ਅਬਦ ਯਾਹ 1:10 in Punjabi

ਪੰਜਾਬੀ ਪੰਜਾਬੀ ਬਾਈਬਲ ਅਬਦ ਯਾਹ ਅਬਦ ਯਾਹ 1 ਅਬਦ ਯਾਹ 1:10

Obadiah 1:10
ਤੁਸੀਂ ਸ਼ਰਮ ਨਾਲ ਭਰ ਜਾਵੋਂਗੇ ਅਤੇ ਹਮੇਸ਼ਾ ਲਈ ਨਸ਼ਟ ਕੀਤੇ ਜਾਵੋਂਗੇ। ਕਿਉਂ ਕਿ ਤੁਸੀਂ ਆਪਣੇ ਭਰਾ ਯਾਕੂਬ ਨਾਲ ਬੜੀ ਨਿਸ਼ਠੁਰਤਾ ਵਰਤੀ।

Obadiah 1:9Obadiah 1Obadiah 1:11

Obadiah 1:10 in Other Translations

King James Version (KJV)
For thy violence against thy brother Jacob shame shall cover thee, and thou shalt be cut off for ever.

American Standard Version (ASV)
For the violence done to thy brother Jacob, shame shall cover thee, and thou shalt be cut off for ever.

Bible in Basic English (BBE)
Because you were the cause of violent death and because of your cruel behaviour to your brother Jacob, you will be covered with shame and will be cut off for ever.

Darby English Bible (DBY)
Because of violence against thy brother Jacob, shame shall cover thee, and thou shalt be cut off for ever.

World English Bible (WEB)
For the violence done to your brother Jacob, shame will cover you, and you will be cut off forever.

Young's Literal Translation (YLT)
For slaughter, for violence `to' thy brother Jacob, Cover thee doth shame, And thou hast been cut off -- to the age.

For
thy
violence
מֵחֲמַ֛סmēḥămasmay-huh-MAHS
against
thy
brother
אָחִ֥יךָʾāḥîkāah-HEE-ha
Jacob
יַעֲקֹ֖בyaʿăqōbya-uh-KOVE
shame
תְּכַסְּךָ֣tĕkassĕkāteh-ha-seh-HA
cover
shall
בוּשָׁ֑הbûšâvoo-SHA
off
cut
be
shalt
thou
and
thee,
וְנִכְרַ֖תָּwĕnikrattāveh-neek-RA-ta
for
ever.
לְעוֹלָֽם׃lĕʿôlāmleh-oh-LAHM

Cross Reference

ਆਮੋਸ 1:11
ਅਦੋਮੀਆਂ ਲਈ ਸਜ਼ਾ ਯਹੋਵਾਹ ਨੇ ਇਹ ਇਕਰਾਰ ਕੀਤਾ: “ਮੈਂ ਅਦੋਮੀਆਂ ਨੂੰ ਉਨ੍ਹਾਂ ਦੇ ਕੀਤੇ ਅਨੇਕਾਂ ਪਾਪਾਂ ਕਾਰਣ ਅਵੱਸ਼ ਸਜ਼ਾ ਦੇਵਾਂਗਾ ਅਦੋਮ ਨੇ ਆਪਣੇ ਭਰਾ ਦਾ ਤਲਵਾਰ ਨਾਲ ਪਿੱਛਾ ਕੀਤਾ ਅਤੇ ਉਸ ਤੇ ਕੋਈ ਰਹਿਮ ਨਾ ਕੀਤਾ ਸਗੋਂ ਅਦੋਮ ਦਾ ਕਰੋਧ ਸਦਾ ਲਈ ਜਾਰੀ ਰਿਹਾ ਉਹ ਹਮੇਸ਼ਾ ਵਾਸਤੇ ਗੁੱਸੇ ਰਿਹਾ।

