Proverbs 4:12
ਜਿਵੇਂ ਤੁਸੀਂ ਇਸ ਰਾਹ ਤੇ ਤੁਰੋਗੇ, ਤੁਹਾਡੇ ਪੈਰ ਕਦੇ ਵੀ ਕਿਸੇ ਰੁਕਾਵਟ ਵਿੱਚ ਨਹੀਂ ਫ਼ਸਣਗੇ। ਤੁਸੀਂ ਦੌੜ ਸੱਕੋਂਗੇ ਅਤੇ ਡਿੱਗੋਂਗੇ ਨਹੀਂ। ਜੋ ਗੱਲਾਂ ਵੀ ਤੁਸੀਂ ਕਰਨ ਦੀ ਕੋਸ਼ਿਸ਼ ਕਰੋਂਗੇ ਤੁਸੀਂ ਸੁਰੱਖਿਅਤ ਰਹੋਂਗੇ।
Proverbs 4:12 in Other Translations
King James Version (KJV)
When thou goest, thy steps shall not be straitened; and when thou runnest, thou shalt not stumble.
American Standard Version (ASV)
When thou goest, thy steps shall not be straitened; And if thou runnest, thou shalt not stumble.
Bible in Basic English (BBE)
When you go, your way will not be narrow, and in running you will not have a fall.
Darby English Bible (DBY)
When thou goest, thy steps shall not be straitened; and when thou runnest, thou shalt not stumble.
World English Bible (WEB)
When you go, your steps will not be hampered. When you run, you will not stumble.
Young's Literal Translation (YLT)
In thy walking thy step is not straitened, And if thou runnest, thou stumblest not.
| When thou goest, | בְּֽ֭לֶכְתְּךָ | bĕlektĕkā | BEH-lek-teh-ha |
| thy steps | לֹא | lōʾ | loh |
| shall not | יֵצַ֣ר | yēṣar | yay-TSAHR |
| straitened; be | צַעֲדֶ֑ךָ | ṣaʿădekā | tsa-uh-DEH-ha |
