Jeremiah 50:30
ਬਾਬਲ ਦੇ ਗੱਭਰੂ ਗਲੀਆਂ ਅੰਦਰ ਮਾਰੇ ਜਾਣਗੇ। ਓਸ ਦਿਨ ਉਸ ਦੇ ਸਾਰੇ ਫ਼ੌਜੀ ਮਾਰੇ ਜਾਣਗੇ।” ਯਹੋਵਾਹ ਇਹ ਗੱਲਾਂ ਆਖਦਾ ਹੈ।
Jeremiah 50:30 in Other Translations
King James Version (KJV)
Therefore shall her young men fall in the streets, and all her men of war shall be cut off in that day, saith the LORD.
American Standard Version (ASV)
Therefore shall her young men fall in her streets, and all her men of war shall be brought to silence in that day, saith Jehovah.
Bible in Basic English (BBE)
For this cause her young men will be falling in her streets, and all her men of war will be cut off in that day, says the Lord.
Darby English Bible (DBY)
Therefore shall her young men fall in her streets; and all her men of war shall be cut off in that day, saith Jehovah.
World English Bible (WEB)
Therefore shall her young men fall in her streets, and all her men of war shall be brought to silence in that day, says Yahweh.
Young's Literal Translation (YLT)
Therefore fall do her young men in her broad places, And all her men of war are cut off in that day, An affirmation of Jehovah.
| Therefore | לָכֵ֛ן | lākēn | la-HANE |
| shall her young men | יִפְּל֥וּ | yippĕlû | yee-peh-LOO |
| fall | בַחוּרֶ֖יהָ | baḥûrêhā | va-hoo-RAY-ha |
| streets, the in | בִּרְחֹבֹתֶ֑יהָ | birḥōbōtêhā | beer-hoh-voh-TAY-ha |
| and all | וְכָל | wĕkāl | veh-HAHL |
| men her | אַנְשֵׁ֨י | ʾanšê | an-SHAY |
| of war | מִלְחַמְתָּ֥הּ | milḥamtāh | meel-hahm-TA |
| off cut be shall | יִדַּ֛מּוּ | yiddammû | yee-DA-moo |
| in that | בַּיּ֥וֹם | bayyôm | BA-yome |
| day, | הַה֖וּא | hahûʾ | ha-HOO |
| saith | נְאֻם | nĕʾum | neh-OOM |
| the Lord. | יְהוָֽה׃ | yĕhwâ | yeh-VA |
Cross Reference
ਯਰਮਿਆਹ 49:26
ਇਸ ਲਈ ਉਸ ਸ਼ਹਿਰ ਦੇ ਗੱਭਰੂ ਆਮ ਚੌਕਾਂ ਅੰਦਰ ਮਰਨਗੇ। ਉਸ ਸਮੇਂ, ਉਸ ਦੇ ਸਾਰੇ ਸਿਪਾਹੀ ਮਾਰੇ ਜਾਣਗੇ।” ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
ਯਰਮਿਆਹ 18:21