ਪੈਦਾਇਸ਼ 27:41
ਇਸ ਮਗਰੋਂ, ਇਸ ਅਸੀਸ ਦੇ ਕਾਰਣ ਏਸਾਓ ਯਾਕੂਬ ਦੇ ਖ਼ਿਲਾਫ਼ ਖਾਰ ਖਾਣ ਲੱਗ ਪਿਆ। ਏਸਾਓ ਨੇ ਆਪਣੇ-ਆਪ ’ਚ ਸੋਚਿਆ, “ਛੇਤੀ ਹੀ ਮੇਰੇ ਪਿਤਾ ਦਾ ਦੇਹਾਂਤ ਹੋ ਜਾਵੇਗਾ ਅਤੇ ਉਸ ਦੇ ਲਈ ਸੋਗ ਦਾ ਸਮਾਂ ਹੋਵੇਗਾ। ਪਰ ਇਸ ਤੋਂ ਬਾਦ ਮੈਂ ਯਾਕੂਬ ਨੂੰ ਮਾਰ ਦਿਆਂਗਾ।”

ਗਿਣਤੀ 20:14
ਅਦੋਮ ਇਸਰਾਏਲ ਨੂੰ ਲੰਘਣ ਨਹੀਂ ਦਿੰਦਾ ਜਦੋਂ ਮੂਸਾ ਕਾਦੇਸ਼ ਵਿੱਚ ਸੀ ਉਸ ਨੇ ਕੁਝ ਆਦਮੀਆਂ ਨੂੰ ਸੰਦੇਸ਼ ਦੇਕੇ ਅਦੋਮ ਦੇ ਰਾਜੇ ਵੱਲ ਭੇਜਿਆ। ਸੰਦੇਸ਼ ਵਿੱਚ ਆਖਿਆ ਗਿਆ ਸੀ: “ਤੁਹਾਡੇ ਭਰਾ, ਇਸਰਾਏਲ ਦੇ ਲੋਕ ਤੁਹਾਨੂੰ ਆਖਦੇ ਹਨ: ਤੁਸੀਂ ਜਾਣਦੇ ਹੋ ਕਿ ਅਸੀਂ ਕੀ-ਕੀ ਮੁਸੀਬਤਾਂ ਝੱਲੀਆਂ ਹਨ।

ਜ਼ਬੂਰ 89:45
ਤੁਸੀਂ ਉਸਦੀ ਉਮਰ ਘਟਾ ਦਿੱਤੀ। ਤੁਸੀਂ ਉਸ ਨੂੰ ਸ਼ਰਮਸਾਰ ਕੀਤਾ।

ਜ਼ਬੂਰ 137:7
ਮੈਂ ਇਕਰਾਰ ਕਰਦਾ ਹਾਂ ਯਰੂਸ਼ਲਮ ਹੀ ਸਦਾ ਮੇਰੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ।

ਹਿਜ਼ ਕੀ ਐਲ 35:9
ਮੈਂ ਤੈਨੂੰ ਹਮੇਸ਼ਾ ਲਈ ਵੀਰਾਨ ਕਰ ਦਿਆਂਗਾ। ਕੋਈ ਵੀ ਤੇਰੇ ਸ਼ਹਿਰਾਂ ਵਿੱਚ ਨਹੀਂ ਰਹੇਗਾ। ਫ਼ੇਰ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।”

ਮਲਾਕੀ 1:3
ਅਤੇ ਮੈਂ ਏਸਾਓ ਨੂੰ ਸਵੀਕਾਰ ਨਾ ਕੀਤਾ, ਸਗੋਂ ਮੈਂ ਉਸ ਦੇ ਪਹਾੜੀ ਦੇਸ਼ਾਂ ਨੂੰ ਤਬਾਹ ਕਰ ਦਿੱਤਾ ਹੁਣ ਓੱਥੇ ਸਿਰਫ਼ ਜੰਗਲੀ ਗਿੱਦੜ ਹੀ ਵੱਸਦੇ ਹਨ।”

