Psalm 119:147
ਮੈਂ ਤੁਹਾਡੇ ਅੱਗੇ ਸਰਘੀ ਵੇਲੇ ਪ੍ਰਾਰਥਨਾ ਕਰਨ ਲਈ ਉੱਠਿਆ। ਮੈਨੂੰ ਤੁਹਾਡੇ ਆਖੇ ਉੱਤੇ ਵਿਸ਼ਵਾਸ ਹੈ।
Psalm 119:147 in Other Translations
King James Version (KJV)
I prevented the dawning of the morning, and cried: I hoped in thy word.
American Standard Version (ASV)
I anticipated the dawning of the morning, and cried: I hoped in thy words.
Bible in Basic English (BBE)
Before the sun is up, my cry for help comes to your ear; my hope is in your words.
Darby English Bible (DBY)
I anticipate the morning-dawn and I cry: I hope in thy word.
World English Bible (WEB)
I rise before dawn and cry for help. I put my hope in your words.
Young's Literal Translation (YLT)
I have gone forward in the dawn, and I cry, For Thy word I have hoped.
| I prevented | קִדַּ֣מְתִּי | qiddamtî | kee-DAHM-tee |
| the dawning | בַ֭נֶּשֶׁף | bannešep | VA-neh-shef |
| cried: and morning, the of | וָאֲשַׁוֵּ֑עָה | wāʾăšawwēʿâ | va-uh-sha-WAY-ah |
| I hoped | לִדְבָרְיךָ֥ | lidborykā | leed-vore-y-HA |
| in thy word. | יִחָֽלְתִּי׃ | yiḥālĕttî | yee-HA-leh-tee |
Cross Reference
ਜ਼ਬੂਰ 5:3
ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ। ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।
ਮਰਕੁਸ 1:35
ਯਿਸੂ ਖੁਸ਼ਖਬਰੀ ਦੇ ਪ੍ਰਚਾਰ ਦੀ ਤਿਆਰੀ ਕਰਦਾ ਅਗਲੀ ਸਵੇਰ, ਯਿਸੂ ਬੜੀ ਸਵਖਤੇ ਉੱਠਿਆ। ਅਜੇ ਹਨੇਰਾ ਹੀ ਸੀ ਜਦੋਂ ਉਹ ਘਰੋਂ ਨਿਕਲ ਪਿਆ, ਅਤੇ ਇੱਕਾਂਤ ਵਿੱਚ ਜਾਕੇ ਉਸ ਨੇ ਪ੍ਰਾਰਥਨਾ ਕੀਤੀ।
ਜ਼ਬੂਰ 130:5
ਮੈਂ ਯਹੋਵਾਹ ਦੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ। ਮੇਰੀ ਰੂਹ ਉਸਦਾ ਇੰਤਜ਼ਾਰ ਕਰਦੀ ਹੈ। ਮੈਨੂੰ ਯਹੋਵਾਹ ਦੇ ਆਖੇ ਉੱਤੇ ਵਿਸ਼ਵਾਸ ਹੈ।
ਇਬਰਾਨੀਆਂ 6:17
