Philippians 3:5
ਮੇਰੀ ਸੁੰਨਤ ਜੰਮਨ ਤੋਂ ਬਾਦ ਅੱਠਵੇਂ ਦਿਨ ਹੀ ਹੋ ਗਈ ਸੀ। ਮੈਂ ਬਿਨਯਾਮੀਨ ਦੇ ਵੰਸ਼ ਵਿੱਚੋਂ ਹਾਂ। ਮੈਂ ਇੱਕ ਯਹੂਦੀ ਹਾਂ ਅਤੇ ਮੇਰੇ ਮਾਪੇ ਯਹੂਦੀ ਸਨ। ਮੂਸਾ ਦੀ ਸ਼ਰ੍ਹਾ ਮੇਰੇ ਲਈ ਬਹੁਤ ਮਹੱਤਵਪੂਰਣ ਸੀ, ਇਸੇ ਲਈ ਮੈਂ ਇੱਕ ਫ਼ਰੀਸੀ ਬਣ ਗਿਆ।
Philippians 3:5 in Other Translations
King James Version (KJV)
Circumcised the eighth day, of the stock of Israel, of the tribe of Benjamin, an Hebrew of the Hebrews; as touching the law, a Pharisee;
American Standard Version (ASV)
circumcised the eighth day, of the stock of Israel, of the tribe of Benjamin, a Hebrew of Hebrews; as touching the law, a Pharisee;
Bible in Basic English (BBE)
Being given circumcision on the eighth day, of the nation of Israel, of the tribe of Benjamin, a Hebrew of Hebrews; in relation to the law, a Pharisee:
Darby English Bible (DBY)
as to circumcision, [I received it] the eighth day; of [the] race of Israel, of [the] tribe of Benjamin, Hebrew of Hebrews; as to [the] law, a Pharisee;
World English Bible (WEB)
circumcised the eighth day, of the stock of Israel, of the tribe of Benjamin, a Hebrew of Hebrews; concerning the law, a Pharisee;
Young's Literal Translation (YLT)
circumcision on the eighth day! of the race of Israel! of the tribe of Benjamin! a Hebrew of Hebrews! according to law a Pharisee!
