ਯੂਹੰਨਾ 11:55 in Punjabi

ਪੰਜਾਬੀ ਪੰਜਾਬੀ ਬਾਈਬਲ ਯੂਹੰਨਾ ਯੂਹੰਨਾ 11 ਯੂਹੰਨਾ 11:55

John 11:55
ਯਹੂਦੀਆਂ ਦਾ ਪਸਾਹ ਦਾ ਤਿਉਹਾਰ ਮਨਾਉਣ ਦਾ ਸਮਾਂ ਆ ਰਿਹਾ ਸੀ। ਇਸ ਲਈ ਬਹੁਤ ਸਾਰੇ ਲੋਕ ਕਈ ਦੇਸ਼ਾਂ ਤੋਂ ਯਰੂਸ਼ਲਮ ਆਪਣੇ-ਆਪ ਨੂੰ ਪਵਿੱਤਰ ਕਰਨ ਲਈ ਆਏ।

John 11:54John 11John 11:56

John 11:55 in Other Translations

King James Version (KJV)
And the Jews' passover was nigh at hand: and many went out of the country up to Jerusalem before the passover, to purify themselves.

American Standard Version (ASV)
Now the passover of the Jews was at hand: and many went up to Jerusalem out of the country before the passover, to purify themselves.

Bible in Basic English (BBE)
Now the Passover of the Jews was near, and numbers of people went up from the country to Jerusalem to make themselves clean before the Passover.

Darby English Bible (DBY)
But the passover of the Jews was near, and many went up to Jerusalem out of the country before the passover, that they might purify themselves.

World English Bible (WEB)
Now the Passover of the Jews was at hand. Many went up from the country to Jerusalem before the Passover, to purify themselves.

Young's Literal Translation (YLT)
And the passover of the Jews was nigh, and many went up to Jerusalem out of the country before the passover, that they might purify themselves;

And
Ἦνēnane
the
δὲdethay
Jews'
ἐγγὺςengysayng-GYOOS

τὸtotoh
passover
πάσχαpaschaPA-ska
was
τῶνtōntone
hand:
at
nigh
Ἰουδαίωνioudaiōnee-oo-THAY-one
and
καὶkaikay
many
ἀνέβησανanebēsanah-NAY-vay-sahn
went
πολλοὶpolloipole-LOO
of
out
εἰςeisees
the

Ἱεροσόλυμαhierosolymaee-ay-rose-OH-lyoo-ma
country
ἐκekake
up
to
τῆςtēstase
Jerusalem
χώραςchōrasHOH-rahs
before
πρὸproproh
the
τοῦtoutoo
passover,
πάσχαpaschaPA-ska
to
ἵναhinaEE-na
purify
ἁγνίσωσινhagnisōsina-GNEE-soh-seen
themselves.
ἑαυτούςheautousay-af-TOOS

Cross Reference

ਯੂਹੰਨਾ 12:1
ਯਿਸੂ ਬੈਤਆਨਿਯਾ ਵਿੱਚ ਆਪਣੇ ਦੋਸਤਾਂ ਨਾਲ ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਆਨਿਯਾ ਨੂੰ ਆਇਆ ਇਹ ਉਹ ਸ਼ਹਿਰ ਸੀ ਜਿੱਥੇ ਲਾਜ਼ਰ ਰਹਿੰਦਾ ਸੀ। ਲਾਜ਼ਰ ਉਹ ਆਦਮੀ ਸੀ, ਜਿਸ ਨੂੰ ਯਿਸੂ ਨੇ ਮੌਤ ਤੋਂ ਜਿਵਾਲਿਆ ਸੀ।

ਯੂਹੰਨਾ 6:4
ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਨੇੜੇ ਆ ਰਿਹਾ ਸੀ।

ਯੂਹੰਨਾ 2:13
ਯਿਸੂ ਮੰਦਰ ਵਿੱਚ ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ। ਇਸ ਲਈ ਯਿਸੂ ਯਰੂਸ਼ਲਮ ਆ ਗਿਆ। ਯਰੂਸ਼ਲਮ ਵਿੱਚ ਯਿਸੂ ਮੰਦਰ ਨੂੰ ਗਿਆ।

