ਜ਼ਬੂਰ 102:4 in Punjabi

ਪੰਜਾਬੀ ਪੰਜਾਬੀ ਬਾਈਬਲ ਜ਼ਬੂਰ ਜ਼ਬੂਰ 102 ਜ਼ਬੂਰ 102:4

Psalm 102:4
ਮੇਰੀ ਸ਼ਕਤੀ ਜਾਂਦੀ ਰਹੀ ਹੈ। ਮੈਂ ਸੁੱਕੇ ਮਰ ਰਹੇ ਘਾਹ ਵਰਗਾ ਹਾਂ। ਮੈਂ ਆਪਣਾ ਭੋਜਨ ਕਰਨਾ ਵੀ ਭੁੱਲ ਜਾਦਾਂ ਹਾਂ।

Psalm 102:3Psalm 102Psalm 102:5

Psalm 102:4 in Other Translations

King James Version (KJV)
My heart is smitten, and withered like grass; so that I forget to eat my bread.

American Standard Version (ASV)
My heart is smitten like grass, and withered; For I forget to eat my bread.

Bible in Basic English (BBE)
My heart is broken; it has become dry and dead like grass, so that I give no thought to food.

Darby English Bible (DBY)
My heart is smitten and withered like grass; yea, I have forgotten to eat my bread.

World English Bible (WEB)
My heart is blighted like grass, and withered, For I forget to eat my bread.

Young's Literal Translation (YLT)
Smitten as the herb, and withered, is my heart, For I have forgotten to eat my bread.

My
heart
הוּכָּֽהhûkkâhoo-KA
is
smitten,
כָ֭עֵשֶׂבkāʿēśebHA-ay-sev
and
withered
וַיִּבַ֣שׁwayyibašva-yee-VAHSH
like
grass;
לִבִּ֑יlibbîlee-BEE
so
כִּֽיkee
that
I
forget
שָׁ֝כַ֗חְתִּיšākaḥtîSHA-HAHK-tee
to
eat
מֵאֲכֹ֥לmēʾăkōlmay-uh-HOLE
my
bread.
לַחְמִֽי׃laḥmîlahk-MEE

Cross Reference

ਜ਼ਬੂਰ 37:2
ਮੰਦੇ ਲੋਕ ਉਸ ਘਾਹ ਅਤੇ ਹਰੇ ਪੌਦਿਆਂ ਵਰਗੇ ਹਨ ਜਿਹੜੇ ਛੇਤੀ ਹੀ ਮੁਰਝਾ ਜਾਂਦੇ ਹਨ ਅਤੇ ਮਰ ਜਾਂਦੇ ਹਨ।

ਯਸਈਆਹ 40:7
ਯਹੋਵਾਹ ਵੱਲੋਂ ਤਾਕਤਵਰ ਹਵਾ, ਘਾਹ ਉੱਤੇ ਵਗਦੀ ਹੈ, ਅਤੇ ਘਾਹ ਮਰ ਜਾਂਦਾ ਹੈ ਅਤੇ ਜੰਗਲੀ ਫ਼ੁੱਲ ਡਿੱਗ ਪੈਂਦਾ ਹੈ। ਹਾਂ, ਸਭ ਲੋਕ ਘਾਹ ਵਰਗੇ ਨੇ।

ਅਜ਼ਰਾ 10:6
ਤਦ ਅਜ਼ਰਾ ਪਰਮੇਸ਼ੁਰ ਦੇ ਮੰਦਰ ਦੇ ਅੱਗੋਂ ਚੱਲਿਆ ਗਿਆ ਅਤੇ ਅਲਯਾਸੀਬ ਦੇ ਪੁੱਤਰ ਯੋਹਾਨਾਨ ਦੇ ਕਮਰੇ ਵਿੱਚ ਚੱਲਿਆ ਗਿਆ। ਉਸ ਨੇ ਯੋਹਾਨਾਨ ਦੇ ਕਮਰੇ ਵਿੱਚ ਰਾਤ ਗੁਜ਼ਾਰੀ। ਉਸ ਨੇ ਨਾ ਰੋਟੀ ਖਾਧੀ ਨਾ ਪਾਣੀ ਪੀਤਾ ਕਿਉਂ ਕਿ ਉਹ ਹਾਲੇ ਵੀ ਉਨ੍ਹਾਂ ਇਸਰਾਏਲੀਆਂ ਦੀ ਅਨਾਸਬਾ ਬਾਰੇ ਬੜਾ ਦੁੱਖੀ ਸੀ, ਜੋ ਯਰੂਸ਼ਲਮ ਨੂੰ ਵਾਪਸ ਪਰਤੇ ਸਨ।

