Isaiah 43:21
ਇਹੀ ਹਨ ਉਹ ਲੋਕ ਜਿਨ੍ਹਾਂ ਨੂੰ ਮੈਂ ਸਾਜਿਆ ਸੀ। ਅਤੇ ਇਹ ਲੋਕ ਮੇਰੀ ਉਸਤਤ ਕਰਨ ਲਈ ਗੀਤ ਗਾਉਣਗੇ।
Isaiah 43:21 in Other Translations
King James Version (KJV)
This people have I formed for myself; they shall shew forth my praise.
American Standard Version (ASV)
the people which I formed for myself, that they might set forth my praise.
Bible in Basic English (BBE)
Even the people whom I made to be the witnesses of my praise.
Darby English Bible (DBY)
This people have I formed for myself: they shall shew forth my praise.
World English Bible (WEB)
the people which I formed for myself, that they might set forth my praise.
Young's Literal Translation (YLT)
This people I have formed for Myself, My praise they recount.
| This | עַם | ʿam | am |
| people | זוּ֙ | zû | zoo |
| have I formed | יָצַ֣רְתִּי | yāṣartî | ya-TSAHR-tee |
| forth shew shall they myself; for | לִ֔י | lî | lee |
| my praise. | תְּהִלָּתִ֖י | tĕhillātî | teh-hee-la-TEE |
| יְסַפֵּֽרוּ׃ | yĕsappērû | yeh-sa-pay-ROO |
Cross Reference
੧ ਪਤਰਸ 2:9
ਪਰ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਹੋ, ਰਾਜੇ ਦੇ ਜਾਜਕ ਅਤੇ ਇੱਕ ਪਵਿੱਤਰ ਕੌਮ ਹੋ। ਤੁਸੀਂ ਪਰਮੇਸ਼ੁਰ ਦੇ ਆਪਣੇ ਲੋਕ ਹੋ। ਤੁਸੀਂ ਉਸ ਦੁਆਰਾ ਲੋਕਾਂ ਨੂੰ ਉਸਦੀਆਂ ਹੈਰਾਨਕੁਨ ਕਰਨੀਆਂ ਬਾਰੇ ਦੱਸਣ ਲਈ ਚੁਣੇ ਗਏ ਹੋ। ਉਸ ਨੇ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੀ ਮਹਾਨ ਰੋਸ਼ਨੀ ਵੱਲ ਬੁਲਾਇਆ ਹੈ।