੨ ਤਵਾਰੀਖ਼ 30:17
ਸਮੂਹ ਵਿੱਚ ਅਜੇ ਵੀ ਕਾਫ਼ੀ ਲੋਕ ਅਜਿਹੇ ਸਨ, ਜਿਨ੍ਹਾਂ ਨੇ ਆਪਣੇ-ਆਪ ਨੂੰ ਪਵਿੱਤਰ ਨਹੀਂ ਕੀਤਾ ਸੀ। ਇਸ ਲਈ ਇਹ ਕੰਮ ਲੇਵੀਆਂ ਦੇ ਜੁੰਮੇ ਲੱਗਾ ਕਿ ਉਹ ਸਾਰੇ ਅਪਵਿੱਤਰ ਲੋਕਾਂ ਲਈ ਪਸਹ ਦੀਆਂ ਬਲੀਆਂ ਵੱਢਣ ਤਾਂ ਜੋ ਉਹ ਯਹੋਵਾਹ ਲਈ ਪਵਿੱਤਰ ਹੋ ਸੱਕਣ।

ਖ਼ਰੋਜ 19:10
ਯਹੋਵਾਹ ਨੇ ਮੂਸਾ ਨੂੰ ਆਖਿਆ, “ਅੱਜ ਅਤੇ ਕਲ ਨੂੰ ਤੈਨੂੰ ਮੇਰੇ ਨਾਲ ਖਾਸ ਸਭਾ ਵਾਸਤੇ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਲੋਕ ਆਪਣੇ ਕੱਪੜੇ ਧੋ ਲੈਣ।

ਯੂਹੰਨਾ 13:1
ਯਿਸੂ ਆਪਣੇ ਚੇਲਿਆਂ ਦੇ ਪੈਰ ਧੋਂਦਾ ਹੈ ਇਹ ਸਮਾਂ ਤਕਰੀਬਨ ਯਹੂਦੀਆਂ ਦੇ ਪਸਾਹ ਦੇ ਤਿਉਹਾਰ ਲਈ ਸੀ ਅਤੇ ਯਿਸੂ ਜਾਣਦਾ ਸੀ ਕਿ ਇਹ ਉਸਦਾ ਜਗਤ ਨੂੰ ਛੱਡਣ ਦਾ ਅਤੇ ਆਪਣੇ ਪਿਤਾ ਕੋਲ ਜਾਣ ਦਾ ਸਮਾਂ ਸੀ। ਜਿਹੜੇ ਲੋਕ ਇਸ ਜਗਤ ਵਿੱਚ ਉਸ ਦੇ ਨੇੜੇ ਸਨ ਯਿਸੂ ਨੇ ਹਮੇਸ਼ਾ ਉਨ੍ਹਾਂ ਨੂੰ ਪਿਆਰ ਕੀਤਾ ਸੀ ਅਤੇ ਉਸ ਨੇ ਅਜਿਹੇ ਲੋਕਾਂ ਨੂੰ ਅੰਤ ਤੀਕ ਪਿਆਰ ਕੀਤਾ।

ਯੂਹੰਨਾ 18:28
ਯਿਸੂ ਨੂੰ ਪਿਲਾਤੁਸ ਕੋਲ ਲਿਜਾਇਆ ਗਿਆ ਤਦ ਯਹੂਦੀ ਯਿਸੂ ਨੂੰ ਕਯਾਫ਼ਾ ਦੀ ਕਚਿਹਰੀ ਚੋਂ ਕੱਢ ਕੇ ਰਾਜਪਾਲ ਦੇ ਮਹਿਲ ਵਿੱਚ ਲੈ ਗਏ। ਅਜੇ ਬਹੁਤ ਸਵੇਰਾ ਸੀ ਪਰ ਯਹੂਦੀ ਕਚਿਹਰੀ ਦੇ ਅੰਦਰ ਨਹੀਂ ਗਏ। ਉਹ ਆਪਣੇ-ਆਪ ਨੂੰ ਭ੍ਰਿਸ਼ਟ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਉਹ ਪਸਾਹ ਦੇ ਤਿਉਹਾਰ ਦਾ ਭੋਜਨ ਕਰਨਾ ਚਾਹੁੰਦੇ ਸਨ।

