ਅੱਯੂਬ 29:22
ਜਦੋਂ ਮੈਂ ਬੋਲਣਾ ਬੰਦ ਕਰਦਾ ਸਾਂ ਮੈਨੂੰ ਸੁਣਨ ਵਾਲੇ ਲੋਕਾਂ ਕੋਲ ਆਖਣ ਲਈ ਹੋਰ ਕੁਝ ਵੀ ਨਹੀਂ ਹੁੰਦਾ ਸੀ। ਮੇਰੇ ਸ਼ਬਦ ਉਨ੍ਹਾਂ ਦੇ ਕੰਨਾਂ ਵਿੱਚ ਕੋਮਲਤਾ ਨਾਲ ਪੈਂਦੇ ਸਨ।
After | אַחֲרֵ֣י | ʾaḥărê | ah-huh-RAY |
my words | דְ֭בָרִי | dĕbārî | DEH-va-ree |
they spake not again; | לֹ֣א | lōʾ | loh |
יִשְׁנ֑וּ | yišnû | yeesh-NOO | |
and my speech | וְ֝עָלֵ֗ימוֹ | wĕʿālêmô | VEH-ah-LAY-moh |
dropped | תִּטֹּ֥ף | tiṭṭōp | tee-TOFE |
upon | מִלָּתִֽי׃ | millātî | mee-la-TEE |
Cross Reference
ਅਸਤਸਨਾ 32:2
ਮੇਰੀਆਂ ਬਿਵਸਥਾ ਬਰੱਖਾ ਵਾਂਗ ਉਤਰਨਗੀਆਂ, ਜਿਵੇਂ ਧਰਤੀ ਉੱਤੇ ਧੁੰਦ ਡਿੱਗਦੀ ਹੈ, ਜਿਵੇਂ ਕੋਮਲ ਘਾਹ ਉੱਤੇ ਮੀਂਹ ਪੈਂਦਾ ਹੈ, ਜਿਵੇਂ ਹਰੇ ਪੌਦਿਆਂ ਉੱਤੇ ਮੀਂਹ ਪੈਦਾ ਹੈ।
ਗ਼ਜ਼ਲ ਅਲਗ਼ਜ਼ਲਾਤ 4:11
ਇਹ ਸ਼ਹਿਦ ਹੈ ਜੋ ਤੇਰੇ ਬੁਲ੍ਹਾਂ ਚੋਂ ਚੋਂਦਾ, ਮੇਰੀ ਲਾੜੀਏ ਸ਼ਹਿਦ ਅਤੇ ਦੁੱਧ ਹਨ ਤੇਰੀ ਜ਼ੁਬਾਨ ਹੇਠਾਂ। ਕੱਪੜੇ ਤੇਰੇ ਛੱਡਦੇ ਹਨ ਸੁਗੰਧਾਂ ਲਬਾਨੋਨ ਦੀਆਂ।
ਯਸਈਆਹ 52:15
ਪਰ ਹੋਰ ਬਹੁਤ ਸਾਰੇ ਬੰਦੇ ਵੀ ਹੈਰਾਨ ਹੋਣਗੇ। ਰਾਜੇ ਉਸ ਨੂੰ ਦੇਖਣਗੇ, ਹੈਰਾਨ ਹੋਣਗੇ, ਅਤੇ ਇੱਕ ਸ਼ਬਦ ਵੀ ਨਹੀਂ ਬੋਲ ਸੱਕਣਗੇ। ਉਹ ਲੋਕ ਮੇਰੇ ਸੇਵਕ ਬਾਰੇ ਕਹਾਣੀ ਨਹੀਂ ਸੁਣਨਗੇ। ਉਨ੍ਹਾਂ ਨੇ ਦੇਖਿਆ ਸੀ ਕਿ ਕੀ ਵਾਪਰਿਆ ਸੀ। ਉਨ੍ਹਾਂ ਨੇ ਕਹਾਣੀ ਨਹੀਂ ਸੁਣੀ ਸੀ ਪਰ ਉਨ੍ਹਾਂ ਨੇ ਸਮਝ ਲਿਆ ਸੀ।”
ਹਿਜ਼ ਕੀ ਐਲ 20:46
“ਆਦਮੀ ਦੇ ਪੁੱਤਰ, ਦੱਖਣ ਵੱਲ ਵੇਖ, ਯਹੂਦਾਹ ਦੇ ਦੱਖਣੀ ਭਾਗ ਵੱਲ। ਦੱਖਣ ਦੇ ਜੰਗਲ ਦੇ ਵਿਰੁੱਧ ਬੋਲ।
ਮੱਤੀ 22:46
ਕੋਈ ਵੀ ਫ਼ਰੀਸੀ ਯਿਸੂ ਦੇ ਸਵਾਲ ਦਾ ਜਵਾਬ ਨਾ ਦੇ ਸੱਕਿਆ। ਉਸ ਦਿਨ ਤੋਂ ਬਾਦ, ਕਿਸੇ ਨੇ ਵੀ ਉਸ ਨੂੰ ਕੋਈ ਹੋਰ ਸਵਾਲ ਕਰਨ ਦਾ ਹੌਂਸਲਾ ਨਾ ਕੀਤਾ।
ਅੱਯੂਬ 32:15
“ਅੱਯੂਬ ਇਹ ਬੰਦੇ ਦਲੀਲ ਹਾਰ ਗਏ ਨੇ। ਇਨ੍ਹਾਂ ਕੋਲ ਆਖਣ ਲਈ ਹੋਰ ਕੁਝ ਵੀ ਨਹੀਂ। ਉਨ੍ਹਾਂ ਕੋਲ ਹੋਰ ਜਵਾਬ ਵੀ ਨਹੀਂ ਹਨ।
ਅੱਯੂਬ 33:31
“ਅੱਯੂਬ ਮੇਰੇ ਵੱਲ ਧਿਆਨ ਦੇ। ਮੈਨੂੰ ਧਿਆਨ ਨਾਲ ਸੁਣ। ਖਾਮੋਸ਼ ਰਹਿ ਤੇ ਮੈਨੂੰ ਗੱਲ ਕਰਨ ਦੇ।
ਆਮੋਸ 7:16
ਇਸ ਲਈ ਯਹੋਵਾਹ ਦੇ ਸੰਦੇਸ਼ ਨੂੰ ਸੁਣੋ! ਤੂੰ ਆਖਦਾ ਹੈਂ ਕਿ ‘ਇਸਰਾਏਲ ਦੇ ਵਿਰੁੱਧ ਅਗੰਮ ਵਾਕ ਨਾ ਵਾਚ। ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਨਾ ਕਰ।’
ਮੀਕਾਹ 2:6
ਮੀਕਾਹ ਨੂੰ ਨਾ ਪ੍ਰਚਾਰ ਕਰਨ ਲਈ ਆਖਣਾ ਲੋਕ ਕਹਿੰਦੇ ਹਨ, “ਸਾਡੇ ਕੋਲ ਪ੍ਰਚਾਰ ਨਾ ਕਰੋ ਸਾਡੇ ਲਈ ਬੁਰੇ ਵਾਕ ਨਾ ਆਖ ਸਾਡਾ ਕੁਝ ਨਹੀਂ ਵਿਗੜ੍ਹੇਗਾ।”