| Circumcised | περιτομῇ | peritomē | pay-ree-toh-MAY |
| the eighth day, | ὀκταήμερος | oktaēmeros | oke-ta-A-may-rose |
| of | ἐκ | ek | ake |
| stock the | γένους | genous | GAY-noos |
| of Israel, | Ἰσραήλ | israēl | ees-ra-ALE |
| of the tribe | φυλῆς | phylēs | fyoo-LASE |
| Benjamin, of | Βενιαμίν | beniamin | vay-nee-ah-MEEN |
| an Hebrew | Ἑβραῖος | hebraios | ay-VRAY-ose |
| of | ἐξ | ex | ayks |
| the Hebrews; | Ἑβραίων | hebraiōn | ay-VRAY-one |
| touching as | κατὰ | kata | ka-TA |
| the law, | νόμον | nomon | NOH-mone |
| a Pharisee; | Φαρισαῖος | pharisaios | fa-ree-SAY-ose |
Cross Reference
੨ ਕੁਰਿੰਥੀਆਂ 11:22
ਕੀ ਉਹ ਲੋਕੀ ਇਬਰਾਨੀ ਹਨ? ਕੀ ਉਹ ਇਸਰਾਏਲੀ ਹਨ? ਮੈਂ ਵੀ ਇਸਰਾਏਲੀ ਹਾਂ, ਕੀ ਉਹ ਅਬਰਾਹਾਮ ਦੇ ਪਰਿਵਾਰ ਵਿੱਚੋਂ ਹਨ? ਮੈਂ ਵੀ ਹਾਂ।
ਰੋਮੀਆਂ 11:1
ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਭੁਲਾਇਆ ਨਹੀਂ ਇਸ ਲਈ ਤਾਂ ਮੈਂ ਪੁੱਛਦਾ ਹਾਂ, “ਕੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨਾਮੰਜ਼ੂਰ ਕੀਤਾ?” ਨਹੀਂ। ਮੈਂ ਖੁਦ ਇੱਕ ਇਸਰਾਏਲੀ ਹਾਂ। ਹਾਂ, ਮੈਂ ਅਬਰਾਹਾਮ ਦੇ ਪਰਿਵਾਰ ਅਤੇ ਬਿਨਯਾਮੀਨ ਦੇ ਵੰਸ਼ ਤੋਂ ਹਾਂ।
ਰਸੂਲਾਂ ਦੇ ਕਰਤੱਬ 23:6
ਸਭਾ ਵਿੱਚ, ਕੁਝ ਲੋਕ ਸਦੂਕੀ ਸਨ ਅਤੇ ਕੁਝ ਫ਼ਰੀਸੀ। ਸੋ ਪੌਲੁਸ ਨੂੰ ਇੱਕ ਵਿੱਚਾਰ ਆਇਆ। ਸਭਾ ਵਿੱਚ, ਉਸ ਨੇ ਉੱਚੀ-ਉੱਚੀ ਰੌਲਾ ਪਾਇਆ, “ਭਰਾਵੋ, ਮੈਂ ਇੱਕ ਫ਼ਰੀਸੀ ਹਾਂ ਤੇ ਮੇਰਾ ਪਿਉ ਵੀ ਫ਼ਰੀਸੀ ਸੀ। ਮੇਰੇ ਉੱਪਰ ਇਸ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿਉਂਕਿ ਮੈਂ ਮੁਰਦਿਆਂ ਦੇ ਜੀ ਉੱਠਣ ਵਿੱਚ ਵਿਸ਼ਵਾਸ ਕਰਦਾ ਹਾਂ।”