ਜ਼ਬੂਰ 102:11
ਮੇਰੀ ਜ਼ਿੰਦਗੀ ਆਥਣ ਦੇ ਲੰਮਿਆਂ ਪਰਛਾਵਿਆਂ ਵਾਂਗ ਮੁੱਕਣ ਹੀ ਵਾਲੀ ਹੈ। ਮੈਂ ਸੁੱਕੇ ਅਤੇ ਮਰ ਰਹੇ ਘਾਹ ਵਾਂਗ ਹਾਂ।

ਜ਼ਬੂਰ 143:3
ਪਰ ਮੇਰੇ ਦੁਸ਼ਮਣ ਮੇਰਾ ਪਿੱਛਾ ਕਰ ਰਹੇ ਹਨ। ਉਨ੍ਹਾਂ ਨੇ ਮੇਰੇ ਜੀਵਨ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ। ਉਹ ਮੈਨੂੰ ਹਨੇਰੀ ਕਬਰ ਅੰਦਰ ਉਨ੍ਹਾਂ ਲੋਕਾਂ ਵਾਂਗ ਧੱਕ ਰਹੇ ਹਨ, ਜਿਹੜੇ ਬਹੁਤ ਪਹਿਲਾਂ ਮਰ ਗਏ ਸਨ।

ਨੂਹ 3:13
ਉਸ ਨੇ ਮੇਰੇ ਪੇਟ ਅੰਦਰ ਤੀਰ ਮਾਰਿਆ। ਉਸ ਨੇ ਮੈਨੂੰ ਆਪਣੇ ਤੀਰਾਂ ਨਾਲ ਵਿੰਨ੍ਹਿਆ।

ਨੂਹ 3:20
ਮੈਨੂੰ, ਮੇਰੀਆਂ ਸਾਰੀਆਂ ਮੁਸੀਬਤਾਂ ਚੰਗੀ ਤਰ੍ਹਾਂ ਯਾਦ ਨੇ। ਅਤੇ ਮੈਂ ਬਹੁਤ ਉਦਾਸ ਹਾਂ।

ਮੱਤੀ 26:37
ਯਿਸੂ ਨੇ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਆਪਣੇ ਨਾਲ ਆਉਣ ਨੂੰ ਕਿਹਾ ਪਰ ਨਾਲ ਹੀ ਯਿਸੂ ਬੜਾ ਉਦਾਸ ਅਤੇ ਬੇਕਰਾਰ ਨਜ਼ਰ ਆਉਣ ਲੱਗਾ।

ਰਸੂਲਾਂ ਦੇ ਕਰਤੱਬ 9:9
ਤਿੰਨ ਦਿਨ ਤੱਕ ਉਹ ਨਾ ਵੇਖ ਸੱਕਿਆ ਅਤੇ ਨਾ ਹੀ ਉਸ ਨੇ ਕੁਝ ਖਾਧਾ ਪੀਤਾ।

ਜ਼ਬੂਰ 102:9
ਮੇਰੀ ਮਹਾ ਉਦਾਸੀ ਹੀ ਸਿਰਫ਼ ਮੇਰਾ ਭੋਜਨ ਹੈ। ਮੇਰੇ ਹੰਝੂ ਮੇਰੇ ਪਿਆਲੇ ਵਿੱਚ ਡਿੱਗਦੇ ਹਨ।

ਜ਼ਬੂਰ 77:3
ਮੈਂ ਪਰਮੇਸ਼ੁਰ ਬਾਰੇ ਸੋਚਦਾ ਹਾਂ, ਅਤੇ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰਾ ਕੀ ਹਾਲ ਹੈ। ਪਰ ਮੈਂ ਅਜਿਹਾ ਨਹੀਂ ਕਰ ਸੱਕਦਾ।

੨ ਸਮੋਈਲ 12:17
ਦਾਊਦ ਪਰਿਵਾਰ ਦੇ ਬਜ਼ੁਰਗ ਆਏ ਅਤੇ ਉਸ ਨੂੰ ਭੁੰਜਿਓਁ ਉੱਠਣ ਦੀ ਬੇਨਤੀ ਕੀਤੀ ਪਰ ਦਾਊਦ ਨੇ ਉੱਠਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਉਨ੍ਹਾਂ ਨਾਲ ਭੋਜਨ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

