ਯਰਮਿਆਹ 51:14 in Punjabi

ਪੰਜਾਬੀ ਪੰਜਾਬੀ ਬਾਈਬਲ ਯਰਮਿਆਹ ਯਰਮਿਆਹ 51 ਯਰਮਿਆਹ 51:14

Jeremiah 51:14
ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਇਕਰਾਰ ਕਰਨ ਲਈ ਆਪਣੇ ਨਾਮ ਦਾ ਇਸਤੇਮਾਲ ਕੀਤਾ: “ਬਾਬਲ, ਮੈਂ ਤੈਨੂੰ ਬਹੁਤ ਸਾਰੇ ਦੁਸ਼ਮਣ ਫ਼ੌਜੀਆਂ ਨਾਲ ਭਰ ਦਿਆਂਗਾ। ਉਹ ਟਿੱਡੀਦਲ ਵਾਂਗ ਹੋਣਗੇ। ਉਹ ਤੇਰੇ ਵਿਰੁੱਧ ਜੰਗ ਜਿੱਤ ਜਾਣਗੇ। ਅਤੇ ਉਹ ਜਿੱਤ ਦੇ ਨਾਹਰੇ ਲਾਉਂਦੇ ਹੋਏ, ਤੇਰੇ ਉੱਪਰ ਖਲੋ ਜਾਣਗੇ।”

Jeremiah 51:13Jeremiah 51Jeremiah 51:15

Jeremiah 51:14 in Other Translations

King James Version (KJV)
The LORD of hosts hath sworn by himself, saying, Surely I will fill thee with men, as with caterpillers; and they shall lift up a shout against thee.

American Standard Version (ASV)
Jehovah of hosts hath sworn by himself, `saying', Surely I will fill thee with men, as with the canker-worm; and they shall lift up a shout against thee.

Bible in Basic English (BBE)
The Lord of armies has taken an oath by himself, saying, Truly, I will make you full with men as with locusts, and their voices will be loud against you.

Darby English Bible (DBY)
Jehovah of hosts hath sworn by himself, I will assuredly fill thee with men, as with caterpillars; and they shall raise a shout against thee.

World English Bible (WEB)
Yahweh of Hosts has sworn by himself, [saying], Surely I will fill you with men, as with the canker-worm; and they shall lift up a shout against you.

Young's Literal Translation (YLT)
Sworn hath Jehovah of Hosts by Himself, That, Surely I have filled thee `with' men as the cankerworm, And they have cried against thee -- shouting.

The
Lord
נִשְׁבַּ֛עnišbaʿneesh-BA
of
hosts
יְהוָ֥הyĕhwâyeh-VA
hath
sworn
צְבָא֖וֹתṣĕbāʾôttseh-va-OTE
himself,
by
בְּנַפְשׁ֑וֹbĕnapšôbeh-nahf-SHOH
saying,
Surely
כִּ֣יkee

אִםʾimeem
I
will
fill
מִלֵּאתִ֤יךְmillēʾtîkmee-lay-TEEK
men,
with
thee
אָדָם֙ʾādāmah-DAHM
as
with
caterpillers;
כַּיֶּ֔לֶקkayyeleqka-YEH-lek
up
lift
shall
they
and
וְעָנ֥וּwĕʿānûveh-ah-NOO
a
shout
עָלַ֖יִךְʿālayikah-LA-yeek
against
הֵידָֽד׃hêdādhay-DAHD

Cross Reference

ਆਮੋਸ 6:8
ਯਹੋਵਾਹ ਮੇਰੇ ਪ੍ਰਭੂ ਨੇ ਆਪਣਾਂ ਨਾਉਂ ਵਰਤ ਕੇ ਸੌਂਹ ਖਾਧੀ। ਅਤੇ ਯਹੋਵਾਹ ਪਰਮੇਸ਼ੁਰ ਸਰਬ ਸ਼ਕਤੀਮਾਨ ਨੇ ਇਹ ਇਕਰਾਰ ਕੀਤਾ: “ਯਾਕੂਬ ਨੂੰ ਜਿਨ੍ਹਾਂ ਗੱਲਾਂ ਦਾ ਹਂਕਾਰ ਹੈ ਮੈਂ ਉਨ੍ਹਾਂ ਤੋਂ ਨਫ਼ਰਤ ਕਰਦਾ ਹਾਂ। ਮੈਨੂੰ ਉਸ ਦੇ ਮਜ਼ਬੂਤ ਕਿਲਿਆਂ ਤੋਂ ਵੀ ਨਫਰਤ ਹੈ ਅਤੇ ਮੈਂ ਉਸ ਸ਼ਹਿਰ ਵਿੱਚਲਾ ਸਭ ਕੁਝ ਉਨ੍ਹਾਂ ਦੇ ਦੁਸ਼ਮਣਾਂ ਨੂੰ ਸੌਂਪ ਦਿਆਂਗਾ।”

