Lamentations 3:57
ਉਸ ਦਿਨ, ਤੁਸੀਂ ਮੇਰੇ ਕੋਲ ਆਏ ਜਦੋਂ ਮੈਂ ਤੁਹਾਨੂੰ ਪੁਕਾਰਿਆ। ਤੁਸੀਂ ਮੈਨੂੰ ਆਖਿਆ, “ਭੈਭੀਤ ਨਾ ਹੋ।”
Lamentations 3:57 in Other Translations
King James Version (KJV)
Thou drewest near in the day that I called upon thee: thou saidst, Fear not.
American Standard Version (ASV)
Thou drewest near in the day that I called upon thee; thou saidst, Fear not.
Bible in Basic English (BBE)
You came near in the day when I made my prayer to you: you said, Have no fear.
Darby English Bible (DBY)
Thou drewest near in the day that I called upon thee; thou saidst, Fear not.
World English Bible (WEB)
You drew near in the day that I called on you; you said, Don't be afraid.
Young's Literal Translation (YLT)
Thou hast drawn near in the day I call Thee, Thou hast said, Fear not.
| Thou drewest near | קָרַ֙בְתָּ֙ | qārabtā | ka-RAHV-TA |
| in the day | בְּי֣וֹם | bĕyôm | beh-YOME |
| upon called I that | אֶקְרָאֶ֔ךָּ | ʾeqrāʾekkā | ek-ra-EH-ka |
| thee: thou saidst, | אָמַ֖רְתָּ | ʾāmartā | ah-MAHR-ta |
| Fear | אַל | ʾal | al |
| not. | תִּירָֽא׃ | tîrāʾ | tee-RA |
Cross Reference
ਯਸਈਆਹ 41:10
ਫ਼ਿਕਰ ਨਾ ਕਰ, ਮੈਂ ਤੇਰੇ ਨਾਲ ਹਾਂ। ਭੈਭੀਤ ਨਾ ਹੋ, ਮੈਂ ਤੇਰਾ ਪਰਮੇਸ਼ੁਰ ਹਾਂ। ਮੈਂ ਤੈਨੂੰ ਮਜ਼ਬੂਤ ਬਣਾਵਾਂਗਾ। ਮੈਂ ਤੇਰੀ ਸਹਾਇਤਾ ਕਰਾਂਗਾ। ਮੈਂ ਤੈਨੂੰ ਆਪਣੇ ਚੰਗੇ ਸੱਜੇ ਹੱਥ ਨਾਲ ਸਹਾਰਾ ਦਿਆਂਗਾ।
