Psalm 119:2
ਜਿਹੜੇ ਲੋਕ ਯਹੋਵਾਹ ਦੇ ਕਰਾਰ ਨੂੰ ਮੰਨਦੇ ਹਨ ਉਹ ਖੁਸ਼ ਹਨ। ਉਹ ਸਲਾਹ ਲਈ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ ਪੁੱਛਦੇ ਹਨ।
Psalm 119:2 in Other Translations
King James Version (KJV)
Blessed are they that keep his testimonies, and that seek him with the whole heart.
American Standard Version (ASV)
Blessed are they that keep his testimonies, That seek him with the whole heart.
Bible in Basic English (BBE)
Happy are they who keep his unchanging word, searching after him with all their heart.
Darby English Bible (DBY)
Blessed are they that observe his testimonies, that seek him with the whole heart;
World English Bible (WEB)
Blessed are those who keep his statutes, Who seek him with their whole heart.
Young's Literal Translation (YLT)
O the happiness of those keeping His testimonies, With the whole heart they seek Him.
| Blessed | אַ֭שְׁרֵי | ʾašrê | ASH-ray |
| are they that keep | נֹצְרֵ֥י | nōṣĕrê | noh-tseh-RAY |
| his testimonies, | עֵדֹתָ֗יו | ʿēdōtāyw | ay-doh-TAV |
| seek that and | בְּכָל | bĕkāl | beh-HAHL |
| him with the whole | לֵ֥ב | lēb | lave |
| heart. | יִדְרְשֽׁוּהוּ׃ | yidrĕšûhû | yeed-reh-SHOO-hoo |
Cross Reference
ਯੂਹੰਨਾ 14:23
ਯਿਸੂ ਨੇ ਆਖਿਆ, “ਜੇਕਰ ਕੋਈ ਵਿਅਕਤੀ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਉਪਦੇਸ਼ ਦਾ ਵੀ ਅਨੁਸਰਣ ਕਰੇਗਾ ਤੇ ਮੇਰਾ ਪਿਤਾ ਉਸ ਵਿਅਕਤੀ ਨੂੰ ਪਿਆਰ ਕਰੇਗਾ। ਮੈਂ ਅਤੇ ਮੇਰਾ ਪਿਤਾ ਉਸ ਕੋਲ ਆਵਾਂਗੇ ਅਤੇ ਉਸ ਦੇ ਨਾਲ ਰਹਾਂਗੇ।
ਹਿਜ਼ ਕੀ ਐਲ 36:27
ਅਤੇ ਮੈਂ ਆਪਣਾ ਆਤਮਾ ਤੁਹਾਡੇ ਅੰਦਰ ਰੱਖ ਦਿਆਂਗਾ। ਮੈਂ ਤੁਹਾਨੂੰ ਇਸ ਤਰ੍ਹਾਂ ਬਦਲ ਦਿਆਂਗਾ ਕਿ ਤੁਸੀਂ ਮੇਰੇ ਕਨੂੰਨਾ ਨੂੰ ਮੰਨੋਗੇ। ਤੁਸੀਂ ਮੇਰੇ ਆਦੇਸ਼ਾਂ ਨੂੰ ਧਿਆਨ ਨਾਲ ਪ੍ਰਵਾਨ ਕਰੋਂਗੇ।
ਜ਼ਬੂਰ 119:22
ਮੈਨੂੰ ਸ਼ਰਮਿੰਦਾ ਅਤੇ ਨਮੋਸ਼ ਨਾ ਹੋਣ ਦੇਵੋ। ਮੈਂ ਤੁਹਾਡੇ ਕਰਾਰ ਨੂੰ ਮੰਨਿਆ ਹੈ।
ਜ਼ਬੂਰ 119:10
