Luke 20:7
ਇਸ ਲਈ ਉਨ੍ਹਾਂ ਨੇ ਆਖਿਆ, “ਅਸੀਂ ਇਸ ਗੱਲ ਦਾ ਉੱਤਰ ਨਹੀਂ ਜਾਣਦੇ।”
Luke 20:7 in Other Translations
King James Version (KJV)
And they answered, that they could not tell whence it was.
American Standard Version (ASV)
And they answered, that they knew not whence `it was'.
Bible in Basic English (BBE)
And they made answer that they had no idea where it came from.
Darby English Bible (DBY)
And they answered, they did not know whence.
World English Bible (WEB)
They answered that they didn't know where it was from.
Young's Literal Translation (YLT)
And they answered, that they knew not whence `it was',
| And | καὶ | kai | kay |
| they answered, | ἀπεκρίθησαν | apekrithēsan | ah-pay-KREE-thay-sahn |
| not could they that | μὴ | mē | may |
| tell | εἰδέναι | eidenai | ee-THAY-nay |
| whence | πόθεν | pothen | POH-thane |
Cross Reference
ਯਸਈਆਹ 6:9
ਫ਼ੇਰ ਯਹੋਵਾਹ ਨੇ ਆਖਿਆ, “ਜਾਓ ਅਤੇ ਲੋਕਾਂ ਨੂੰ ਇਹ ਦੱਸੋ: ‘ਧਿਆਨ ਨਾਲ ਸੁਣੋ, ਪਰ ਸਮਝੋ ਨਾ! ਧਿਆਨ ਨਾਲ ਦੇਖੋ, ਪਰ ਸਿੱਖੋ ਨਾ!’
੨ ਤਿਮੋਥਿਉਸ 3:8
ਯੰਨੇਸ ਤੇ ਯੰਬਰੇਸ ਨੂੰ ਚੇਤੇ ਕਰੋ। ਉਹ ਮੂਸਾ ਦੇ ਖਿਲਾਫ਼ ਸਨ। ਇਨ੍ਹਾਂ ਲੋਕਾਂ ਬਾਰੇ ਵੀ ਇਵੇਂ ਹੀ ਹੈ। ਉਹ ਸੱਚ ਦੇ ਵਿਰੁੱਧ ਹਨ। ਉਹ ਭਰਮਾਊ ਮਨਾਂ ਦੇ ਹਨ। ਉਹ ਵਿਸ਼ਵਾਸ ਦੇ ਮਾਰਗ ਅਨੁਸਾਰ ਚੱਲਣ ਵਿੱਚ ਅਸਫ਼ਲ ਹਨ।
੨ ਥੱਸਲੁਨੀਕੀਆਂ 2:10
ਕੁਧਰਮੀ ਉਨ੍ਹਾਂ ਲੋਕਾਂ ਨਾਲ ਧੋਖਾ ਕਰਨ ਲਈ ਹਰ ਤਰ੍ਹਾਂ ਦਾ ਛਲ ਕਪਟ ਕਰੇਗਾ ਜਿਹੜੇ ਪਹਿਲਾਂ ਹੀ ਗੁਆਚੇ ਹੋਏ ਹਨ। ਉਹ ਲੋਕ ਇਸ ਲਈ ਗੁਆਚੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕੀਤਾ ਹੈ। ਜੇ ਉਹ ਸੱਚ ਨੂੰ ਪਿਆਰ ਕਰਦੇ, ਉਹ ਬਚ ਜਾਂਦੇ।
