Index
Full Screen ?
 

ਯਸ਼ਵਾ 24:31

யோசுவா 24:31 ਪੰਜਾਬੀ ਬਾਈਬਲ ਯਸ਼ਵਾ ਯਸ਼ਵਾ 24

ਯਸ਼ਵਾ 24:31
ਇਸਰਾਏਲ ਦੇ ਲੋਕਾਂ ਨੇ ਉਸ ਸਮੇਂ ਦੌਰਾਨ ਯਹੋਵਾਹ ਦੀ ਸੇਵਾ ਕੀਤੀ ਸੀ ਜਦੋਂ ਯਹੋਸ਼ੁਆ ਜਿਉਂਦਾ ਸੀ। ਅਤੇ ਯਹੋਸ਼ੁਆ ਦੇ ਦੇਹਾਂਤ ਤੋਂ ਬਾਦ, ਲੋਕ ਯਹੋਵਾਹ ਦੀ ਸੇਵਾ ਕਰਦੇ ਰਹੇ ਜਦੋਂ ਤੀਕ ਉਨ੍ਹਾਂ ਦੇ ਆਗੂ ਜਿਉਂਦੇ ਸਨ। ਇਹ ਉਹ ਆਗੂ ਸਨ ਜਿਨ੍ਹਾਂ ਨੇ ਉਹ ਗੱਲਾਂ ਦੇਖੀਆਂ ਸਨ ਜਿਹੜੀਆਂ ਯਹੋਵਾਹ ਨੇ ਇਸਰਾਏਲ ਲਈ ਕੀਤੀਆਂ ਸਨ।

And
Israel
וַיַּֽעֲבֹ֤דwayyaʿăbōdva-ya-uh-VODE
served
יִשְׂרָאֵל֙yiśrāʾēlyees-ra-ALE

אֶתʾetet
Lord
the
יְהוָ֔הyĕhwâyeh-VA
all
כֹּ֖לkōlkole
the
days
יְמֵ֣יyĕmêyeh-MAY
Joshua,
of
יְהוֹשֻׁ֑עַyĕhôšuaʿyeh-hoh-SHOO-ah
and
all
וְכֹ֣ל׀wĕkōlveh-HOLE
the
days
יְמֵ֣יyĕmêyeh-MAY
elders
the
of
הַזְּקֵנִ֗יםhazzĕqēnîmha-zeh-kay-NEEM
that
אֲשֶׁ֨רʾăšeruh-SHER
overlived
הֶֽאֱרִ֤יכוּheʾĕrîkûheh-ay-REE-hoo

יָמִים֙yāmîmya-MEEM

אַֽחֲרֵ֣יʾaḥărêah-huh-RAY
Joshua,
יְהוֹשֻׁ֔עַyĕhôšuaʿyeh-hoh-SHOO-ah
and
which
וַֽאֲשֶׁ֣רwaʾăšerva-uh-SHER
had
known
יָֽדְע֗וּyādĕʿûya-deh-OO

אֵ֚תʾētate
all
כָּלkālkahl
works
the
מַֽעֲשֵׂ֣הmaʿăśēma-uh-SAY
of
the
Lord,
יְהוָ֔הyĕhwâyeh-VA
that
אֲשֶׁ֥רʾăšeruh-SHER
done
had
he
עָשָׂ֖הʿāśâah-SA
for
Israel.
לְיִשְׂרָאֵֽל׃lĕyiśrāʾēlleh-yees-ra-ALE