ਰਸੂਲਾਂ ਦੇ ਕਰਤੱਬ 24:18
ਕੁਝ ਯਹੂਦੀਆਂ ਨੇ ਮੈਨੂੰ ਮੰਦਰ ਤੇ ਵੇਖਿਆ, ਜਦੋਂ ਅਜੇ ਮੈਂ ਸ਼ੁੱਧਤਾ ਦੀ ਰਸਮ ਪੂਰੀ ਕਰ ਰਿਹਾ ਸੀ। ਮੈਂ ਕੋਈ ਵੀ ਫ਼ਸਾਦ ਖੜ੍ਹਾ ਨਹੀਂ ਸੀ ਕੀਤਾ ਅਤੇ ਨਾ ਹੀ ਮੇਰੇ ਆਸ-ਪਾਸ ਭੀੜ ਇਕੱਠੀ ਹੋਈ ਸੀ।

੧ ਕੁਰਿੰਥੀਆਂ 11:28
ਹਰ ਵਿਅਕਤੀ ਨੂੰ ਆਪਣੇ ਦਿਲ ਅੰਦਰ ਦੇਖਣਾ ਚਾਹੀਦਾ ਹੈ ਇਸਤੋਂ ਪਹਿਲਾਂ ਕਿ ਉਹ ਇਹ ਰੋਟੀ ਖਾਵੇ ਅਤੇ ਇਹ ਪਿਆਲਾ ਪੀਵੇ।

ਇਬਰਾਨੀਆਂ 9:13
ਬੱਕਰੀਆਂ ਅਤੇ ਬਲਦਾਂ ਦਾ ਲਹੂ ਅਤੇ ਵੱਛੇ ਦੀ ਰਾਖ ਉਨ੍ਹਾਂ ਲੋਕਾਂ ਉੱਪਰ ਛਿੜਕੀ ਗਈ ਸੀ ਜੋ ਸਾਫ਼ ਨਹੀਂ ਸਨ ਅਤੇ ਉਪਾਸਨਾ ਸਥਾਨ ਵਿੱਚ ਦਾਖਲ ਨਹੀਂ ਹੋ ਸੱਕਦੇ ਸਨ। ਉਸ ਲਹੂ ਅਤੇ ਉਸ ਰਾਖ ਨੇ ਉਨ੍ਹਾਂ ਨੂੰ ਫ਼ੇਰ ਪਵਿੱਤਰ ਬਣਾ ਦਿੱਤਾ ਪਰ ਸਿਰਫ਼ ਉਨ੍ਹਾਂ ਦੇ ਸਰੀਰਾਂ ਨੂੰ।

ਯਾਕੂਬ 4:8
ਪਰਮੇਸ਼ੁਰ ਦੇ ਨੇੜੇ ਆਓ ਅਤੇ ਪਰਮੇਸ਼ੁਰ ਤੁਹਾਡੇ ਨੇੜੇ ਆ ਜਾਵੇਗਾ। ਤੁਸੀਂ ਦੋਸ਼ੀ ਹੋ। ਇਸ ਲਈ ਤੁਹਾਡੇ ਦਿਲਾਂ ਨੂੰ ਆਪਣੀਆਂ ਦੁਸ਼ਟ ਕਰਨੀਆਂ ਤੋਂ ਸਾਫ਼ ਬਣਾਓ ਤੁਸੀਂ ਇੱਕੋ ਵੇਲੇ ਦੁਨੀਆਂ ਅਤੇ ਪਰਮੇਸ਼ੁਰ ਦੇ ਰਾਹ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ। ਆਪਣੇ ਵਿੱਚਾਰਾਂ ਨੂੰ ਸ਼ੁੱਧ ਕਰੋ।

