Psalm 105:16
ਪਰਮੇਸ਼ੁਰ ਨੇ ਉਸ ਦੇਸ਼ ਵਿੱਚ ਅਕਾਲ ਭੇਜਿਆ। ਲੋਕਾਂ ਕੋਲ ਖਾਣ ਲਈ ਕਾਫ਼ੀ ਭੋਜਨ ਨਹੀਂ ਸੀ।
Psalm 105:16 in Other Translations
King James Version (KJV)
Moreover he called for a famine upon the land: he brake the whole staff of bread.
American Standard Version (ASV)
And he called for a famine upon the land; He brake the whole staff of bread.
Bible in Basic English (BBE)
And he took away all food from the land, so that the people were without bread.
Darby English Bible (DBY)
And he called for a famine upon the land; he broke the whole staff of bread.
World English Bible (WEB)
He called for a famine on the land. He destroyed the food supplies.
Young's Literal Translation (YLT)
And He calleth a famine on the land, The whole staff of bread He hath broken.
| Moreover he called for | וַיִּקְרָ֣א | wayyiqrāʾ | va-yeek-RA |
| a famine | רָ֭עָב | rāʿob | RA-ove |
| upon | עַל | ʿal | al |
| land: the | הָאָ֑רֶץ | hāʾāreṣ | ha-AH-rets |
| he brake | כָּֽל | kāl | kahl |
| the whole | מַטֵּה | maṭṭē | ma-TAY |
| staff | לֶ֥חֶם | leḥem | LEH-hem |
| of bread. | שָׁבָֽר׃ | šābār | sha-VAHR |
Cross Reference
ਹਿਜ਼ ਕੀ ਐਲ 4:16