| and when | וְאִם | wĕʾim | veh-EEM |
| thou runnest, | תָּ֝ר֗וּץ | tārûṣ | TA-ROOTS |
| thou shalt not | לֹ֣א | lōʾ | loh |
| stumble. | תִכָּשֵֽׁל׃ | tikkāšēl | tee-ka-SHALE |
Cross Reference
ਅਮਸਾਲ 3:23
ਫ਼ੇਰ ਤੁਸੀਂ ਸੁਰੱਖਿਅਤ ਹੋਕੇ ਆਪਣੇ ਰਾਹਾਂ ਤੇ ਬਿਨਾ ਲੜਖੜ੍ਹਾਏ ਚੱਲੋਂਗੇ।
ਜ਼ਬੂਰ 18:36
ਮੇਰੀਆਂ ਲੱਤਾਂ ਅਤੇ ਗਿੱਟਿਆਂ ਨੂੰ ਮਜ਼ਬੂਤ ਬਣਾ ਤਾਂ ਜੋ ਮੈਂ ਠੋਕਰਾਂ ਤੋਂ ਬਿਨਾ ਤੇਜ ਤੁਰ ਸੱਕਾਂ।
੨ ਸਮੋਈਲ 22:37
ਤੂੰ ਮੇਰੇ ਹੇਠਾਂ ਮੇਰੇ ਕਦਮਾਂ ਨੂੰ ਵੱਧਾਇਆ ਹੈ ਤੇ ਮੇਰੇ ਪੈਰ ਤਾਂ ਹੀ ਨਹੀਂ ਤਿਲਕੇ, ਨਾ ਹੀ ਥਿੜਕੇ।
੧ ਯੂਹੰਨਾ 2:10
ਜਿਹੜਾ ਵਿਅਕਤੀ ਆਪਣੇ ਭਰਾ ਨੂੰ ਪਿਆਰ ਕਰਦਾ ਹੈ ਉਹ ਰੌਸ਼ਨੀ ਵਿੱਚ ਰਹਿ ਰਿਹਾ ਹੈ ਅਤੇ ਕੋਈ ਵੀ ਅਜਿਹੀ ਚੀਜ਼ ਨਹੀਂ ਜਿਹੜੀ ਉਸ ਪਾਸੋਂ ਗਲਤ ਕੰਮ ਕਰਾ ਸੱਕੇਗੀ।
੧ ਪਤਰਸ 2:8
ਅਤੇ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ, ਉਹ ਹੈ: “ਇੱਕ ਪੱਥਰ ਜਿਹੜਾ ਲੋਕਾਂ ਲਈ ਠੋਕਰ ਖਾਣ ਦਾ ਕਾਰਣ ਬਣਦਾ ਹੈ ਅਤੇ ਇੱਕ ਪੱਥਰ ਜਿਹੜਾ ਲੋਕਾਂ ਨੂੰ ਡੇਗਣ ਦਾ ਕਾਰਣ ਬਣਦਾ ਹੈ।” ਲੋਕ ਇਸ ਲਈ ਠੋਕਰ ਖਾਕੇ ਡਿੱਗਦੇ ਹਨ ਕਿਉਂ ਕਿ ਉਹ ਉਸਦੀ ਅਵੱਗਿਆ ਕਰਦੇ ਹਨ ਜੋ ਪਰਮੇਸ਼ੁਰ ਆਖਦਾ ਹੈ। ਪਰਮੇਸ਼ੁਰ ਨੇ ਇਹ ਉਨ੍ਹਾਂ ਨਾਲ ਵਾਪਰਨ ਲਈ ਵਿਉਂਤਿਆ।
ਰੋਮੀਆਂ 9:32
ਕਿਉਂ? ਕਿਉਂਕਿ ਉਹ ਆਪਣੇ ਕੰਮਾਂ ਰਾਹੀਂ ਧਰਮੀ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਨਾ ਕਿ ਨਿਹਚਾ ਰਾਹੀਂ। ਉਹ ਉਨ੍ਹਾਂ ਪੱਥਰਾਂ ਤੇ ਅੜਕੇ ਜਿਹੜੇ ਲੋਕਾਂ ਨੂੰ ਠੋਕਰ ਖੁਆਉਂਦੇ ਹਨ।
ਯੂਹੰਨਾ 11:9
