ਯਰਮਿਆਹ 30:5 in Punjabi

ਪੰਜਾਬੀ ਪੰਜਾਬੀ ਬਾਈਬਲ ਯਰਮਿਆਹ ਯਰਮਿਆਹ 30 ਯਰਮਿਆਹ 30:5

Jeremiah 30:5
ਇਹੀ ਹੈ ਜੋ ਯਹੋਵਾਹ ਨੇ ਆਖਿਆ: “ਅਸੀਂ ਲੋਕਾਂ ਨੂੰ ਡਰ ਨਾਲ ਚੀਕਦਿਆਂ ਸੁਣਦੇ ਹਾਂ! ਲੋਕ ਭੈਭੀਤ ਨੇ! ਇੱਥੇ ਕੋਈ ਸ਼ਾਂਤੀ ਨਹੀਂ!

Jeremiah 30:4Jeremiah 30Jeremiah 30:6

Jeremiah 30:5 in Other Translations

King James Version (KJV)
For thus saith the LORD; We have heard a voice of trembling, of fear, and not of peace.

American Standard Version (ASV)
For thus saith Jehovah: We have heard a voice of trembling, of fear, and not of peace.

Bible in Basic English (BBE)
This is what the Lord has said: A voice of shaking fear has come to our ears, of fear and not of peace.

Darby English Bible (DBY)
for thus saith Jehovah: We have heard a voice of trembling, there is fear, and no peace.

World English Bible (WEB)
For thus says Yahweh: We have heard a voice of trembling, of fear, and not of peace.

Young's Literal Translation (YLT)
Surely thus said Jehovah: A voice of trembling we have heard, Fear -- and there is no peace.

For
כִּיkee
thus
כֹה֙kōhhoh
saith
אָמַ֣רʾāmarah-MAHR
the
Lord;
יְהוָ֔הyĕhwâyeh-VA
We
have
heard
ק֥וֹלqôlkole
voice
a
חֲרָדָ֖הḥărādâhuh-ra-DA
of
trembling,
שָׁמָ֑עְנוּšāmāʿĕnûsha-MA-eh-noo
of
fear,
פַּ֖חַדpaḥadPA-hahd
and
not
וְאֵ֥יןwĕʾênveh-ANE
of
peace.
שָׁלֽוֹם׃šālômsha-LOME

Cross Reference

ਆਮੋਸ 5:16
ਮਹਾਂ ਉਦਾਸੀ ਦਾ ਸਮਾਂ ਆ ਰਿਹਾ ਹੈ ਮੇਰਾ ਪ੍ਰਭੂ, ਸਰਬਸ਼ਕਤੀਮਾਨ ਪਰਮੇਸ਼ੁਰ ਆਖਦਾ ਹੈ, “ਚੌਁਕਾ ਵਿੱਚ ਲੋਕ ਕੁਰਲਾਉਣਗੇ ਗਲੀਆਂ ਵਿੱਚ ਉਹ ਚੀਤਕਾਰ ਕਰਣਗੇ ਲੋਕ ਭਾੜੇ ਤੇ ਵੈਣ ਵਾਲਿਆਂ ਨੂੰ ਖਰੀਦਣਗੇ।

ਯਸਈਆਹ 5:30
ਇਸ ਲਈ, ਸ਼ੇਰ ਸਮੁੰਦਰ ਦੀਆਂ ਲਹਿਰਾਂ ਵਾਂਗ ਉੱਚਾ ਗਰਜਦਾ ਹੈ। ਅਤੇ ਬੰਦੀ ਬਣਾਏ ਹੋਏ ਲੋਕ ਧਰਤੀ ਵੱਲ ਦੇਖਦੇ ਹਨ ਫ਼ੇਰ ਓੱਥੇ ਹਨੇਰਾ ਹੀ ਨਜ਼ਰ ਆਉਂਦਾ ਹੈ। ਸਾਰੀ ਰੌਸ਼ਨੀ, ਇਸ ਸੰਘਣੇ ਬੱਦਲ ਵਿੱਚ, ਹਨੇਰਾ ਬਣ ਜਾਂਦੀ ਹੈ।

