Proverbs 21:2
ਬੰਦਾ ਸੋਚਦਾ ਹੈ ਕਿ ਜੋ ਕੁਝ ਵੀ ਉਹ ਕਰਦਾ ਹੈ ਸਹੀ ਹੈ। ਪਰ ਯਹੋਵਾਹ ਬੰਦਿਆਂ ਦੇ ਕੰਮਾਂ ਦੇ ਅਸਲੀ ਕਾਰਣਾਂ ਦਾ ਨਿਆਂ ਕਰਦਾ ਹੈ।
Proverbs 21:2 in Other Translations
King James Version (KJV)
Every way of a man is right in his own eyes: but the LORD pondereth the hearts.
American Standard Version (ASV)
Every way of a man is right in his own eyes; But Jehovah weigheth the hearts.
Bible in Basic English (BBE)
Every way of a man seems right to himself, but the Lord is the tester of hearts.
Darby English Bible (DBY)
Every way of a man is right in his own eyes; but Jehovah weigheth the hearts.
World English Bible (WEB)
Every way of a man is right in his own eyes, But Yahweh weighs the hearts.
Young's Literal Translation (YLT)
Every way of a man `is' right in his own eyes, And Jehovah is pondering hearts.
| Every | כָּֽל | kāl | kahl |
| way | דֶּרֶךְ | derek | deh-REK |
| of a man | אִ֭ישׁ | ʾîš | eesh |
| is right | יָשָׁ֣ר | yāšār | ya-SHAHR |
| eyes: own his in | בְּעֵינָ֑יו | bĕʿênāyw | beh-ay-NAV |
| but the Lord | וְתֹכֵ֖ן | wĕtōkēn | veh-toh-HANE |
| pondereth | לִבּ֣וֹת | libbôt | LEE-bote |
| the hearts. | יְהוָֽה׃ | yĕhwâ | yeh-VA |
Cross Reference
ਅਮਸਾਲ 16:2
ਬੰਦਾ ਸੋਚਦਾ ਹੈ ਕਿ ਉਸ ਦੇ ਰਸਤੇ ਸਹੀ ਹਨ, ਪਰ ਯਹੋਵਾਹ ਉਸ ਦੇ ਮਨੋਰਥਾਂ ਨੂੰ ਪਰੱਖਦਾ ਹੈ।