ਯਿਸੂ ਨੇ ਜਵਾਬ ਦਿੱਤਾ, “ਕੀ ਦਿਨ ਭਰ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ? ਜੇਕਰ ਕੋਈ ਦਿਨ ਨੂੰ ਚੱਲੇ ਤਾਂ ਪੱਥਰ ਦੀ ਠੋਕਰ ਤੋਂ ਨਹੀਂ ਡਿੱਗਦਾ ਕਿਉਂ ਕਿ ਉਹ ਇਸ ਦੁਨੀਆਂ ਦੇ ਚਾਨਣ ਵਿੱਚ ਵੇਖ ਸੱਕਦਾ ਹੈ।
ਯਰਮਿਆਹ 31:9
ਉਹ ਲੋਕ ਰੋਦੇ ਹੋਏ ਆਉਣਗੇ। ਪਰ ਮੈਂ ਉਨ੍ਹਾਂ ਦੀ ਅਗਵਾਈ ਕਰਾਂਗਾ ਅਤੇ ਉਨ੍ਹਾਂ ਨੂੰ ਸੱਕੂਨ ਦੇਵਾਂਗਾ। ਮੈਂ ਉਨ੍ਹਾਂ ਲੋਕਾਂ ਦੀ ਅਗਵਾਈ ਪਾਣੀ ਦੀਆਂ ਨਦੀਆਂ ਦੇ ਨਾਲ-ਨਾਲ ਕਰਾਂਗਾ। ਮੈਂ ਉਨ੍ਹਾਂ ਦੀ ਅਗਵਾਈ ਸੌਖੇ ਰਾਹ ਉੱਤੇ ਅਗਵਾਈ ਕਰਾਂਗਾ ਤਾਂ ਜੋ ਉਹ ਠੋਕਰਾਂ ਨਾ ਖਾਣ। ਮੈਂ ਓਸੇ ਤਰ੍ਹਾਂ ਉਨ੍ਹਾਂ ਦੀ ਅਗਵਾਈ ਕਰਾਂਗਾ ਕਿਉਂ ਕਿ ਮੈਂ ਇਸਰਾਏਲ ਦਾ ਪਿਤਾ ਹਾਂ। ਅਤੇ ਅਫ਼ਰਾਈਮ ਮੇਰਾ ਪਹਿਲੋਠਾ ਪੁੱਤਰ ਹੈ।
ਅਮਸਾਲ 6:22
ਉਨ੍ਹਾਂ ਦੀਆਂ ਸਿੱਖਿਆਵਾਂ, ਜਿੱਥੇ ਵੀ ਤੁਸੀਂ ਜਾਵੋਂਗੇ, ਉੱਥੇ ਤੁਹਾਡੀ ਅਗਵਾਈ ਕਰਨਗੀਆਂ। ਜਦੋਂ ਤੁਸੀਂ ਸੁੱਤੇ ਹੋਵੋਂਗੇ ਉਹ ਤੁਹਾਡਾ ਧਿਆਨ ਰੱਖਣਗੀਆਂ। ਅਤੇ ਜਦੋਂ ਤੁਸੀਂ ਜਾਗੋਂਗੇ, ਉਹ ਤੁਹਾਡੇ ਨਾਲ ਗੱਲਾਂ ਕਰਨਗੀਆਂ ਅਤੇ ਤੁਹਾਨੂੰ ਰਾਹ ਵਿਖਾਉਣਗੀਆਂ।
ਅਮਸਾਲ 4:19
ਪਰ ਦੁਸ਼ਟ ਲੋਕਾਂ ਦਾ ਰਾਹ ਕਾਲੇ ਹਨੇਰੇ ਵਰਗਾ ਹੈ, ਉਹ ਨਹੀਂ ਜਾਣਦੇ ਉਹ ਕਾਹਦੇ ਉੱਤੇ ਡਿੱਗ ਪਏ।
ਜ਼ਬੂਰ 119:165
ਉਹ ਲੋਕ ਜਿਹੜੇ ਤੁਹਾਡੇ ਉਪਦੇਸ਼ਾ ਨੂੰ ਪਿਆਰ ਕਰਦੇ ਹਨ ਅਸਲੀ ਸ਼ਾਂਤੀ ਪ੍ਰਾਪਤ ਕਰਨਗੇ। ਅਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਡੇਗ ਸੱਕੇਗਾ।
ਜ਼ਬੂਰ 91:11
ਪਰਮੇਸ਼ੁਰ ਤੁਹਾਡੇ ਲਈ ਆਪਣੇ ਦੂਤਾਂ ਨੂੰ ਆਦੇਸ਼ ਕਰੇਗਾ ਅਤੇ ਤੁਸੀਂ ਜਿੱਥੇ ਵੀ ਜਾਵੋਂਗੇ ਉਹ ਤੁਹਾਡੀ ਹਰ ਥਾਂ ਰੱਖਿਆ ਕਰਨਗੇ।
ਅੱਯੂਬ 18:7
ਉਸ ਦੇ ਕਦਮ ਫ਼ੇਰ ਕਦੇ ਵੀ ਮਜ਼ਬੂਤ ਅਤੇ ਤੇਜ਼ ਨਹੀਂ ਹੋਣਗੇ। ਪਰ ਉਹ ਹੌਲੀ-ਹੌਲੀ ਤੁਰੇਗਾ ਤੇ ਕਮਜ਼ੋਰ ਹੋ ਜਾਵੇਗਾ, ਉਸ ਦੀਆਂ ਆਪਣੀਆਂ ਬੁਰੀਆਂ ਯੋਜਨਾਵਾਂ ਉਸ ਨੂੰ ਡੇਗ ਦੇਣਗੀਆਂ।