ਯੂਹੰਨਾ 13:33
ਯਿਸੂ ਨੇ ਕਿਹਾ, “ਮੇਰੇ ਬਚਿਓ, ਮੈਂ ਹੋਰ ਥੋੜਾ ਜਿਹਾ ਚਿਰ ਤੁਹਾਡੇ ਨਾਲ ਰਹਾਂਗਾ। ਫੇਰ ਤੁਸੀਂ ਮੈਨੂੰ ਲੱਭੋਂਗੇ, ਪਰ ਜਿਵੇਂ ਕਿ ਮੈਂ ਯਹੂਦੀਆਂ ਨੂੰ ਕਿਹਾ ਸੀ ਮੈਂ ਹੁਣ ਤੁਹਾਨੂੰ ਵੀ ਕਹਿੰਦਾ ਹਾਂ ਤੁਸੀਂ ਉਸ ਜਗ੍ਹਾ ਨਹੀਂ ਆ ਸੱਕਦੇ ਜਿੱਥੇ ਮੈਂ ਜਾ ਰਿਹਾ ਹਾਂ।
Little children, | τεκνία | teknia | tay-KNEE-ah |
yet | ἔτι | eti | A-tee |
a little while | μικρὸν | mikron | mee-KRONE |
I am | μεθ' | meth | mayth |
with | ὑμῶν | hymōn | yoo-MONE |
you. | εἰμι· | eimi | ee-mee |
Ye shall seek | ζητήσετέ | zētēsete | zay-TAY-say-TAY |
me: | με | me | may |
and | καὶ | kai | kay |
as | καθὼς | kathōs | ka-THOSE |
said I | εἶπον | eipon | EE-pone |
unto the | τοῖς | tois | toos |
Jews, | Ἰουδαίοις | ioudaiois | ee-oo-THAY-oos |
ὅτι | hoti | OH-tee | |
Whither | Ὅπου | hopou | OH-poo |
I | ὑπάγω | hypagō | yoo-PA-goh |
go, | ἐγὼ | egō | ay-GOH |
ye | ὑμεῖς | hymeis | yoo-MEES |
cannot | οὐ | ou | oo |
δύνασθε | dynasthe | THYOO-na-sthay | |
come; | ἐλθεῖν | elthein | ale-THEEN |
so | καὶ | kai | kay |
now | ὑμῖν | hymin | yoo-MEEN |
I say | λέγω | legō | LAY-goh |
to you. | ἄρτι | arti | AR-tee |
Cross Reference
੧ ਯੂਹੰਨਾ 2:1
ਯਿਸੂ ਸਾਡਾ ਸਹਾਇਕ ਹੈ ਮੇਰੇ ਪਿਆਰੇ ਬਚਿਓ, ਮੈਂ ਇਹ ਖਤ ਤੁਹਾਨੂੰ ਇਸ ਲਈ ਲਿਖ ਰਿਹਾ ਤਾਂ ਜੋ ਤੁਸੀਂ ਪਾਪ ਨਾ ਕਰੋ ਪਰ ਜੇ ਕੋਈ ਵਿਅਕਤੀ ਪਾਪ ਕਰਦਾ ਹੈ ਤਾਂ ਸਾਡੇ ਕੋਲ ਯਿਸੂ ਮਸੀਹ ਸਹਾਇਤਾ ਕਰਨ ਲਈ ਮੌਜੁਦ ਹੈ। ਉਹ ਉਹੀ ਕਰਦਾ ਜੋ ਸਹੀ ਹੈ। ਯਿਸੂ ਪਰਮੇਸ਼ੁਰ ਦੇ ਸਾਹਮਣੇ ਸਾਡੇ ਲਈ ਬੋਲਦਾ ਹੈ।
ਯੂਹੰਨਾ 7:33