ਮੈਂ ਪਰਮੇਸ਼ੁਰ ਦੀ ਸੱਚੇ ਦਿਲੋ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਹੇ ਪਰਮੇਸ਼ੁਰ, ਤੁਹਾਡੇ ਆਦੇਸ਼ਾ ਨੂੰ ਮੰਨਣ ਵਿੱਚ ਮੇਰੀ ਮਦਦ ਕਰੋ।
ਅਸਤਸਨਾ 4:29
ਪਰ ਜੇਕਰ ਉੱਥੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਭਾਲੋਂਗੇ, ਤੁਸੀਂ ਉਸ ਨੂੰ ਭਾਲ ਲਵੋਂਗੇ, ਜੇਕਰ ਤੁਸੀਂ ਉਸ ਨੂੰ ਆਪਣੇ ਪੂਰੇ ਦਿਨ ਅਤੇ ਰੂਹ ਨਾਲ ਭਾਲੋਂਗੇ।
ਯਰਮਿਆਹ 29:13
ਤੁਸੀਂ ਲੋਕ ਮੇਰੀ ਤਲਾਸ਼ ਕਰੋਗੇ। ਅਤੇ ਜਦੋਂ ਤੁਸੀਂ ਪੂਰੇ ਦਿਲ ਨਾਲ ਮੇਰੀ ਤਲਾਸ਼ ਕਰੋਗੇ ਤੁਸੀਂ ਮੈਨੂੰ ਲੱਭ ਲਵੋਗੇ।
ਅਮਸਾਲ 23:26
-17- ਮੇਰੇ ਬੇਟੇ, ਜੋ ਮੈਂ ਆਖ ਰਿਹਾ ਹਾਂ ਉਸ ਨੂੰ ਧਿਆਨ ਨਾਲ ਸੁਣੋ। ਮੇਰੇ ਜੀਵਨ ਨੂੰ ਆਪਣੇ ਲਈ ਇੱਕ ਮਿਸਾਲ ਬਣਾਵੋ।
ਜ਼ਬੂਰ 119:146
ਯਹੋਵਾਹ, ਮੈਂ ਤੁਹਾਨੂੰ ਆਵਾਜ਼ ਦਿੰਦਾ ਹਾਂ ਮੈਨੂੰ ਬਚਾਉ! ਅਤੇ ਮੈਂ ਤੁਹਾਡੇ ਕਰਾਰ ਨੂੰ ਮੰਨਾਗਾ।
ਜ਼ਬੂਰ 25:10
ਯਹੋਵਾਹ ਉਨ੍ਹਾਂ ਲੋਕਾਂ ਲਈ ਦਯਾਵਾਨ ਅਤੇ ਵਫ਼ਾਦਾਰ ਹੈ ਜਿਹੜੇ ਉਸ ਦੇ ਵਾਦਿਆਂ, ਅਤੇ ਕਰਾਰਾਂ ਦਾ ਅਨੁਸਰਣ ਕਰਦੇ ਹਨ।
ਜ਼ਬੂਰ 105:45
ਪਰਮੇਸ਼ੁਰ ਨੇ ਅਜਿਹਾ ਕਿਉਂ ਕੀਤਾ? ਤਾਂ ਜੋ ਉਸ ਦੇ ਲੋਕ ਉਸ ਦੇ ਨੇਮਾਂ ਦੀ ਪਾਲਣਾ ਕਰ ਸੱਕਣ। ਤਾਂ ਜੋ ਉਹ ਧਿਆਨ ਨਾਲ ਉਸ ਦੇ ਉਪਦੇਸ਼ਾਂ ਨੂੰ ਮੰਨਣ। ਯਹੋਵਾਹ ਦੀ ਉਸਤਿਤ ਕਰੋ!
੨ ਤਵਾਰੀਖ਼ 31:21
ਉਸ ਨੇ ਜਿਹੜਾ ਵੀ ਕੰਮ ਸ਼ੁਰੂ ਕੀਤਾ, ਉਸ ਨੂੰ ਸਫ਼ਲਤਾ ਮਿਲੀ। ਭਾਵ ਸੇਵਾ, ਬਿਵਸਥਾ, ਹੁਕਮ ਅਤੇ ਪਰਮੇਸ਼ੁਰ ਦੀ ਭਾਲ ਇਹ ਸਾਰੇ ਕਾਰਜ ਉਸ ਨੇ ਦਿਲੋਂ ਕੀਤੇ ਅਤੇ ਉਸ ਨੂੰ ਸਫ਼ਲਤਾ ਮਿਲੀ।
੧ ਸਲਾਤੀਨ 2:3
ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਮੰਨ ਅਤੇ ਉਸ ਦੇ ਕਹੇ ਅਨੁਸਾਰ ਕਰ। ਉਸ ਦੀਆਂ ਸਭ ਬਿਧੀਆਂ, ਹੁਕਮਾਂ, ਨਿਆਵਾਂ ਅਤੇ ਸਾਖੀਆਂ ਨੂੰ ਮੰਨ ਜਿਵੇਂ ਕਿ ਉਹ ਮੂਸਾ ਦੀ ਬਿਵਸਥਾ ਵਿੱਚ ਲਿਖੇ ਹੋਏ ਹਨ। ਜੇਕਰ ਤੂੰ ਇਉਂ ਕਰੇਂਗਾ, ਜੋ ਕੁਝ ਵੀ ਤੂੰ ਕਰੇਂਗਾ ਜਾਂ ਜਿੱਥੇ ਵੀ ਤੂੰ ਜਾਵੇਂਗਾ, ਤੂੰ ਸਫ਼ਲ ਹੋਵੇਂਗਾ।
ਅਸਤਸਨਾ 6:17
ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾਂ ਦਾ ਦ੍ਰਿੜਤਾ ਨਾਲ ਪਾਲਣ ਕਰੋ। ਤੁਹਾਨੂੰ ਉਨ੍ਹਾਂ ਸਾਰੀਆਂ ਸਾਖੀਆਂ ਅਤੇ ਬਿਧੀਆਂ ਦਾ ਪਾਲਣਾ ਕਰਨੀ ਚਾਹੀਦੀ ਹੈ ਜਿਹੜੇ ਉਸ ਨੇ ਤੁਹਾਨੂੰ ਦਿੱਤੇ ਹਨ।
ਅਸਤਸਨਾ 6:5
ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪੂਰੇ ਦਿਲ ਨਾਲ, ਆਪਣੀ ਸਾਰੀ ਆਤਮਾ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰਨਾ ਚਾਹੀਦਾ ਹੈ।