Jeremiah 12:17
ਪਰ ਜੇ ਕੋਈ ਕੌਮ ਮੇਰੇ ਸੰਦੇਸ਼ ਨੂੰ ਨਹੀਂ ਸੁਣਦੀ ਤਾਂ ਮੈਂ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗਾ। ਮੈਂ ਉਸ ਨੂੰ ਸੁੱਕੇ ਪੌਦੇ ਵਾਂਗ ਪੁੱਟ ਸੁੱਟਾਂਗਾ।” ਇਹ ਯਹੋਵਾਹ ਵੱਲੋਂ ਸੰਦੇਸ਼ ਸੀ।
Jeremiah 12:17 in Other Translations
King James Version (KJV)
But if they will not obey, I will utterly pluck up and destroy that nation, saith the LORD.
American Standard Version (ASV)
But if they will not hear, then will I pluck up that nation, plucking up and destroying it, saith Jehovah.
Bible in Basic English (BBE)
But if they will not give ear, then I will have that nation uprooted, and given to destruction, says the Lord.
Darby English Bible (DBY)
And if they will not obey, I will utterly pluck up and destroy that nation, saith Jehovah.
World English Bible (WEB)
But if they will not hear, then will I pluck up that nation, plucking up and destroying it, says Yahweh.
Young's Literal Translation (YLT)
And if they do not hearken, Then I have plucked up that nation, Plucking up and destroying, An affirmation of Jehovah!'
| But if | וְאִ֖ם | wĕʾim | veh-EEM |
| they will not | לֹ֣א | lōʾ | loh |
| obey, | יִשְׁמָ֑עוּ | yišmāʿû | yeesh-MA-oo |
| I will utterly | וְנָ֨תַשְׁתִּ֜י | wĕnātaštî | veh-NA-tahsh-TEE |
| up pluck | אֶת | ʾet | et |
| and destroy | הַגּ֥וֹי | haggôy | HA-ɡoy |
| הַה֛וּא | hahûʾ | ha-HOO | |
| that | נָת֥וֹשׁ | nātôš | na-TOHSH |
| nation, | וְאַבֵּ֖ד | wĕʾabbēd | veh-ah-BADE |
| saith | נְאֻם | nĕʾum | neh-OOM |