ਯੂਹੰਨਾ 7:8
ਇਸ ਲਈ ਤਿਉਹਾਰ ਤੇ ਤੁਸੀਂ ਜਾਵੋ। ਇਸ ਵਾਰ ਮੈਂ ਤਿਉਹਾਰ ਤੇ ਨਹੀਂ ਜਾਵਾਂਗਾ। ਮੇਰੇ ਲਈ ਅਜੇ ਸਹੀ ਵਕਤ ਨਹੀਂ ਆਇਆ।”

ਯੂਹੰਨਾ 5:1
ਯਿਸੂ ਨੇ ਇੱਕ ਆਦਮੀ ਨੂੰ ਤਲਾ ਉੱਤੇ ਰਾਜੀ ਕੀਤਾ ਇਸਤੋਂ ਬਾਦ ਯਿਸੂ ਇੱਕ ਵਿਸ਼ੇਸ਼ ਯਹੂਦੀ ਤਿਉਹਾਰ ਲਈ ਯਰੂਸ਼ਲਮ ਗਿਆ।

ਯੂਹੰਨਾ 2:6
ਉਸ ਥਾਂ ਤੇ ਪੱਥਰ ਦੇ ਛੇ ਵੱਡੇ ਜਲ ਦੇ ਮੱਟ ਸਨ। ਯਹੂਦੀ ਇਸ ਤਰ੍ਹਾਂ ਦੇ ਜਲ ਮੱਟ ਸ਼ੁੱਧੀਕਰਨ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ। ਹਰੇਕ ਜਲ ਮਟ ਵਿੱਚ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਜਲ ਰੱਖਿਆ ਜਾ ਸੱਕਦਾ ਹੈ।

ਖ਼ਰੋਜ 12:11
“ਜਦੋਂ ਤੁਸੀਂ ਭੋਜਨ ਕਰੋ, ਤਾਂ ਤੁਹਾਨੂੰ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ ਜਿਵੇਂ ਤੁਸੀਂ ਸਫ਼ਰ ਤੇ ਜਾ ਰਹੇ ਹੋਵੋਂ। ਤੁਹਾਡੇ ਪੈਰੀਂ ਜੁੱਤੀ ਹੋਣੀ ਚਾਹੀਦੀ ਹੈ ਅਤੇ ਹੱਥ ਵਿੱਚ ਸੋਟੀ ਹੋਣੀ ਚਾਹੀਦੀ ਹੈ। ਤੁਹਾਨੂੰ ਕਾਹਲੀ ਨਾਲ ਭੋਜਨ ਕਰਨਾ ਚਾਹੀਦਾ ਹੈ। ਕਿਉਂ ਕਿ ਇਹ ਯਹੋਵਾਹ ਦੇ ਪਸਾਹ ਦਾ ਭੋਜਨ ਹੈ-ਉਸ ਵੇਲੇ ਦਾ ਜਦੋਂ ਯਹੋਵਾਹ ਨੇ ਆਪਣੇ ਲੋਕਾਂ ਦੀ ਰੱਖਿਆ ਕੀਤੀ ਅਤੇ ਛੇਤੀ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲੈ ਗਿਆ।

ਖ਼ਰੋਜ 19:14
ਫ਼ੇਰ ਮੂਸਾ ਪਰਬਤ ਤੋਂ ਹੇਠਾਂ ਉਤਰਿਆ ਅਤੇ ਲੋਕਾਂ ਕੋਲ ਗਿਆ। ਮੂਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਖਾਸ ਸਭਾ ਵਾਸਤੇ ਤਿਆਰ ਕੀਤਾ ਅਤੇ ਉਨ੍ਹਾਂ ਨੇ ਆਪਣੇ ਕੱਪੜੇ ਧੋ ਲਏ।