ਯੂਹੰਨਾ 9:39
ਯਿਸੂ ਨੇ ਆਖਿਆ, “ਮੈਂ ਇਸ ਦੁਨੀਆਂ ਤੇ ਨਿਆਂ ਕਰਨ ਲਈ ਆਇਆ ਹਾਂ। ਮੈਂ ਇਸ ਜਗਤ ਤੇ ਇਸ ਲਈ ਆਇਆ ਤਾਂ ਜੋ ਅੰਨ੍ਹੇ ਵੇਖ ਸੱਕਣ ਅਤੇ ਉਹ ਜਿਹੜੇ ਸੋਚਦੇ ਹਨ ਕਿ ਉਹ ਵੇਖ ਸੱਕਦੇ ਹਨ ਅੰਨ੍ਹੇ ਹੋ ਜਾਣ।”
ਯੂਹੰਨਾ 3:19
ਲੋਕਾਂ ਦਾ ਇਸ ਤੱਥ ਉੱਤੇ ਨਿਰਨਾ ਕੀਤਾ ਜਾਵੇਗਾ, ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਉਹ ਸਿਰਫ਼ ਹਨੇਰਾ ਹੀ ਚਾਹੁੰਦੇ ਸਨ। ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ।
ਮਲਾਕੀ 2:7
ਇੱਕ ਜਾਜਕ ਨੂੰ ਪਰਮੇਸ਼ੁਰ ਦੀ ਬਿਵਸਬਾ ਦਾ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਉਸ ਕੋਲ ਜਾਣ ਅਤੇ ਪਰਮੇਸ਼ੁਰ ਦੀਆਂ ਸਿੱਖਿਆਵਾਂ ਦਾ ਗਿਆਨ ਹਾਸਿਲ ਕਰਨ। ਇੱਕ ਜਾਜਕ ਲੋਕਾਂ ਲਈ ਯਹੋਵਾਹ ਦੀ ਬਿਵਸਬਾ ਦੀ ਸਿੱਖਿਆ ਦਾ ਦੂਤ ਹੋਣਾ ਚਾਹੀਦਾ ਹੈ ਜੋ ਉਸ ਗਿਆਨ ਨੂੰ ਮਨੁੱਖਤਾ ਵਿੱਚ ਵੰਡੇ।”
ਜ਼ਿਕਰ ਯਾਹ 11:17
ਹੇ ਮੇਰੇ ਬੇਕਾਰ ਆਜੜੀ, ਤੂੰ ਮੇਰੇ ਇੱਜੜ ਨੂੰ ਛੱਡਿਆ। ਉੱਸਨੂੰ ਸਜ਼ਾ ਦਿਓ! ਤਲਵਾਰ ਨਾਲ ਉਸਦੀ ਸੱਜੀ ਬਾਂਹ ਤੇ ਅੱਖ ਨੂੰ ਫ਼ੋੜੋ। ਉਸਦਾ ਸੱਜਾ ਹੱਥ ਬੇਕਾਰ ਹੋ ਜਾਵੇਗਾ ਅਤੇ ਉਸਦੀ ਸੱਜੀ ਅੱਖ ਅੰਨ੍ਹੀ ਹੋ ਜਾਵੇਗੀ।
ਜ਼ਿਕਰ ਯਾਹ 11:15
ਤਦ ਯਹੋਵਾਹ ਨੇ ਮੈਨੂੰ ਆਖਿਆ, “ਹੁਣ ਉਸ ਮੂਰਖ ਆਜੜੀ ਦੇ ਵਰਤੋਂ ਵਾਲਾ ਸਮਾਨ ਲੈ।
ਯਰਮਿਆਹ 8:7
ਅਕਾਸ਼ ਦੇ ਪੰਛੀ ਵੀ ਗੱਲਾਂ ਕਰਨ ਦੇ ਸਹੀ ਸਮੇਂ ਨੂੰ ਜਾਣਦੇ ਨੇ। ਬਗਲੇ, ਘੁੱਗੀ ਤੇ ਤੇਜ਼-ਤਰਾਰ ਪੰਛੀ ਵੀ ਜਾਣਦੇ ਨੇ ਜਦੋਂ ਕਿ ਨਵੇਂ ਘਰਾਂ ਨੂੰ ਜਾਣ ਦਾ ਸਮਾਂ ਹੁੰਦਾ ਹੈ। ਪਰ ਮੇਰੇ ਲੋਕ ਨਹੀਂ ਜਾਣਦੇ ਕਿ, ਉਨ੍ਹਾਂ ਦਾ ਯਹੋਵਾਹ ਉਨ੍ਹਾਂ ਕੋਲੋਂ ਕੀ ਕਰਾਉਣਾ ਚਾਹੁੰਦਾ ਹੈ।
ਯਸਈਆਹ 44:18