ਅੱਯੂਬ 6:4
ਮੈਨੂੰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਤੀਰ ਚੁਭੇ ਨੇ ਮੇਰਾ ਆਤਮਾ ਉਨ੍ਹਾਂ ਤੀਰਾਂ ਦੀ ਜ਼ਹਿਰ ਮਹਿਸੂਸ ਕਰਦਾ ਹੈ। ਪਰਮੇਸ਼ੁਰ ਦੇ ਖੌਫਨਾਕ ਹਬਿਆਰ ਮੇਰੇ ਖਿਲਾਫ ਕਤਾਰ ਬੰਨ੍ਹੀ ਖਲੋਤੇ ਨੇ।

ਅੱਯੂਬ 10:1
“ਮੈਂ ਆਪਣੇ ਜੀਵਨ ਨੂੰ ਨਫਰਤ ਕਰਦਾ ਹਾਂ। ਇਸ ਲਈ ਮੈਂ ਖੁਲ੍ਹ ਕੇ ਸ਼ਿਕਾਇਤ ਕਰਾਗਾਂ। ਮੇਰੀ ਰੂਹ ਵਿੱਚ ਬਹੁਤ ਕੁੜਤ੍ਤਨ ਹੈ, ਇਸ ਲਈ ਮੈਂ ਹੁਣ ਬੋਲ਼ਾਂਗਾ।

ਅੱਯੂਬ 33:20
ਫੇਰ ਉਹ ਬੰਦਾ ਭੋਜਨ ਵੀ ਨਹੀਂ ਕਰ ਸੱਕਦਾ। ਉਹ ਬੰਦਾ ਇੰਨਾ ਦੁੱਖੀ ਹੁੰਦਾ ਹੈ ਕਿ ਉਹ ਸਭ ਤੋਂ ਚੰਗੇ ਭੋਜਨ ਨੂੰ ਵੀ ਨਫਰਤ ਕਰਦਾ ਹੈ।

ਜ਼ਬੂਰ 6:2
ਯਹੋਵਾਹ, ਮੇਰੇ ਉੱਤੇ ਦਯਾ ਕਰੋ, ਮੈਂ ਬਿਮਾਰ ਤੇ ਕਮਜ਼ੋਰ ਹਾਂ। ਮੈਨੂੰ ਤੰਦਰੁਸਤੀ ਬਖਸ਼ੋ! ਮੇਰੀ ਹੱਡੀਆਂ ਬਲਹੀਣ ਹੋ ਗਈਆਂ ਹਨ।

ਜ਼ਬੂਰ 42:6

ਜ਼ਬੂਰ 55:4
ਮੇਰਾ ਦਿਲ ਮੇਰੇ ਅੰਦਰ ਬੁਰੀ ਤਰ੍ਹਾਂ ਧੜਕ ਰਿਹਾ ਹੈ। ਮੈਂ ਮੌਤ ਕੋਲੋਂ ਸਹਿਮ ਗਿਆ ਹਾਂ।

ਜ਼ਬੂਰ 69:20
ਸ਼ਰਮ ਨੇ ਮੈਨੂੰ ਮਾਰ ਸੁੱਟਿਆ ਹੈ। ਮੈਂ ਸ਼ਰਮ ਨਾਲ ਮਰਨ ਹੀ ਵਾਲਾ ਹਾਂ। ਮੈਂ ਹਮਦਰਦੀ ਲਈ ਇੰਤਜ਼ਾਰ ਕੀਤਾ ਪਰ ਕੋਈ ਵੀ ਨਹੀਂ ਬਹੁੜਿਆ। ਮੈਂ ਇੰਤਜ਼ਾਰ ਕੀਤਾ ਕਿ ਕੋਈ ਆਏ ਅਤੇ ਮੈਨੂੰ ਸੱਕੂਨ ਪਹੁੰਚਾਏ ਪਰ ਕੋਈ ਵੀ ਬੰਦਾ ਨਹੀਂ ਆਇਆ।

੧ ਸਮੋਈਲ 1:7
ਹਰ ਸਾਲ ਜਦੋਂ ਉਨ੍ਹਾਂ ਦਾ ਪਰਿਵਾਰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਜਾਂਦਾ ਹੁੰਦਾ ਸੀ, ਪਨਿੰਨਾਹ, ਹੰਨਾਹ ਨੂੰ ਉਦੋਂ ਤੱਕ ਖਿਜਾਉਂਦੀ ਜਦੋਂ ਤੱਕ ਉਹ ਉਦਾਸ ਨਾ ਹੋ ਜਾਂਦੀ। ਇੱਕ ਦਿਨ ਜਦੋਂ ਅਲਕਾਨਾਹ ਬਲੀਆਂ ਚੜ੍ਹਾ ਰਿਹਾ ਸੀ, ਹੰਨਾਹ ਬਹੁਤ ਦੁੱਖੀ ਸੀ ਅਤੇ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ। ਉਸ ਨੇ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ।