Jeremiah 2:17
ਇਸ ਮੁਸ਼ਕਿਲ ਲਈ ਤੁਸੀਂ ਹੀ ਕਸੂਰਵਾਰ ਹੋ! ਯਹੋਵਾਹ ਤੁਹਾਡਾ ਪਰਮੇਸ਼ੁਰ ਸਹੀ ਮਾਰਗ ਉੱਤੇ ਤੁਹਾਡੀ ਅਗਵਾਈ ਕਰ ਰਿਹਾ ਸੀ ਪਰ ਤੁਸੀਂ ਉਸ ਕੋਲੋਂ ਦੂਰ ਹੋ ਗਏ।
Jeremiah 2:17 in Other Translations
King James Version (KJV)
Hast thou not procured this unto thyself, in that thou hast forsaken the LORD thy God, when he led thee by the way?
American Standard Version (ASV)
Hast thou not procured this unto thyself, in that thou hast forsaken Jehovah thy God, when he led thee by the way?
Bible in Basic English (BBE)
Has not this come on you because you have given up the Lord your God, who was your guide by the way?
Darby English Bible (DBY)
Hast thou not procured this unto thyself, in that thou hast forsaken Jehovah thy God, at the time he was leading thee in the way?
World English Bible (WEB)
Haven't you procured this to yourself, in that you have forsaken Yahweh your God, when he led you by the way?
Young's Literal Translation (YLT)
Dost thou not do this to thyself? `By' thy forsaking Jehovah thy God, At the time He is leading thee in the way?
| Hast thou not | הֲלוֹא | hălôʾ | huh-LOH |
| procured | זֹ֖את | zōt | zote |
| this | תַּעֲשֶׂה | taʿăśe | ta-uh-SEH |
| hast thou that in thyself, unto forsaken | לָּ֑ךְ | lāk | lahk |
| עָזְבֵךְ֙ | ʿozbēk | oze-vake | |
| the Lord | אֶת | ʾet | et |
| thy God, | יְהוָ֣ה | yĕhwâ | yeh-VA |
| when | אֱלֹהַ֔יִךְ | ʾĕlōhayik | ay-loh-HA-yeek |
| led he | בְּעֵ֖ת | bĕʿēt | beh-ATE |
| thee by the way? | מוֹלִכֵ֥ךְ | môlikēk | moh-lee-HAKE |
| בַּדָּֽרֶךְ׃ | baddārek | ba-DA-rek |
Cross Reference
ਯਰਮਿਆਹ 4:18
“ਜਿਸ ਢੰਗ ਨਾਲ ਤੁਸੀਂ ਰਹਿੰਦੇ ਸੀ ਅਤੇ ਜਿਹੜੀਆਂ ਗੱਲਾਂ ਤੁਸੀਂ ਕਰਦੇ ਸੀ ਉਨ੍ਹਾਂ ਨੇ ਹੀ ਤੁਹਾਡੇ ਲਈ ਇਹ ਮੁਸੀਬਤ ਲਿਆਂਦੀ ਹੈ। ਇਹ ਤੁਹਾਡੀ ਬਦੀ ਹੀ ਸੀ ਜਿਸਨੇ ਤੁਹਾਡਾ ਜੀਵਨ ਇੰਨਾ ਮੁਸ਼ਕਿਲ ਕਰ ਦਿੱਤਾ ਸੀ। ਤੁਹਾਡੇ ਬਦੀ ਭਰੇ ਜੀਵਨ ਨੇ ਦੁੱਖ ਲਿਆਂਦਾ ਜਿਹੜਾ ਤੁਹਾਡੇ ਦਿਲ ਦੇ ਧੁਰ ਅੰਦਰ ਰਿੜਕਦਾ ਹੈ।”
ਯਰਮਿਆਹ 2:13
“ਮੇਰੇ ਲੋਕਾਂ ਨੇ ਦੋ ਮੰਦੀਆਂ ਗੱਲਾਂ ਕੀਤੀਆਂ ਨੇ। ਉਨ੍ਹਾਂ ਮੇਰੇ ਵੱਲੋਂ ਮੂੰਹ ਮੋੜ ਲਿਆ ਹੈ, ਮੈਂ ਸਜੀਵ ਪਾਣੀ ਦਾ ਚਸ਼ਮਾ ਹਾਂ, ਅਤੇ ਉਨ੍ਹਾਂ ਨੇ ਆਪਣੇ ਪਾਣੀ ਦੇ ਹੌਦ ਖੋਦ ਲੇ ਨੇ। ਉਹ ਹੋਰਨਾਂ ਦੇਵਤਿਆਂ ਵੱਲ ਚੱਲੇ ਗਏ ਨੇ, ਪਰ ਉਨ੍ਹਾਂ ਦੇ ਪਾਣੀ ਦੇ ਹੌਦ ਟੁੱਟੇ ਹੋਏ ਨੇ। ਉਨ੍ਹਾਂ ਹੌਦਾਂ ਵਿੱਚ ਪਾਣੀ ਨਹੀਂ ਰੁਕ ਸੱਕਦਾ।
ਅਸਤਸਨਾ 28:15
ਕਾਨੂੰਨ ਨੂੰ ਨਾ ਮੰਨਣ ਦੇ ਸਰਾਪ “ਪਰ ਜੇ ਤੁਸੀਂ ਉਨ੍ਹਾਂ ਗੱਲਾਂ ਨੂੰ ਨਹੀਂ ਸੁਣਦੇ ਹੋ ਜਿਹੜੀਆਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੱਸਦਾ ਹੈ-ਜੇ ਤੁਸੀਂ ਉਸ ਦੇ ਸਾਰੇ ਆਦੇਸ਼ ਅਤੇ ਨੇਮ ਨਹੀਂ ਮੰਨਦੇ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ-ਤਾਂ ਤੁਹਾਡੇ ਨਾਲ ਇਹ ਸਾਰੀਆਂ ਮੰਦੀਆਂ ਗੱਲਾਂ ਵਾਪਰਨਗੀਆਂ:
ਅਹਬਾਰ 26:15
ਜੇ ਤੁਸੀਂ ਮੇਰੀਆਂ ਬਿਧੀਆਂ ਨੂੰ ਨਾਮਂਜ਼ੂਰ ਕਰੋਂਗੇ ਅਤੇ ਮੇਰੇ ਆਦੇਸ਼ਾਂ ਤੋਂ ਉਲਟ ਜਾਵੋਂਗੇ ਅਤੇ ਉਨ੍ਹਾਂ ਦਾ ਅਨੁਸਰਣ ਨਹੀਂ ਕਰੋਂਗੇ, ਤੁਸੀਂ ਮੇਰਾ ਇਕਰਾਰਨਾਮਾ ਤੋੜ ਦਿੱਤਾ ਹੈ।
ਹੋ ਸੀਅ 13:9
ਕੋਈ ਵੀ ਇਸਰਾਏਲ ਨੂੰ ਪਰਮੇਸ਼ੁਰ ਦੇ ਕ੍ਰੋਧਤੋਂ ਨਾ ਬਚਾਵੇਗਾ “ਹੇ ਇਸਰਾਏਲ! ਮੈਂ ਤੇਰੀ ਮਦਦ ਕੀਤੀ ਪਰ ਤੂੰ ਮੇਰੇ ਵਿਰੁੱਧ ਹੋ ਗਿਆ। ਇਸ ਲਈ ਹੁਣ ਮੈਂ ਤੈਨੂੰ ਨਸ਼ਟ ਕਰ ਦਿਆਂਗਾ।
ਯਰਮਿਆਹ 2:19
