Joshua 23:10
ਯਹੋਵਾਹ ਦੀ ਸਹਾਇਤਾ ਨਾਲ ਇਸਰਾਏਲ ਦਾ ਇੱਕ ਆਦਮੀ ਦੁਸ਼ਮਣ ਦੇ 1,000 ਆਦਮੀਆਂ ਨੂੰ ਹਰਾ ਸੱਕਦਾ ਸੀ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਲਈ ਲੜਦਾ ਹੈ। ਯਹੋਵਾਹ ਨੇ ਅਜਿਹਾ ਕਰਨ ਦਾ ਇਕਰਾਰ ਕੀਤਾ ਸੀ।
Joshua 23:10 in Other Translations
King James Version (KJV)
One man of you shall chase a thousand: for the LORD your God, he it is that fighteth for you, as he hath promised you.
American Standard Version (ASV)
One man of you shall chase a thousand; for Jehovah your God, he it is that fighteth for you, as he spake unto you.
Bible in Basic English (BBE)
One man of you is able to put to flight a thousand; for it is the Lord your God who is fighting for you, as he has said to you.
Darby English Bible (DBY)
One man of you chaseth a thousand; for Jehovah your God, he it is that fighteth for you, as he hath said unto you.
Webster's Bible (WBT)
One man of you shall chase a thousand: for the LORD your God, he it is that fighteth for you, as he hath promised you.
World English Bible (WEB)
One man of you shall chase a thousand; for Yahweh your God, he it is who fights for you, as he spoke to you.
Young's Literal Translation (YLT)
one man of you doth pursue a thousand, for Jehovah your God `is' He who is fighting for you, as He hath spoken to you;
| One | אִישׁ | ʾîš | eesh |
| man | אֶחָ֥ד | ʾeḥād | eh-HAHD |
| of | מִכֶּ֖ם | mikkem | mee-KEM |
| you shall chase | יִרְדָּף | yirdāp | yeer-DAHF |
| thousand: a | אָ֑לֶף | ʾālep | AH-lef |
| for | כִּ֣י׀ | kî | kee |
| the Lord | יְהוָ֣ה | yĕhwâ | yeh-VA |
| God, your | אֱלֹֽהֵיכֶ֗ם | ʾĕlōhêkem | ay-loh-hay-HEM |
| he | ה֚וּא | hûʾ | hoo |
| it is that fighteth | הַנִּלְחָ֣ם | hannilḥām | ha-neel-HAHM |
| as you, for | לָכֶ֔ם | lākem | la-HEM |
| he hath promised | כַּֽאֲשֶׁ֖ר | kaʾăšer | ka-uh-SHER |
| you. | דִּבֶּ֥ר | dibber | dee-BER |
| לָכֶֽם׃ | lākem | la-HEM |
Cross Reference
ਅਹਬਾਰ 26:8
ਤੁਹਾਡੇ ਪੰਜ ਆਦਮੀ ਸੌ ਆਦਮੀਆਂ ਨੂੰ ਭਜਾ ਦੇਣਗੇ ਅਤੇ ਤੁਹਾਡੇ ਸੌ ਆਦਮੀ ਹਜ਼ਾਰਾਂ ਆਦਮੀਆਂ ਨੂੰ ਭਜਾ ਦੇਣਗੇ। ਤੁਸੀਂ ਆਪਣੇ ਦੁਸ਼ਮਨਾਂ ਨੂੰ ਹਰਾ ਦਿਉਂਗੇ ਅਤੇ ਤਲਵਾਰ ਨਾਲ ਉਨ੍ਹਾਂ ਨੂੰ ਮਾਰ ਦਿਉਂਗੇ।
ਅਸਤਸਨਾ 32:30
ਕੀ ਇੱਕਲਾ ਬੰਦਾ 1,000 ਬੰਦਿਆ ਨੂੰ ਭਜਾ ਸੱਕਦਾ ਹੈ? ਕੀ ਦੋ ਬੰਦੇ 10,000 ਬੰਦਿਆ ਨੂੰ ਭਜਾ ਸੱਕਦੇ ਹਨ? ਇਹ ਉਦੋਂ ਹੀ ਵਾਪਰੇਗਾ ਜਦੋਂ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦਿਆਂ ਦੁਸ਼ਮਣਾ ਨੂੰ ਸੌਂਪ ਦੇਵੇਗਾ ਇਹ ਉਦੋਂ ਹੀ ਵਾਪਰੇਗਾ ਜੇ ਉਨ੍ਹਾਂ ਦੀ ਚੱਟਾਨ (ਪਰਮੇਸ਼ੁਰ) ਉਨ੍ਹਾਂ ਨੂੰ ਗੁਲਾਮਾ ਵਾਂਗ ਵੇਚ ਦੇਵੇਗੀ!