ਯਾਕੂਬ 4:8
ਪਰਮੇਸ਼ੁਰ ਦੇ ਨੇੜੇ ਆਓ ਅਤੇ ਪਰਮੇਸ਼ੁਰ ਤੁਹਾਡੇ ਨੇੜੇ ਆ ਜਾਵੇਗਾ। ਤੁਸੀਂ ਦੋਸ਼ੀ ਹੋ। ਇਸ ਲਈ ਤੁਹਾਡੇ ਦਿਲਾਂ ਨੂੰ ਆਪਣੀਆਂ ਦੁਸ਼ਟ ਕਰਨੀਆਂ ਤੋਂ ਸਾਫ਼ ਬਣਾਓ ਤੁਸੀਂ ਇੱਕੋ ਵੇਲੇ ਦੁਨੀਆਂ ਅਤੇ ਪਰਮੇਸ਼ੁਰ ਦੇ ਰਾਹ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ। ਆਪਣੇ ਵਿੱਚਾਰਾਂ ਨੂੰ ਸ਼ੁੱਧ ਕਰੋ।
ਯਸਈਆਹ 41:14
ਮੁੱਲਵਾਨ ਯਹੂਦਾਹ, ਭੈਭੀਤ ਨਾ ਹੋ! ਮੇਰੇ ਪਿਆਰੇ ਇਸਰਾਏਲ ਦੇ ਬੰਦਿਓ, ਡਰੋ ਨਾ! ਮੈਂ ਸੱਚਮੁੱਚ ਤੁਹਾਡੀ ਸਹਾਇਤਾ ਕਰਾਂਗਾ।” ਯਹੋਵਾਹ ਨੇ ਖੁਦ ਆਖੀਆਂ ਇਹ ਗੱਲਾਂ। ਇਸਰਾਏਲ ਦਾ ਪਵਿੱਤਰ ਪੁਰੱਖ, ਉਹ ਜੋ ਤੁਹਾਨੂੰ ਬਚਾਉਂਦਾ ਹੈ, ਉਸ ਨੇ ਆਖੀਆਂ ਇਹ ਗੱਲਾਂ:
ਪਰਕਾਸ਼ ਦੀ ਪੋਥੀ 2:10
ਉਨ੍ਹਾਂ ਗੱਲਾਂ ਬਾਰੇ ਭੈਭੀਤ ਨਾ ਹੋਵੋ ਜਿਹੜੀਆਂ ਤੁਹਾਡੇ ਨਾਲ ਵਾਪਰਨਗੀਆਂ। ਮੈਂ ਤੁਹਾਨੂੰ ਦੱਸਦਾ ਹਾਂ, ਸ਼ੈਤਾਨ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਕੈਦ ਵਿੱਚ ਭੇਜ ਦੇਵੇਗਾ। ਉਹ ਅਜਿਹਾ ਤੁਹਾਡੀ ਪਰੱਖ ਕਰਨ ਦੇ ਉਦੇਸ਼ ਨਾਲ ਕਰੇਗਾ। ਤੁਹਾਨੂੰ ਦਸਾਂ ਦਿਨਾਂ ਲਈ ਤਸੀਹੇ ਝੱਲਣੇ ਪੈਣਗੇ। ਪਰ ਭਾਵੇਂ ਤੁਹਾਨੂੰ ਮਰਨਾ ਪਵੇ, ਤਾਂ ਵੀ ਵਫ਼ਾਦਾਰ ਰਹੋ। ਜੇ ਤੁਸੀਂ ਵਫ਼ਾਦਾਰ ਬਣੇ ਰਹੋਂਗੇ ਤਾਂ ਮੈਂ ਤੁਹਾਨੂੰ ਜੀਵਨ ਦਾ ਤਾਜ ਬਖਸ਼ਾਂਗਾ।
ਰਸੂਲਾਂ ਦੇ ਕਰਤੱਬ 18:9
ਰਾਤ ਵੇਲੇ ਪੌਲੁਸ ਨੂੰ ਦਰਸ਼ਨ ਹੋਏ ਜਿਸ ਵਿੱਚ ਪ੍ਰਭੂ ਮਾਲਿਕ ਨੇ ਉਸ ਨੂੰ ਕਿਹਾ, “ਘਬਰਾ ਨਾ, ਲਗਾਤਾਰ ਲੋਕਾਂ ਵਿੱਚ ਬਚਨ ਕਰ, ਰੁਕੀਂ ਨਾ।
ਯਰਮਿਆਹ 1:17
“ਜਿੱਥੇ ਤੱਕ ਮੇਰਾ ਸੰਬੰਧ ਹੈ ਯਿਰਮਿਯਾਹ, ਤਿਆਰ ਹੋ ਜਾ। ਖਲੋ ਜਾ ਅਤੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਹਰ ਉਹ ਗੱਲ ਆਖ ਜਿਹੜੀਆਂ ਮੈਂ ਤੈਨੂੰ ਆਖਣ ਲਈ ਕਹਿੰਦਾ ਹਾਂ। ਲੋਕਾਂ ਕੋਲੋਂ ਭੈਭੀਤ ਨਾ ਹੋ। ਜੇ ਤੂੰ ਲੋਕਾਂ ਕੋਲੋਂ ਭੈਭੀਤ ਹੋਵੇਂਗਾ ਫ਼ੇਰ ਮੈਂ ਤੈਨੂੰ ਉਨ੍ਹਾਂ ਕੋਲੋਂ ਭੈਭੀਤ ਹੋਣ ਦਾ ਇੱਕ ਚੰਗਾ ਕਾਰਣ ਦਿਆਂਗਾ।