ਰਸੂਲਾਂ ਦੇ ਕਰਤੱਬ 22:3
ਪੌਲੁਸ ਨੇ ਆਖਿਆ, “ਮੈਂ ਇੱਕ ਯਹੂਦੀ ਹਾਂ। ਮੈਂ ਕਿਲਿਕਿਯਾ ਤੇ ਤਰਸੁੱਸ ਵਿੱਚ ਪੈਦਾ ਹੋਇਆ ਸੀ। ਮੈਂ ਇੱਥੇ ਯਰੂਸ਼ਲਮ ਵਿੱਚ ਵੱਡਾ ਹੋਇਆ। ਮੈਂ ਗਮਲੀਏਲ ਦਾ ਇੱਕ ਵਿਦਿਆਰਥੀ ਸੀ। ਉਸ ਨੇ ਧਿਆਨ ਨਾਲ ਮੈਨੂੰ ਆਪਣੇ ਵਡੇਰਿਆਂ ਦੀ ਸ਼ਰ੍ਹਾ ਬਾਰੇ ਸਿੱਖਾਇਆ। ਮੈਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਬੜਾ ਸ਼ੌਕ ਸੀ ਜਿਵੇਂ ਇੱਥੇ ਅੱਜ ਤੁਹਾਡੇ ਸਾਰਿਆਂ ਵਿੱਚ ਹੈ।
ਪੈਦਾਇਸ਼ 17:12
ਜਦੋਂ ਪੁੱਤਰ ਅੱਠਾਂ ਦਿਨਾਂ ਦਾ ਹੋਵੇ, ਤੁਸੀਂ ਉਸਦੀ ਸੁੰਨਤ ਕਰ ਦੇਣੀ। ਕੋਈ ਵੀ ਮੁੰਡਾ ਜੋ ਤੁਹਾਡੇ ਘਰੇ ਜਨਮਿਆ ਜਾਂ ਭਾਵੇਂ ਕਿਸੇ ਵੀ ਵਿਦੇਸ਼ੀ ਗੁਲਾਮ ਦੇ ਘਰੇ ਜਿਸ ਨੂੰ ਤੁਸੀਂ ਖਰੀਦਿਆ ਹੋਵੇ ਜੋ ਤੁਹਾਡੇ ਨਾਲ ਸੰਬੰਧਿਤ ਨਹੀਂ ਹਨ, ਉਸਦੀ ਸੁੰਨਤ ਹੋਣੀ ਚਾਹੀਦੀ ਹੈ।
ਰਸੂਲਾਂ ਦੇ ਕਰਤੱਬ 26:4
“ਸਾਰੇ ਯਹੂਦੀ ਮੇਰੇ ਸਾਰੇ ਜੀਵਨ ਬਾਰੇ ਜਾਣਦੇ ਹਨ। ਉਹ ਜਾਣਦੇ ਹਨ ਕਿ ਕਿਵੇਂ ਮੈਂ ਮੁਢੋ ਆਪਣੇ ਦੇਸ਼ ਵਿੱਚ ਰਿਹਾ ਹਾਂ ਅਤੇ ਬਾਦ ਵਿੱਚ ਯਰੂਸ਼ਲਮ ਦੇ ਵਿੱਚ।
ਰਸੂਲਾਂ ਦੇ ਕਰਤੱਬ 6:1
ਖਾਸ ਕੰਮ ਲਈ ਸੱਤ ਮਨੁੱਖਾਂ ਦਾ ਚੁਣੇ ਜਾਣਾ ਉਨ੍ਹੀਂ ਦਿਨੀ, ਯਿਸੂ ਦੇ ਚੇਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਇਸ ਅੰਤਰਾਲ ਵਿੱਚ, ਯੂਨਾਨੀ ਬੋਲਣ ਵਾਲੇ ਚੇਲਿਆਂ ਨੇ ਦੂਜੇ ਚੇਲਿਆਂ ਬਾਰੇ, ਜੋ ਕਿ ਇਸਰਾਏਲੀ ਸਨ, ਸ਼ਿਕਾਇਤ ਕੀਤੀ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਹਰ ਰੋਜ਼ ਭੋਜਨ ਦੀ ਵੰਡ ਦਾ ਸਹੀ ਹਿੱਸਾ ਨਹੀਂ ਮਿਲ ਰਿਹਾ ਸੀ।
ਯੂਹੰਨਾ 7:21
ਯਿਸੂ ਨੇ ਜਵਾਬ ਦਿੱਤਾ, “ਮੈਂ ਇੱਕ ਕਰਿਸ਼ਮਾ ਕੀਤਾ ਤੇ ਤੁਸੀਂ ਸਾਰੇ ਹੈਰਾਨ ਹੋ।
ਲੋਕਾ 2:21
