Micah 4:6
ਰਾਜ ਦੀ ਵਾਪਸੀ ਯਹੋਵਾਹ ਫ਼ੁਰਮਾਉਂਦਾ, “ਯਰੂਸ਼ਲਮ ਅਪਾਹਿਜ ਸੀ ਅਤੇ ਜਲਾਵਤਨੀ ਕਰ ਦਿੱਤਾ ਗਿਆ ਸੀ। ਯਰੂਸ਼ਲਮ ਨੂੰ ਸੱਟ ਲਗੀ ਅਤੇ ਸਜ਼ਾ ਮਿਲੀ, ਪਰ ਉਸ ਦਿਨ ਮੈਂ ਯਰੂਸ਼ਲਮ ਦੇ ਲੋਕਾਂ ਨੂੰ ਇਕੱਠਿਆਂ ਕਰਾਂਗਾ।”
Micah 4:6 in Other Translations
King James Version (KJV)
In that day, saith the LORD, will I assemble her that halteth, and I will gather her that is driven out, and her that I have afflicted;
American Standard Version (ASV)
In that day, saith Jehovah, will I assemble that which is lame, and I will gather that which is driven away, and that which I have afflicted;
Bible in Basic English (BBE)
In that day, says the Lord, I will get together her who goes with uncertain steps, I will get together her who has been sent away, and her on whom I have sent evil;
Darby English Bible (DBY)
In that day, saith Jehovah, will I assemble her that halteth, and I will gather her that is driven out, and her that I have afflicted;
World English Bible (WEB)
"In that day," says Yahweh, "I will assemble that which is lame, And I will gather that which is driven away, And that which I have afflicted;
Young's Literal Translation (YLT)
In that day -- an affirmation of Jehovah, I do gather the halting one, And the driven away one I bring together, And she whom I have afflicted.
| In that | בַּיּ֨וֹם | bayyôm | BA-yome |
| day, | הַה֜וּא | hahûʾ | ha-HOO |
| saith | נְאֻם | nĕʾum | neh-OOM |
| the Lord, | יְהוָ֗ה | yĕhwâ | yeh-VA |
| assemble I will | אֹֽסְפָה֙ | ʾōsĕpāh | oh-seh-FA |
| her that halteth, | הַצֹּ֣לֵעָ֔ה | haṣṣōlēʿâ | ha-TSOH-lay-AH |
| gather will I and | וְהַנִּדָּחָ֖ה | wĕhanniddāḥâ | veh-ha-nee-da-HA |
| out, driven is that her | אֲקַבֵּ֑צָה | ʾăqabbēṣâ | uh-ka-BAY-tsa |