ਗਿਣਤੀ 9:6
ਪਰ ਕੁਝ ਲੋਕ ਪਸਾਹ ਦਾ ਜਸ਼ਨ ਉਸ ਦਿਨ ਨਹੀਂ ਮਨਾ ਸੱਕੇ। ਉਹ ਅਪਵਿੱਤਰ ਸਨ ਕਿਉਂਕਿ ਉਨ੍ਹਾਂ ਨੇ ਮੁਰਦਾ ਜਿਸਮ ਨੂੰ ਛੂਹ ਲਿਆ ਸੀ। ਇਸ ਲਈ ਉਹ ਉਸ ਦਿਨ ਮੂਸਾ ਅਤੇ ਹਾਰੂਨ ਕੋਲ ਗਏ।

੧ ਸਮੋਈਲ 16:5
ਸਮੂਏਲ ਨੇ ਆਖਿਆ, “ਹਾਂ ਮੈਂ ਸ਼ਾਂਤੀ ’ਚ ਆਇਆ ਹਾਂ। ਮੈਂ ਤਾਂ ਯਹੋਵਾਹ ਅੱਗੇ ਬਲੀ ਚੜ੍ਹਾਉਣ ਲਈ ਆਇਆ ਹਾਂ। ਤੁਸੀਂ ਵੀ ਤਿਆਰ ਹੋ ਜਾਵੇ ਅਤੇ ਮੇਰੇ ਨਾਲ ਬਲੀ ਲਈ ਚੱਲੋ।” ਸਮੂਏਲ ਨੇ ਯੱਸੀ ਅਤੇ ਉਸ ਦੇ ਪੁੱਤਰਾਂ ਨੂੰ ਵੀ ਤਿਆਰ ਕੀਤਾ ਅਤੇ ਉਨ੍ਹਾਂ ਨੂੰ ਬਲੀ ਵਿੱਚ ਹਿੱਸਾ ਲੈਣ ਲਈ ਨਿਉਤਾ ਦਿੱਤਾ।

ਅਜ਼ਰਾ 3:1
ਜਗਵੇਦੀ ਦਾ ਪੁਨਰ ਨਿਰਮਾਣ ਇਉਂ ਸੱਤਵੇ ਮਹੀਨੇ ਵਿੱਚ, ਜਿਹੜੇ ਇਸਰਾਏਲੀ ਆਪਣੇ ਨਗਰਾਂ ਵਿੱਚ ਵਸ ਗਏ ਸਨ, ਯਰੂਸ਼ਲਮ ਨੂੰ ਗਏ।

ਨਹਮਿਆਹ 8:1
ਅਜ਼ਰਾ ਨੇ ਬਿਵਸਬਾ ਪੜ੍ਹੀ ਇਉਂ ਸਾਲ ਦੇ ਅੱਠਵੇਂ ਮਹੀਨੇ ਸਾਰੇ ਇਸਰਾਏਲੀ ਜਲ ਫ਼ਾਟਕ ਦੇ ਅੱਗੇ ਖੁੱਲ੍ਹੇ ਮੈਦਾਨ ਵਿੱਚ ਇੱਕੋ ਦਿਲ ਨਾਲ ਇਕੱਠੇ ਹੋਏ ਅਤੇ ਉਨ੍ਹਾਂ ਨੇ ਅਜ਼ਰਾ ਲਿਖਾਰੀ ਨੂੰ ਮੂਸਾ ਦੀ ਬਿਵਸਬਾ ਦੀ ਪੋਥੀ ਲਿਆਉਣ ਲਈ ਕਿਹਾ ਜਿਹੜਾ ਕਿ ਯਹੋਵਾਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ।