ਅਸਤਸਨਾ 3:22
ਇਨ੍ਹਾਂ ਧਰਤੀਆਂ ਦੇ ਰਾਜਿਆਂ ਤੋਂ ਭੈਭੀਤ ਨਾ ਹੋਵੋ; ਕਿਉਂਕਿ ਯਹੋਵਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਲਈ ਲੜੇਗਾ।’
ਜ਼ਬੂਰ 35:1
ਦਾਊਦ ਦਾ ਇੱਕ ਗੀਤ। ਹੇ ਯਹੋਵਾਹ, ਮੇਰੇ ਵਿਰੋਧੀਆਂ ਦੇ ਖਿਲਾਫ਼ ਲੜੋ। ਮੇਰੇ ਯੁੱਧ ਲੜੋ।
ਖ਼ਰੋਜ 14:14
ਅਤੇ ਤੁਹਾਨੂੰ ਹੋਰ ਕੁਝ ਨਹੀਂ ਕਰਨਾ ਪਵੇਗਾ ਸਗੋਂ ਸ਼ਾਂਤ ਰਹੋ। ਯਹੋਵਾਹ ਤੁਹਾਡੇ ਲਈ ਯੁੱਧ ਕਰੇਗਾ।”
ਜ਼ਬੂਰ 46:7
ਸਰਬ ਸ਼ਕਤੀਮਾਨ ਯਹੋਵਾਹ ਸਾਡੇ ਅੰਗ-ਸੰਗ ਹੈ। ਯਾਕੂਬ ਦਾ ਪਰਮੇਸ਼ੁਰ ਸਾਡੀ ਸੁਰੱਖਿਅਤ ਥਾਂ ਹੈ।
ਯਸ਼ਵਾ 23:3
ਤੁਸੀਂ ਉਹ ਗੱਲਾਂ ਦੇਖੀਆਂ ਹਨ ਜਿਹੜੀਆਂ ਯਹੋਵਾਹ ਨੇ ਸਾਡੇ ਦੁਸ਼ਮਣਾ ਨਾਲ ਕੀਤੀਆਂ ਸਨ। ਉਸ ਨੇ ਅਜਿਹਾ ਸਾਡੀ ਸਹਾਇਤਾ ਕਰਨ ਲਈ ਕੀਤਾ। ਪਰਮੇਸ਼ੁਰ ਤੁਹਾਡਾ ਯਹੋਵਾਹ ਤੁਹਾਡੇ ਲਈ ਲੜਿਆ।
ਅਸਤਸਨਾ 20:4
ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੈ। ਉਹ ਤੁਹਾਡੀ ਦੁਸ਼ਮਣਾ ਨਾਲ ਲੜਾਈ ਵਿੱਚ ਸਹਾਇਤਾ ਕਰੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਜਿੱਤਣ ਵਿੱਚ ਸਹਾਇਤਾ ਕਰੇਗਾ।’
ਰੋਮੀਆਂ 8:31
ਮਸੀਹ ਯਿਸੂ ਵਿੱਚ ਪਰਮੇਸ਼ੁਰ ਦਾ ਪ੍ਰੇਮ ਇਸ ਲਈ ਹੁਣ ਅਸੀਂ ਇਨ੍ਹਾਂ ਗੱਲਾਂ ਬਾਰੇ ਕੀ ਆਖੀਏ? ਜੇਕਰ ਪਰਮੇਸ਼ੁਰ ਸਾਡੇ ਨਾਲ ਹੈ, ਫ਼ਿਰ ਸਾਨੂੰ ਕੌਣ ਹਰਾ ਸੱਕਦਾ ਹੈ।
੧ ਸਮੋਈਲ 14:6