ਪਰਮੇਸ਼ੁਰ ਇਹ ਚਾਹੁੰਦਾ ਸੀ ਕਿ ਉਸਦਾ ਵਾਇਦਾ ਸੱਚਾ ਹੈ। ਪਰਮੇਸ਼ੁਰ ਇਹ ਸਬੂਤ ਉਨ੍ਹਾਂ ਲੋਕਾਂ ਲਈ ਚਾਹੁੰਦਾ ਸੀ ਜੋ ਉਸ ਦੇ ਵਾਇਦੇ ਨੂੰ ਪ੍ਰਾਪਤ ਕਰਨ ਵਾਲੇ ਸਨ। ਉਹ ਚਾਹੁੰਦਾ ਸੀ ਕਿ ਉਹ ਲੋਕ ਸਪੱਸ਼ਟਤਾ ਨਾਲ ਸਮਝ ਲੈਣ ਕਿ ਉਹ ਆਪਣੀਆਂ ਯੋਜਨਾਵਾਂ ਤਬਦੀਲ ਨਹੀਂ ਕਰੇਗਾ। ਇਸ ਲਈ ਜੋ ਪਰਮੇਸ਼ੁਰ ਨੇ ਆਖਿਆ ਵਾਪਰੇਗਾ, ਉਸ ਨੇ ਇਹ ਇੱਕ ਸੌਂਹ ਖਾਕੇ ਸਾਬਤ ਕਰ ਦਿੱਤਾ।
ਜ਼ਬੂਰ 119:81
ਕਾਫ਼ ਤੁਹਾਡੇ ਇੰਤਜ਼ਾਰ ਵਿੱਚ ਮੈਂ ਮਰਨ ਕੰਢੇ ਹਾਂ ਕਿ ਤੁਸੀਂ ਮੈਨੂੰ ਬਚਾਉ। ਪਰ ਹੇ ਯਹੋਵਾਹ ਮੈਂ ਤੁਹਾਡੇ ਬਚਨਾਂ ਵਿੱਚ ਯਕੀਨ ਰੱਖਦਾ ਹਾਂ।
ਜ਼ਬੂਰ 119:74
ਯਹੋਵਾਹ, ਤੁਹਾਡੇ ਅਨੁਯਾਈ ਮੈਨੂੰ ਵੇਖਦੇ ਹਨ ਅਤੇ ਮੇਰਾ ਆਦਰ ਕਰਦੇ ਹਨ। ਉਹ ਖੁਸ਼ ਹਨ ਕਿਉਂਕਿ ਮੈਂ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ।
ਜ਼ਬੂਰ 108:2
ਸਿਤਾਰ ਅਤੇ ਸਰੰਗੀ ਜਾਗੋ, ਆਉ ਆਪਾਂ ਪ੍ਰਭਾਤ ਨੂੰ ਜਗਾਈਏ।
ਜ਼ਬੂਰ 88:13
ਯਹੋਵਾਹ, ਮੈਂ ਤੁਹਾਨੂੰ ਸਹਾਇਤਾ ਲਈ ਆਖ ਰਿਹਾ ਹਾਂ। ਮੈਂ ਹਰ ਰੋਜ਼ ਮੂੰਹ ਹਨੇਰੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਜ਼ਬੂਰ 57:8
ਮੇਰੀ ਆਤਮਾ ਜਾਗ ਪੈ। ਸਾਜੋ ਅਤੇ ਸਾਰੰਗੀਉ ਆਪਣਾ ਸੰਗੀਤ ਸ਼ੁਰੂ ਕਰੋ। ਆਓ ਸਵੇਰ ਨੂੰ ਜਗਾਈਏ।
ਜ਼ਬੂਰ 56:4
ਹੇ ਪਰਮੇਸ਼ੁਰ, ਮੈਂ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ ਇਸ ਲਈ ਮੈਂ ਉਨ੍ਹਾਂ ਗੱਲਾਂ ਤੋਂ ਨਿਰਭੈ ਹਾਂ ਜੋ ਲੋਕੀ ਮੇਰੇ ਨਾਲ ਕਰ ਸੱਕਦੇ ਹਨ। ਮੈਂ ਪਰਮੇਸ਼ੁਰ ਦੀ ਮੇਰੇ ਨਾਲ ਕੀਤੇ ਵਾਅਦੇ ਲਈ ਉਸਤਤਿ ਕਰਦਾ ਹਾਂ।
ਜ਼ਬੂਰ 42:8
ਯਹੋਵਾਹ ਮੈਨੂੰ ਆਪਣਾ ਪਿਆਰ ਦਿਨ ਦੇ ਸਮੇਂ ਦਰਸ਼ਾਵੇ, ਤਾਂ ਜੋ ਮੈਂ ਰਾਤ ਵੇਲੇ ਆਪਣੇ ਜਿਉਂਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਦੇ ਤੌਰ ਤੇ ਗੀਤ ਗਾਵਾਂਗਾ।
ਜ਼ਬੂਰ 21:3
ਯਹੋਵਾਹ ਸੱਚਮੁੱਚ ਤੁਸਾਂ ਰਾਜੇ ਨੂੰ ਅਸੀਸ ਦਿੱਤੀ। ਤੁਸੀਂ ਉਸ ਦੇ ਸੀਸ ਉੱਤੇ ਸੁਨਿਹਰੀ ਤਾਜ ਰੱਖਿਆ।
ਯਸਈਆਹ 26:9
ਮੇਰੀ ਰੂਹ ਰਾਤ ਵੇਲੇ, ਤੁਹਾਡਾ ਸੰਗ ਚਾਹੁੰਦੀ ਹੈ। ਅਤੇ ਮੇਰਾ ਆਤਮਾ ਹਰ ਨਵੇਂ ਦਿਨ ਦੀ ਸਵੇਰ ਨੂੰ ਤੁਹਾਡੇ ਨਾਲ ਹੋਣਾ ਚਾਹੁੰਦਾ ਹੈ। ਜਦੋਂ ਤੁਹਾਡਾ ਇਨਸਾਫ਼ ਕਰਨ ਦਾ ਢੰਗ ਧਰਤੀ ਉੱਤੇ ਆਵੇਗਾ ਲੋਕ ਜਿਉਣ ਦਾ ਸਹੀ ਢੰਗ ਸਿੱਖ ਜਾਣਗੇ।