ਯਵਾਐਲ 2:25
“ਮੈਂ, ਯਹੋਵਾਹ ਨੇ ਤੁਹਾਡੇ ਖਿਲਾਫ਼, ਮੇਰੀ ਮਹਾਨ ਸੈਨਾ ਟਿੱਡੀਦਲ, ਸਲਾ ਟਿੱਡੀ, ਹੂੰਝਾ ਟਿੱਡੀ, ਟੱਪਣੀ ਟਿੱਡੀ, ਅਤੇ ਨਾਸ਼ਮਾਨ ਟਿੱਡੀਦਲ ਭੇਜੇ ਜਿਸ ਨੇ ਤੁਹਾਨੂੰ ਤਬਾਹ ਕਰ ਦਿੱਤਾ। ਪਰ ਹੁਣ ਮੈਂ, ਯਹੋਵਾਹ ਤੁਹਾਨੂੰ ਉਨ੍ਹਾਂ ਦਿਨ੍ਹਾਂ ਦੇ ਨੁਕਸਾਨ ਦਾ ਇਵਜਾਨਾ ਦੇਵਾਂਗਾ।

ਯਰਮਿਆਹ 50:15
ਬਾਬਲ ਦੇ ਆਲੇ-ਦੁਆਲੇ ਸਿਪਾਹੀ ਜਿੱਤ ਦਾ ਸ਼ੋਰ ਮਚਾਉਂਦੇ ਨੇ! ਬਾਬਲ ਨੇ ਆਤਮ-ਸਮਰਪਣ ਕਰ ਦਿੱਤਾ ਹੈ! ਉਸ ਦੀਆਂ ਕੰਧਾਂ ਅਤੇ ਮੁਨਾਰੇ ਢਹਿ ਗਏ ਹਨ! ਯਹੋਵਾਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ ਜਿਸਦੇ ਉਹ ਅਧਿਕਾਰੀ ਹਨ। ਕੌਮੋ, ਤੁਹਾਨੂੰ ਬਾਬਲ ਨੂੰ ਸਜ਼ਾ ਦੇਣੀ ਚਾਹੀਦੀ ਹੈ, ਜਿਸਦਾ ਉਹ ਅਧਿਕਾਰੀ ਹੈ। ਉਸ ਦੇ ਨਾਲ ਓਹੀ ਸਲੂਕ ਕਰੋ ਜੋ ਉਸ ਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ।

ਯਰਮਿਆਹ 49:13
ਯਹੋਵਾਹ ਆਖਦਾ ਹੈ, “ਮੈਂ ਆਪਣੀ ਸ਼ਕਤੀ ਨਾਲ ਮੈਂ ਇਹ ਇਕਰਾਰ ਕਰਦਾ ਹਾਂ: ਮੈਂ ਇਕਰਾਰ ਕਰਦਾ ਹਾਂ ਕਿ ਬਾਸਰਾਹ ਦਾ ਸ਼ਹਿਰ ਤਬਾਹ ਕਰ ਦਿੱਤਾ ਜਾਵੇਗਾ। ਉਹ ਸ਼ਹਿਰ ਮਲਬੇ ਦਾ ਢੇਰ ਬਣ ਜਾਵੇਗਾ। ਲੋਕੀ ਹੋਰਨਾਂ ਸ਼ਹਿਰਾਂ ਨੂੰ ਬਦ-ਦੁਆ ਦੇਣ ਵੇਲੇ ਉਸਦੀ ਮਿਸਾਲ ਦੇ ਤੌਰ ਤੇ ਵਰਤੋਂ ਕਰਨਗੇ। ਲੋਕ ਉਸ ਸ਼ਹਿਰ ਦੀ ਬੇਇੱਜ਼ਤੀ ਕਰਨਗੇ। ਅਤੇ ਬਾਸਰਾਹ ਦੇ ਆਲੇ-ਦੁਆਲੇ ਦੇ ਸਾਰੇ ਕਸਬੇ ਹਮੇਸ਼ਾ ਲਈ ਬਰਬਾਦ ਹੋ ਜਾਣਗੇ।”