ਲੋਕਾ 23:29
ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਆਖਣਗੇ, ‘ਧੰਨ ਹਨ ਜੋ ਬਾਂਝ ਹਨ ਅਤੇ ਜਿਨ੍ਹਾਂ ਕੋਲ ਕੋਈ ਬੱਚਾ ਨਹੀਂ ਹੈ। ਧੰਨ ਹਨ ਉਹ ਜਿਨ੍ਹਾਂ ਕੋਲ ਦੁੱਧ ਪੀਂਦੇ ਬੱਚੇ ਨਹੀਂ ਹਨ।’

ਲੋਕਾ 21:25
ਘਬਰਾਉਣਾ ਨਹੀਂ “ਸੂਰਜ-ਚੰਦ ਅਤੇ ਤਾਰਿਆਂ ਵਿੱਚ ਹੈਰਾਨੀਜਨਕ ਨਿਸ਼ਾਨ ਦਿਖਾਈ ਦੇਣਗੇ। ਜਦੋਂ ਧਰਤੀ ਦੀਆਂ ਕੌਮਾਂ ਸਮੁੰਦਰ ਦਾ ਉੱਛਲਨਾ ਅਤੇ ਗਰਜਨਾ ਵੇਖਣਗੀਆਂ ਤਾਂ ਡਰ ਅਤੇ ਵਿਆਕੁਲਤਾ ਮਹਿਸੂਸ ਕਰਨਗੀਆਂ।

ਲੋਕਾ 19:41
ਯਿਸੂ ਦੀ ਯਰੂਸ਼ਲਮ ਲਈ ਪੁਕਾਰ ਜਦੋਂ ਯਿਸੂ ਯਰੂਸ਼ਲਮ ਦੇ ਨੇੜੇ ਆਇਆ, ਉਸ ਨੇ ਸ਼ਹਿਰ ਨੂੰ ਵੇਖਿਆ ਅਤੇ ਉਸ ਲਈ ਰੋਇਆ।

ਸਫ਼ਨਿਆਹ 1:10
ਯਹੋਵਾਹ ਨੇ ਇਹ ਵੀ ਆਖਿਆ, “ਉਸ ਦਿਨ ਯਰੂਸ਼ਲਮ ਵਿੱਚ ਮੱਛੀ ਫ਼ਾਟਕ ਤੋਂ ਦੁਹਾਈ ਦੀ ਆਵਾਜ਼ ਆਵੇਗੀ। ਸ਼ਹਿਰ ਦੇ ਦੂਜੇ ਹਿੱਸੇ ਵਿੱਚ ਲੋਕਾਂ ਦੀ ਚੀਤਕਾਰ ਹੋਵੇਗੀ ਅਤੇ ਲੋਕ ਸ਼ਹਿਰ ਦੇ ਦੁਆਲੇ ਟਿਲਿਆਂ ਉੱਪਰ ਵਸਤਾਂ ਦੇ ਨਾਸ ਹੋਣ ਦੀਆਂ ਘਾਤਕ ਧੁਨੀਆਂ ਸੁਨਣਗੇ।

ਆਮੋਸ 8:10
ਮੈਂ ਤੁਹਾਡੀਆਂ ਛੁੱਟੀਆਂ ਪਰਬਾਂ ਨੂੰ ਮਰਿਆਂ ਦੇ ਵੈਣਾਂ ਵਿੱਚ ਬਦਲ ਦੇਵਾਂਗਾ। ਤੁਹਾਡੇ ਸਾਰੇ ਭਜਨ ਗੀਤ ਸੋਗੀ ਗੀਤਾਂ ’ਚ ਬਦਲ ਜਾਣਗੇ ਤੇ ਹਰ ਇੱਕ ਦੇ ਜਿਸਮ ਤੇ ਸੋਗ ਦੇ ਵਸਤਰ ਹੋਣਗੇ ਤੇ ਹਰ ਇੱਕ ਦਾ ਸਿਰ ਗੰਜਾ ਕਰਾਂਗਾ ਮੈਂ ਉਸ ਨੂੰ ਇੱਕਲੌਤੇ ਪੁੱਤਰ ਦੇ ਸੋਗ ਵਾਂਗ ਅਤੇ ਉਸਦਾ ਅੰਤ ਭੈੜੇ ਦਿਨ ਜਿਹਾ ਕਰਾਂਗਾ।”