ਯਸਈਆਹ 58:9
ਫ਼ੇਰ ਤੁਸੀਂ ਯਹੋਵਾਹ ਨੂੰ ਸਦ੍ਦੋਗੇ, ਅਤੇ ਯਹੋਵਾਹ ਤੁਹਾਨੂੰ ਉੱਤਰ ਦੇਵੇਗਾ। ਤੁਸੀਂ ਯਹੋਵਾਹ ਅੱਗੇ ਪੁਕਾਰ ਕਰੋਗੇ ਅਤੇ ਉਹ ਆਖੇਗਾ, “ਮੈਂ ਇੱਥੇ ਹਾਂ।” ਤੁਹਾਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਮਸੀਬਤਾਂ ਅਤੇ ਬੋਝ ਦੇਣ ਤੋਂ ਹਟ੍ਟ ਜਾਓ। ਤੁਹਾਨੂੰ ਕੌੜੇ ਬੋਲ ਬੋਲਣੇ ਛੱਡ ਦੇਣੇ ਚਾਹੀਦੇ ਹਨ ਅਤੇ ਲੋਕਾਂ ਉੱਤੇ ਇਲਜ਼ਾਮ ਧਰਨਾ ਛੱਡ ਦੇਣਾ ਚਾਹੀਦਾ ਹੈ।
ਯਸਈਆਹ 43:1
ਪਰਮੇਸ਼ੁਰ ਹਮੇਸ਼ਾ ਆਪਣੇ ਬੰਦਿਆਂ ਦੇ ਅੰਗ-ਸੰਗ ਹੁੰਦਾ ਹੈ ਯਾਕੂਬ, ਤੈੈਨੂੰ ਯਹੋਵਾਹ ਨੇ ਸਾਜਿਆ ਸੀ। ਇਸਰਾਏਲ, ਯਹੋਵਾਹ ਨੇ ਤੈਨੂੰ ਬਣਾਇਆ ਸੀ। ਅਤੇ ਹੁਣ ਯਹੋਵਾਹ ਆਖਦਾ ਹੈ, “ਭੈਭੀਤ ਨਾ ਹੋਵੋ! ਮੈਂ ਤੈਨੂੰ ਬਚਾਇਆ। ਮੈਂ ਤੈਨੂੰ ਨਾਮ ਦਿੱਤਾ। ਤੂੰ ਮੇਰਾ ਹੈਂ।
ਜ਼ਬੂਰ 145:18
ਯਹੋਵਾਹ ਹਰ ਉਸ ਬੰਦੇ ਦੇ ਨੇੜੇ ਹੈ ਜੋ ਉਸ ਨੂੰ ਮਦਦ ਵਾਸਤੇ ਪੁਕਾਰਦਾ ਹੈ। ਪਰਮੇਸ਼ੁਰ ਹਰ ਉਸ ਵਿਅਕਤੀ ਦੇ ਨੇੜੇ ਹੈ ਜਿਹੜਾ ਨਿਸ਼ਕਪਟਤਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ।
ਪਰਕਾਸ਼ ਦੀ ਪੋਥੀ 1:17
ਜਦੋਂ ਮੈਂ ਉਸ ਨੂੰ ਤੱਕਿਆ ਤਾਂ ਮੈਂ ਉਸ ਦੇ ਚਰਨਾਂ ਤੇ ਮੁਰਦਾ ਲਾਸ਼ ਵਾਂਗ ਢਹਿ ਪਿਆ। ਉਸ ਨੇ ਅਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਆਖਿਆ, “ਭੈਭੀਤ ਨਾ ਹੋਵੋ। ਮੈਂ ਹੀ ਪਹਿਲਾ ਤੇ ਅਖੀਰ ਹਾਂ।
ਰਸੂਲਾਂ ਦੇ ਕਰਤੱਬ 27:24
ਪਰਮੇਸ਼ੁਰ ਦੇ ਦੂਤ ਨੇ ਕਿਹਾ, ‘ਪੌਲੁਸ, ਤੂੰ ਘਬਰਾ ਨਾ। ਤੈਨੂੰ ਕੈਸਰ ਅੱਗੇ ਜ਼ਰੂਰ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਤੇਰੀ ਖਾਤਿਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੀ ਜਾਨ ਬਚਾਵੇਗਾ ਜੋ ਤੇਰੇ ਨਾਲ ਜਹਾਜ਼ ਤੇ ਹਨ।’
ਜ਼ਬੂਰ 69:18
ਆਉ ਮੇਰੀ ਰੂਹ ਨੂੰ ਬਚਾਉ, ਮੈਨੂੰ ਮੇਰੇ ਵੈਰੀਆਂ ਤੋਂ ਛੁਡਾਉ।