ਅੱਯੂਬ 26:8
ਪਰਮੇਸ਼ੁਰ ਮੋਟੇ ਬੱਦਲਾਂ ਨੂੰ ਪਾਣੀ ਨਾਲ ਭਰਦਾ ਹੈ। ਪਰ ਪਰਮੇਸ਼ੁਰ ਉਸ ਭਾਰੇ ਭਾਰ ਨਾਲ ਬੱਦਲਾਂ ਨੂੰ ਫ਼ਟਣ ਨਹੀਂ ਦਿੰਦਾ।
He bindeth up | צֹרֵֽר | ṣōrēr | tsoh-RARE |
the waters | מַ֥יִם | mayim | MA-yeem |
clouds; thick his in | בְּעָבָ֑יו | bĕʿābāyw | beh-ah-VAV |
cloud the and | וְלֹא | wĕlōʾ | veh-LOH |
is not rent | נִבְקַ֖ע | nibqaʿ | neev-KA |
עָנָ֣ן | ʿānān | ah-NAHN | |
under | תַּחְתָּֽם׃ | taḥtām | tahk-TAHM |
Cross Reference
ਅਮਸਾਲ 30:4
ਕੌਣ ਅਕਾਸ਼ ਤਾਈਂ ਜਾਕੇ ਵਾਪਸ ਆਇਆ? ਕਿਸਨੇ ਹਵਾ ਨੂੰ ਆਪਣੇ ਹੱਥਾਂ ਵਿੱਚ ਇੱਕਤਰ ਕੀਤਾ? ਕਿਸ ਨੇ ਆਪਣੇ ਚੋਲੇ ਨਾਲ ਪਾਣੀ ਨੂੰ ਇੱਕਤਰ ਕੀਤਾ? ਕਿਸਨੇ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਸਥਾਪਿਤ ਕੀਤਾ? ਉਸ ਦਾ ਨਾਮ ਕੀ ਹੈ? ਉਸ ਦੇ ਪੁੱਤਰ ਦਾ ਨਾਮ ਕੀ ਹੈ? ਜੇਕਰ ਤੁਸੀਂ ਜਾਣਦੇ ਹੋ, ਮੈਨੂੰ ਦੱਸੋ!
ਯਰਮਿਆਹ 10:13
ਜਦੋਂ ਪਰਮੇਸ਼ੁਰ ਬੋਲਦਾ ਹੈ, ਪਾਣੀਆਂ ਦਾ ਮਹਾਂ ਹੜ੍ਹ ਅਕਾਸ਼ ਤੋਂ ਡਿਗਦਾ ਅਤੇ ਧਰਤੀ ਦੀਆਂ ਨੁਕਰਾਂ ਤੋਂ ਬੱਦਲ ਉੱਠਦੇ ਹਨ। ਉਹ ਆਪਣੇ ਖਜ਼ਾਨਿਆਂ ਵਿੱਚੋਂ ਮੀਂਹ ਅਤੇ ਹਨੇਰੀ ਨਾਲ ਬਿਜਲੀ ਭੇਜਦਾ ਹੈ।
ਯਸਈਆਹ 5:6