Cross Reference

ਕਜ਼ਾૃ 2:7
ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੀ ਸੇਵਾ ਓਨਾ ਚਿਰ ਕੀਤੀ ਜਦੋਂ ਤੱਕ ਯਹੋਸ਼ੁਆ ਜੀਵਿਤ ਸੀ। ਉਹ ਯਹੋਵਾਹ ਦੀ ਸੇਵਾ ਉਨ੍ਹਾਂ ਬਜ਼ੁਰਗਾਂ ਦੇ ਜੀਵਨ ਕਾਲ ਦੌਰਾਨ ਕਰਦੇ ਰਹੇ ਜਿਹੜੇ ਯਹੋਸ਼ੁਆ ਦੇ ਦੇਹਾਂਤ ਤੋਂ ਬਾਦ ਜਿਉਂਦੇ ਰਹੇ। ਇਨ੍ਹਾਂ ਬਜ਼ੁਰਗ ਬੰਦਿਆਂ ਨੇ ਉਨ੍ਹਾਂ ਸਾਰੀਆਂ ਮਹਾਨ ਗੱਲਾਂ ਨੂੰ ਦੇਖਿਆ ਸੀ ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤੀਆਂ ਸਨ।

ਅਸਤਸਨਾ 11:2
ਅੱਜ ਉਨ੍ਹਾਂ ਸਾਰੀਆਂ ਮਹਾਨ ਗੱਲਾਂ ਨੂੰ ਯਾਦ ਕਰੋ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਸਿੱਖਿਆ ਦੇਣ ਲਈ ਕੀਤੀਆਂ। ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਇਹ ਸਭ ਗੱਲਾਂ ਵਾਪਰਦਿਆਂ ਦੇਖੀਆਂ। ਤੁਸੀਂ ਦੇਖਿਆ ਅਤੇ ਅਨੁਭਵ ਕੀਤਾ ਕਿ ਯਹੋਵਾਹ ਕਿੰਨਾ ਮਹਾਨ ਹੈ ਅਤੇ ਉਹ ਕਿੰਨਾ ਸ਼ਕਤੀਸ਼ਾਲੀ ਹੈ, ਅਤੇ ਉਹ ਇੰਨੀਆਂ ਸ਼ਕਤੀਸ਼ਾਲੀ ਗੱਲਾਂ ਕਰਦਾ ਹੈ।

ਅਸਤਸਨਾ 31:13
ਜੇ ਉਨ੍ਹਾਂ ਦੇ ਉੱਤਰਾਧਿਕਾਰੀ ਬਿਵਸਥਾ ਬਾਰੇ ਨਹੀਂ ਜਾਣਦੇ, ਉਹ ਉਨ੍ਹਾਂ ਨੂੰ ਸੁਨਣਗੇ ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਇੱਜ਼ਤ ਕਰਨਾ ਸਿੱਖ ਜਾਣਗੇ। ਉਹ ਉਦੋਂ ਤੱਕ ਉਸਦੀ ਇੱਜ਼ਤ ਕਰਨਗੇ ਜਦੋਂ ਤੱਕ ਤੁਸੀਂ ਆਪਣੀ ਧਰਤੀ ਉੱਤੇ ਰਹੋਂਗੇ। ਤੁਸੀਂ ਛੇਤੀ ਹੀ ਯਰਦਨ ਨਦੀ ਦੇ ਪਾਰ ਜਾਵੋਂਗੇ ਅਤੇ ਉਸ ਧਰਤੀ ਨੂੰ ਆਪਣੀ ਬਣਾ ਲਵੋਂਗੇ।”

ਅਸਤਸਨਾ 11:7
ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਉਹ ਸਾਰੇ ਮਹਾਨ ਕਾਰਨਾਮੇ ਦੇਖੇ ਜਿਹੜੇ ਯਹੋਵਾਹ ਨੇ ਕੀਤੇ।