ਜ਼ਬੂਰ 102:18
ਇਨ੍ਹਾਂ ਗੱਲਾਂ ਨੂੰ ਆਉਣ ਵਾਲੀ ਪੀੜੀ ਲਈ ਲਿਖੋ। ਅਤੇ ਭਵਿੱਖ ਵਿੱਚ ਉਹ ਲੋਕ ਯਹੋਵਾਹ ਦੀ ਉਸਤਤਿ ਕਰਨਗੇ।
੧ ਕੁਰਿੰਥੀਆਂ 10:31
ਇਸ ਲਈ ਜੇ ਤੁਸੀਂ ਕੁਝ ਖਾਂਦੇ ਹੋ, ਜੇ ਤੁਸੀਂ ਕੁਝ ਪੀਂਦੇ ਹੋ ਜਾਂ ਜੇ ਤੁਸੀਂ ਕੁਝ ਕਰਦੇ ਹੋ, ਇਸ ਨੂੰ ਪਰਮੇਸ਼ੁਰ ਦੇ ਗੌਰਵ ਲਈ ਕਰੋ।
ਇਬਰਾਨੀਆਂ 13:15
ਇਸ ਲਈ ਸਾਨੂੰ ਮਸੀਹ ਯਿਸੂ ਰਾਹੀਂ ਪਰਮੇਸ਼ੁਰ ਨੂੰ ਆਪਣੀਆਂ ਬਲੀਆਂ ਦੇਣੀਆਂ ਬੰਦ ਨਹੀਂ ਕਰਨੀਆਂ ਚਾਹੀਦੀਆਂ। ਉਹ ਬਲੀਆਂ ਉਹੀ ਉਸਤਤਿ ਹਨ ਜੋ ਉਨ੍ਹਾਂ ਲੋਕਾਂ ਦੇ ਬੁੱਲ੍ਹਾਂ ਤੋਂ ਆਉਂਦੀ ਹੈ ਜੋ ਉਸ ਦੇ ਨਾਂ ਨੂੰ ਮਹਿਮਾਮਈ ਕਰਦੇ ਹਨ।
ਅਫ਼ਸੀਆਂ 1:5
ਅਤੇ ਦੁਨੀਆਂ ਦੀ ਸਾਜਨਾ ਕਰਨ ਤੋਂ ਪਹਿਲਾਂ ਹੀ ਪਰਮੇਸ਼ੁਰ ਨੇ ਯਿਸੂ ਮਸੀਹ ਰਾਹੀਂ ਸਾਨੂੰ ਆਪਣੇ ਬੱਚੇ ਬਨਾਉਣ ਦਾ ਫੈਸਲਾ ਕੀਤਾ। ਇਹ ਪਰਮੇਸ਼ੁਰ ਦੀ ਰਜ਼ਾ ਸੀ। ਇਸਨੇ ਉਸ ਨੂੰ ਪ੍ਰਸੰਨ ਕੀਤਾ ਹੈ।
ਲੋਕਾ 1:74
ਕਿ ਉਹ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਛੁਟਕਾਰਾ ਦੁਆਵੇਗਾ ਤਾਂ ਜੋ ਅਸੀਂ ਉਸਦੀ ਨਿਰਭੈ ਹੋਕੇ ਸੇਵਾ ਕਰ ਸੱਕੀਏ
ਯਸਈਆਹ 61:3
ਯਹੋਵਾਹ ਨੇ ਮੈਨੂੰ ਸੀਯੋਨ ਦੇ ਉਦਾਸ ਲੋਕਾਂ ਵੱਲ ਭੇਜਿਆ ਸੀ। ਮੈਂ ਉਨ੍ਹਾਂ ਨੂੰ ਜਸ਼ਨ ਲਈ ਤਿਆਰ ਕਰਾਂਗਾ। ਮੈਂ ਉਨ੍ਹਾਂ ਦੇ ਮੱਬੇ ਉੱਤੋਂ ਰਾਖ ਨੂੰ ਪੂੰਝ ਦਿਆਂਗਾ ਅਤੇ ਉਨ੍ਹਾਂ ਨੂੰ ਇੱਕ ਤਾਜ ਦਿਆਂਗਾ। ਮੈਂ ਉਨ੍ਹਾਂ ਦੀ ਉਦਾਸੀ ਲੈ ਲਵਾਂਗਾ ਅਤੇ ਉਨ੍ਹਾਂ ਨੂੰ ਖੁਸ਼ੀ ਦਾ ਤੇਲ ਦੇ ਦਿਆਂਗਾ। ਮੈਂ ਉਨ੍ਹਾਂ ਦਾ ਗਮ ਲੈ ਲਵਾਂਗਾ ਅਤੇ ਉਨ੍ਹਾਂ ਨੂੰ ਜਸ਼ਨ ਦੀ ਪੋਸ਼ਾਕ ਦਿਆਂਗਾ। ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਇੱਕ ਨਾਮ ਦੇਣ ਲਈ ਭੇਜਿਆ ਸੀ ‘ਚੰਗੇ ਰੁੱਖ’ ਅਤੇ ‘ਯਹੋਵਾਹ ਦਾ ਅਦਭੁਤ ਪੌਦਾ।’
ਯਸਈਆਹ 60:21
