Jeremiah 14:2
“ਯਹੂਦਾਹ ਦੀ ਕੌਮ ਉਨ੍ਹਾਂ ਲੋਕਾਂ ਲਈ ਰੋਦੀ ਹੈ, ਜੋ ਮਰ ਗਏ ਨੇ। ਯਹੂਦਾਹ ਦੇ ਸ਼ਹਿਰਾਂ ਦੇ ਲੋਕ ਕਮਜ਼ੋਰ ਤੋਂ ਕਮਜ਼ੋਰ ਹੋਈ ਜਾਂਦੇ ਨੇ। ਉਹ ਲੋਕ ਧਰਤੀ ਉੱਤੇ ਲੇਟ ਜਾਂਦੇ ਨੇ। ਯਰੂਸ਼ਲਮ ਦੇ ਲੋਕ ਪਰਮੇਸ਼ੁਰ ਅੱਗੇ ਸਹਾਇਤਾ ਲਈ ਪੁਕਾਰ ਕਰਦੇ ਨੇ।
Jeremiah 14:2 in Other Translations
King James Version (KJV)
Judah mourneth, and the gates thereof languish; they are black unto the ground; and the cry of Jerusalem is gone up.
American Standard Version (ASV)
Judah mourneth, and the gates thereof languish, they sit in black upon the ground; and the cry of Jerusalem is gone up.
Bible in Basic English (BBE)
Judah is weeping and its doors are dark with sorrow, and people are seated on the earth clothed in black; and the cry of Jerusalem has gone up.
Darby English Bible (DBY)
Judah mourneth, and the gates thereof languish, they are black unto the ground; and the cry of Jerusalem goeth up.
World English Bible (WEB)
Judah mourns, and the gates of it languish, they sit in black on the ground; and the cry of Jerusalem is gone up.
Young's Literal Translation (YLT)
Mourned hath Judah, and her gates have languished, They have mourned to the earth, And the cry of Jerusalem hath gone up.