ਇਬਰਾਨੀਆਂ 6:13
ਪਰਮੇਸ਼ੁਰ ਨੇ ਅਬਰਾਹਾਮ ਨਾਲ ਇੱਕ ਵਾਇਦਾ ਕੀਤਾ। ਜਿਵੇਂ ਕਿ ਉੱਥੇ ਪਰਮੇਸ਼ੁਰ ਨਾਲੋਂ ਵਡੇਰਾ ਕੋਈ ਨਹੀਂ ਸੀ, ਉਸ ਨੇ ਸੌਂਹ ਖਾਣ ਲਈ ਆਪਣਾ ਹੀ ਨਾਂ ਇਸਤੇਮਾਲ ਕੀਤਾ ਕਿ ਉਹ ਉਹੀ ਕਰੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਸੀ।

ਨਾ ਹੋਮ 3:15
ਤੂੰ ਉਹ ਸਭ ਕੁਝ ਕਰ ਸੱਕਦਾ ਹੈਂ, ਪਰ ਅੱਗ ਤੈਨੂੰ ਬਿਲਕੁਲ ਸੁਆਹ ਕਰ ਦੇਵੇਗੀ ਅਤੇ ਤੂੰ ਤਲਵਾਰ ਨਾਲ ਵੱਢਿਆ ਜਾਵੇਂਗਾ। ਤੇਰੀ ਜ਼ਮੀਨ ਟਿੱਡੀਦਲ ਵੱਲੋਂ ਖਾਧੀ ਜ਼ਮੀਨ ਵਾਂਗ ਉੱਜੜ ਜਾਵੇਗੀ। ਜਿਵੇਂ ਕਿ ਟਿੱਡੀਆਂ ਦਾ ਦਲ ਆਇਆ ਤੇ ਸਭ ਕੁਝ ਵੀਰਾਨ ਕਰ ਗਿਆ ਹੋਵੇ। ਨੀਨਵਾਹ ਤੂੰ ਆਪਣੇ-ਆਪਨੂੰ ਸਲਾ ਵਾਂਗ ਵੱਧਾਇਆ ਆਪਣੇ-ਆਪ ਨੂੰ ਟਿੱਡੀ ਦਲ ਵਾਂਗ ਵੱਧਾਇਆ।

ਯਵਾਐਲ 2:3
ਫੌਜ ਬਲਦੀ ਅੱਗ ਵਾਂਗ ਉਨ੍ਹਾਂ ਨੂੰ ਸਾੜ ਦੇਵੇਗੀ। ਉਨ੍ਹਾਂ ਦੇ ਅੱਗੇ, ਧਰਤੀ ਅਦਨ ਦੇ ਬਾਗ ਵਰਗੀ ਹੋਵੇਗੀ ਅਤੇ ਉਨ੍ਹਾਂ ਦੇ ਪਿੱਛੇ ਉਜਾੜ ਬੀਆਬਾਨ ਵਰਗੀ ਹੋਵੇਗੀ। ਉਨ੍ਹਾਂ ਕੋਲੋਂ ਕੁਝ ਵੀ ਨਹੀਂ ਬਚੇਗਾ।

ਯਵਾਐਲ 1:4
ਜੋ ਟਿੱਡੀ ਦਲ ਤੋਂ ਬੱਚਿਆਂ ਉਸ ਨੂੰ ਸਲਾ ਖਾ ਗਈ ਅਤੇ ਜੋ ਸਲਾ ਤੋਂ ਬੱਚਿਆਂ ਉਸ ਨੂੰ ਟੱਪਣੀ ਟਿੱਡੀ ਖਾ ਗਈ ਅਤੇ ਜੋ ਉਸਦੀ ਮਾਰ ਤੋਂ ਬੱਚਿਆਂ ਉਸ ਨੂੰ ਨਾਸ਼ਮਾਨ ਟਿੱਡੀ ਖਾ ਗਈ।