ਮੈਂ ਆਪਣੇ ਅੰਗੂਰਾਂ ਦੇ ਬਾਗ ਨੂੰ ਸੱਖਣਾ ਕਰ ਦੇਵਾਂਗਾ। ਕੋਈ ਵੀ ਬੰਦਾ ਪੌਦਿਆਂ ਦੀ ਰਾਖੀ ਨਹੀਂ ਕਰੇਗਾ। ਕੋਈ ਵੀ ਖੇਤਾਂ ਵਿੱਚ ਕੰਮ ਨਹੀਂ ਕਰੇਗਾ। ਖੁਦਰੌ ਪੌਦੇ ਅਤੇ ਕੰਡੇ ਉੱਥੇ ਉੱਗ ਆਉਣਗੇ। ਮੈਂ ਬੱਦਲਾਂ ਨੂੰ ਆਦੇਸ਼ ਦੇਵਾਂਗਾ ਕਿ ਖੇਤਾਂ ਉੱਤੇ ਮੀਂਹ ਨਾ ਵਰ੍ਹਾਉਣ।”
ਜ਼ਬੂਰ 135:7
ਪਰਮੇਸ਼ੁਰ ਸਾਰੀ ਧਰਤੀ ਉੱਤੇ ਬੱਦਲਵਾਹੀ ਕਰਦਾ ਹੈ। ਪਰਮੇਸ਼ੁਰ ਬਿਜਲੀ ਚਮਕਾਉਂਦਾ ਹੈ ਅਤੇ ਵਰੱਖਾ ਕਰਦਾ ਹੈ। ਯਹੋਵਾਹ ਹਵਾ ਨੂੰ ਸਾਜਦਾ ਹੈ।
ਜ਼ਬੂਰ 18:10
ਯਹੋਵਾਹ ਆਕਾਸ਼ ਵਿੱਚ ਉੱਡ ਰਿਹਾ ਸੀ। ਉਹ ਤੇਜ਼ ਦੇ ਕਰੂਬੀਆਂ ਤੇ ਸਵਾਰ ਉੱਡ ਰਿਹਾ ਸੀ। ਉਹ ਉੱਚੀਆਂ ਹਵਾਵਾਂ ਉੱਤੋਂ ਦੀ ਉੱਡ ਰਿਹਾ ਸੀ।
ਅੱਯੂਬ 38:37
ਕੌਣ ਇੰਨਾ ਸਿਆਣਾ ਹੈ ਕਿ ਬੱਦਲਾਂ ਨੂੰ ਗਿਣ ਸੱਕੇ ਤੇ ਬੱਦਲਾਂ ਨੂੰ ਆਪਣਾ ਮੀਂਹ ਵਰ੍ਹਾਉਣ ਲਈ ਉਲਟਾ ਸੱਕੇ?
ਅੱਯੂਬ 38:9
ਉਸ ਵੇਲੇ, ਮੈਂ ਇਸ ਨੂੰ ਬੱਦਲਾਂ ਨਾਲ ਢੱਕ ਲਿਆ ਤੇ ਇਸ ਨੂੰ ਅੰਧਕਾਰ ਵਿੱਚ ਲਵ੍ਹੇਟ ਲਿਆ।
ਅੱਯੂਬ 37:11
ਪਰਮੇਸ਼ੁਰ ਬੱਦਲਾਂ ਨੂੰ ਪਾਣੀ ਨਾਲ ਭਰ ਦਿੰਦਾ ਹੈ ਤੇ ਉਨ੍ਹਾਂ ਤੂਫਾਨੀ ਬੱਦਲਾਂ ਨੂੰ ਖਿੰਡਾ ਦਿੰਦਾ ਹੈ।
ਅੱਯੂਬ 36:29
ਕੋਈ ਵੀ ਬੰਦਾ ਨਹੀਂ ਸਮਝ ਸੱਕਦਾ ਕਿਵੇਂ ਪਰਮੇਸ਼ੁਰ ਬੱਦਲਾਂ ਨੂੰ ਬਾਹਰ ਫੈਲਾਉਂਦਾ ਹੈ ਜਾਂ ਕਿਵੇਂ ਬਿਜਲੀ ਅਕਾਸ਼ ਵਿੱਚ ਗਰਜਦੀ ਹੈ।
ਪੈਦਾਇਸ਼ 1:6
ਦੂਸਰਾ ਦਿਨ-ਅਕਾਸ਼ ਫ਼ੇਰ ਪਰਮੇਸ਼ੁਰ ਨੇ ਆਖਿਆ, “ਪਾਣੀ ਨੂੰ ਦੋ ਹਿਸਿਆਂ ਵਿੱਚ ਵੰਡਣ ਲਈ ਵਾਯੂਮੰਡਲ ਹੋਵੇ!”