| Judah | אָבְלָ֣ה | ʾoblâ | ove-LA |
| mourneth, | יְהוּדָ֔ה | yĕhûdâ | yeh-hoo-DA |
| and the gates | וּשְׁעָרֶ֥יהָ | ûšĕʿārêhā | oo-sheh-ah-RAY-ha |
| languish; thereof | אֻמְלְל֖וּ | ʾumlĕlû | oom-leh-LOO |
| they are black | קָדְר֣וּ | qodrû | kode-ROO |
| ground; the unto | לָאָ֑רֶץ | lāʾāreṣ | la-AH-rets |
| and the cry | וְצִוְחַ֥ת | wĕṣiwḥat | veh-tseev-HAHT |
| of Jerusalem | יְרוּשָׁלִַ֖ם | yĕrûšālaim | yeh-roo-sha-la-EEM |
| is gone up. | עָלָֽתָה׃ | ʿālātâ | ah-LA-ta |
Cross Reference
ਯਸਈਆਹ 3:26
ਉਸ ਸਮੇਂ ਸ਼ਹਿਰ ਦੇ ਫ਼ਾਟਕਾਂ ਉੱਤੇ ਸਭਾਵਾਂ ਵਿੱਚ ਰੋਣ-ਧੋਣ ਅਤੇ ਉਦਾਸੀ ਹੀ ਹੋਵੇਗੀ। ਯਰੂਸ਼ਲਮ ਜ਼ਮੀਨ ਤੇ ਉਦਾਸ ਹੋਕੇ ਬੈਠੀ ਹੋਵੇਗੀ ਅਤੇ ਇੱਕ ਮੁਬਾਜ ਵਾਂਗ ਰੋ ਰਹੀ ਹੋਵੇਗੀ।
ਯਰਮਿਆਹ 8:21
ਮੇਰੇ ਲੋਕ ਜ਼ਖਮੀ ਨੇ, ਇਸ ਲਈ ਮੈਂ ਜ਼ਖਮੀ ਹਾਂ। ਮੈਂ ਬੋਲਣ ਲਈ ਬਹੁਤ ਉਦਾਸ ਹਾਂ।
੧ ਸਮੋਈਲ 5:12
ਬਹੁਤ ਸਾਰੇ ਲੋਕ ਮਰ ਗਏ ਅਤੇ ਜਿਹੜੇ ਲੋਕ ਉੱਥੇ ਬਚੇ ਉਨ੍ਹਾਂ ਨੂੰ ਮਵੇਸ਼ੀਆਂ ਹੋ ਗਈਆਂ ਅਤੇ ਉਹ ਆਕਾਸ਼ ਤੱਕ ਉੱਚੀ-ਉੱਚੀ ਦੁਹਾਈ ਦੇਣ ਲੱਗੇ।
ਯਰਮਿਆਹ 11:11
ਇਸ ਲਈ ਯਹੋਵਾਹ ਆਖਦਾ ਹੈ, “ਛੇਤੀ ਮੈਂ ਯਹੂਦਾਹ ਦੇ ਲੋਕਾਂ ਉੱਤੇ ਇੱਕ ਭਿਆਨਕ ਘਟਨਾ ਦਿਆਂਗਾ। ਉਹ ਬਚ ਨਹੀਂ ਸੱਕਣਗੇ! ਉਹ ਅਫ਼ਸੋਸ ਕਰਨਗੇ। ਅਤੇ ਉਹ ਮੇਰੇ ਅੱਗੇ ਸਹਾਇਤਾ ਲਈ ਪੁਕਾਰ ਕਰਨਗੇ। ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਸੁਣਾਂਗਾ।
ਨੂਹ 4:8
ਪਰ ਹੁਣ ਉਨ੍ਹਾਂ ਦੇ ਚਿਹਰੇ ਕਾਲਖ ਨਾਲੋਂ ਵੀ ਵੱਧ ਕਾਲੇ ਹਨ। ਉਨ੍ਹਾਂ ਨੂੰ ਗਲੀਆਂ ਅੰਦਰ ਤੱਕ ਕੋਈ ਨਹੀਂ ਪਛਾਣਦਾ। ਉਨ੍ਹਾਂ ਦੀਆਂ ਹੱਡੀਆਂ ਦੀ ਚਮੜੀ ਢਲਕ ਗਈ ਹੈ ਅਤੇ ਉਨ੍ਹਾਂ ਦੀ ਚਮੜੀ ਹੁਣ ਲੱਕੜ ਵਾਂਗ ਸੁੱਕੀ ਹੋਈ ਹੈ।
ਜ਼ਿਕਰ ਯਾਹ 7:13
ਤਾਂ ਸਰਬ ਸ਼ਕਤੀਮਾਨ ਯਹੋਵਾਹ ਨੇ ਕਿਹਾ, “ਮੈਂ ਉਨ੍ਹਾਂ ਨੂੰ ਬੁਲਾਇਆ, ਪਰ ਉਨ੍ਹਾਂ ਹੁਂਗਾਰਾ ਨਾ ਭਰਿਆ ਸੋ ਜੇਕਰ ਉਹ ਹੁਣ ਮੈਨੂੰ ਬੁਲਾਉਣਗੇ ਮੈਂ ਹੁੰਗਾਰਾਂ ਨਾ ਭਰਾਂਗਾ।
ਯਵਾਐਲ 2:6
ਉਨ੍ਹਾਂ ਦੇ ਸਾਹਵੇਂ, ਲੋਕ ਡਰ ਨਾਲ ਕੰਬੰਦੇ ਹਨ ਅਤੇ ਉਨ੍ਹਾਂ ਦੇ ਮੂੰਹ ਪੀਲੇ ਪੈ ਜਾਂਦੇ ਹਨ।
ਯਵਾਐਲ 1:10
ਸਾਰੇ ਖੇਤ ਉੱਜੜ ਗਏ ਹਨ ਅਤੇ ਧਰਤੀ ਵੀ ਰੋ ਰਹੀ ਹੈ ਕਿਉਂ ਕਿ ਫ਼ਸਲਾਂ ਨਸ਼ਟ ਹੋ ਗਈਆਂ ਹਨ। ਨਵੀਂ ਮੈਅ ਮੁੱਕ ਚੁੱਕੀ ਹੈ ਤੇ ਜੈਤੂਨ ਦਾ ਤੇਲ ਖਤਮ ਹੋ ਗਿਆ ਹੈ।
ਹੋ ਸੀਅ 4:3
ਇਸੇ ਕਾਰਣ ਇਹ ਦੇਸ਼ ਮੁਰਦੇ ਲਈ ਰੋ ਰਹੇ ਆਦਮੀ ਵਰਗਾ ਹੈ ਅਤੇ ਇਸ ਦੇ ਸਾਰੇ ਵਾਸੀ ਕਮਜ਼ੋਰ ਹਨ। ਖੇਤਾਂ ਦੇ ਜਾਨਵਰ, ਅਕਾਸ਼ ਵਿੱਚਲੇ ਪੰਛੀ ਅਤੇ ਸਮੁੰਦਰ ਵਿੱਚਲੀਆਂ ਮੱਛੀਆਂ ਵੀ ਮਰ ਰਹੀਆਂ ਹਨ।
ਨੂਹ 5:10
ਸਾਡੀ ਚਮੜੀ ਭਠ੍ਠੀ ਵਾਂਗ ਭਖਦੀ ਹੈ। ਭੁੱਖ ਕਾਰਣ, ਸਾਨੂੰ ਤੇਜ਼ ਬੁਖਾਰ ਹੈ।
ਨੂਹ 2:9
ਯਰੂਸ਼ਲਮ ਦੇ ਫ਼ਾਟਕ ਜ਼ਮੀਨ ਅੰਦਰ ਧਸ ਗਏ ਹਨ। ਉਸ ਨੇ ਤਬਾਹ ਕਰ ਦਿੱਤੇ ਅਤੇ ਫ਼ਾਟਕਾਂ ਦੀਆਂ ਛੜਾਂ ਨੂੰ ਟੁਕੜਿਆਂ ਵਿੱਚ ਤੋੜ ਦਿੱਤਾ। ਉਸਦਾ ਰਾਜਾ ਅਤੇ ਸ਼ਹਿਜ਼ਾਦੇ ਹੋਰਨਾਂ ਦੇਸ਼ਾਂ ਅੰਦਰ ਜਲਾਵਤਨੀ ਹਨ। ਓੱਥੇ ਹੋਰ ਕੋਈ ਸਿੱਖਿਆ ਨਹੀਂ, ਯਰੂਸ਼ਲਮ ਦੇ ਨਬੀ ਯਹੋਵਾਹ ਵੱਲੋਂ ਕੋਈ ਦਰਸ਼ਨ ਨਹੀਂ ਵੇਖਦੇ।