ਯਰਮਿਆਹ 51:27
“ਦੇਸ਼ ਅੰਦਰ ਜੰਗ ਦਾ ਝੰਡਾ ਉੱਚਾ ਚੁੱਕੋ! ਸਾਰੀਆਂ ਕੌਮਾਂ ਅੰਦਰ ਤੁਰ੍ਹੀ ਵਜਾ ਦਿਓ! ਕੌਮਾਂ ਨੂੰ ਬਾਬਲ ਦੇ ਵਿਰੁੱਦ ਜੰਗ ਲਈ ਤਿਆਰ ਕਰੋ! ਅਰਾਰਤ, ਮਿਂਨੀ, ਅਸ਼ਕਨਜ਼ ਦੇ ਰਾਜਾਂ ਨੂੰ ਸੱਦਾ ਦਿਓ ਕਿ ਉਹ ਆਉਣ ਅਤੇ ਬਾਬਲ ਦੇ ਵਿਰੁੱਦ ਲੜਨ। ਉਸ ਦੇ ਵਿਰੁੱਧ ਫ਼ੌਜ ਦੀ ਅਗਵਾਈ ਕਰਨ ਲਈ ਕੋਈ ਕਮਾਂਡਰ ਚੁਣ ਲਵੋ। ਇੰਨੇ ਘੋੜੇ ਭੇਜੋ ਕਿ ਉਹ ਜਾਪਣ ਜਿਵੇਂ ਕੋਈ ਟਿੱਡੀਦਲ ਹੋਵੇ।

ਯਰਮਿਆਹ 46:23
ਯਹੋਵਾਹ ਇਹ ਗੱਲਾਂ ਆਖਦਾ ਹੈ: “ਉਹ ਮਿਸਰ ਦੇ ਜੰਗਲ (ਫ਼ੌਜ) ਨੂੰ ਵੱਢ ਸੁੱਟਣਗੇ। ਓੱਥੇ ਉਸ ਜੰਗਲ (ਫ਼ੌਜ) ਵਿੱਚ ਬਬੇਰੇ ਰੁੱਖ (ਫ਼ੌਜੀ) ਹਨ, ਪਰ ਉਹ ਸਾਰੇ ਹੀ ਵੱਢੇ ਜਾਣਗੇ। ਦੁਸ਼ਮਣ ਦੇ ਫ਼ੌਜੀ ਇੰਨੇ ਸਾਰੇ ਨੇ ਕਿ ਉਹ ਟਿੱਡੀ ਦਲ ਜਿਹੇ ਲੱਗਦੇ ਨੇ। ਇੱਥੇ ਇੰਨੇ ਸਾਰੇ ਫ਼ੌਜੀ ਹਨ ਕਿ ਕੋਈ ਉਨ੍ਹਾਂ ਨੂੰ ਗਿਣ ਨਹੀਂ ਸੱਕਦਾ।

ਕਜ਼ਾૃ 6:5
ਮਿਦਯਾਨ ਦੇ ਲੋਕ ਆਉਂਦੇ ਅਤੇ ਧਰਤੀ ਉੱਤੇ ਡੇਰਾ ਲਾਉਂਦੇ ਉਹ ਆਪਣੇ ਪਰਿਵਾਰਾਂ ਅਤੇ ਜਾਨਵਰਾਂ ਨੂੰ ਵੀ ਨਾਲ ਲਿਆਉਂਦੇ। ਉਹ ਟਿੱਡੀ ਦਲ ਵਾਂਗ ਹੁੰਦੇ। ਉਨ੍ਹਾਂ ਦੇ ਬੰਦੇ ਅਤੇ ਊਠ ਇੰਨੇ ਜ਼ਿਆਦਾ ਹੁੰਦੇ ਕਿ ਗਿਣਨੇ ਵੀ ਮੁਸ਼ਕਿਲ ਹੁੰਦੇ। ਇਹ ਸਾਰੇ ਲੋਕ ਇਸ ਧਰਤੀ ਉੱਤੇ ਆਉਂਦੇ ਅਤੇ ਇਸ ਨੂੰ ਤਬਾਹ ਕਰ ਦਿੰਦੇ।