ਜਦੋਂ ਬਾਲਕ ਅੱਠਾਂ ਦਿਨਾਂ ਦਾ ਹੋਇਆ, ਤਾਂ ਉਸਦੀ ਸੁੰਨਤ ਹੋਈ ਅਤੇ ਉਸਦਾ ਨਾਮ ਯਿਸੂ ਰੱਖਿਆ ਗਿਆ। ਇਹ ਨਾਮ ਬਾਲਕ ਦੇ ਮਰਿਯਮ ਦੀ ਕੁੱਖ ਚੋਂ ਪੈਦਾ ਹੋਣ ਤੋਂ ਪਹਿਲਾਂ ਹੀ ਇੱਕ ਦੂਤ ਨੇ ਰੱਖਿਆ ਸੀ।
ਲੋਕਾ 1:59
ਜਦੋਂ ਬਾਲਕ ਅੱਠਾਂ ਦਿਨਾਂ ਦਾ ਹੋ ਗਿਆ ਤਾਂ ਉਹ ਲੋਕ ਬੱਚੇ ਦੀ ਸੁੰਨਤ ਕਰਨ ਲਈ ਆਏ ਅਤੇ ਉਸਦਾ ਨਾਉਂ ਜ਼ਕਰਯਾਹ ਰੱਖਣ ਲੱਗੇ, ਕਿਉਂਕਿ ਇਹੀ ਉਸ ਦੇ ਪਿਤਾ ਦਾ ਨਾਉਂ ਸੀ।
ਯਵਨਾਹ 1:9
ਯੂਨਾਹ ਨੇ ਆਦਮੀਆਂ ਨੂੰ ਆਖਿਆ, “ਮੈਂ ਇੱਕ ਇਬਰਾਨੀ ਹਾਂ ਅਤੇ ਮੈਂ ਯਹੋਵਾਹ ਦੀ ਉਪਾਸਨਾ ਕਰਦਾ ਹਾਂ ਜੋ ਕਿ ਅਕਾਸ਼ ਦਾ ਪਰਮੇਸ਼ੁਰ ਹੈ। ਉਹ ਸਮੁੰਦਰ ਅਤੇ ਜ਼ਮੀਨ ਦਾ ਸਿਰਜਣਹਾਰ ਹੈ।”
੧ ਸਮੋਈਲ 4:6
ਜਦੋਂ ਫ਼ਲਿਸਤੀਆਂ ਨੇ ਉਨ੍ਹਾਂ ਦਾ ਗੂੰਜਦਾ ਜੈਕਾਰਾ ਸੁਣਿਆ ਤਾਂ ਉਨ੍ਹਾਂ ਆਖਿਆ, “ਭਈ ਇਬਰਾਨੀਆਂ ਦੇ ਤੰਬੂ ਵਿੱਚ ਇਹ ਜੈਕਾਰੇ ਦੀ ਕੈਸੀ ਆਵਾਜ਼ ਹੈ?” ਤਦ ਫ਼ਲਿਸਤੀਆਂ ਨੂੰ ਜਾ ਪਤਾ ਲੱਗਾ ਕਿ ਯਹੋਵਾਹ ਦਾ ਪਵਿੱਤਰ ਸੰਦੂਕ ਇਸਰਾਏਲੀਆਂ ਦੇ ਤੰਬੂ ਵਿੱਚ ਲਿਆਇਆ ਗਿਆ ਹੈ।
ਪੈਦਾਇਸ਼ 41:12
ਉੱਥੇ ਕੈਦਖਾਨੇ ਵਿੱਚ ਸਾਡੇ ਨਾਲ ਇੱਕ ਨੌਜਵਾਨ ਇਬਰਾਨੀ ਸੀ। ਉਹ ਪਹਿਰੇਦਾਰਾਂ ਦੇ ਕਮਾਂਡਰ ਦਾ ਨੌਕਰ ਸੀ। ਅਸੀਂ ਉਸ ਨੂੰ ਆਪਣੇ ਸੁਪਨੇ ਸੁਣਾਏ ਅਤੇ ਉਸ ਨੇ ਸਾਨੂੰ ਉਨ੍ਹਾਂ ਦਾ ਅਰਥ ਸਮਝਾਇਆ। ਉਸ ਨੇ ਸਾਨੂੰ ਹਰ ਸੁਪਨੇ ਦੇ ਅਰਥ ਦੀ ਵਿਆਖਿਆ ਕੀਤੀ।
ਪੈਦਾਇਸ਼ 40:15
ਮੈਨੂੰ ਆਪਣੇ ਹੀ ਘਰ ਵਿੱਚੋਂ, ਇਬਰਾਨੀਆਂ ਦੀ ਧਰਤੀ ਤੋਂ ਲਿਆਂਦਾ ਗਿਆ ਸੀ। ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ। ਇਸ ਲਈ ਮੈਨੂੰ ਕੈਦਖਾਨੇ ਵਿੱਚ ਨਹੀਂ ਹੋਣਾ ਚਾਹੀਦਾ।”
ਪੈਦਾਇਸ਼ 14:13
ਉਨ੍ਹਾਂ ਵਿੱਚੋਂ ਇੱਕ ਆਦਮੀ ਜਿਹੜਾ ਫ਼ੜਿਆ ਨਹੀਂ ਗਿਆ ਸੀ, ਅਬਰਾਮ ਇਬਰਾਨੀ ਵੱਲ ਗਿਆ ਅਤੇ ਉਸ ਨੂੰ ਜਾਕੇ ਸਾਰਾ ਹਾਲ ਦੱਸਿਆ। ਅਬਰਾਮ ਦਾ ਡੇਰਾ ਉਨ੍ਹਾਂ ਰੁੱਖਾਂ ਦੇ ਲਾਗੇ ਸੀ ਜੋ ਮਮਰੇ ਅਮੋਰੀ ਦੇ ਸਨ। ਮਮਰੇ, ਅਸ਼ਕੋਲ ਅਤੇ ਆਨੇਰ ਨੇ ਅਬਰਾਮ ਨਾਲ ਇੱਕ ਦੂਸਰੇ ਦੀ ਸਹਾਇਤਾ ਕਰਨ ਦਾ ਇਕਰਾਰਨਾਮਾ ਕੀਤਾ ਹੋਇਆ ਸੀ।