ਯੋਨਾਥਾਨ ਨੇ ਆਪਣੇ ਨੌਜੁਆਨ ਮਦਦਗਾਰ ਨੇ ਜਿਸਨੇ ਉਸ ਦੇ ਸ਼ਸਤਰ ਚੁੱਕੇ ਹੋਏ ਸਨ ਕਿਹਾ, “ਚੱਲ ਅਸੀਂ ਉਨ੍ਹਾਂ ਅਸੁੰਨਤੀਆਂ ਦੇ ਡੇਰੇ ਵੱਲ ਚੱਲੀਏ। ਕੀ ਪਤਾ ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਮਦਦ ਕਰੇ। ਯਹੋਵਾਹ ਨੂੰ ਕੋਈ ਨਹੀਂ ਰੋਕ ਸੱਕਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ਕੋਲ ਥੋੜੇ ਸਿਪਾਹੀ ਹਨ ਜਾਂ ਬਹੁਤੇ, ਯਹੋਵਾਹ ਜੋ ਚਾਹੇ ਕਰ ਸੱਕਦਾ ਹੈ।”
ਜ਼ਬੂਰ 44:4
ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਪਾਤਸ਼ਾਹ ਹੋ। ਆਦੇਸ਼ ਦਿਉ ਅਤੇ ਯਾਕੂਬ ਦੇ ਲੋਕਾਂ ਦੀ ਜਿੱਤ ਵੱਲ ਅਗਵਾਈ ਕਰੋ।
ਯਸ਼ਵਾ 10:42
ਯਹੋਸ਼ੁਆ ਨੇ ਉਨ੍ਹਾਂ ਸ਼ਹਿਰਾ ਅਤੇ ਉਨ੍ਹਾਂ ਦੇ ਰਾਜਿਆਂ ਨੂੰ ਇੱਕੋ ਹੱਲੇ ਵਿੱਚ ਕਬਜ਼ੇ ਹੇਠ ਲੈ ਲਿਆ। ਯਹੋਸ਼ੁਆ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਸਰਾਏਲ ਲਈ ਲੜ ਰਿਹਾ ਸੀ।
ਕਜ਼ਾૃ 15:15
ਸਮਸੂਨ ਨੂੰ ਇੱਕ ਮਰੇ ਹੋਏ ਖੋਤੇ ਦਾ ਜਬੜਾ ਮਿਲ ਗਿਆ। ਉਸ ਨੇ ਜਬੜੇ ਦੀ ਹੱਡੀ ਫ਼ੜੀ ਅਤੇ 1,000 ਫ਼ਲਿਸਤੀ ਲੋਕਾਂ ਨੂੰ ਇਸਦੇ ਨਾਲ ਮਾਰ ਦਿੱਤਾ।
ਖ਼ਰੋਜ 23:27
“ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਯੁੱਧ ਕਰੋਂਗੇ, ਤਾਂ ਮੈਂ ਆਪਣੀ ਮਹਾਨ ਸ਼ਕਤੀ ਤੁਹਾਡੇ ਅੱਗੇ ਭੇਜਾਂਗਾ। ਮੈਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੁਹਾਡੀ ਮਦਦ ਕਰਾਂਗਾ। ਜਿਹੜੇ ਲੋਕ ਤੁਹਾਡੇ ਵਿਰੁੱਧ ਹਨ ਉਹ ਯੁੱਧ ਵਿੱਚ ਘਬਰਾ ਜਾਣਗੇ ਅਤੇ ਭੱਜ ਜਾਣਗੇ।