ਫ਼ੇਰ ਮੈਨੂੰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਮੈਂ ਯਰੂਸ਼ਲਮ ਲਈ ਰੋਟੀ ਦਾ ਭੰਡਾਰ ਨਸ਼ਟ ਕਰ ਰਿਹਾ ਹਾਂ। ਲੋਕਾਂ ਨੂੰ ਭੋਜਨ ਦੀ ਮਿਣਤੀ ਕਰਨੀ ਪਵੇਗੀ। ਉਹ ਆਪਣੇ ਭੋਜਨ ਦੀ ਸਾਮਗ੍ਰੀ ਬਾਰੇ ਬਹੁਤ ਫ਼ਿਕਰਮੰਦ ਹੋਣਗੇ। ਉਨ੍ਹਾਂ ਨੂੰ ਪਾਣੀ ਦੀ ਮਿਣਤੀ ਕਰਨੀ ਪਵੇਗੀ। ਜਦੋਂ ਉਹ ਉਸ ਪਾਣੀ ਨੂੰ ਪੀਣਗੇ ਤਾਂ ਬਹੁਤ ਭੈਭੀਤ ਹੋਣਗੇ।
ਯਸਈਆਹ 3:1
ਉਨ੍ਹਾਂ ਗੱਲਾਂ ਨੂੰ ਸਮਝੋ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ। ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ, ਯਹੂਦਾਹ ਅਤੇ ਯਰੂਸ਼ਲਮ ਕੋਲੋਂ ਉਹ ਸਾਰੀਆਂ ਚੀਜ਼ਾਂ ਖੋਹ ਲਵੇਗਾ ਜਿਨ੍ਹਾਂ ਉੱਤੇ ਉਹ ਨਿਰਭਰ ਹਨ। ਪਰਮੇਸ਼ੁਰ ਸਾਰੇ ਭੋਜਨ ਅਤੇ ਸਾਰੇ ਪਾਣੀ ਨੂੰ ਖੋਹ ਲਵੇਗਾ।
ਅਹਬਾਰ 26:26
ਜਦੋਂ ਮੈਂ ਤੁਹਾਡੀ ਭੋਜਨ ਪੂਰਤੀ ਬੰਦ ਕਰ ਦਿਆਂਗਾ, ਦਸ ਔਰਤਾਂ ਇੱਕੋ ਤੰਦੂਰ ਉੱਤੇ ਆਪਣੀ ਰੋਟੀ ਪਕਾ ਸੱਕਣਗੀਆਂ। ਉਹ ਹਰ ਰੋਟੀ ਨੂੰ ਧਿਆਨ ਨਾਲ ਨਾਪਣਗੀਆਂ। ਤੁਸੀਂ ਖਾਵੋਂਗੇ ਪਰ ਫ਼ੇਰ ਵੀ ਭੁੱਖੇ ਰਹੋਂਗੇ।
ਪੈਦਾਇਸ਼ 41:54
ਅਤੇ ਅਕਾਲ ਦੇ ਸੱਤ ਵਰ੍ਹੇ ਸ਼ੁਰੂ ਹੋ ਗਏ, ਜਿਵੇਂ ਕਿ ਯੂਸੁਫ਼ ਨੇ ਪਹਿਲਾਂ ਹੀ ਆਖਿਆ ਸੀ। ਉਸ ਇਲਾਕੇ ਵਿੱਚਲੇ ਕਿਸੇ ਵੀ ਦੇਸ਼ ਵਿੱਚ ਕੋਈ ਅਨਾਜ ਨਹੀਂ ਪੈਦਾ ਹੋਇਆ। ਪਰ ਮਿਸਰ ਵਿੱਚ, ਲੋਕਾਂ ਕੋਲ ਖਾਣ ਲਈ ਕਾਫ਼ੀ ਸੀ! ਕਿਉਂਕਿ ਯੂਸੁਫ਼ ਨੇ ਅਨਾਜ ਜਮ੍ਹਾਂ ਕਰ ਲਿਆ ਸੀ।
ਜ਼ਬੂਰ 104:15
ਪਰਮੇਸ਼ੁਰ ਸਾਨੂੰ ਦਾਖਰਸ ਦਿੰਦਾ ਹੈ ਜਿਹੜੀ ਸਾਨੂੰ ਪ੍ਰਸੰਨ ਕਰਦੀ ਹੈ। ਤੇਲ ਜਿਹੜਾ ਸਾਡੀ ਚਮੜੀ ਨੂੰ ਨਰਮ ਬਣਾਉਂਦਾ ਅਤੇ ਉਹ ਭੋਜਨ ਜਿਹੜਾ ਸਾਨੂੰ ਮਜ਼ਬੂਤ ਬਣਾਉਂਦਾ ਹੈ।
੨ ਸਲਾਤੀਨ 8:1