“ਤੁਹਾਡੇ ਸਾਰੇ ਲੋਕ ਨੇਕ ਹੋਣਗੇ। ਉਨ੍ਹਾਂ ਲੋਕਾਂ ਨੂੰ ਸਦਾ ਲਈ ਧਰਤੀ ਮਿਲੇਗੀ। ਮੈਂ ਉਨ੍ਹਾਂ ਲੋਕਾਂ ਨੂੰ ਸਾਜਿਆ ਸੀ। ਉਹ ਇੱਕ ਅਦਭੁਤ ਪੌਦਾ ਹਨ, ਜਿਸ ਨੂੰ ਮੈਂ ਆਪਣੇ ਹੱਥੀਂ ਸਾਜਿਆ ਸੀ।
ਤੀਤੁਸ 2:14
ਉਸ ਨੇ ਸਾਡੇ ਲਈ ਆਪਣੀ ਕੁਰਬਾਨੀ ਦਿੱਤੀ, ਤਾਂ ਕਿ ਉਹ ਸਾਨੂੰ ਹਰ ਬੁਰੀ ਸ਼ੈਅ ਤੋਂ ਬਚਾ ਸੱਕੇ ਅਤੇ ਸਾਨੂੰ ਪਵਿੱਤਰ ਬੰਦੇ ਬਣਾ ਸੱਕੇ ਜਿਹੜੇ ਸਿਰਫ਼ ਉਸੇ ਦੇ ਹਨ, ਅਤੇ ਜਿਹੜੇ ਹਰ ਵੇਲੇ ਚੰਗੇ ਕੰਮ ਕਰਨਾ ਚਾਹੁੰਦੇ ਹਨ।
ਕੁਲੁੱਸੀਆਂ 1:16
ਸਵਰਗ ਵਿੱਚ ਜਾਂ ਧਰਤੀ ਉਤਲੀਆਂ ਚੀਜ਼ਾਂ, ਪ੍ਰਤੱਖ ਚੀਜ਼ਾਂ ਜਾਂ ਅਪ੍ਰਤੱਖ ਚੀਜ਼ਾਂ, ਸਿੰਘਾਸਨ ਅਤੇ ਅਧਿਕਾਰ, ਹਾਕਮ ਅਤੇ ਸ਼ਕਤੀਆਂ ਸਾਰੀਆਂ ਚੀਜ਼ਾਂ ਉਸੇ ਰਾਹੀਂ ਅਤੇ ਉਸੇ ਲਈ ਸਾਜੀਆਂ ਗਈਆਂ ਹਨ।
ਅਫ਼ਸੀਆਂ 3:21
ਪਰਮੇਸ਼ੁਰ ਦੀ ਕਲੀਸਿਯਾ ਵਿੱਚ ਅਤੇ ਯਿਸੂ ਮਸੀਹ ਵਿੱਚ ਸਦਾ ਸਦਾ ਲਈ ਮਹਿਮਾ ਹੋਵੇ। ਆਮੀਨ।
੧ ਕੁਰਿੰਥੀਆਂ 6:19
ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਰੀਰ ਇੱਕ ਮੰਦਰ ਹੈ ਜਿੱਥੇ ਪਵਿੱਤਰ ਆਤਮਾ ਦਾ ਨਿਵਾਸ ਹੈ ਪਵਿੱਤਰ ਆਤਮਾ ਤੁਹਾਡੇ ਅੰਦਰ ਹੈ। ਤੁਸੀਂ ਪਵਿੱਤਰ ਆਤਮਾ ਨੂੰ ਪਰਮੇਸ਼ੁਰ ਤੋਂ ਪ੍ਰਾਪਤ ਕੀਤਾ ਹੈ। ਤੁਸੀਂ ਆਪਣੇ ਖੁੱਦ ਦੇ ਨਹੀਂ ਹੋ।
ਜ਼ਬੂਰ 4:3
ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਯਹੋਵਾਹ ਆਪਣੇ ਚੰਗੇ ਬੰਦਿਆਂ ਦੀ ਅਵਾਜ਼ ਨੂੰ ਸੁਣਦਾ ਹੈ। ਇਸੇ ਲਈ ਯਹੋਵਾਹ ਮੈਨੂੰ ਵੀ ਸੁਣਦਾ ਹੈ, ਜਦੋਂ ਵੀ ਮੈਂ ਉਸ ਨੂੰ ਪ੍ਰਾਰਥਨਾ ਕਰਦਾ ਹਾਂ।
ਯਸਈਆਹ 50:7
ਮੇਰਾ ਮਾਲਿਕ ਯਹੋਵਾਹ ਮੇਰੀ ਸਹਾਇਤਾ ਕਰੇਗਾ। ਇਸ ਲਈ ਜਿਹੜਾ ਉਹ ਮੈਨੂੰ ਮੰਦਾ ਬੋਲਣਗੇ, ਉਸਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋਵੇਗਾ। ਮੈਂ ਮਜ਼ਬੂਤ ਬਣਾਂਗਾ। ਮੈਂ ਜਾਣਦਾ ਹਾਂ ਕਿ ਮੈਂ ਨਿਰਾਸ਼ ਨਹੀਂ ਹੋਵਾਂਗਾ।
ਅਮਸਾਲ 16:4
ਯਹੋਵਾਹ ਹਰੇਕ ਤੋਂ ਉਸ ਦਾ ਹਿਸਾਬ ਲੈਂਦਾ ਹੈ, ਦੁਸ਼ਟ ਵਿਅਕਤੀ ਤੋਂ ਵੀ ਉਸ ਦੇ ਮੁਸੀਬਤ ਦੇ ਦਿਨ ਵਿੱਚ।