| and her that | וַאֲשֶׁ֖ר | waʾăšer | va-uh-SHER |
| I have afflicted; | הֲרֵעֹֽתִי׃ | hărēʿōtî | huh-ray-OH-tee |
Cross Reference
ਸਫ਼ਨਿਆਹ 3:19
ਜਿਹੜੇ ਤੈਨੂੰ ਦੁੱਖ ਦੇਣ, ਉਸ ਵਕਤ ਮੈਂ ਉਨ੍ਹਾਂ ਨੂੰ ਦੰਡ ਦੇਵਾਂਗਾ। ਮੈਂ ਆਪਣੇ ਦੁੱਖੀ ਲੋਕਾਂ ਨੂੰ ਬਚਾਵਾਂਗਾ ਤੇ ਜਿਨ੍ਹਾਂ ਨੂੰ ਭੱਜਣ ਵਾਸਤੇ ਮਜ਼ਬੂਰ ਕੀਤਾ ਗਿਆ ਸੀ, ਉਨ੍ਹਾਂ ਨੂੰ ਵਾਪਸ ਲਿਆਵਾਂਗਾ। ਅਤੇ ਉਨ੍ਹਾਂ ਨੂੰ ਪ੍ਰਸਿੱਧੀ ਦੇਵਾਂਗਾ ਹਰ ਜਗ੍ਹਾ ਲੋਕ ਉਨ੍ਹਾਂ ਦੀ ਉਸਤਤ ਕਰਣਗੇ।
ਜ਼ਬੂਰ 147:2
ਯਹੋਵਾਹ ਨੇ ਯਰੂਸ਼ਲਮ ਨੂੰ ਉਸਾਰਿਆ। ਪਰਮੇਸ਼ੁਰ ਨੇ ਇਸਰਾਏਲੀ ਲੋਕਾਂ ਨੂੰ ਵਾਪਸ ਲਿਆਂਦਾ ਹੈ। ਜਿਹੜੇ ਕੈਦ ਹੋ ਗਏ ਸਨ।
ਹਿਜ਼ ਕੀ ਐਲ 34:12
ਜੇਕਰ ਕੋਈ ਆਜੜੀ ਆਪਣੀਆਂ ਭੇਡਾਂ ਦੇ ਨਾਲ ਹੁੰਦਾ ਹੈ ਜਦੋਂ ਉਹ ਦੂਰ ਭਟਕਣ ਲਗਦੀਆਂ ਹਨ, ਤਾਂ ਉਹ ਉਨ੍ਹਾਂ ਦੀ ਖੋਜ ਕਰਨ ਜਾਵੇਗਾ। ਇਸੇ ਤਰ੍ਹਾਂ, ਮੈਂ ਆਪਣੀਆਂ ਭੇਡਾਂ ਦੀ ਤਲਾਸ਼ ਕਰਾਂਗਾ। ਮੈਂ ਆਪਣੀਆਂ ਭੇਡਾਂ ਨੂੰ ਬਚਾ ਲਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੋਂ ਵਾਪਸ ਲਿਆਵਾਂਗਾ ਜਿੱਧਰ ਉਹ ਉਸ ਹਨੇਰੇ ਅਤੇ ਬਦਲਵਾਈ ਵਾਲੇ ਦਿਨ ਖਿੰਡ ਗਈਆਂ ਸਨ।
ਇਬਰਾਨੀਆਂ 12:12
ਆਪਣੇ ਜੀਵਨ ਢੰਗ ਬਾਰੇ ਸਾਵੱਧਾਨ ਰਹੋ ਤੁਸੀਂ ਕਮਜ਼ੋਰ ਹੋ ਚੁੱਕੇ ਹੋ। ਇਸ ਲਈ ਆਪਣੇ ਆਪ ਨੂੰ ਇੱਕ ਵਾਰ ਫ਼ੇਰ ਮਜ਼ਬੂਤ ਬਣਾਓ।
ਯੂਹੰਨਾ 10:16
ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਇੱਜੜ ਵਿੱਚ ਨਹੀਂ ਹਨ। ਮੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕ ਇੱਜੜ ਅਤੇ ਇੱਕੋ ਆਜੜੀ ਹੋਵੇਗਾ।
ਲੋਕਾ 19:10
ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ।”
ਮੀਕਾਹ 2:12
ਯਹੋਵਾਹ ਆਪਣੇ ਲੋਕਾਂ ਨੂੰ ਇਕੱਠਿਆਂ ਕਰੇਗਾ ਹਾਂ, ਯਾਕੂਬ ਦੇ ਲੋਕੋ! ਮੈਂ ਤੁਹਾਨੂੰ ਸਾਰਿਆਂ ਨੂੰ ਅਵੱਸ਼ ਇਕੱਠਿਆਂ ਕਰਾਂਗਾ। ਮੈਂ ਇਸਰਾਏਲ ਦੇ ਸਾਰੇ ਬਚੇ ਹੋਇਆਂ ਨੂੰ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਰਲਾਅ ਕੇ ਵਾੜੇ ਵਿੱਚਲੀਆਂ ਭੇਡਾਂ ਵਾਂਗ ਰੱਖਾਂਗਾ ਅਤੇ ਜੂਹ ਵਿੱਚਲੇ ਇੱਜੜ ਵਾਂਗ ਉਨ੍ਹਾਂ ਨੂੰ ਮਿਲਾਵਾਂਗਾ ਤਾਂ ਫ਼ਿਰ ਇਹ ਥਾਂ ਕਈਆ ਲੋਕਾਂ ਦੇ ਸ਼ੋਰ ਨਾਲ ਭਰ ਜਾਵੇਗੀ।
ਹਿਜ਼ ਕੀ ਐਲ 39:25
ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਹੁਣ ਮੈਂ ਯਾਕੂਬ ਦੇ ਪਰਿਵਾਰ ਨੂੰ ਕੈਦ ਵਿੱਚੋਂ ਵਾਪਸ ਲਿਆਵਾਂਗਾ। ਮੈਂ ਇਸਰਾਏਲ ਦੇ ਸਾਰੇ ਪਰਿਵਾਰ ਉੱਤੇ ਰਹਿਮ ਕਰਾਂਗਾ। ਮੈਂ ਆਪਣੇ ਪਵਿੱਤਰ ਨਾਮ ਲਈ ਆਪਣਾ ਜੋਸ਼ ਦਰਸਾਵਾਂਗਾ।
