Isaiah 41:24
“ਦੇਖੋ, ਝੂਠੇ ਦੇਵਤਿਓ, ਤੁਸੀਂ ਕੁਝ ਵੀ ਨਹੀਂ ਨਾਲੋਂ ਵੀ ਘੱਟ ਹੋ! ਤੁਸੀਂ ਕੁਝ ਵੀ ਨਹੀਂ ਕਰ ਸੱਕਦੇ! ਸਿਰਫ਼ ਨਿਕਂਮਾ ਬੰਦਾ ਹੀ ਤੁਹਾਡੀ ਉਪਾਸਨਾ ਕਰਨੀ ਚਾਹੇਗਾ!”
Isaiah 41:24 in Other Translations
King James Version (KJV)
Behold, ye are of nothing, and your work of nought: an abomination is he that chooseth you.
American Standard Version (ASV)
Behold, ye are of nothing, and your work is of nought; an abomination is he that chooseth you.
Bible in Basic English (BBE)
But you are nothing, and your work is of no value: foolish is he who takes you for his gods.
Darby English Bible (DBY)
Behold, ye are less than nothing, and your work is of nought; an abomination is he that chooseth you. ...
World English Bible (WEB)
Behold, you are of nothing, and your work is of nothing; an abomination is he who chooses you.
Young's Literal Translation (YLT)
Lo, ye `are' of nothing, and your work of nought, An abomination -- it fixeth on you.
| Behold, | הֵן | hēn | hane |
| ye | אַתֶּ֣ם | ʾattem | ah-TEM |
| are of nothing, | מֵאַ֔יִן | mēʾayin | may-AH-yeen |
| and your work | וּפָעָלְכֶ֖ם | ûpāʿolkem | oo-fa-ole-HEM |
| nought: of | מֵאָ֑פַע | mēʾāpaʿ | may-AH-fa |
| an abomination | תּוֹעֵבָ֖ה | tôʿēbâ | toh-ay-VA |
| is he that chooseth | יִבְחַ֥ר | yibḥar | yeev-HAHR |
| you. | בָּכֶֽם׃ | bākem | ba-HEM |
Cross Reference
੧ ਕੁਰਿੰਥੀਆਂ 8:4
ਇਸ ਲਈ ਮੈਂ ਇਹ ਮੂਰਤੀਆਂ ਨੂੰ ਭੇਟ ਮਾਸ ਖਾਣ ਬਾਰੇ ਆਖਦਾ ਹਾਂ: ਅਸੀਂ ਜਾਣਦੇ ਹਾਂ ਕਿ ਦੁਨੀਆਂ ਵਿੱਚ ਮੂਰਤੀਆਂ ਕੁਝ ਵੀ ਨਹੀਂ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਇੱਥੇ ਇੱਕ ਅਤੇ ਸਿਰਫ਼ ਇੱਕ ਹੀ ਪਰਮੇਸ਼ੁਰ ਹੈ।
ਜ਼ਬੂਰ 115:8
ਜਿਹੜੇ ਲੋਕ ਬਣਾਉਂਦੇ ਹਨ ਅਤੇ ਉਨ੍ਹਾਂ ਬੁੱਤਾਂ ਵਿੱਚ ਵਿਸ਼ਵਾਸ ਕਰਦੇ ਹਨ ਉਹ ਵੀ ਉਨ੍ਹਾਂ ਵਰਗੇ ਹੋ ਜਾਣਗੇ।
ਯਸਈਆਹ 41:29
ਉਹ ਸਾਰੇ ਹੀ ਦੇਵਤੇ ਕੁਝ ਵੀ ਨਹੀਂ ਨਾਲੋਂ ਵੀ ਘੱਟ ਹਨ। ਉਹ ਕੁਝ ਵੀ ਨਹੀਂ ਕਰ ਸੱਕਦੇ! ਉਹ ਮੂਰਤੀਆਂ ਬਿਲਕੁਲ ਹੀ ਨਿਕੰਮੀਆਂ ਹਨ!