| the Lord. | יְהוָֽה׃ | yĕhwâ | yeh-VA |
Cross Reference
ਯਸਈਆਹ 60:12
ਕੋਈ ਵੀ ਕੌਮ ਜਾਂ ਰਾਜਧਾਨੀ ਜਿਹੜੀ ਤੁਹਾਡੀ ਸੇਵਾ ਨਹੀਂ ਕਰਦੀ, ਤਬਾਹ ਹੋ ਜਾਵੇਗੀ।
ਜ਼ਬੂਰ 2:8
ਤੁਸੀਂ ਮੈਥੋਂ ਜਿਸ ਕਾਸੇ ਦੀ ਵੀ ਮੰਗ ਕਰੋਂਗੇ, ਮੈਂ ਤੁਹਾਨੂੰ ਸਾਰੀਆਂ ਕੌਮਾਂ ਦੇ ਦਿਆਂਗਾ। ਸਾਰੀ ਧਰਤੀ ਦੇ ਲੋਕ ਤੇਰੇ ਆਪਣੇ ਹੋਣਗੇ।
੧ ਪਤਰਸ 2:6
ਪੋਥੀ ਆਖਦੀ ਹੈ, “ਦੇਖੋ, ਮੈਂ ਇੱਕ ਅਨਮੋਲ ਖੂੰਜੇ ਦਾ ਪੱਥਰ ਚੁਣਿਆ ਹੈ। ਅਤੇ ਮੈਂ ਉਸ ਪੱਥਰ ਨੂੰ ਸੀਯੋਨ ਵਿੱਚ ਰੱਖ ਦਿੱਤਾ ਹੈ ਜਿਹੜਾ ਵਿਅਕਤੀ ਉਸ ਵਿੱਚ ਭਰੋਸਾ ਰੱਖਦਾ ਹੈ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ।”
੨ ਥੱਸਲੁਨੀਕੀਆਂ 1:8
ਉਹ ਸਵਰਗ ਵਿੱਚੋਂ ਬਲਦੀ ਹੋਈ ਅੱਗ ਨਾਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਆਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ। ਉਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ।
ਲੋਕਾ 19:27
ਹੁਣ ਕਿੱਥੇ ਹਨ ਮੇਰੇ ਵੈਰੀ? ਕਿੱਥੇ ਹਨ ਉਹ ਜੋ ਮੈਨੂੰ ਆਪਣਾ ਰਾਜਾ ਨਹੀਂ ਬਨਾਉਣਾ ਚਾਹੁੰਦੇ ਸਨ? ਮੇਰੇ ਵੈਰੀਆਂ ਨੂੰ ਇੱਥੇ ਲਿਆਕੇ ਮਾਰ ਸੁੱਟੋ। ‘ਮੈਂ ਉਨ੍ਹਾਂ ਨੂੰ ਮਰਦੇ ਹੋਏ ਵੇਖਾਂਗਾ।’”
ਜ਼ਿਕਰ ਯਾਹ 14:16
ਕੁਝ ਲੋਕ ਜੋ ਯਰੂਸ਼ਲਮ ਨਾਲ ਲੜਨ ਆਏ ਉਨ੍ਹਾਂ ਵਿੱਚੋਂ ਕੁਝ ਬਚੇ ਰਹਿਣਗੇ ਅਤੇ ਉਹ ਹਰ ਸਾਲ ਪਾਤਸ਼ਾਹ, ਸਰਬ ਸ਼ਕਤੀਮਾਨ ਯਹੋਵਾਹ ਦੀ ਉਪਾਸਨਾ ਕਰਨ ਅਇਆ ਕਰਣਗੇ। ਅਤੇ ਉਹ ਹਰ ਵਰ੍ਹੇ ਡੇਰ੍ਹਿਆਂ ਦਾ ਪਰਬ ਮਨਾਉਣ ਆਇਆ ਕਰਣਗੇ।
ਦਾਨੀ ਐਲ 11:4
ਜਦੋਂ ਉਹ ਰਾਜਾ ਆ ਗਿਆ ਹੋਵੇਗਾ, ਉਸਦੀ ਹਕੂਮਤ ਟੁੱਟ ਜਾਵੇਗੀ। ਉਸਦਾ ਰਾਜ ਦੁਨੀਆਂ ਦੇ ਚਾਰ ਹਿਸਿਆਂ ਵਿੱਚ ਵੰਡਿਆ ਜਾਵੇਗਾ। ਉਸਦਾ ਰਾਜ ਉਸ ਦੇ ਪੁੱਤ ਪੋਤਿਆਂ ਵਿੱਚਕਾਰ ਨਹੀਂ ਵੰਡਿਆ ਜਾਵੇਗਾ। ਅਤੇ ਉਸਦਾ ਰਾਜ ਉਹ ਤਾਕਤ ਨਹੀਂ ਰੱਖੇਗਾ ਜੋ ਉਸ ਕੋਲ ਸੀ। ਕਿਉਂ? ਕਿਉਂ ਕਿ ਉਸਦਾ ਰਾਜ ਖਿੱਚ ਲਿਆ ਜਾਵੇਗਾ ਅਤੇ ਹੋਰਨਾਂ ਲੋਕਾਂ ਨੂੰ ਦੇ ਦਿੱਤਾ ਜਾਵੇਗਾ।
ਦਾਨੀ ਐਲ 7:4