ਯਰਮਿਆਹ 46:5
ਮੈਂ ਕੀ ਦੇਖਦਾ ਹਾਂ? ਇਹ ਫ਼ੌਜ ਡਰੀ ਹੋਈ ਹੈ। ਸਿਪਾਹੀ ਮੈਦਾਨ ਵਿੱਚੋਂ ਭੱਜ ਰਹੇ ਨੇ। ਉਨ੍ਹਾਂ ਦੇ ਬਹਾਦਰ ਸਿਪਾਹੀ ਹਾਰੇ ਹੋਏ ਨੇ। ਉਹ ਕਾਹਲ ਵਿੱਚ ਭੱਜ ਰਹੇ ਨੇ। ਉਹ ਪਿੱਛਾਂਹ ਮੁੜਕੇ ਨਹੀਂ ਦੇਖਦੇ। ਹਰ ਥਾਂ ਖਤਰਾ ਮੰਡਲਾਉਂਦਾ ਹੈ।” ਇਹ ਗੱਲਾਂ ਯਹੋਵਾਹ ਨੇ ਆਖੀਆਂ।

ਯਰਮਿਆਹ 31:15
ਯਹੋਵਾਹ ਆਖਦਾ ਹੈ: “ਰਾਮਾਹ ਅੰਦਰ ਇੱਕ ਅਵਾਜ਼ ਸੁਣਾਈ ਦੇਵੇਗੀ। ਇਹ ਬਹੁਤ ਉਦਾਸੀ ਨਾਲ ਭਰੇ ਸਖਤ ਰੋਣ ਦੀ ਹੋਵੇਗੀ। ਰਾਖੇਲ ਆਪਣੇ ਬੱਚਿਆਂ ਲਈ ਰੋ ਰਹੀ ਹੋਵੇਗੀ। ਰਾਖੇਲ ਧੀਰਜ ਨਹੀਂ ਧਰੇਗੀ ਕਿਉਂ ਕਿ ਉਸ ਦੇ ਬੱਚੇ ਹਨ ਮਰ ਗਏ ਹੋਏ।”

ਯਰਮਿਆਹ 25:36
ਮੈਂ ਅਯਾਲੀਆਂ (ਆਗੂਆਂ) ਦਾ ਸ਼ੋਰ ਸੁਣਦਾ ਹਾਂ। ਮੈਂ ਭੇਡਾਂ ਦੇ ਆਗੂਆਂ ਨੂੰ ਰੋਦਿਆਂ ਸੁਣਦਾ ਹਾਂ। ਯਹੋਵਾਹ ਉਨ੍ਹਾਂ ਦੀਆਂ ਚਰਾਂਦਾਂ (ਦੇਸ਼) ਨੂੰ ਤਬਾਹ ਕਰ ਰਿਹਾ ਹੈ।

ਯਰਮਿਆਹ 9:19
“ਸੀਯੋਨ ਤੋਂ ਰੋਣ ਦੀਆਂ ਉੱਚੀਆਂ ਅਵਾਜ਼ਾਂ ਆ ਰਹੀਆਂ ਨੇ। ‘ਅਸੀਂ ਸੱਚਮੁੱਚ ਤਬਾਹ ਹੋ ਰਹੇ ਹਾਂ! ਅਸੀਂ ਸੱਚਮੁੱਚ ਸ਼ਰਮਸਾਰ ਹਾਂ! ਸਾਨੂੰ ਆਪਣੀ ਧਰਤੀ ਛੱਡਣੀ ਪੈਣੀ ਹੈ ਕਿਉਂ ਕਿ ਸਾਡੇ ਘਰ ਤਬਾਹ ਹੋ ਗਏ ਹਨ। ਸਾਡੇ ਘਰ ਮਲਵੇ ਦੇ ਢੇਰ ਹਨ।’”