ਉਹ ਬੰਦੇ ਇਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। ਉਹ ਸਮਝਦੇ ਹੀ ਨਹੀਂ! ਇਹ ਇਸ ਤਰ੍ਹਾਂ ਹੈ ਜਿਵੇਂ ਉਨ੍ਹਾਂ ਦੀਆਂ ਅੱਖਾਂ ਢੱਕੀਆਂ ਹੋਈਆਂ ਹੋਣ ਅਤੇ ਇਸ ਲਈ ਉਹ ਦੇਖ ਨਹੀਂ ਸੱਕਦੇ। ਉਨ੍ਹਾਂ ਦੇ ਦਿਲ (ਮਨ) ਸਮਝਣ ਦੀ ਚੇਸ਼ਟਾ ਨਹੀਂ ਕਰਦੇ।
ਯਸਈਆਹ 42:19
ਸਾਰੀ ਦੁਨੀਆਂ ਵਿੱਚੋਂ, ਮੇਰਾ ਸੇਵਕ ਸਭ ਤੋਂ ਵੱਧ ਅੰਨ੍ਹਾ ਹੈ! ਜਿਸ ਸੰਦੇਸ਼ਵਾਹਕ ਨੂੰ ਮੈਂ ਦੁਨੀਆਂ ਲਈ ਭੇਜਦਾ ਹਾਂ ਉਹ ਸਭ ਤੋਂ ਵੱਧ ਬੋਲਾ ਹੈ। ਮੈਂ ਜਿਸ ਨਾਲ ਇਕਰਾਰਨਾਮਾ ਕੀਤਾ ਸੀ ਯਹੋਵਾਹ ਦਾ ਸੇਵਕ-ਉਹ ਸਭ ਤੋਂ ਅੰਨ੍ਹਾ ਹੈ।
ਯਸਈਆਹ 41:28
ਮੈਂ ਉਨ੍ਹਾਂ ਝੂਠਿਆਂ ਦੇਵਤਿਆਂ ਵੱਲ ਦੇਖਿਆ ਹੈ। ਉਨ੍ਹਾਂ ਵਿੱਚੋਂ ਕੋਈ ਵੀ ਇੰਨਾ ਸਿਆਣਾ ਨਹੀਂ ਸੀ ਕਿ ਕੁਝ ਵੀ ਆਖ ਸੱਕੇ। ਮੈਂ ਉਨ੍ਹਾਂ ਨੂੰ ਸਵਾਲ ਪੁੱਛੇ, ਅਤੇ ਉਨ੍ਹਾਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ!
ਯਸਈਆਹ 29:14
ਇਸ ਲਈ ਮੈਂ ਸ਼ਕਤੀਸ਼ਾਲੀ ਅਤੇ ਅਦਭੁਤ ਗੱਲਾਂ ਕਰ-ਕਰਕੇ ਹੈਰਾਨ ਕਰਦਾ ਰਹਾਂਗਾ। ਉਨ੍ਹਾਂ ਦੇ ਸਿਆਣੇ ਬੰਦੇ ਆਪਣੀ ਸਿਆਣਪ ਗੁਆ ਲੈਣਗੇ। ਉਨ੍ਹਾਂ ਦੇ ਸਿਆਣੇ ਬੰਦੇ ਸਮਝ ਨਹੀਂ ਸੱਕਣਗੇ।”
ਯਸਈਆਹ 29:9
ਹੈਰਾਨ ਹੋਵੋ ਅਤੇ ਅਚਂਭਾ ਕਰੋ! ਤੁਸੀਂ ਸ਼ਰਾਬੀ ਹੋ ਜਾਓਗੇ-ਪਰ ਸ਼ਰਾਬ ਨਾਲ ਨਹੀਂ। ਦੇਖੋ ਅਤੇ ਅਚਂਂਭਾ ਕਰੋ। ਤੁਸੀਂ ਠੋਕਰ ਖਾਓਗੇ ਤੇ ਡਿੱਗ ਪਵੋਗੇ ਪਰ ਬੀਅਰ ਪੀ ਕੇ ਨਹੀਂ।
ਯਸਈਆਹ 26:11
ਪਰ ਹੇ ਯਹੋਵਾਹ ਤੂੰ ਇਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈਂ, ਪਰ ਉਹ ਇਹ ਨਹੀ ਵੇਖਦੇ। ਹੇ ਯਹੋਵਾਹ, ਉਨ੍ਹਾਂ ਬਦ ਲੋਕਾਂ ਨੂੰ ਆਪਣਾ ਤਕੜਾ ਪਿਆਰ ਦਰਸਾ ਜਿਹੜਾ ਤੈਨੂੰ ਤੇਰੇ ਲੋਕਾਂ ਨਾਲ ਹੈ। ਅਵੱਸ਼ ਹੀ ਮੰਦੇ ਲੋਕ ਸ਼ਰਮਿੰਦਾ ਹੋਣਗੇ। ਅਵੱਸ਼ ਹੀ ਤੁਹਾਡੇ ਦੁਸ਼ਮਣ ਉਨ੍ਹਾਂ ਦੀ ਆਪਣੀ ਅੱਗ (ਬਦੀ) ਅੰਦਰ ਸਾੜੇ ਜਾਣਗੇ।
੨ ਪਤਰਸ 3:3
ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਅਖੀਰਲੇ ਦਿਨਾਂ ਵਿੱਚ ਕੀ ਵਾਪਰੇਗਾ। ਲੋਕੀਂ ਆਪਣੀਆਂ ਇੱਛਾਵਾਂ ਅਨੁਸਾਰ ਦੁਸ਼ਟ ਗੱਲਾਂ ਕਰਨਗੇ। ਉਹ ਤੁਹਾਡੇ ਤੇ ਹੱਸਣਗੇ।