ਪਰਕਾਸ਼ ਦੀ ਪੋਥੀ 17:5
ਉਸ ਦੇ ਮੱਥੇ ਉੱਤੇ ਸਿਰਲੇਖ ਲਿਖਿਆ ਹੋਇਆ ਸੀ। ਇਸ ਸਿਰਲੇਖ ਦਾ ਲੁਕਵਾਂ ਅਰਥ ਇਹੀ ਲਿਖਿਆ ਹੋਇਆ ਸੀ; ਮਹਾਨ ਬੇਬੀਲੋਨ ਵੇਸ਼ਵਾਵਾਂ ਦੀ ਮਾਂ ਅਤੇ ਧਰਤੀ ਦੀਆਂ ਸਭ ਬਦੀਆਂ
ਯਰਮਿਆਹ 51:17
ਪਰ ਆਦਮੀ ਜਾਨਣ ਲਈ ਬਹੁਤ ਬੇਵਕੂਫ਼ ਹੈ। ਮਾਹਰ ਕਾਰੀਗਰ ਉਨ੍ਹਾਂ ਦੁਆਰਾ ਬਣਾਈਆਂ ਗਈਆਂ ਝੂਠੇ ਦੇਵਤਿਆਂ ਦੀਆਂ ਮੂਰਤੀਆਂ ਕਾਰਣ ਸ਼ਰਮਸਾਰ ਕੀਤੇ ਗਏ ਹਨ। ਇਹ ਬੁੱਤ ਝੂਠ ਹਨ। ਇਨ੍ਹਾਂ ਵਿੱਚ ਕੋਈ ਜੀਵਨ ਨਹੀਂ।
ਯਰਮਿਆਹ 10:14
ਲੋਕ ਕਿੰਨੇ ਮੂਰਖ ਨੇ! ਧਾਤ ਦੇ ਕਾਮੇ ਧਾਤ ਦੇ ਬੁੱਤਾਂ ਦੁਆਰਾ ਮੂਰਖ ਬਣਾਏ ਜਾਂਦੇ ਹਨ। ਜਿਨ੍ਹਾਂ ਨੂੰ ਖੁਦ ਉਨ੍ਹਾਂ ਨੇ ਬਣਾਇਆ ਸੀ। ਉਹ ਬੁੱਤ ਝੂਠ ਤੋਂ ਇਲਾਵਾ ਕੁਝ ਨਹੀਂ ਹਨ ਅਤੇ ਉਨ੍ਹਾਂ ਵਿੱਚ ਜੀਵਨ ਨਹੀਂ ਹੈ। ਇਹ ਲੋਕ ਮੂਰਖ ਹਨ।
ਯਰਮਿਆਹ 10:8
ਹੋਰਨਾਂ ਕੌਮਾਂ ਦੇ ਸਾਰੇ ਲੋਕ ਮੂਰਖ ਅਤੇ ਮੂਢ਼ ਹਨ। ਉਨ੍ਹਾਂ ਦੀਆਂ ਸਾਖੀਆਂ ਨਿਕੰਮੀਆਂ ਹਨ, ਉਨ੍ਹਾਂ ਦੇ ਦੇਵਤੇ ਸਿਰਫ਼ ਲੱਕੜ ਦੀਆਂ ਮੂਰਤਾਂ ਹਨ।
ਯਸਈਆਹ 66:24
“ਇਹ ਲੋਕ ਮੇਰੇ ਪਵਿੱਤਰ ਸ਼ਹਿਰ ਵਿੱਚ ਹੋਣਗੇ ਅਤੇ ਜੇ ਉਹ ਸ਼ਹਿਰ ਤੋਂ ਬਾਹਰ ਜਾਣਗੇ ਤਾਂ ਉਹ ਉਨ੍ਹਾਂ ਸਾਰੇ ਬੰਦਿਆਂ ਦੀਆਂ ਲਾਸ਼ਾਂ ਦੇਖਣਗੇ ਜਿਨ੍ਹਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਸੀ। ਉਨ੍ਹਾਂ ਲਾਸ਼ਾਂ ਵਿੱਚ ਕੀੜੇ ਚਲ ਰਹੇ ਹੋਣਗੇ-ਅਤੇ ਕੀੜੇ ਕਦੇ ਮਰਨਗੇ ਨਹੀਂ। ਅੱਗਾਂ ਉਨ੍ਹਾਂ ਲਾਸ਼ਾਂ ਨੂੰ ਸਾੜ ਦੇਣਗੀਆਂ ਅਤੇ ਅੱਗਾਂ ਕਦੇ ਨਹੀਂ ਬੁਝਣਗੀਆਂ।”