ਯਰਮਿਆਹ 18:22
ਉਨ੍ਹਾਂ ਦੇ ਘਰਾਂ ਅੰਦਰ ਰੋਣਾ-ਪਿੱਟਣਾ ਪਾ ਦਿਓ। ਉਨ੍ਹਾਂ ਨੂੰ ਰੁਆ ਦਿਓ ਜਦੋਂ ਤੁਸੀਂ ਦੁਸ਼ਮਣ ਨੂੰ ਅਚਾਨਕ ਉਨ੍ਹਾਂ ਦੇ ਖਿਲਾਫ਼ ਲਿਆਵੋ। ਇਹ ਸਾਰਾ ਕੁਝ ਵਾਪਰਨ ਦਿਓ, ਕਿਉਂ ਦੁਸ਼ਮਣਾਂ ਨੇ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਫ਼ਸਣ ਵਾਸਤੇ ਮੇਰੇ ਲਈ ਜਾਲ ਵਿਛਾ ਕੇ ਰੱਖੇ।
੧ ਸਮੋਈਲ 9:16
“ਇਸੇ ਵੇਲੇ ਕੱਲ ਬਿਨਯਾਮੀਨ ਸ਼ਹਿਰ ਤੋਂ ਇੱਕ ਮਨੁੱਖ ਮੈਂ ਤੇਰੇ ਵੱਲ ਭੇਜਾਂਗਾ। ਤੂੰ ਉਸ ਨੂੰ ਮਸਹ ਕਰੀਂ ਤਾਂ ਜੋ ਉਹ ਮੇਰੇ ਇਸਰਾਏਲ ਦੇ ਲੋਕਾਂ ਦਾ ਆਗੂ ਅਤੇ ਪਰਧਾਨ ਬਣੇ। ਇਹ ਮਨੁੱਖ ਮੇਰੇ ਲੋਕਾਂ ਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ। ਮੈਂ ਆਪਣੇ ਲੋਕਾਂ ਨੂੰ ਕਸ਼ਟ ਸਹਿੰਦਿਆਂ ਵੇਖਿਆ ਹੈ ਅਤੇ ਮੈਂ ਲੋਕਾਂ ਵੱਲੋਂ ਚੀਖ ਪੁਕਾਰ ਵੀ ਸੁਣੀ ਹੈ।”
ਅੱਯੂਬ 34:28
ਉਹ ਬੁਰੇ ਬੰਦੇ ਗਰੀਬਾਂ ਨੂੰ ਦੁੱਖੀ ਕਰਦੇ ਨੇ ਤੇ ਉਨ੍ਹਾਂ ਨੂੰ ਪਰਮੇਸ਼ੁਰ ਅੱਗੇ ਸਹਾਇਤਾ ਲਈ ਰੁਆਉਂਦੇ ਨੇ, ਤੇ ਪਰਮੇਸ਼ੁਰ ਸਹਾਇਤਾ ਲਈ ਕੀਤੀ ਉਸ ਪੁਕਾਰ ਨੂੰ ਸੁਣਦਾ ਹੈ।
ਯਸਈਆਹ 5:7
ਅੰਗੂਰਾਂ ਦਾ ਖੇਤ, ਜਿਹੜਾ ਯਹੋਵਾਹ ਸਰਬ ਸ਼ਕਤੀਮਾਨ ਦਾ ਹੈ, ਉਹ ਇਸਰਾਏਲ ਦੀ ਕੌਮ ਹੈ। ਅੰਗੂਰਾਂ ਦੇ ਪੌਦੇ ਜਿਨ੍ਹਾਂ ਨੂੰ ਯਹੋਵਾਹ ਪਿਆਰ ਕਰਦਾ ਹੈ, ਯਹੂਦਾਹ ਦੇ ਲੋਕ ਹਨ। ਯਹੋਵਾਹ ਨੂੰ ਇਨਸਾਫ਼ ਦੀ ਉਮੀਦ ਸੀ ਪਰ ਉੱਥੇ ਸਿਰਫ਼ ਕਤਲ ਹੀ ਸਨ। ਯਹੋਵਾਹ ਨੇ ਨਿਰਪੱਖਤਾ ਦੀ, ਉਮੀਦ ਕੀਤੀ ਪਰ ਓੱਥੇ ਸਿਰਫ਼ ਉਨ੍ਹਾਂ ਲੋਕਾਂ ਦੀਆਂ ਚੀਕਾਂ ਸਨ ਜਿਨ੍ਹਾਂ ਨਾਲ ਬੁਰਾ ਸਲੂਕ ਹੁੰਦਾ ਸੀ।
ਯਸਈਆਹ 15:5