ਮੀਕਾਹ 7:10
ਮੇਰੇ ਦੁਸ਼ਮਣ ਨੇ ਮੈਨੂੰ ਆਖਿਆ, “ਕਿੱਥੋ ਹੈ ਯਹੋਵਾਹ ਤੇਰਾ ਪਰਮੇਸ਼ੁਰ?” ਪਰ ਮੇਰੀ ਵੈਰਨ ਆਪਣੀ ਅੱਖੀਂ ਇਹ ਵੇਖੇਗੀ ਅਤੇ ਸ਼ਰਮਸਾਰ ਹੋਵੇਗੀ ਉਸ ਵਕਤ, ਮੈਂ ਵੇਖਾਂਗਾ ਕਿ ਉਸ ਨਾਲ ਕੀ ਵਾਪਰਦਾ। ਲੋਕੀਂ ਗਲੀਆਂ ਵਿੱਚ ਮਿੱਧਦੇ ਚਿਕੱੜ ਵਾਂਗ ਉਸ ਨੂੰ ਮਧੋਲ ਕੇ ਲੰਘਣਗੇ।

ਯਵਾਐਲ 3:19
ਮਿਸਰ ਵੀਰਾਨ ਹੋ ਜਾਵੇਗਾ ਅਦੋਮ ਉਜਾੜ ਬੀਆਬਾਨ ਹੋ ਜਾਵੇਗਾ ਕਿਉਂ ਕਿ ਉਹ ਯਹੂਦਾਹ ਦੇ ਲੋਕਾਂ ਨਾਲ ਬੜੇ ਜ਼ਾਲਿਮ ਰਹੇ ਹਨ ਉਨ੍ਹਾਂ ਨੇ ਆਪਣੇ ਦੇਸ ਵਿੱਚ ਮਜ਼ਲੂਮਾਂ ਨੂੰ ਵੱਢਿਆ।

ਹਿਜ਼ ਕੀ ਐਲ 35:12
ਅਤੇ ਫ਼ੇਰ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਮੈਂ ਤੁਹਾਡੀਆਂ ਸਾਰੀਆਂ ਬੇਇੱਜ਼ਤੀਆਂ ਬਾਰੇ ਸੁਣ ਲਿਆ ਹੈ। “ਤੁਸੀਂ ਇਸਰਾਏਲ ਦੇ ਪਰਬਤ ਦੇ ਵਿਰੁੱਧ ਬਹੁਤ ਮੰਦਾ ਬੋਲਿਆ ਹੈ। ਤੁਸੀਂ ਆਖਿਆ ਸੀ, ‘ਇਸਰਾਏਲ ਤਬਾਹ ਹੋ ਗਿਆ ਹੈ! ਅਸੀਂ ਉਨ੍ਹਾਂ ਨੂੰ ਭੋਜਨ ਵਾਂਗ ਚਬਾ ਜਾਵਾਂਗੇ!’

ਹਿਜ਼ ਕੀ ਐਲ 35:5
“‘ਕਿਉਂ ਕਿ ਤੂੰ ਹਮੇਸ਼ਾ ਰਿਹਾ ਹੈਂ ਖਿਲਾਫ਼ ਮੇਰੇ ਲੋਕਾਂ ਦੇ। ਇਸਤੇਮਾਲ ਕੀਤੀ ਤੂੰ ਆਪਣੀ ਤਲਵਾਰ ਇਸਰਾਏਲ ਦੇ ਵਿਰੁੱਧ ਉਨ੍ਹਾਂ ਦੇ ਮੁਸੀਬਤ ਵੇਲੇ। ਉਨ੍ਹਾਂ ਦੀ ਆਖਰੀ ਸਜ਼ਾ ਵੇਲੇ।’”

ਹਿਜ਼ ਕੀ ਐਲ 25:12
ਅਦੋਮ ਦੇ ਵਿਰੱਧ ਭਵਿੱਖਬਾਣੀ ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ, “ਅਦੋਮ ਦੇ ਲੋਕ ਯਹੂਦਾਹ ਦੇ ਪਰਿਵਾਰ ਦੇ ਵਿਰੁੱਧ ਹੋ ਗਏ ਅਤੇ ਉਨ੍ਹਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ। ਅਦੋਮ ਦੇ ਲੋਕੀ ਦੋਸ਼ੀ ਸਨ।”

