ਲੋਕਾ 5:15
ਪਰ ਯਿਸੂ ਦੀ ਚਰਚਾ ਵੱਧ ਤੋਂ ਵੱਧ ਫ਼ੈਲਦੀ ਗਈ। ਲੋਕਾਂ ਦੀ ਭੀੜ ਉਸ ਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾਂ ਤੋਂ ਰਾਜੀ ਹੋਣ ਲਈ ਉਸ ਕੋਲ ਆਈ।
But | διήρχετο | diērcheto | thee-ARE-hay-toh |
so much the more | δὲ | de | thay |
a there went | μᾶλλον | mallon | MAHL-lone |
fame | ὁ | ho | oh |
abroad | λόγος | logos | LOH-gose |
of | περὶ | peri | pay-REE |
him: | αὐτοῦ | autou | af-TOO |
and | καὶ | kai | kay |
great | συνήρχοντο | synērchonto | syoon-ARE-hone-toh |
multitudes | ὄχλοι | ochloi | OH-hloo |
came together | πολλοὶ | polloi | pole-LOO |
to hear, | ἀκούειν | akouein | ah-KOO-een |
and | καὶ | kai | kay |
healed be to | θεραπεύεσθαι | therapeuesthai | thay-ra-PAVE-ay-sthay |
by | ὑπ' | hyp | yoop |
him | αὐτοῦ· | autou | af-TOO |
of | ἀπὸ | apo | ah-POH |
their | τῶν | tōn | tone |
ἀσθενειῶν | astheneiōn | ah-sthay-nee-ONE | |
infirmities. | αὐτῶν· | autōn | af-TONE |
Cross Reference
ਮੱਤੀ 9:26
ਇਹ ਖਬਰ ਉਸ ਸਾਰੇ ਇਲਾਕੇ ਵਿੱਚ ਫ਼ੈਲ ਗਈ।
ਮਰਕੁਸ 1:28
ਇਉਂ ਗਲੀਲ ਦੇ ਸਾਰੇ ਖੇਤ੍ਰ ਵਿੱਚ ਯਿਸੂ ਬਾਰੇ ਖ਼ਬਰ ਬੜੀ ਤੇਜ਼ੀ ਨਾਲ ਫ਼ੈਲੀ ਗਈ।
ਮੱਤੀ 15:30
ਬਹੁਤ ਸਾਰੇ ਲੋਕ ਉਸ ਕੋਲ ਆਏ। ਉਹ ਆਪਣੇ ਨਾਲ ਲੰਗੜੀਆਂ, ਅੰਨ੍ਹਿਆਂ, ਟੁੰਡਿਆਂ, ਗੂੰਗਿਆਂ ਅਤੇ ਹੋਰ ਬਹੁਤ ਸਾਰਿਆਂ ਨੂੰ ਲੈ ਕੇ ਆਏ। ਅਤੇ ਉਨ੍ਹਾਂ ਨੂੰ ਯਿਸੂ ਦੇ ਚਰਨੀਂ ਲਾਇਆ ਅਤੇ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ।
ਯੂਹੰਨਾ 6:2