ਤੁਸੀਂ ਮੰਦੀਆਂ ਗੱਲਾਂ ਕੀਤੀਆਂ, ਅਤੇ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਤੁਹਾਨੂੰ ਸਿਰਫ਼ ਸਜ਼ਾ ਹੀ ਮਿਲੇਗੀ। ਤੁਹਾਡੇ ਉੱਤੇ ਮੁਸੀਬਤ ਆਵੇਗੀ। ਅਤੇ ਉਹ ਮੁਸੀਬਤ ਤੁਹਾਨੂੰ ਸਬਕ ਸਿੱਖਾਵੇਗੀ। ਇਸ ਬਾਰੇ ਸੋਚੋ! ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਆਪਣੇ ਪਰਮੇਸ਼ੁਰ ਕੋਲ ਮੁਖ ਮੋੜਨਾ ਕਿੰਨਾ ਮੰਦਾ ਹੈ। ਭੈਭੀਤ ਨਾ ਹੋਣਾ ਅਤੇ ਮੇਰਾ ਆਦਰ ਨਾ ਕਰਨਾ ਗ਼ਲਤ ਹੈ।” ਇਹ ਸੰਦੇਸ਼ ਪ੍ਰਭੂ, ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲੋਂ ਸੀ।
ਯਸਈਆਹ 63:11
ਪਰ ਯਹੋਵਾਹ ਨੂੰ ਹੁਣ ਤੱਕ ਚੇਤੇ ਹੈ ਕਿ ਬਹੁਤ ਪਹਿਲਾਂ ਕੀ ਵਾਪਰਿਆ ਸੀ। ਉਸ ਨੂੰ ਮੂਸਾ ਅਤੇ ਉਸ ਦੇ ਲੋਕਾਂ ਦੀ ਯਾਦ ਹੈ। ਯਹੋਵਾਹ ਹੀ ਸੀ ਜਿਸ ਨੇ ਉਨ੍ਹਾਂ ਲੋਕਾਂ ਨੂੰ ਸਮੁੰਦਰੋ ਪਾਰ ਲੰਘਾਇਆ ਸੀ। ਉਸ ਨੇ ਆਪਣੇ ਇੱਜੜ ਦੀ ਅਗਵਾਈ ਕਰਨ ਲਈ, ਆਪਣੇ ਅਜੜੀਆਂ ਦਾ ਇਸਤੇਮਾਲ ਕੀਤਾ ਸੀ। ਪਰ ਹੁਣ ਯਹੋਵਾਹ ਕਿੱਥੋ ਹੈ, ਉਹ ਜਿਸਨੇ ਉਨ੍ਹਾਂ ਦਰਮਿਆਨ ਆਪਣਾ ਆਤਮਾ ਪਾਇਆ।
ਯਸਈਆਹ 1:4
ਇਸਰਾਏਲ ਦੀ ਕੌਮ ਪਾਪ ਨਾਲ ਭਰੀ ਹੋਈ ਹੈ। ਇਹ ਪਾਪ ਉਸ ਭਾਰੇ ਵਜ਼ਨ ਵਰਗਾ ਹੈ ਜਿਹੜਾ ਲੋਕਾਂ ਨੂੰ ਚੁੱਕਣਾ ਪੈ ਰਿਹਾ ਹੈ। ਉਹ ਲੋਕ ਬੁਰੇ ਪਰਿਵਾਰਾਂ ਦੇ ਮੰਦੇ ਬੱਚਿਆਂ ਵ੍ਵਰਗੇ ਹਨ। ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ। ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰੱਖ (ਪਰਮੇਸ਼ੁਰ) ਦਾ ਅਪਮਾਨ ਕੀਤਾ। ਉਨ੍ਹਾਂ ਨੇ ਉਸ ਨੂੰ ਤਿਆਗ ਦਿੱਤਾ ਅਤੇ ਉਸ ਦੇ ਨਾਲ ਅਜਨਬੀ ਵਰਗਾ ਵਰਤਾਓ ਕੀਤਾ।
ਜ਼ਬੂਰ 136:16
ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਮਾਰੂਥਲ ਵਿੱਚ ਕੀਤੀ। ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਜ਼ਬੂਰ 107:7
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਿੱਧਾ ਉਸ ਸ਼ਹਿਰ ਵਿੱਚ ਲੈ ਗਿਆ ਜਿੱਥੇ ਉਨ੍ਹਾਂ ਨੇ ਰਹਿਣਾ ਸੀ।
ਜ਼ਬੂਰ 78:53
ਉਸ ਨੇ ਸੁਰੱਖਿਅਤ ਢੰਗ ਨਾਲ ਆਪਣੇ ਲੋਕਾਂ ਦੀ ਰਾਹਨੁਮਾਈ ਕੀਤੀ। ਉਸ ਦੇ ਲੋਕਾਂ ਨੂੰ ਕੋਈ ਡਰ ਨਹੀਂ ਸੀ। ਉਸ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਲਾਲ ਸਾਗਰ ਵਿੱਚ ਡੁਬੋ ਦਿੱਤਾ।
ਜ਼ਬੂਰ 77:20
ਤੁਸੀਂ ਮੂਸਾ ਅਤੇ ਹਾਰੂਨ ਨੂੰ ਆਪਣੇ ਲੋਕਾਂ ਦੀ ਭੇਡਾਂ ਵਾਂਗ ਅਗਵਾਈ ਕਰਨ ਲਈ ਇਸਤੇਮਾਲ ਕੀਤਾ।
ਅੱਯੂਬ 4:8
ਇਹੀ ਹੈ ਜੋ ਮੈਂ ਵੇਖਿਆ: ਉਹ ਜਿਹੜੇ ਬਦੀ ਵਾਹੁਂਦੇ ਹਨ ਅਤੇ ਦੁਸ਼ਟਤਾ ਬੀਜਦੇ ਹਨ, ਇਸ ਨੂੰ ਹੀ ਵਢ੍ਢਣਗੇ।
੨ ਤਵਾਰੀਖ਼ 7:19
“ਪਰ ਜੇਕਰ ਤੂੰ ਮੇਰੀਆਂ ਬਿਧੀਆਂ ਅਤੇ ਹੁਕਮਾਂ ਨੂੰ ਤਿਆਗ ਦੇਵੇ ਜੋ ਮੈਂ ਤੈਨੂੰ ਦਿੱਤੇ ਹਨ ਤੇ ਜੇਕਰ ਝੂਠੇ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਕਰੇਂਗਾ ਅਤੇ ਉਨ੍ਹਾਂ ਦੇ ਅੱਗੇ ਝੁਕੇਂਗਾ,
੧ ਤਵਾਰੀਖ਼ 28:9
“ਅਤੇ ਸੁਲੇਮਾਨ ਤੂੰ, ਮੇਰੇ ਪੁੱਤਰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ। ਤਹਿ ਦਿਲੋਂ ਅਤੇ ਇਛਿੱਤ ਮਨ ਨਾਲ ਉਸਦੀ ਸੇਵਾ ਕਰ, ਕਿਉਂ ਕਿ ਯਹੋਵਾਹ ਸਾਰਿਆਂ ਦੇ ਹਿਰਦਿਆਂ ਦੀ ਮਨਾਂ ਦੀ ਪਰੀਖਿਆ ਲੈਂਦਾ ਹੈ ਅਤੇ ਉਹ ਸਭ ਦੇ ਮਨਾਂ ਦਾ ਜਾਣੀ ਜਾਣ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਮਦਦ ਮੰਗੋਂਗੇ ਤਾਂ ਤੁਸੀਂ ਜਵਾਬ ਪਾਵੋਗੇ ਪਰ ਜੇਕਰ ਤੁਸੀਂ ਉਸਤੋਂ ਬੇਮੁਖ ਹੋਵੋਂਗੇ ਉਹ ਸਦਾ ਲਈ ਤੁਹਾਨੂੰ ਤਿਲਾਂਜਲੀ ਦੇਵੇਗਾ।
ਅਸਤਸਨਾ 32:19
“ਯਹੋਵਾਹ ਨੇ ਇਹ ਸਭ ਕੁਝ ਦੇਖਿਆ ਅਤੇ ਬਹੁਤ ਗੁੱਸੇ ਹੋ ਗਿਆ। ਉਸ ਦੇ ਧੀਆਂ ਪੁੱਤਰਾਂ ਨੇ ਉਸ ਨੂੰ ਕਰੋਧਵਾਨ ਕਰ ਦਿੱਤਾ ਸੀ।
ਅਸਤਸਨਾ 32:10
“ਯਹੋਵਾਹ ਨੇ ਯਾਕੂਬ (ਇਸਰਾਏਲ) ਨੂੰ ਇੱਕ ਮਰੂਥਲ ਅੰਦਰ, ਇੱਕ ਸੱਖਣੀ ਹਵਾਦਾਰ ਧਰਤੀ ਉੱਤੇ ਲੱਭਿਆ। ਯਹੋਵਾਹ ਨੇ ਯਾਕੂਬ ਦੀ ਰੱਖਿਆ ਕਰਨ ਲਈ ਉਸ ਨੂੰ ਘੇਰ ਲਿਆ ਉਸ ਨੇ ਉਸਦੀ ਰੱਖਿਆ ਆਪਣੀ ਅੱਖ ਦੀ ਪੁਤਲੀ ਵਾਂਗ ਕੀਤੀ ਸੀ।
ਗਿਣਤੀ 32:23
ਪਰ ਜੇ ਤੁਸੀਂ ਇਹ ਗੱਲਾਂ ਨਹੀਂ ਕਰੋਂਗੇ, ਤਾਂ ਤੁਸੀਂ ਯਹੋਵਾਹ ਦੇ ਖਿਲਾਫ਼ ਪਾਪ ਕਰ ਰਹੇ ਹੋਵੋਂਗੇ। ਅਤੇ ਇਹ ਗੱਲ ਪੱਕੀ ਤਰ੍ਹਾਂ ਜਾਣ ਲਵੋ ਕਿ ਤੁਹਾਨੂੰ ਤੁਹਾਡੇ ਪਾਪ ਦੀ ਸਜ਼ਾ ਮਿਲੇਗੀ।