ਸ਼ੂਨੰਮੀ ਔਰਤ ਅਤੇ ਪਾਤਸ਼ਾਹ ਅਲੀਸ਼ਾ ਨੇ ਉਸ ਔਰਤ ਨਾਲ ਗੱਲ ਕੀਤੀ ਜਿਸਦੇ ਪੁੱਤਰ ਨੂੰ ਉਸ ਨੇ ਜੀਵਤ ਕੀਤਾ ਸੀ ਅਤੇ ਆਖਿਆ, “ਉੱਠ ਤੇ ਆਪਣੇ ਪਰਿਵਾਰ ਸਮੇਤ ਇਸ ਦੇਸ਼ ਵਿੱਚੋਂ ਕਿਤੇ ਹੋਰ ਚਲੀ ਜਾ। ਕਿਉਂ ਕਿ ਯਹੋਵਾਹ ਨੇ ਇੱਥੇ ਕਾਲ ਦਾ ਹੁਕਮ ਦੇ ਦਿੱਤਾ ਹੈ ਜੋ ਕਿ ਇਸ ਦੇਸ਼ ਉੱਪਰ ਸੱਤ ਸਾਲਾਂ ਲਈ ਰਹੇਗਾ।”
ਪਰਕਾਸ਼ ਦੀ ਪੋਥੀ 6:8
ਮੈਂ ਦੇਖਿਆ, ਅਤੇ ਉੱਥੇ ਮੇਰੇ ਸਾਹਮਣੇ ਇੱਕ ਫ਼ਿੱਕੇ ਰੰਗ ਦਾ ਘੋੜਾ ਸੀ। ਘੋੜਸਵਾਰ ਮੌਤ ਸੀ। ਉਸ ਦੇ ਪਿੱਛੇ, ਪਾਤਾਲ ਆ ਰਿਹਾ ਸੀ। ਉਨ੍ਹਾਂ ਨੂੰ ਧਰਤੀ ਦੇ ਇੱਕ ਚੌਥਾਈ ਹਿੱਸੇ ਉੱਪਰ ਅਧਿਕਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਤਲਵਾਰ ਦੁਆਰਾ, ਅਕਾਲ ਦੁਆਰਾ, ਖਤਰਨਾਕ ਬਿਮਾਰੀਆਂ ਦੁਆਰਾ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦੁਆਰਾ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ।
ਰਸੂਲਾਂ ਦੇ ਕਰਤੱਬ 7:11
ਪਰ ਫ਼ਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ, ਜ਼ਮੀਨ ਇੰਨੀ ਸੁੱਕ ਗਈ ਕਿ ਅਨਾਜ ਨਾ ਉੱਗ ਸੱਕਿਆ। ਨਤੀਜਾ, ਲੋਕਾਂ ਨੂੰ ਬਹੁਤ ਕਸ਼ਟ ਝੱਲਣੇ ਪਏ। ਸਾਡੇ ਪਿਉ-ਦਾਦਿਆਂ ਨੂੰ ਉੱਥੇ ਖਾਣ ਨੂੰ ਕੁਝ ਨਾ ਲੱਭਿਆ।
ਮੱਤੀ 8:8
ਪਰ ਸੂਬੇਦਾਰ ਨੇ ਉੱਤਰ ਦਿੱਤਾ, “ਪ੍ਰਭੂ ਜੀ ਮੈਂ ਇਸ ਯੋਗ ਨਹੀਂ ਕਿ ਤੁਸੀਂ ਮੇਰੀ ਛੱਤ ਹੇਠ ਆਵੋ, ਜੇਕਰ ਤੁਸੀਂ ਸਿਰਫ਼ ਬਚਨ ਵੀ ਕਰ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ।
ਹਜਿ 2:17
ਕਿਉਂ ਕਿ ਮੈਂ ਤੁਹਾਨੂੰ ਦੰਡ ਦਿੱਤਾ। ਮੈਂ ਬੀਮਾਰੀ ਭੇਜੀ ਜਿਸ ਨੇ ਤੁਹਾਡੀ ਫ਼ਸਲ ਤਬਾਹ ਕੀਤੀ, ਤੇ ਮੈਂ ਗੜਿਆਂ ਦੀ ਮਾਰ ਤੁਹਾਨੂੰ ਮਾਰੀ ਜਿਸ ਨਾਲ ਤੁਹਾਡੇ ਹੱਥ ਦੀਆਂ ਬਣੀਆਂ ਵਸਤਾਂ ਨਸ਼ਟ ਹੋ ਗਈਆਂ। ਇਹ ਸਭ ਕੁਝ ਮੈਂ ਤੁਹਾਨੂੰ ਆਪਣੇ ਵੱਲ ਪਰਤਣ ਲਈ ਕੀਤਾ, ਪਰ ਤੁਸੀਂ ਨਾ ਮੁੜੇ।’ ਯਹੋਵਾਹ ਨੇ ਇਹ ਗੱਲਾਂ ਆਖੀਆਂ।