ਹਿਜ਼ ਕੀ ਐਲ 37:21
ਲੋਕਾਂ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ: ‘ਮੈਂ ਕੌਮਾਂ ਵਿੱਚੋਂ ਇਸਰਾਏਲ ਦੇ ਲੋਕਾਂ ਨੂੰ ਲਵਾਂਗਾ ਜਿੱਥੇ ਉਹ ਚੱਲੇ ਗਏ ਹਨ। ਮੈਂ ਉਨ੍ਹਾਂ ਨੂੰ ਹਰ ਪਾਸਿਓ ਇਕੱਠਿਆਂ ਕਰਾਂਗਾ, ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਲਿਆਵਾਂਗਾ।
ਹਿਜ਼ ਕੀ ਐਲ 36:24
ਪਰਮੇਸ਼ੁਰ ਨੇ ਆਖਿਆ, “ਮੈਂ ਤੈਨੂੰ ਉਨ੍ਹਾਂ ਕੌਮਾਂ ਤੋਂ ਬਾਹਰ ਕੱਢ ਲਵਾਂਗਾ, ਤੁਹਾਨੂੰ ਇਕੱਠਿਆਂ ਕਰਾਂਗਾ, ਅਤੇ ਤੁਹਾਨੂੰ ਤੁਹਾਡੀ ਆਪਣੀ ਧਰਤੀ ਉੱਤੇ ਵਾਪਸ ਲਿਆਵਾਂਗਾ।
ਯਰਮਿਆਹ 31:8
ਚੇਤੇ ਰੱਖੋ, ਮੈਂ ਇਸਰਾਏਲ ਨੂੰ ਉੱਤਰ ਵੱਲ ਦੇ ਉਸ ਦੇਸ਼ ਵਿੱਚੋਂ ਲਿਆਵਾਂਗਾ। ਮੈਂ ਇਸਰਾਏਲ ਦੇ ਲੋਕਾਂ ਨੂੰ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕੱਠੇ ਕਰਾਂਗਾ। ਕੁਝ ਲੋਕ ਅੰਨ੍ਹੇ ਜਾਂ ਵਿਕਲਾਂਗ ਹੋਣਗੇ। ਕੁਝ ਔਰਤਾਂ ਗਰਭਵਤੀ, ਬੱਚੇ ਜਣਨ ਲਈ ਤਿਆਰ ਹੋਣਗੀਆਂ। ਪਰ ਬਹੁਤ ਸਾਰੇ ਲੋਕ ਵਾਪਸ ਆਉਣਗੇ।
ਯਰਮਿਆਹ 30:17
ਅਤੇ ਮੈਂ ਤੁਹਾਡੀ ਸਿਹਤ ਵਾਪਸ ਪਰਤਾਵਾਂਗਾ। ਅਤੇ ਮੈਂ ਤੁਹਾਡੇ ਜ਼ਖਮਾਂ ਦਾ ਇਲਾਜ਼ ਕਰਾਂਗਾ। ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਕਿਉਂ? ਕਿਉਂ ਕਿ ਹੋਰਨਾਂ ਲੋਕਾਂ ਤੁਹਾਨੂੰ ਅਛੂਤ ਆਖਿਆ। ਉਨ੍ਹਾਂ ਲੋਕਾਂ ਨੇ ਆਖਿਆ, ‘ਕੋਈ ਵੀ ਸੀਯੋਨ ਵੱਲ ਧਿਆਨ ਨਹੀਂ ਦਿੰਦਾ।’”
ਯਰਮਿਆਹ 3:18
ਉਨ੍ਹਾਂ ਦਿਨਾਂ ਅੰਦਰ, ਯਹੂਦਾਹ ਦਾ ਪਰਿਵਾਰ ਇਸਰਾਏਲ ਦੇ ਪਰਿਵਾਰ ਨਾਲ ਆ ਮਿਲੇਗਾ। ਉਹ ਉੱਤਰ ਦੇ ਕਿਸੇ ਦੇਸ ਵੱਲੋਂ ਇਕੱਠੇ ਹੋਕੇ ਆਉਣਗੇ। ਉਹ ਉਸ ਧਰਤੀ ਉੱਤੇ ਆਉਣਗੇ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ।”
ਯਸਈਆਹ 56:8
ਯਹੋਵਾਹ, ਮੇਰੇ ਮਾਲਿਕ, ਨੇ ਇਹ ਗੱਲਾਂ ਇਸਰਾਏਲ ਦੇ ਲੋਕਾਂ ਨੂੰ ਆਖੀਆਂ ਜਿਨ੍ਹਾਂ ਨੂੰ ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ। ਪਰ ਯਹੋਵਾਹ ਉਨ੍ਹਾਂ ਨੂੰ ਇਕੱਠਿਆਂ ਕਰੇਗਾ, ਫ਼ੇਰ ਇੱਕ ਵਾਰੀ। ਯਹੋਵਾਹ ਆਖਦਾ ਹੈ, “ਮੈਂ ਇਨ੍ਹਾਂ ਲੋਕਾਂ ਨੂੰ ਇੱਕ ਵਾਰੀ ਫ਼ੇਰ ਇਕੱਠਿਆਂ ਕਰਾਂਗਾ।”
ਯਸਈਆਹ 35:3
ਕਮਜ਼ੋਰ ਬਾਜ਼ੂਆਂ ਨੂੰ ਫ਼ੇਰ ਤਾਕਤਵਰ ਬਣਾਓ। ਕਮਜ਼ੋਰ ਗੋਡਿਆਂ ਨੂੰ ਫ਼ੇਰ ਮਜ਼ਬੂਤ ਬਣਾਓ।
ਜ਼ਬੂਰ 38:17
ਮੇਰੇ ਦਰਦ ਹਮੇਸ਼ਾ ਮੇਰੇ ਪਿੱਛੇ ਪਏ ਰਹਿੰਦੇ ਹਨ ਇਸ ਲਈ ਹੁਣ ਮੈਂ ਆਪਣਾ ਹੌਂਸਲਾ ਛੱਡਣ ਹੀ ਵਾਲਾ ਹਾਂ।