੧ ਸਮੋਈਲ 14:12
ਫ਼ਲਿਸਤੀਆਂ ਨੇ ਆਪਣੇ ਡੇਰੇ ਵਿੱਚੋਂ ਯੋਨਾਥਾਨ ਅਤੇ ਉਸ ਦੇ ਸਹਾਇਕ ਨੂੰ ਲਲਕਾਰਿਆ, “ਸਾਡੇ ਵੱਲ ਆਉ ਤਾਂ ਅਸੀਂ ਤੁਹਾਨੂੰ ਸਬਕ ਦੇਵਾਂਗੇ।” ਯੋਨਾਥਾਨ ਨੇ ਆਪਣੇ ਸਹਾਇਕ ਨੂੰ ਕਿਹਾ, “ਪਹਾੜੀ ਵੱਲ ਮੇਰੇ ਪਿੱਛੇ-ਪਿੱਛੇ ਤੁਰਿਆ ਆ ਕਿਉਂਕਿ ਯਹੋਵਾਹ ਨੇ ਫ਼ਲਿਸਤੀਆਂ ਨੂੰ ਇਸਰਾਏਲ ਦੇ ਵੱਸ ਪਾ ਦਿੱਤਾ ਹੈ।”
ਕਜ਼ਾૃ 7:19
ਇਸ ਤਰ੍ਹਾਂ ਗਿਦਾਊਨ ਅਤੇ ਉਸ ਦੇ ਨਾਲ ਦੇ 100 ਆਦਮੀ ਦੁਸ਼ਮਣ ਦੀ ਛਾਉਣੀ ਦੇ ਕੰਢੇ ਤੀਕ ਗਏ। ਉਹ ਉੱਥੇ ਉਦੋਂ ਆਏ ਜਦੋਂ ਦੁਸ਼ਮਣ ਨੇ ਹਾਲੇ ਪਹਿਰਾ ਬਦਲਿਆ ਹੀ ਸੀ। ਇਹ ਅੱਧੀ ਰਾਤ ਦਾ ਪਹਿਰ ਸੀ। ਗਿਦਾਊਨ ਅਤੇ ਉਸ ਦੇ ਬੰਦਿਆਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ ਅਤੇ ਆਪਣੇ ਜੱਗ ਭੰਨ ਦਿੱਤੇ।
੨ ਸਮੋਈਲ 23:8
ਤਿੰਨ ਨਾਇੱਕ ਦਾਊਦ ਦੇ ਸੂਰਮੇ ਇਹ ਹਨ: ਤਾਹਕਮੋਨੀ ਯੋਸ਼ੇਬ-ਬੱਸ਼ਬਥ ਉਹ ਤਿੰਨਾਂ ਨਾਇੱਕਾਂ ਉੱਤੇ ਕਪਤਾਨ ਸੀ। ਉਸ ਨੇ ਇਕੋ ਵਾਰ ਵਿੱਚ ਆਪਣੇ ਬਰਛੇ ਨਾਲ 800 ਆਦਮੀਆਂ ਨੂੰ ਮਾਰ ਦਿੱਤਾ ਸੀ।
ਕਜ਼ਾૃ 3:31
ਨਿਆਂਕਾਰ, ਸ਼ਮਗਰ ਏਹੂਦ ਦੇ ਇਸਰਾਏਲੀ ਲੋਕਾਂ ਨੂੰ ਬਚਾਉਣ ਤੋਂ ਮਗਰੋਂ, ਇੱਕ ਹੋਰ ਬੰਦੇ ਨੇ ਇਸਰਾਏਲ ਨੂੰ ਬਚਾਇਆ। ਉਸ ਆਦਮੀ ਦਾ ਨਾਮ ਸ਼ਮਗਰ ਸੀ ਉਹ ਅਨਾਥ ਦਾ ਪੁੱਤਰ ਸੀ। ਸ਼ਮਗਰ ਨੇ 600 ਫ਼ਲਿਸਤੀਆਂ ਨੂੰ ਮਾਰਨ ਲਈ ਆਰ ਤੋਂ ਕੰਮ ਲਿਆ।