ਬਹੁਤ ਸਾਰੇ ਲੋਕ ਉਸ ਦੇ ਨਾਲ ਗਏ। ਉਹ ਇਸ ਲਈ ਗਏ ਕਿਉਂਕਿ ਉਨ੍ਹਾਂ ਨੇ ਯਿਸੂ ਦੇ ਚੰਗਾ ਕਰਨ ਦੇ ਕਰਿਸ਼ਮੇ ਵੇਖੇ ਸਨ।
ਲੋਕਾ 14:25
ਤੁਹਾਨੂੰ ਅਵਸ਼ ਪਹਿਲਾਂ ਵਿਉਂਤ ਬਨਾਉਣੀ ਚਾਹੀਦੀ ਹੈ ਯਿਸੂ ਨਾਲ ਵੱਡੀ ਭੀੜ ਚੱਲ ਰਹੀ ਸੀ, ਅਤੇ ਯਿਸੂ ਉਨ੍ਹਾਂ ਵੱਲ ਮੁੜਿਆ ਅਤੇ ਆਖਿਆ।
ਲੋਕਾ 12:1
ਫ਼ਰੀਸੀਆਂ ਵਰਗੇ ਨਾ ਬਣੋ ਇਸੇ ਵਿੱਚਕਾਰ ਕਈ ਹਜ਼ਾਰ ਲੋਕ ਇਕੱਠੇ ਹੋ ਗਏ ਅਤੇ ਇੱਕ ਦੂਜੇ ਉੱਤੇ ਡਿੱਗਣ ਲੱਗੇ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਫ਼ਰੀਸੀਆਂ ਦੇ ਖਮੀਰ ਤੋਂ ਹੁਸ਼ਿਆਰ ਰਹਿਣਾ ਜੋ ਉਨ੍ਹਾਂ ਦਾ ਕਪਟ ਹੈ।
ਮਰਕੁਸ 3:7
ਕਈ ਲੋਕ ਯਿਸੂ ਦਾ ਅਨੁਸਰਣ ਕਰਦੇ ਹਨ ਯਿਸੂ ਆਪਣੇ ਚੇਲਿਆਂ ਨਾਲ ਝੀਲ ਵੱਲ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਗਲੀਲ ਵਿੱਚ ਉਸ ਦੇ ਮਗਰ ਹੋ ਤੁਰੇ।
ਮਰਕੁਸ 1:45
ਪਰ ਉਹ ਆਦਮੀ ਬਾਹਰ ਜਾਕੇ ਇਹ ਚਰਚਾ ਕਰਨ ਲੱਗਾ ਕਿ ਯਿਸੂ ਨੇ ਉਸ ਨੂੰ ਰਾਜੀ ਕੀਤਾ ਹੈ। ਇਉਂ ਯਿਸੂ ਦੀ ਖਬਰ ਸਭ ਜਗ੍ਹਾ ਫ਼ੈਲ ਗਈ। ਇਸ ਲਈ ਯਿਸੂ ਖੁਲ੍ਹੇ-ਆਮ ਕਿਸੇ ਨਗਰ ਵਿੱਚ ਨਾ ਵੜ ਸੱਕਿਆ। ਤਾਂ ਉਸ ਨੇ ਇੱਕਾਂਤ ਜਗ੍ਹਾਵਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਰ ਤਾਂ ਵੀ ਲੋਕਾਂ ਨੇ ਸਭ ਨਗਰਾਂ ਤੋਂ ਯਿਸੂ ਕੋਲ ਆਉਣਾ ਜਾਰੀ ਰੱਖਿਆ।
ਮੱਤੀ 4:23
ਯਿਸੂ ਦਾ ਉਪਦੇਸ਼ ਦੇਣਾ ਅਤੇ ਲੋਕਾਂ ਨੂੰ ਚੰਗਾ ਕਰਨਾ ਯਿਸੂ ਸਾਰੀ ਗਲੀਲੀ ਵਿੱਚ ਫ਼ਿਰਿਆ। ਯਿਸੂ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦਿੰਦਾ ਅਤੇ ਸੁਰਗ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ। ਅਤੇ ਉਹ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ।
ਅਮਸਾਲ 15:33
ਯਹੋਵਾਹ ਦਾ ਭੈ, ਸਿਆਣਪ ਵਿੱਚ ਹਿਦਾਇਤ ਹੁੰਦਾ ਹੈ ਤੁਹਾਡੀ ਉਸਤਤ ਕੀਤੇ ਜਾਣ ਤੋਂ ਪਹਿਲਾਂ, ਤੁਹਾਨੂੰ ਨਿਮਾਣੇ ਬਣਾਇਆ ਜਾਣਾ ਚਾਹੀਦਾ ਹੈ।