਾ ਨਿਆਂ ਕਰ, ਲੋਕਾਂ ਨੂੰ ਨਾ ਸੋਚਣ ਦੇ ਕਿ ਉਹ ਤਾਕਤਵਰ ਹਨ।
ਯਸ਼ਵਾ 7:9
ਕਨਾਨੀ ਲੋਕ ਅਤੇ ਇਸ ਦੇਸ਼ ਦੇ ਹੋਰ ਸਾਰੇ ਲੋਕ ਇਸ ਘਟਨਾ ਬਾਰੇ ਸੁਣਨਗੇ। ਫ਼ੇਰ ਉਹ ਸਾਡੇ ਉੱਤੇ ਹਮਲਾ ਕਰ ਦੇਣਗੇ ਅਤੇ ਸਾਨੂੰ ਸਾਰਿਆਂ ਨੂੰ ਮਾਰ ਦੇਣਗੇ! ਫ਼ੇਰ ਤੁਸੀਂ ਮਹਾਨ ਨਾਮ ਦੀ ਰੱਖਿਆ ਕਰਨ ਲਈ ਕੀ ਕਰੋਂਗੇ?”