“ਪਹਿਲਾ ਜਾਨਵਰ ਸ਼ੇਰ ਵਰਗਾ ਦਿਖਾਈ ਦਿੰਦਾ ਸੀ, ਅਤੇ ਇਸਦੇ ਬਾਜ਼ ਵਾਂਗ ਖੰਭ ਸਨ। ਮੈਂ ਇਸ ਜਾਨਵਰ ਨੂੰ ਗੋਰ ਨਾਲ ਦੇਖਿਆ। ਇਸਦੇ ਖੰਭ ਇਸਤੋਂ ਪਾਟੇ ਹੋਏ ਸਨ। ਇਸ ਨੂੰ ਧਰਤੀ ਉੱਤੋਂ ਇਸ ਤਰ੍ਹਾਂ ਉੱਠਾਇਆ ਗਿਆ ਕਿ ਇਹ ਆਪਣੇ ਦੋ ਪੈਰਾਂ ਉੱਤੇ ਆਦਮੀ ਵਾਂਗ ਖੜ੍ਹਾ ਹੋ ਗਿਆ। ਅਤੇ ਇਸ ਨੂੰ ਆਦਮੀ ਦਾ ਦਿਲ (ਮਨ) ਦਿੱਤਾ ਗਿਆ।
ਹਿਜ਼ ਕੀ ਐਲ 19:12
ਪਰ ਪੁੱਟ ਦਿੱਤੀ ਗਈ ਵੇਲ ਉਹ ਜਢ਼ਾਂ ਤੋਂ, ਅਤੇ ਸੁੱਟ ਦਿੱਤੀ ਗਈ ਸੀ ਧਰਤ ਉੱਤੇ। ਗਰਮ ਹਵਾ ਵਗੀ ਪੁਰੇ ਦੀ, ਅਤੇ ਸੁਕਾ ਦਿੱਤੇ ਫ਼ਲ ਉਸਦੇ। ਟੁੱਟ ਗਈਆਂ ਮਜ਼ਬੂਤ ਟਾਹਣੀਆਂ। ਅਤੇ ਸੁੱਟ ਦਿੱਤੀਆਂ ਗਈਆਂ ਉਹ ਅੱਗ ਅੰਦਰ।
ਯਰਮਿਆਹ 31:28
ਅਤੀਤ ਵਿੱਚ, ਮੈਂ ਇਸਰਾਏਲ ਅਤੇ ਯਹੂਦਾਹ ਦੀ ਨਿਗਰਾਨੀ ਕੀਤੀ ਸੀ ਪਰ ਮੈਂ ਉਨ੍ਹਾਂ ਦੀ ਖਿਚਾਈ ਕਰਨ ਦੇ ਸਮੇਂ ਦੀ ਵੀ ਨਿਗਰਾਨੀ ਕੀਤੀ ਸੀ। ਮੈਂ ਉਨ੍ਹਾਂ ਨੂੰ ਹੇਠਾਂ ਲਾਹ ਸੁੱਟਿਆ। ਮੈਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਮੈਂ ਉਨ੍ਹਾਂ ਨੂੰ ਬਹੁਤ ਮੁਸੀਬਤਾਂ ਦਿੱਤੀਆਂ। ਪਰ ਹੁਣ ਮੈਂ ਉਨ੍ਹਾਂ ਦੀ ਨਿਗਰਾਨੀ ਉਨ੍ਹਾਂ ਨੂੰ ਉਸਾਰਨ ਲਈ ਅਤੇ ਉਨ੍ਹਾਂ ਨੂੰ ਮਜ਼ਬੂਤ ਬਨਾਉਣ ਲਈ ਕਰ ਰਿਹਾ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਯਰਮਿਆਹ 18:7
ਸ਼ਾਇਦ ਇੱਕ ਸਮਾਂ ਆਵੇਗਾ ਜਦੋਂ ਮੈਂ ਇੱਕ ਕੌਮ ਜਾਂ ਇੱਕ ਰਾਜ ਬਾਰੇ ਗੱਲ ਕਰਾਂਗਾ। ਸ਼ਾਇਦ ਮੈਂ ਆਖਾਂ ਕਿ ਮੈਂ ਉਸ ਕੌਮ ਨੂੰ ਉਤਾਂਹ ਉੱਠਾਵਾਂ। ਅਤੇ ਜਾਂ ਸ਼ਾਇਦ ਮੈਂ ਆਖਾਂ ਕਿ ਮੈਂ ਉਸ ਕੌਮ ਨੂੰ ਜਾਂ ਉਸ ਰਾਜ ਨੂੰ ਨੀਵਾਂ ਦਿਖਾਵਾਂਗਾ ਅਤੇ ਤਬਾਹ ਕਰ ਦਿਆਂਗਾ।
ਯਰਮਿਆਹ 12:14
ਇਸਰਾਏਲ ਦੇ ਗਵਾਂਢੀਆਂ ਨਾਲ ਯਹੋਵਾਹ ਦਾ ਇਕਰਾਰ ਇਹੀ ਹੈ ਜੋ ਯਹੋਵਾਹ ਆਖਦਾ ਹੈ: “ਮੈਂ ਤੁਹਾਨੂੰ ਦਸਦਾ ਹਾਂ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਨਾਲ ਕੀ ਕਰਾਂਗਾ ਜਿਹੜੇ ਇਸਰਾਏਲ ਦੀ ਧਰਤੀ ਦੇ ਆਲੇ-ਦੁਆਲੇ ਰਹਿੰਦੇ ਨੇ। ਉਹ ਲੋਕ ਬਹੁਤ ਕਮੀਨੇ ਹਨ। ਉਨ੍ਹਾਂ ਨੇ ਉਸ ਧਰਤੀ ਨੂੰ ਤਬਾਹ ਕਰ ਦਿੱਤਾ ਹੈ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦਿੱਤੀ ਸੀ। ਮੈਂ ਉਨ੍ਹਾਂ ਮੰਦੇ ਲੋਕਾਂ ਨੂੰ ਧੂਹ ਲਵਾਂਗਾ ਅਤੇ ਉਨ੍ਹਾਂ ਨੂੰ ਆਪਣੀ ਧਰਤੀ ਤੋਂ ਬਾਹਰ ਕੱਢ ਕੇ ਸੁੱਟ ਦਿਆਂਗਾ। ਅਤੇ ਮੈਂ ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਵਿੱਚਕਾਰੋ ਉਖਾੜ ਦਿਆਂਗਾ।