ਅਸਤਸਨਾ 31:29
ਮੈਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਦ ਤੁਸੀਂ ਬੁਰੇ ਬਣ ਜਾਵੋਂਗੇ। ਤੁਸੀਂ ਉਸ ਰਸਤੇ ਤੋਂ ਹਟ ਜਾਵੋਂਗੇ ਜਿਸ ਉੱਤੇ ਚੱਲਣ ਦਾ ਮੈਂ ਤੁਹਾਨੂੰ ਆਦੇਸ਼ ਦਿੱਤਾ ਸੀ। ਭਵਿੱਖ ਵਿੱਚ ਤੁਹਾਡੇ ਨਾਲ ਮੰਦਿਆਂ ਘਟਨਾਵਾਂ ਵਾਪਰਨਗੀਆਂ। ਕਿਉਂਕਿ ਤੁਸੀਂ ਉਹ ਗੱਲਾਂ ਕਰਨੀਆਂ ਚਾਹੁੰਦੇ ਹੋ ਜਿਨ੍ਹਾਂ ਨੂੰ ਯਹੋਵਾਹ ਮੰਦਾ ਆਖਦਾ ਹੈ। ਤੁਸੀਂ ਉਸ ਨੂੰ ਇਨ੍ਹਾਂ ਮੰਦੇ ਕਾਰਿਆ ਕਾਰਣ ਕਹਿਰਵਾਨ ਕਰ ਲਵੋਂਗੇ।”

੨ ਤਵਾਰੀਖ਼ 24:2
ਜਦ ਤੀਕ ਯਹੋਯਾਦਾ ਜਿਉਂਦਾ ਰਿਹਾ ਯੋਆਸ਼ ਯਹੋਵਾਹ ਅੱਗੇ ਸਹੀ ਜੀਵਨ ਜਿਉਂਦਾ ਰਿਹਾ।

੨ ਤਵਾਰੀਖ਼ 24:17
ਯਹੋਯਾਦਾ ਦੇ ਮਰਨ ਉਪਰੰਤ ਯਹੂਦਾਹ ਦੇ ਆਗੂ ਆਏ ਅਤੇ ਉਨ੍ਹਾਂ ਨੇ ਯੋਆਸ਼ ਪਾਤਸ਼ਾਹ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਨ੍ਹਾਂ ਦੀ ਸੁਣੀ।

ਰਸੂਲਾਂ ਦੇ ਕਰਤੱਬ 20:29
ਮੈਂ ਜਾਣਦਾ ਹਾਂ ਕਿ ਮੇਰੀ ਰਵਾਨਗੀ ਤੋਂ ਬਾਅਦ ਕੁਝ ਆਦਮੀ ਤੁਹਾਡੀ ਸੰਗਤ ਵਿੱਚ ਆਉਣਗੇ ਜੋ ਕਿ ਜੰਗਲੀ ਬਘਿਆੜਾਂ ਵਰਗੇ ਹੋਣਗੇ ਅਤੇ ਇੱਜੜ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਨਗੇ।

ਫ਼ਿਲਿੱਪੀਆਂ 2:12
ਜਿਹੋ ਜਿਹਾ ਪਰਮੇਸ਼ੁਰ ਚਾਹੁੰਦਾ ਹੈ ਉਹੋ ਜਿਹੇ ਬਣੋ ਮੇਰੇ ਪਿਆਰੇ ਲੋਕੋ ਹੁਣ ਮੇਰਾ ਆਦੇਸ਼ ਚੰਗੀ ਤਰ੍ਹਾਂ ਮੰਨੋ। ਜਦੋਂ ਮੈਂ ਤੁਹਾਡੇ ਨਾਲ ਨਹੀਂ ਹਾਂ, ਫ਼ਿਰ ਜਦੋਂ ਮੈਂ ਤੁਹਾਡੇ ਨਾਲ ਹੋਵਾਂਗਾ। ਪਰਮੇਸ਼ੁਰ ਲਈ ਮਹਾਨ ਇੱਜ਼ਤ ਅਤੇ ਡਰ ਨਾਲ ਆਪਣੀ ਮੁਕਤੀ ਸੰਪੂਰਣ ਕਰਨ ਲਈ ਕੰਮ ਕਰਨਾ ਜਾਰੀ ਰੱਖੋ।

Chords Index for Keyboard Guitar