ਇਸ ਲਈ ਉਨ੍ਹਾਂ ਦੇ ਬੱਚਿਆਂ ਨੂੰ ਭੁਕੱ ਅਕਾਲ ਵਿੱਚ ਮਰਨ ਦਿਓ। ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਨੂੰ ਤਲਵਾਰਾਂ ਨਾਲ ਹਰਾ ਦੇਣ ਦਿਓ। ਉਨ੍ਹਾਂ ਦੀਆਂ ਪਤਨੀਆਂ ਨੂੰ ਬਾਂਝ ਰਹਿਣ ਦਿਓ। ਯਹੂਦਾਹ ਦੇ ਬੰਦਿਆਂ ਨੂੰ ਮਾਰੇ ਜਾਣ ਦਿਓ। ਉਨ੍ਹਾਂ ਦੀਆਂ ਪਤਨੀਆਂ ਨੂੰ ਵਿਧਵਾਵਾਂ ਬਣਾ ਦਿਓ। ਯਹੂਦਾਹ ਦੇ ਬੰਦਿਆਂ ਨੂੰ ਮਾਰੇ ਜਾਣ ਦਿਓ। ਜਵਾਨ ਬੰਦਿਆਂ ਨੂੰ ਜੰਗ ਵਿੱਚ ਮਾਰੇ ਜਾਣ ਦਿਓ।
ਯਰਮਿਆਹ 9:21
ਮੌਤ ਆ ਗਈ ਹੈ। ਮੌਤ ਸਾਡੀਆਂ ਖਿੜਕੀਆਂ ਬਾਣੀਂ ਚੜ੍ਹ ਗਈ ਹੈ। ਮੌਤ ਸਾਡੇ ਮਹਿਲਾਂ ਅੰਦਰ ਆਈ। ਮੌਤ ਗਲੀ ਵਿੱਚ ਖੇਡਦਿਆਂ ਸਾਡੇ ਬੱਚਿਆਂ ਨੂੰ ਆਈ ਹੈ। ਮੌਤ ਸਾਡੇ ਗੱਭਰੂਆਂ ਨੂੰ ਆਈ ਹੈ ਜਿਹੜੇ ਪਰ੍ਹਿਆਂ ਅੰਦਰ ਮਿਲਦੇ ਨੇ।”
ਪਰਕਾਸ਼ ਦੀ ਪੋਥੀ 19:18
ਇਕੱਠੇ ਆਓ ਤਾਂ ਜੋ ਤੁਸੀਂ ਰਾਜਿਆਂ ਜਰਨੈਲਾਂ ਅਤੇ ਮਸ਼ਹੂਰ ਆਦਮੀਆਂ ਦੇ ਸਰੀਰਾਂ ਨੂੰ ਖਾ ਸੱਕੋ। ਘੋੜਿਆਂ ਦੇ ਅਤੇ ਉਨ੍ਹਾਂ ਦੇ ਸਵਾਰਾਂ ਦੇ ਸਰੀਰਾਂ ਨੂੰ ਅਤੇ ਆਜ਼ਾਦ, ਗੁਲਾਮ, ਛੋਟੇ, ਵੱਡੇ, ਸਮੂਹ ਲੋਕਾਂ ਦੇ ਸਰੀਰਾਂ ਨੂੰ ਖਾਣ ਲਈ ਆ ਜਾਓ।”
ਪਰਕਾਸ਼ ਦੀ ਪੋਥੀ 6:15
ਫ਼ੇਰ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਗੁਫ਼ਾਵਾਂ ਅਤੇ ਪਹਾੜਾਂ ਦੀਆਂ ਉਤਲੀਆਂ ਚੱਟਾਨਾਂ ਪਿੱਛੇ ਲਕੋ ਲਿਆ। ਉੱਥੇ ਰਾਜੇ, ਰਾਜਪਾਲ, ਜਰਨੈਲ, ਅਮੀਰ ਅਤੇ ਸ਼ਕਤੀਸ਼ਾਲੀ ਲੋਕ ਸਨ। ਹਰ ਵਿਅਕਤੀ ਨੇ, ਭਾਵੇਂ ਉਹ ਗੁਲਾਮ ਸੀ ਜਾਂ ਅਜ਼ਾਦ ਖੁਦ ਨੂੰ ਲਕੋ ਲਿਆ।
ਯਰਮਿਆਹ 51:56
ਇੱਕ ਫ਼ੌਜ ਆਵੇਗੀ ਅਤੇ ਬਾਬਲ ਨੂੰ ਤਬਾਹ ਕਰ ਦੇਵੇਗੀ। ਬਾਬਲ ਦੇ ਫ਼ੌਜੀ ਫ਼ੜੇ ਜਾਣਗੇ। ਉਨ੍ਹਾਂ ਦੀਆਂ ਕਮਾਨਾਂ ਟੁੱਟ ਜਾਣਗੀਆਂ। ਕਿਉਂ ਯਹੋਵਾਹ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਅਮਲਾਂ ਦੀ ਸਜ਼ਾ ਦਿੰਦਾ ਹੈ। ਯਹੋਵਾਹ ਉਨ੍ਹਾਂ ਨੂੰ ਪੂਰੀ ਸਜ਼ਾ ਦਿੰਦਾ ਹੈ, ਜਿਸਦੇ ਉਹ ਅਧਿਕਾਰੀ ਹਨ।
ਯਰਮਿਆਹ 51:3
ਬਾਬਲ ਦੇ ਫ਼ੌਜੀ ਆਪਣੇ ਤੀਰ-ਕਮਾਨਾਂ ਦਾ ਇਸਤੇਮਾਲ ਨਹੀਂ ਕਰਨਗੇ। ਉਹ ਫ਼ੌਜੀ, ਆਪਣਾ ਜ਼ਰਾਬਕਤਰ ਵੀ ਨਹੀਂ ਪਾਉਣਗੇ। ਬਾਬਲ ਦੇ ਗੱਭਰੂਆਂ ਬਾਰੇ ਗ਼ਮ ਨਾ ਕਰੋ। ਉਸਦੀ ਫ਼ੌਜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ।
ਯਰਮਿਆਹ 50:36
ਹੇ ਤਲਵਾਰ, ਬਾਬਲ ਦੇ ਜਾਜਕਾਂ ਨੂੰ ਮਾਰ ਸੁੱਟ। ਉਹ ਜਾਜਕ ਮੂਰਖ ਬੰਦਿਆਂ ਵਰਗੇ ਹੋਣਗੇ। ਹੇ ਤਲਵਾਰ, ਬਾਬਲ ਦੇ ਫੌਜੀਆਂ ਨੂੰ ਮਾਰ ਸੁੱਟ। ਉਹ ਫ਼ੌਜੀ ਡਰ ਨਾਲ ਭਰੇ ਹੋਏ ਹੋਣਗੇ।
ਯਰਮਿਆਹ 48:15
ਦੁਸ਼ਮਣ ਮੋਆਬ ਉੱਤੇ ਹਮਲਾ ਕਰੇਗਾ। ਦੁਸ਼ਮਣ ਉਨ੍ਹਾਂ ਕਸਬਿਆਂ ਅੰਦਰ ਦਾਖਲ ਹੋਵੇਗਾ ਅਤੇ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ। ਉਸ ਦੇ ਸਭ ਤੋਂ ਚੰਗੇ ਗੱਭਰੂ ਕਤਲੇਆਮ ਅੰਦਰ ਮਾਰੇ ਜਾਣਗੇ।” ਇਹ ਸੰਦੇਸ਼ ਰਾਜੇ ਵੱਲੋਂ ਸੀ। ਰਾਜੇ ਦਾ ਨਾਂ ਸਰਬ-ਸ਼ਕਤੀਮਾਨ ਯਹੋਵਾਹ ਹੈ।
ਯਸਈਆਹ 13:15
ਜੋ ਕੋਈ ਵੀ ਫੜਿਆ ਜਾਵੇਗਾ, ਦੁਸ਼ਮਣ ਉਸ ਵਿਅਕਤੀ ਨੂੰ ਉਸੇ ਦੀ ਤਲਵਾਰ ਨਾਲ ਹੀ ਮਾਰ ਦੇਵੇਗਾ।