ਮੇਰਾ ਦਿਲ ਮੋਆਬ ਲਈ ਉਦਾਸੀ ਵਿੱਚ ਰੋ ਰਿਹਾ ਹੈ। ਇਸ ਦੇ ਲੋਕ ਸੁਰੱਖਿਆ ਲਈ ਸੋਆਰ ਅਤੇ ਅਗਲਬ ਸ਼ਲੀਸ਼ੀਯਹ ਜਿੰਨੀ ਦੂਰ ਭੱਜ ਰਹੇ ਹਨ। ਲੋਕ ਲੂਹੀਬ ਦੇ ਪਹਾੜੀ ਰਾਹ ਉੱਤੇ ਰੋਦੇ-ਰੋਦੇ ਜਾ ਰਹੇ ਹਨ। ਲੋਕ ਬਹੁਤ ਉੱਚੀ-ਉੱਚੀ ਰੋ ਰਹੇ ਹਨ। ਹੋਰੋਨਾਈਮ ਨੂੰ ਜਾਂਦੇ ਰਾਹ ਉੱਤੇ ਤੁਰਦੇ ਹੋਏ।
ਯਸਈਆਹ 24:4
ਦੇਸ਼ ਸੱਖਣਾ ਅਤੇ ਉਦਾਸ ਹੋ ਜਾਵੇਗਾ। ਦੁਨੀਆਂ ਖਾਲੀ ਅਤੇ ਕਮਜ਼ੋਰ ਹੋ ਜਾਵੇਗੀ। ਇਸ ਧਰਤੀ ਦੇ ਮਹਾਨ ਆਗੂ ਕਮਜ਼ੋਰ ਹੋ ਜਾਣਗੇ।
ਯਸਈਆਹ 24:7
ਅੰਗੂਰੀ ਵੇਲਾਂ ਮਰ ਰਹੀਆਂ ਹਨ। ਨਵੀਂ ਸ਼ਰਾਬ ਖਰਾਬ ਹੈ। ਅਤੀਤ ਵਿੱਚ, ਲੋਕ ਪ੍ਰਸੰਨ ਸਨ। ਪਰ ਹੁਣ ਉਹ ਲੋਕ ਉਦਾਸ ਹਨ।
ਯਸਈਆਹ 33:9
ਧਰਤੀ ਬੀਮਾਰ ਹੈ ਅਤੇ ਮਰ ਰਹੀ ਹੈ। ਲਬਾਨੋਨ ਮਰ ਰਿਹਾ ਹੈ ਅਤੇ ਸ਼ਾਰੋਨ ਵਾਦੀ ਖੁਸ਼ਕ ਅਤੇ ਸੱਖਣੀ ਹੈ। ਬਾਸ਼ਾਮ ਅਤੇ ਕਰਮਲ ਕਿਸੇ ਵੇਲੇ ਖੂਬਸੂਰਤ ਪੌਦੇ ਉਗਾਉਂਦੇ ਸਨ ਪਰ ਹੁਣ ਉਹ ਪੌਦੇ ਉਗਣੋਁ ਹਟ ਗਏ ਹਨ।
ਯਰਮਿਆਹ 4:28
ਇਸ ਦੇ ਕਾਰਣ, ਧਰਤੀ ਪਿੱਟੇਗੀ ਅਤੇ ਹੇਨਰਾ ਅਕਾਸ਼ ਉੱਤੇ ਛਾ ਜਾਵੇਗਾ। ਮੈਂ ਬੋਲ ਦਿੱਤਾ ਹੈ ਅਤੇ ਇਹ ਬਦਲੇਗਾ ਨਹੀਂ। ਮੈਂ ਇੱਕ ਨਿਆਂ ਕਰ ਦਿੱਤਾ ਹੈ ਅਤੇ ਮੈਂ ਆਪਣੇ ਇਰਾਦੇ ਨੂੰ ਨਹੀਂ ਬਦਲਾਂਗਾ।”
ਯਰਮਿਆਹ 12:4
ਧਰਤੀ ਕਿੰਨਾ ਚਿਰ ਖੁਸ਼ਕ ਰਹੇਗੀ? ਹੋਰ ਕਿੰਨਾ ਚਿਰ, ਘਾਹ ਸੁੱਕਾ ਅਤੇ ਮੁਰਝਾਇਆ ਰਹੇਗਾ? ਇਨ੍ਹਾਂ ਦੁਸ਼ਟ ਲੋਕਾਂ ਦੇ ਅਮਲਾਂ ਕਾਰਣ, ਧਰਤੀ ਦੇ ਪੰਛੀ ਅਤੇ ਪਸ਼ੂ ਮਰ ਗਏ ਹਨ। ਫ਼ੇਰ ਵੀ ਉਹ ਮੰਦੇ ਲੋਕ ਆਖ ਰਹੇ ਨੇ, “ਯਿਰਮਿਯਾਹ ਇਹ ਦੇਖਣ ਲਈ ਜਿਉਂਦਾ ਨਹੀਂ ਰਹੇਗਾ ਕਿ ਸਾਡੇ ਨਾਲ ਕੀ ਵਾਪਰਦਾ ਹੈ।”
ਖ਼ਰੋਜ 2:24
ਪਰਮੇਸ਼ੁਰ ਨੇ ਉਨ੍ਹਾਂ ਦੀਆਂ ਕਰਾਹਾਂ ਸੁਣੀਆਂ ਅਤੇ ਉਸ ਨੇ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਚੇਤੇ ਕੀਤਾ।