ਯਸਈਆਹ 44:9
ਝੂਠੇ ਦੇਵਤੇ ਫ਼ਜ਼ੂਲ ਹਨ ਜਿਹੜੇ ਲੋਕ ਮੂਰਤੀਆਂ ਬਣਾਉਂਦੇ ਹਨ, ਬੇਕਾਰ ਹਨ। ਉਹ ਉਨ੍ਹਾਂ ਮੂਰਤੀਆਂ ਨੂੰ ਪਿਆਰ ਕਰਦੇ ਹਨ ਪਰ ਉਹ ਮੂਰਤੀਆਂ ਬੇਕਾਰ ਹਨ। ਉਹ ਮੂਰਤੀਆਂ ਖੁਦ ਸਾਬਤ ਕਰਦੀਆਂ ਹਨ ਕਿ ਉਹ ਵਿਅਰਬ ਹਨ। ਕਿਉਂ ਕਿ ਉਹ ਵੇਖ ਨਹੀਂ ਸੱਕਦੀਆਂ ਅਤੇ ਉਹ ਕੁਝ ਨਹੀਂ ਸਮਝਦੀਆਂ। ਇਸ ਲਈ ਜਿਨ੍ਹਾਂ ਨੇ ਉਨ੍ਹਾਂ ਨੂੰ ਬਣਾਇਆ ਸ਼ਰਮਸਾਰ ਹੋਣਗੇ।
ਯਸਈਆਹ 37:19
ਅੱਸ਼ੂਰ ਦੇ ਰਾਜਿਆਂ ਨੇ ਉਨ੍ਹਾਂ ਕੌਮਾਂ ਦੇ ਦੇਵਤਿਆਂ ਨੂੰ ਸਾੜ ਦਿੱਤਾ ਹੈ। ਪਰ ਉਹ ਅਸਲੀ ਦੇਵਤੇ ਨਹੀਂ ਸਨ। ਉਹ ਸਿਰਫ਼ ਲੱਕੜੀ ਅਤੇ ਪੱਥਰ ਦੇ ਬੁੱਤ ਹੀ ਸਨ ਜਿਹੜੇ ਬੰਦਿਆਂ ਨੇ ਬਣਾਏ ਸਨ। ਇਸੇ ਲਈ ਅੱਸ਼ੂਰ ਦਾ ਰਾਜਾ ਉਨ੍ਹਾਂ ਨੂੰ ਤਬਾਹ ਕਰ ਸੱਕਿਆ!
ਅਸਤਸਨਾ 27:15
“‘ਕੋਈ ਵੀ ਵਿਅਕਤੀ ਜੋ ਝੂਠਾ ਦੇਵਤਾ ਬਣਾਉਂਦਾ ਹੈ, ਅਤੇ ਉਸ ਨੂੰ ਗੁਪਤ ਸਥਾਨ ਉੱਤੇ ਰੱਖਦਾ ਹੈ ਸਰਾਪਿਆ ਹੋਇਆ ਹੈ। ਇਹ ਝੂਠੇ ਦੇਵਤੇ ਕਾਰੀਗਰ ਦੁਆਰਾ ਬਣਾਈਆਂ ਗਈਆਂ ਸਿਰਫ਼ ਮੂਰਤੀਆਂ ਹੀ ਹਨ। ਯਹੋਵਾਹ ਇਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦਾ ਹੈ!’ “ਤਾਂ ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
ਅਸਤਸਨਾ 7:26
ਅਤੇ ਤੁਹਾਨੂੰ ਉਨ੍ਹਾਂ ਭਿਆਨਕ ਬੁੱਤਾਂ ਵਿੱਚੋਂ ਕੋਈ ਆਪਣੇ ਘਰਾਂ ਅੰਦਰ ਨਹੀਂ ਲਿਆਉਣਾ ਚਾਹੀਦਾ। ਤੁਹਾਨੂੰ ਉਨ੍ਹਾਂ ਭਿਆਨਕ ਚੀਜ਼ਾਂ ਨੂੰ ਨਫ਼ਰਤ ਕਰਨੀ ਚਾਹੀਦੀ ਹੈ। ਤੁਹਾਨੂੰ ਉਹ ਬੁੱਤ ਤਬਾਹ ਕਰ ਦੇਣੇ ਚਾਹੀਦੇ ਹਨ।