ਹਿਜ਼ ਕੀ ਐਲ 7:18
ਉਹ ਉਦਾਸੀ ਦੇ ਵਸਤਰ ਪਹਿਨਣਗੇ ਅਤੇ ਡਰ ਨਾਲ ਭਰ ਜਾਣਗੇ। ਤੁਸੀਂ ਹਰ ਚਿਹਰੇ ਉੱਤੇ ਸ਼ਰਮਸਾਰੀ ਦੇਖੋਂਗੇ। ਉਹ ਲੋਕ ਆਪਣੇ ਸਿਰ ਮੁਨਾ ਦੇਣਗੇ। ਆਪਣੀ ਉਦਾਸੀ ਨੂੰ ਦਰਸ਼ਾਉਣ ਲਈ।

ਜ਼ਬੂਰ 69:7
ਮੈਂ ਸ਼ਰਮ ਵਿੱਚ ਡੁੱਬਿਆ ਹਾਂ। ਮੈਂ ਤੁਹਾਡੇ ਲਈ ਸ਼ਰਮ ਨੂੰ ਝੱਲਦਾ ਹਾਂ।

ਜ਼ਬੂਰ 83:5
ਹੇ ਪਰਮੇਸ਼ੁਰ, ਉਹ ਸਾਰੇ ਲੋਕ ਤੁਹਾਡੇ ਨਾਲ ਅਤੇ ਉਸ ਕਰਾਰ ਦੇ ਖਿਲਾਫ਼ ਜੋ ਤੁਸਾਂ ਸਾਡੇ ਨਾਲ ਕੀਤਾ ਸੀ ਲੜਨ ਲਈ ਇਕੱਠੇ ਹੋ ਗਏ ਹਨ।

ਜ਼ਬੂਰ 109:29
ਮੇਰੇ ਦੁਸ਼ਮਣਾਂ ਨੂੰ ਨਮੋਸ਼ੀ ਦਿਉ! ਉਨ੍ਹਾਂ ਨੂੰ ਸ਼ਰਮਿੰਦਗੀ ਕੁੜਤੇ ਵਾਂਗ ਪਹਿਨਣ ਦਿਉ।

ਜ਼ਬੂਰ 132:18
ਮੈਂ ਦਾਊਦ ਦੇ ਦੁਸ਼ਮਣਾਂ ਨੂੰ ਸ਼ਰਮ ਨਾਲ ਢੱਕ ਦਿਆਂਗਾ। ਪਰ ਮੈਂ ਦਾਊਦ ਦੇ ਪਰਿਵਾਰ ਨੂੰ ਵੱਧਾ ਦੇਵਾਂਗਾ।”

ਯਰਮਿਆਹ 3:25
ਆਓ ਆਪਾਂ ਸ਼ਰਮਿੰਦਗੀ ਨਾਲ ਲੇਟ ਜਾਈਏ, ਸ਼ਰਮਿੰਦਗੀ ਸਾਨੂੰ ਰਜਾਈ ਵਾਂਗ ਢੱਕ ਲਵੇ। ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਪਾਪ ਕੀਤਾ ਹੈ। ਅਸੀਂ ਅਤੇ ਸਾਡੇ ਪੁਰਖਿਆਂ ਨੇ ਪਾਪ ਕੀਤਾ ਹੈ। ਅਸੀਂ ਆਪਣੇ ਬਚਪਨ ਦੇ ਸਮੇਂ ਤੋਂ ਹੀ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ।’”