ਤਾਂ ਯਿਸੂ ਨੇ ਕਿਹਾ, “ਹਾਂ, ਅਜੇ ਥੋੜਾ ਚਿਰ ਹੋਰ ਮੈਂ ਤੁਹਾਡੇ ਨਾਲ ਰਹਾਂਗਾ, ਫਿਰ ਮੈਂ ਉਸ ਕੋਲ ਵਾਪਸ ਚੱਲਾ ਜਾਵਾਂਗਾ, ਜਿਸ ਨੇ ਮੈਨੂੰ ਇੱਥੇ ਭੇਜਿਆ ਹੈ।
੧ ਯੂਹੰਨਾ 5:21
ਇਸ ਲਈ ਮੇਰੇ ਬੱਚਿਓ, ਆਪਣੇ ਆਪ ਨੂੰ ਝੂਠੇ ਦੇਵਤਿਆਂ ਤੋਂ ਦੂਰ ਰੱਖੋ।
੧ ਯੂਹੰਨਾ 4:4
ਮੇਰੇ ਪਿਆਰੇ ਬੱਚਿਓ, ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ। ਇਸ ਲਈ ਤੁਸੀਂ ਇਨ੍ਹਾਂ ਝੂਠੇ ਉਪਦੇਸ਼ਕਾਂ ਨੂੰ ਹਰਾ ਦਿੱਤਾ ਹੈ। ਕਿਉਂਕਿ ਇੱਕ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਇੱਕ ਨਾਲੋਂ ਵਡੇਰਾ ਹੈ ਜੋ ਦੁਨੀਆਂ ਵਿੱਚ ਹੈ।
ਗਲਾਤੀਆਂ 4:19
ਮੇਰੇ ਬੱਚਿਓ, ਇੱਕ ਵਾਰੀ ਫ਼ੇਰ ਮੈਂ ਤੁਹਾਡੇ ਲਈ ਉਸੇ ਤਰ੍ਹਾਂ ਦਾ ਦੁੱਖ ਮਹਿਸੂਸ ਕਰ ਰਿਹਾ ਹਾਂ ਜਿਸ ਤਰ੍ਹਾਂ ਦਾ ਕੋਈ ਜਨਣੀ ਬੱਚੇ ਦੇ ਜਨਮ ਸਮੇਂ ਅਨੁਭਵ ਕਰਦੀ ਹੈ। ਅਜਿਹਾ ਮੈਂ ਉਦੋਂ ਤੱਕ ਮਹਿਸੂਸ ਕਰਦਾ ਰਹਾਂਗਾ ਜਦੋਂ ਤੱਕ ਕਿ ਤੁਸੀਂ ਸੱਚਮੁੱਚ ਮਸੀਹ ਵਾਂਗ ਨਹੀਂ ਬਣ ਜਾਂਦੇ।
ਯੂਹੰਨਾ 16:16
ਉਦਾਸੀ ਖੁਸ਼ੀ ਵਿੱਚ ਬਦਲੀ ਜਾਵੇਗੀ “ਥੋੜੀ ਦੇਰ ਬਾਦ ਤੁਸੀਂ ਮੈਨੂੰ ਨਹੀਂ ਵੇਖੋਂਗੇ। ਉਸ ਤੋਂ ਕੁਝ ਦੇਰ ਬਾਦ, ਤੁਸੀਂ ਮੈਨੂੰ ਫ਼ੇਰ ਵੇਖੋਂਗੇ।”
ਯੂਹੰਨਾ 14:19
ਬਹੁਤ ਹੀ ਜਲਦੀ ਇਸ ਜਗਤ ਦੇ ਲੋਕ ਮੈਨੂੰ ਨਹੀਂ ਵੇਖਣਗੇ ਪਰ ਤੁਸੀਂ ਵੇਖੋਗੇ ਕਿਉਂ ਕਿ ਜੇ ਮੈਂ ਜਿਉਂਦਾ ਹਾਂ ਤੁਸੀਂ ਵੀ ਜਿਉਂਗੇ।
ਯੂਹੰਨਾ 14:4
ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੋਂ ਦਾ ਰਾਹ ਜਾਣਦੇ ਹੋ।”
ਯੂਹੰਨਾ 12:35
ਤਦ ਯਿਸੂ ਨੇ ਕਿਹਾ, “ਚਾਨਣ ਸਿਰਫ਼ ਕੁਝ ਹੀ ਪਲਾ ਲਈ ਤੁਹਾਡੇ ਨਾਲ ਹੋਵੇਗਾ, ਇਸ ਲਈ ਰੌਸ਼ਨੀ ਵਿੱਚ ਤੁਰੋ, ਤਦ ਹੇਨਰਾ ਤੁਹਾਨੂੰ ਨਹੀਂ ਘੇਰੇਗਾ। ਜਿਹੜਾ ਮਨੁਖ ਹਨੇਰੇ ਵਿੱਚ ਚੱਲਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਚੱਲ ਰਿਹਾ ਹੈ।
ਯੂਹੰਨਾ 8:21
ਯਹੂਦੀ ਯਿਸੂ ਨੂੰ ਨਹੀਂ ਸਮਝੇ ਯਿਸੂ ਨੇ ਫੇਰ ਲੋਕਾਂ ਨੂੰ ਆਖਿਆ, “ਮੈਂ ਤੁਹਾਨੂੰ ਛੱਡ ਦੇਵਾਂਗਾ ਅਤੇ ਤੁਸੀਂ ਮੈਨੂੰ ਲੱਭੋਂਗੇ, ਪਰ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ। ਤੁਸੀਂ ਉਸ ਜਗ੍ਹਾ ਨਹੀਂ ਆ ਸੱਕਦੇ, ਜਿੱਥੇ ਮੈਂ ਜਾ ਰਿਹਾ ਹਾਂ।”