ਅਮਸਾਲ 16:25
ਇੱਕ ਐਸਾ ਰਾਹ ਹੈ ਜਿਹੜਾ ਲੋਕਾਂ ਨੂੰ ਸਹੀ ਜਾਪਦਾ ਹੈ ਪਰ ਅਸਲ ਵਿੱਚ ਉਹ ਰਾਹ ਮੌਤ ਵੱਲ ਹੈ।
ਲੋਕਾ 16:15
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਲੋਕਾਂ ਸਾਹਮਣੇ ਆਪਣੇ-ਆਪ ਨੂੰ ਬੜਾ ਚੰਗਾ ਕਰਕੇ ਵਿਖਾਉਂਦੇ ਹੋ, ਪਰ ਪਰਮੇਸ਼ੁਰ ਤੁਹਾਡੇ ਦਿਲਾਂ ਦੀਆਂ ਜਾਣਦਾ ਹੈ। ਜਿਸ ਕਾਸੇ ਨੂੰ ਵੀ ਲੋਕ ਮੁੱਲਵਾਨ ਸਮਝਦੇ ਹਨ, ਪਰਮੇਸ਼ੁਰ ਲਈ ਉਸਦੀ ਕੋਈ ਕੀਮਤ ਨਹੀਂ।”
ਅਮਸਾਲ 24:12
ਤੁਸੀਂ ਇਹ ਨਹੀਂ ਆਖ ਸੱਕਦੇ, “ਇਹ ਮੇਰਾ ਕੰਮ ਨਹੀਂ।” ਯਹੋਵਾਹ ਸਭ ਕੁਝ ਜਾਣਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਤੁਸੀਂ ਸਭ ਕੁਝ ਕਿਉਂ ਕਰਦੇ ਹੋ। ਯਹੋਵਾਹ ਤੁਹਾਡੀ ਨਿਗਰਾਨੀ ਕਰਦਾ ਹੈ। ਉਹ ਜਾਣਦਾ ਹੈ ਉਹ ਇੱਕ ਵਿਅਕਤੀ ਨੂੰ ਉਸ ਦੀਆਂ ਕਰਨੀਆਂ ਅਨੁਸਾਰ ਇਨਾਮ ਦਿੰਦਾ ਹੈ।
੧ ਸਮੋਈਲ 16:7
ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, “ਅਲੀਆਬ ਸੋਹਣਾ ਅਤੇ ਨੌਜੁਆਨ ਹੈ, ਲੰਬਾ ਹੈ। ਪਰ ਤੂੰ ਇਵੇਂ ਨਾ ਸੋਚ ਜਿਵੇਂ ਤੂੰ ਸੋਚ ਰਿਹਾ ਹੈਂ। ਪਰਮੇਸ਼ੁਰ ਚੀਜ਼ਾਂ ਵੱਲ ਉਵੇਂ ਨਹੀਂ ਵੇਖਦਾ ਜਿਵੇਂ ਕਿ ਮਨੁੱਖ ਵੇਖਦੇ ਹਨ। ਲੋਕੀਂ ਦੂਜਿਆਂ ਦਾ ਸਿਰਫ਼ ਬਾਹਰੀ ਰੂਪ ਵੇਖਦੇ ਹਨ ਜਿਵੇਂ ਦੇ ਕਿ ਉਹ ਬਾਹਰੋਂ ਨਜ਼ਰ ਆਉਂਦੇ ਹਨ ਪਰ ਯਹੋਵਾਹ ਉਨ੍ਹਾਂ ਦੇ ਦਿਲਾਂ ਅੰਦਰ ਝਾਤ ਪਾਉਂਦਾ ਹੈ। ਅਲੀਆਬ ਸਹੀ ਮਨੁੱਖ ਨਹੀਂ ਹੈ।”
ਅਮਸਾਲ 30:12
ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਆਪ ਨੂੰ ਪਵਿੱਤਰ ਸਮਝਦੇ ਹਨ ਪਰ ਜੋ ਆਪਣੀ ਹੀ ਗੰਦਗੀ ਤੋਂ ਸਾਫ਼ ਨਹੀਂ ਹੋਏ ਹੁੰਦੇ।
ਅਮਸਾਲ 20:6
ਕਈ ਲੋਕ ਸ਼ੇਖੀ ਮਾਰਦੇ ਹਨ ਕਿ ਉਹ “ਵਫ਼ਾਦਾਰ” ਹਨ। ਪਰ ਇੱਕ ਭਰੋਸੇਯੋਗ ਵਿਅਕਤੀ ਲੱਭਣਾ ਬਹੁਤ ਮੁਸ਼ਕਿਲ ਹੈ।
ਯਾਕੂਬ 1:22