ਅੱਯੂਬ 1:5
ਅੱਯੂਬ ਆਪਣੇ ਬੱਚਿਆਂ ਦੀ ਦਾਅਵਤ ਤੋਂ ਮਗਰੋਂ ਸਵੇਰੇ ਜਲਦੀ ਉੱਠ ਪੈਂਦਾ ਸੀ। ਉਹ ਆਪਣੇ ਹਰ ਬੱਚੇ ਸਦਕਾ ਹੋਮ ਦੀ ਭੇਟ ਚੜ੍ਹਾਉਂਦਾ ਸੀ। ਉਹ ਸੋਚਦਾ ਸੀ, “ਹੋ ਸੱਕਦਾ ਹੈ ਮੇਰੇ ਬੱਚੇ ਬਁੇਧਿਆਨੇ ਹੋ ਗਏ ਹੋਣ ਅਤੇ ਆਪਣੀ ਦਾਅਵਤ ਸਮੇਂ ਪਰਮੇਸ਼ੁਰ ਦੇ ਖਿਲਾਫ ਕੋਈ ਪਾਪ ਕਰ ਬੈਠੇ ਹੋਣ।” ਅੱਯੂਬ ਹਮੇਸ਼ਾ ਇਵੇਂ ਹੀ ਕਰਦਾ ਸੀ ਤਾਂ ਜੋ ਉਸ ਦੇ ਬੱਚਿਆਂ ਦੇ ਪਾਪ ਬਖਸ਼ੇ ਜਾਣ।

ਜ਼ਬੂਰ 26:6
ਹੇ ਯਹੋਵਾਹ, ਮੈਂ ਇਹ ਦਰਸਾਉਣ ਲਈ ਆਪਣੇ ਹੱਥ ਧੋਂਦਾ ਹਾਂ ਕਿ ਮੈਂ ਪਵਿੱਤਰ ਹਾਂ ਤਾਂ ਕਿ ਮੈਂ ਤੁਹਾਡੀ ਜਗਵੇਦੀ ਦੀ ਪਰਿਕ੍ਰਮਾ ਕਰ ਸੱਕਾਂ।

ਮੱਤੀ 26:1
ਯਹੂਦੀ ਆਗੂਆਂ ਵੱਲੋਂ ਯਿਸੂ ਨੂੰ ਮਰਵਾਉਣ ਦੀ ਵਿਉਂਤ ਜਦੋਂ ਯਿਸੂ ਇਹ ਸਭ ਬਚਨ ਆਖ ਹਟਿਆ, ਉਸ ਨੇ ਆਪਣੇ ਚੇਲਿਆਂ ਨੂੰ ਆਖਿਆ,

ਮਰਕੁਸ 14:1
ਯਹੂਦੀ ਆਗੂਆਂ ਦੀ ਯਿਸੂ ਨੂੰ ਮਾਰਨ ਦੀ ਵਿਉਂਤ ਦੋ ਦਿਨਾਂ ਪਿੱਛੋਂ ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਆਉਣ ਵਾਲਾ ਸੀ। ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਇਸ ਗੱਲ ਦੇ ਪਿੱਛੇ ਲੱਗੇ ਹੋਏ ਸਨ ਕਿ ਉਸ ਨੂੰ ਕਿਵੇ ਛੱਲ ਨਾਲ ਫ਼ੜ ਸੱਕਣ ਤੇ ਜਾਨੋਂ ਮਾਰ ਸੁੱਟਣ?

ਪੈਦਾਇਸ਼ 35:2
ਇਸ ਲਈ ਯਾਕੂਬ ਨੇ ਆਪਣੇ ਪਰਿਵਾਰ ਅਤੇ ਆਪਣੇ ਸਾਰੇ ਨੌਕਰਾਂ ਨੂੰ ਆਖਿਆ, “ਉਨ੍ਹਾਂ ਲੱਕੜ ਅਤੇ ਧਾਤ ਦੇ ਬਣੇ ਹੋਏ ਸਾਰੇ ਵਿਦੇਸ਼ੀ ਦੇਵਤਿਆਂ ਨੂੰ ਤਬਾਹ ਕਰ ਦਿਉ ਜਿਹੜੇ ਤੁਹਾਡੇ ਕੋਲ ਹਨ। ਆਪਣੇ-ਆਪ ਨੂੰ ਪਵਿੱਤਰ ਬਣਾਉ ਅਤੇ ਸਾਫ਼ ਵਸਤਰ ਪਹਿਨੋ।