ਯਰਮਿਆਹ 8:19
ਮੇਰੇ ਲੋਕਾਂ ਨੂੰ ਸੁਣੋ। ਇਸ ਦੇਸ਼ ਅੰਦਰ ਲੋਕ ਹਰ ਥਾਂ ਸਹਾਇਤਾ ਲਈ ਪੁਕਾਰ ਕਰ ਰਹੇ ਨੇ। ਉਹ ਆਖਦੇ ਨੇ, “ਕੀ ਹਾਲੇ ਵੀ ਯਹੋਵਾਹ ਸੀਯੋਨ ਉੱਤੇ ਹੈ? ਕੀ ਸੀਯੋਨ ਦਾ ਰਾਜਾ ਹਾਲੇ ਵੀ ਓੱਥੇ ਹੈ?” ਪਰ ਪਰਮੇਸ਼ੁਰ ਆਖਦਾ ਹੈ, “ਯਹੂਦਾਹ ਦੇ ਲੋਕਾਂ ਨੇ ਨਿਕੰਮੇ ਵਿਦੇਸ਼ੀ ਬੁੱਤਾਂ ਦੀ ਉਪਾਸਨਾ ਕੀਤੀ ਸੀ। ਇਸ ਨੇ ਮੈਨੂੰ ਬਹੁਤ ਕਰੋਧਵਾਨ ਕੀਤਾ ਸੀ! ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਸੀ?”

ਯਰਮਿਆਹ 6:23
ਸਿਪਾਹੀਆਂ ਨੇ ਤੀਰ-ਕਮਾਨ ਅਤੇ ਬਰਛੇ ਚੁੱਕੇ ਹਨ, ਉਹ ਜ਼ਾਲਮ ਹਨ। ਉਨ੍ਹਾਂ ਕੋਲ ਕੋਈ ਰਹਿਮ ਨਹੀਂ। ਉਹ ਇੰਨੇ ਤਾਕਤਵਰ ਨੇ। ਉਹ ਸਮੁੰਦਰ ਵਰਗੀ ਗਰਜ ਪੈਦਾ ਕਰਦੇ ਨੇ, ਜਦੋਂ ਵੀ ਉਹ ਘੋੜਸਵਾਰੀ ਕਰਦੇ ਨੇ। ਉਹ ਫ਼ੌਜ ਲੜਾਈ ਲਈ ਤਿਆਰ ਹੋਕੇ ਆ ਰਹੀ ਹੈ। ਉਹ ਫ਼ੌਜ ਤੇਰੇ ਉੱਤੇ, ਸੀਯੋਨ ਦੀਏ ਧੀਏ, ਹਮਲਾ ਕਰਨ ਲਈ ਆ ਰਹੀ ਹੈ।”

ਯਰਮਿਆਹ 4:15
ਸੰਦੇਸ਼ਵਾਹਕ ਦੀ ਅਵਾਜ਼ ਨੂੰ ਸੁਣੋ ਜਿਹੜੀ ਦਾਨ ਦੇ ਦੇਸ ਅੰਦਰੋਂ ਆ ਰਹੀ ਹੈ। ਇੱਕ ਬੰਦਾ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚੋਂ ਮੰਦੀ ਖਬਰ ਲਿਆ ਰਿਹਾ ਹੈ।

ਯਸਈਆਹ 59:11
ਅਸੀਂ ਸਾਰੇ ਬਹੁਤ ਉਦਾਸ ਹਾਂ, ਅਸੀਂ ਘੁੱਗੀ ਅਤੇ ਰਿੱਛਾਂ ਵਾਂਗ ਉਦਾਸ ਅਵਾਜ਼ਾਂ ਕੱਢ ਰਹੇ ਹਾਂ। ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਸਾਰੇ ਲੋਕੀਂ ਨਿਰਪੱਖ ਹੋਣਗੇ। ਪਰ ਇੱਥੇ ਹਾਲੇ ਨਿਰਪੱਖਤਾ ਨਹੀਂ। ਅਸੀਂ ਬਚਾਏ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ ਪਰ ਮੁਕਤੀ ਹਾਲੇ ਤੱਕ ਬਹੁਤ ਦੂਰ ਹੈ।