ਉਹੀ ਕਰੋ ਜੋ ਪਰਮੇਸ਼ੁਰ ਦੀ ਸਿੱਖਿਆ ਆਖਦੀ ਹੈ। ਸਿਰਫ਼ ਸੁਣੋ ਹੀ ਨਾ ਅਤੇ ਅਮਲ ਵੀ ਕਰੋ। ਕਿਉਂ? ਕਿਉਂਕਿ ਜਦੋਂ ਤੁਸੀਂ ਬੈਠੇ ਬੈਠੇ ਸੁਣਦੇ ਹੀ ਰਹਿੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਮੂਰਖ ਬਣਾ ਰਹੇ ਹੁੰਦੇ ਹੋ।
ਲੋਕਾ 18:11
ਫਰੀਸੀ ਮਸੂਲੀਏ ਕੋਲੋਂ ਦੂਰ ਅਲੱਗ ਪ੍ਰਾਰਥਨਾ ਕਰਨ ਲਈ ਖੜ੍ਹਾ ਹੋਇਆ। ਜਦੋਂ ਫਰੀਸੀ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਨੇ ਆਖਿਆ, ‘ਹੇ ਪਰਮੇਸ਼ੁਰ! ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਮੈਂ ਬਾਕੀ ਲੋਕਾਂ ਵਾਂਗ ਭੈੜਾ ਨਹੀਂ ਹਾਂ। ਮੈਂ ਕੋਈ ਚੋਰ ਜਾਂ ਧੋਖੇਬਾਜ ਜਾਂ ਕੋਈ ਬਦਕਾਰ ਨਹੀਂ ਹਾਂ। ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਮੈਂ ਇਸ ਮਸੂਲੀਏ ਨਾਲੋਂ ਚੰਗਾ ਹਾਂ।
ਗਲਾਤੀਆਂ 6:3
ਜਦੋਂ ਇੱਕ ਵਿਅਕਤੀ, ਇਹ ਸੋਚਦਾ ਹੈ ਕਿ ਉਹ ਬਹੁਤ ਖਾਸ ਹੈ, ਹਾਲਾਂ ਕਿ ਉਹ ਕੁਝ ਵੀ ਨਹੀਂ, ਤਾਂ ਉਹ ਆਪਣੇ ਆਪ ਨੂੰ ਗੁਮਰਾਹ ਕਰ ਰਿਹਾ ਹੈ।
ਯਰਮਿਆਹ 17:10
ਪਰ ਮੈਂ, ਯਹੋਵਾਹ ਹਾਂ, ਤੇ ਮੈਂ ਬੰਦੇ ਦੇ ਦਿਲ ਅੰਦਰ ਦੇਖ ਸੱਕਦਾ ਹਾਂ। ਮੈਂ ਬੰਦੇ ਦੇ ਮਨ ਨੂੰ ਪਰੱਖ ਸੱਕਦਾ ਹਾਂ। ਮੈਂ ਨਿਆਂ ਕਰ ਸੱਕਦਾ ਹਾਂ ਕਿ ਹਰ ਬੰਦੇ ਨੂੰ ਕੀ ਚਾਹੀਦਾ ਹੈ। ਮੈਂ ਹਰ ਬੰਦੇ ਨੂੰ, ਉਸ ਦੇ ਕੰਮਾਂ ਬਦਲੇ ਢੁਕਵੀਂ ਅਦਾਇਗੀ ਕਰ ਸੱਕਦਾ ਹਾਂ।
ਜ਼ਬੂਰ 36:2
ਉਹ ਆਦਮੀ ਆਪਣੇ-ਆਪ ਨੂੰ ਝੂਠ ਆਖਦਾ। ਉਹ ਆਪਣੇ ਪਾਪਾਂ ਨੂੰ ਨਹੀਂ ਵੇਖਦਾ, ਇਸੇ ਲਈ ਉਹ ਮੁਆਫ਼ੀ ਨਹੀਂ ਮੰਗਦਾ।
ਯੂਹੰਨਾ 2:24
ਪਰ ਯਿਸੂ ਨੇ ਉਨ੍ਹਾਂ ਤੇ ਯਕੀਨ ਨਾ ਕੀਤਾ ਕਿਉਂਕਿ ਉਹ ਉਨ੍ਹਾਂ ਬਾਰੇ ਜਾਣਦਾ ਸੀ।
ਪਰਕਾਸ਼ ਦੀ ਪੋਥੀ 2:23
ਮੈਂ ਉਸ ਦੇ ਅਨੁਯਾਈਆਂ ਨੂੰ ਵੀ ਮਾਰ ਦੇਵਾਂਗਾ। ਫ਼ੇਰ ਸਾਰੀਆਂ ਕਲੀਸਿਯਾਵਾਂ ਜਾਣ ਲੈਣਗੀਆਂ ਕਿ ਇਹ ਮੈਂ ਹਾਂ ਜੋ ਜਾਣਦਾ ਕਿ ਲੋਕ ਕਿਵੇਂ ਸੋਚਦੇ ਅਤੇ ਮਹਿਸੂਸ ਕਰਦੇ ਹਨ। ਅਤੇ ਮੈਂ ਤੁਹਾਡੇ ਵਿੱਚ ਹਰੇਕ ਨੂੰ ਤੁਹਾਡੀਆਂ ਕਰਨੀਆਂ ਅਨੁਸਾਰ ਦੇਵਾਂਗਾ।