ਅਮਸਾਲ 1:25
ਤੁਸੀਂ ਮੂੰਹ ਫ਼ੇਰ ਲਿਆ ਅਤੇ ਮੇਰੀ ਤੁਹਾਨੂੰ ਸੁਧਾਰਨ ਦੀ ਕੋਸ਼ਿਸ ਨੂੰ ਤੁਸਾਂ ਅਣਗੌਲਿਆਂ ਕਰ ਦਿੱਤਾ। ਤੁਸੀਂ ਮੇਰੇ ਸ਼ਬਦਾਂ ਉੱਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ।
But ye have set at nought | וַתִּפְרְע֥וּ | wattiprĕʿû | va-teef-reh-OO |
all | כָל | kāl | hahl |
counsel, my | עֲצָתִ֑י | ʿăṣātî | uh-tsa-TEE |
and would | וְ֝תוֹכַחְתִּ֗י | wĕtôkaḥtî | VEH-toh-hahk-TEE |
none | לֹ֣א | lōʾ | loh |
of my reproof: | אֲבִיתֶֽם׃ | ʾăbîtem | uh-vee-TEM |
Cross Reference
ਅਮਸਾਲ 1:30
ਕਿਉਂਕਿ ਉਨ੍ਹਾਂ ਨੇ ਮੇਰੀ ਸਲਾਹ ਦੀ ਇੱਛਾ ਨਹੀਂ ਕੀਤੀ ਅਤੇ ਮੇਰੀ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨੂੰ ਅਪ੍ਰਵਾਨ ਕਰ ਦਿੱਤਾ,
ਲੋਕਾ 7:30
ਪਰ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਪਰਮੇਸ਼ੁਰ ਦੀ ਉਨ੍ਹਾਂ ਬਾਰੇ ਬਣਾਈ ਵਿਉਂਤ ਨੂੰ ਨਾਮੰਜੂਰ ਕਰ ਦਿੱਤਾ, ਉਨ੍ਹਾਂ ਨੇ ਯੂਹੰਨਾ ਨੂੰ ਬਪਤਿਸਮਾ ਦੇਣ ਦੀ ਅਨੁਮਤੀ ਨਾ ਦਿੱਤੀ।)
ਜ਼ਬੂਰ 81:11
“ਪਰ ਮੇਰੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ, ਇਸਰਾਏਲ ਨੇ ਮੇਰਾ ਹੁਕਮ ਨਹੀਂ ਮੰਨਿਆ।
੨ ਤਵਾਰੀਖ਼ 36:16
ਪਰ ਪਰਮੇਸ਼ੁਰ ਦੇ ਲੋਕਾਂ ਨੇ ਪਰਮੇਸ਼ੁਰ ਦੇ ਨਬੀ ਦਾ ਮਖੌਲ ਉਡਾਇਆ ਅਤੇ ਉਸ ਨੂੰ ਸੁਣਨ ਜਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਪਰਮੇਸ਼ੁਰ ਦੇ ਸੰਦੇਸ਼ਾਂ ਨੂੰ ਤਦ ਤੀਕ ਨਫ਼ਰਤ ਕੀਤੀ ਜਦ ਤੀਕ ਕਿ ਯਹੋਵਾਹ ਦਾ ਆਪਣੇ ਲੋਕਾਂ ਖਿਲਾਫ ਗੁੱਸਾ ਇੰਨਾ ਨਾ ਵੱਧ ਗਿਆ ਕਿ ਇਸਦਾ ਕੋਈ ਉਪਾ ਨਾ ਹੋਵੇ। ਹੁਣ ਉਸ ਨੂੰ ਆਪਣੇ ਲੋਕਾਂ ਤੇ ਕਰੋਧ ਆ ਗਿਆ ਜਿਸ ਨੂੰ ਹੁਣ ਕੋਈ ਰੋਕ ਨਹੀਂ ਸੀ ਪਾ ਸੱਕਦਾ।
ਜ਼ਬੂਰ 107:11
ਕਿਉਂਕਿ ਉਹ ਲੋਕ ਉਨ੍ਹਾਂ ਗੱਲਾਂ ਦੇ ਖਿਲਾਫ਼ ਲੜੇ ਸਨ। ਜੋ ਪਰਮੇਸ਼ੁਰ ਨੇ ਆਖੀਆਂ ਸਨ। ਉਨ੍ਹਾਂ ਸਭ ਨੇ ਉੱਚੇ ਪਰਮੇਸ਼ੁਰ ਦੀ ਸਲਾਹ ਮੰਨਣ ਤੋਂ ਇਨਕਾਰ ਕੀਤਾ ਸੀ।
ਅਮਸਾਲ 5:12
ਫ਼ੇਰ ਤੁਸੀਂ ਆਖੋਂਗੇ, “ਜਿਵੇਂ ਮੈਂ ਅਨੁਸ਼ਾਸਿਤ ਹੋਣ ਨੂੰ ਨਫ਼ਰਤ ਕੀਤੀ: ਜਿਵੇਂ ਮੈਂ ਝਿੜਕੇ ਜਾਣ ਨੂੰ ਤਿਰਸੱਕਾਰਿਆ
ਅਮਸਾਲ 12:1
ਜਿਹੜਾ ਆਦਮੀ ਸਿੱਖਣਾ ਚਾਹੁੰਦਾ ਹੈ ਉਹ ਸੁਧਰਨਾ ਵੀ ਚਾਹੁੰਦਾ ਹੈ, ਪਰ ਜੋ ਕੋਈ ਵੀ ਝਿੜਕੇ ਜਾਣ ਨੂੰ ਨਫ਼ਰਤ ਕਰੇ ਬੇਵਕੂਫ਼ ਹੈ।