ਯਰਮਿਆਹ 49:13
ਯਹੋਵਾਹ ਆਖਦਾ ਹੈ, “ਮੈਂ ਆਪਣੀ ਸ਼ਕਤੀ ਨਾਲ ਮੈਂ ਇਹ ਇਕਰਾਰ ਕਰਦਾ ਹਾਂ: ਮੈਂ ਇਕਰਾਰ ਕਰਦਾ ਹਾਂ ਕਿ ਬਾਸਰਾਹ ਦਾ ਸ਼ਹਿਰ ਤਬਾਹ ਕਰ ਦਿੱਤਾ ਜਾਵੇਗਾ। ਉਹ ਸ਼ਹਿਰ ਮਲਬੇ ਦਾ ਢੇਰ ਬਣ ਜਾਵੇਗਾ। ਲੋਕੀ ਹੋਰਨਾਂ ਸ਼ਹਿਰਾਂ ਨੂੰ ਬਦ-ਦੁਆ ਦੇਣ ਵੇਲੇ ਉਸਦੀ ਮਿਸਾਲ ਦੇ ਤੌਰ ਤੇ ਵਰਤੋਂ ਕਰਨਗੇ। ਲੋਕ ਉਸ ਸ਼ਹਿਰ ਦੀ ਬੇਇੱਜ਼ਤੀ ਕਰਨਗੇ। ਅਤੇ ਬਾਸਰਾਹ ਦੇ ਆਲੇ-ਦੁਆਲੇ ਦੇ ਸਾਰੇ ਕਸਬੇ ਹਮੇਸ਼ਾ ਲਈ ਬਰਬਾਦ ਹੋ ਜਾਣਗੇ।”

ਯਰਮਿਆਹ 49:17
“ਅਦੋਮ ਤਬਾਹ ਹੋ ਜਾਵੇਗਾ। ਲੋਕਾਂ ਨੂੰ, ਉੱਜੜੇ ਸ਼ਹਿਰਾਂ ਨੂੰ ਦੇਖਕੇ ਧੱਕਾ ਲੱਗੇਗਾ। ਲੋਕ ਉੱਜੜੇ ਹੋਏ ਸ਼ਹਿਰ ਲਈ, ਹੈਰਾਨ ਹੋਕੇ ਸੀਟੀਆਂ ਮਾਰਨਗੇ।

ਯਰਮਿਆਹ 51:51
“ਅਸੀਂ, ਯਹੂਦਾਹ ਦੇ ਲੋਕ ਸ਼ਰਮਸਾਰ ਹਾਂ। ਅਸੀਂ ਬੇਇੱਜ਼ਤ ਹੋਏ ਹਾਂ। ਕਿਉਂ? ਕਿਉਂ ਕਿ ਅਜਨਬੀ ਯਹੋਵਾਹ ਦੇ ਮੰਦਰ ਦੇ ਪਵਿੱਤਰ ਸਥਾਨਾਂ ਉੱਤੇ ਚੱਲੇ ਗਏ ਨੇ।”

ਨੂਹ 4:21
ਖੁਸ਼ ਹੋਵੋ, ਅਦੋਨ ਦੇ ਲੋਕੋ। ਊਜ਼ ਦੀ ਧਰਤੀ ਤੇ ਰਹਿਣ ਵਾਲੇ ਤੁਸੀਂ ਲੋਕੋ, ਖੁਸ਼ ਹੋਵੋ। ਪਰ ਚੇਤੇ ਰੱਖੋ, ਯਹੋਵਾਹ ਦੇ ਕਹਿਰ ਦਾ ਪਿਆਲਾ ਛੇਤੀ ਹੀ ਤੁਹਾਡੇ ਲਈ ਵੀ ਆਵੇਗਾ। ਜਦੋਂ ਤੁਸੀਂ ਸਜ਼ਾ ਦਾ ਉਹ ਪਿਆਲਾ ਪੀਵੋਂਗੇ, ਤੁਸੀਂ ਸ਼ਰਾਬੀ ਹੋ ਜਾਵੋਂਗੇ ਅਤੇ ਆਪਣੇ-ਆਪ ਨੂੰ ਨਿਰ-ਬਸਤਰ ਕਰ ਲਵੋਂਗੇ

ਪੈਦਾਇਸ਼ 27:11
ਪਰ ਯਾਕੂਬ ਨੇ ਆਪਣੀ ਮਾਂ ਰਿਬਕਾਹ ਨੂੰ ਆਖਿਆ, “ਮੇਰਾ ਭਰਾ ਏਸਾਓ ਜੱਤਲ ਬੰਦਾ ਹੈ ਮੈਂ ਉਸ ਵਾਂਗ ਜੱਤਲ ਨਹੀਂ ਹਾਂ।