ਹਜਿ 1:10
ਇਸੇ ਕਾਰਣ ਅਸਮਾਨ ਨੇ ਆਪਣਾ ਮੀਂਹ ਵਾਪਸ ਲੈ ਲਿਆ ਅਤੇ ਧਰਤੀ ਨੇ ਆਪਣੀ ਫ਼ਸਲ ਵਾਪਸ ਲੈ ਲਈ।”
ਆਮੋਸ 7:1
ਟਿੱਡੀਦਲ ਦੇ ਦਰਸ਼ਨ ਯਹੋਵਾਹ ਨੇ ਮੈਨੂੰ ਇਉਂ ਵਿਖਾਇਆ। ਜਦੋਂ ਦੂਜੀ ਫ਼ਸਲ ਤਿਆਰ ਹੋ ਰਹੀ ਸੀ, ਉਸ ਵਕਤ ਉਸ ਨੇ ਇੱਕ ਟਿੱਡੀਦਲ ਬਣਾਇਆ ਅਤੇ ਉਹ ਹਾੜੀ ਸ਼ਾਹੀ ਵਾਢੀ ਦੇ ਮਗਰੋਂ ਸੀ।
ਆਮੋਸ 3:6
ਜੇਕਰ ਤੁਰ੍ਹੀ ਸ਼ਹਿਰ ਵਿੱਚ ਚੇਤਾਵਨੀ ਦੇਵੇ ਜ਼ਰੂਰ ਹੀ ਲੋਕ ਡਰ ਨਾਲ ਕੰਬ ਉੱਠਣਗੇ। ਜੇਕਰ ਸਹਿਰ ਵਿੱਚ ਕੋਈ ਦੁਰਘਟਨਾ ਘਟ ਜਾਵੇ ਤਾਂ ਅਵੱਸ਼ ਇਹ ਯਹੋਵਾਹ ਹੀ ਕਰਦਾ ਹੈ।
ਪੈਦਾਇਸ਼ 47:19
ਅਵਸ਼ ਹੀ ਅਸੀਂ ਤੁਹਾਡੇ ਦੇਖਦਿਆਂ-ਦੇਖਦਿਆਂ ਮਰ ਜਾਵਾਂਗੇ। ਪਰ ਜੇ ਤੁਸੀਂ ਸਾਨੂੰ ਅਨਾਜ ਦੇ ਦੇਵੋਂਗੇ, ਤਾਂ ਅਸੀਂ ਫ਼ਿਰਊਨ ਨੂੰ ਜ਼ਮੀਨ ਦੇ ਦਿਆਂਗੇ ਅਤੇ ਅਸੀਂ ਉਸ ਦੇ ਗੁਲਾਮ ਬਣ ਜਾਵਾਂਗੇ। ਸਾਨੂੰ ਬੀਜ ਦੇਵੋ ਤਾਂ ਜੋ ਅਸੀਂ ਪੌਦੇ ਲਾ ਸੱਕੀਏ। ਫ਼ੇਰ ਅਸੀਂ ਜਿਉਂਦੇ ਰਹਾਂਗੇ, ਮਰਾਂਗੇ ਨਹੀਂ। ਅਤੇ ਅਸੀਂ ਆਪਣੇ ਲਈ ਫ਼ੇਰ ਅਨਾਜ ਉਗਾਵਾਂਗੇ।”
ਪੈਦਾਇਸ਼ 47:13
ਯੂਸੁਫ਼ ਫ਼ਿਰਊਨ ਲਈ ਜ਼ਮੀਨ ਖਰੀਦਦਾ ਹੈ ਅਕਾਲ ਦਾ ਸਮਾਂ ਹੋਰ ਵੀ ਮਾੜਾ ਹੋ ਗਿਆ। ਦੇਸ਼ ਵਿੱਚ ਕਿਧਰੇ ਵੀ ਅਨਾਜ ਨਹੀਂ ਸੀ। ਮਿਸਰ ਅਤੇ ਕਨਾਨ ਇਸ ਮੰਦੇ ਸਮੇਂ ਕਾਰਣ ਬਹੁਤ ਗਰੀਬ ਹੋ ਗਏ।
ਪੈਦਾਇਸ਼ 42:5
ਕਨਾਨ ਵਿੱਚ ਅਕਾਲ ਬਹੁਤ ਸਖ਼ਤ ਸੀ, ਇਸ ਲਈ ਕਨਾਨ ਦੇ ਬਹੁਤ ਸਾਰੇ ਲੋਕ ਸਨ ਜਿਹੜੇ ਅਨਾਜ ਖਰੀਦਣ ਲਈ ਮਿਸਰ ਗਏ ਸਨ। ਉਨ੍ਹਾਂ ਵਿੱਚ ਇਸਰਾਏਲ ਦੇ ਪੁੱਤਰ ਵੀ ਸਨ।
ਪੈਦਾਇਸ਼ 41:25
ਯੂਸੁਫ਼ ਸੁਪਨੇ ਦੀ ਵਿਆਖਿਆ ਕਰਦਾ ਹੈ ਫ਼ੇਰ ਯੂਸੁਫ਼ ਨੇ ਫ਼ਿਰਊਨ ਨੂੰ ਆਖਿਆ, “ਇਹ ਦੋਵੇਂ ਸੁਪਨੇ ਇੱਕੋ ਗੱਲ ਬਾਰੇ ਹਨ। ਪਰਮੇਸ਼ੁਰ ਤੈਨੂੰ ਛੇਤੀ ਹੀ ਵਾਪਰਨ ਵਾਲੀ ਗੱਲ ਬਾਰੇ ਦੱਸ ਰਿਹਾ ਹੈ।