ਯਸਈਆਹ 30:8 in Punjabi

ਪੰਜਾਬੀ ਪੰਜਾਬੀ ਬਾਈਬਲ ਯਸਈਆਹ ਯਸਈਆਹ 30 ਯਸਈਆਹ 30:8

Isaiah 30:8
ਹੁਣ ਇਸ ਗੱਲ ਨੂੰ ਕਿਸੇ ਸੰਕੇਤ ਉੱਤੇ ਲਿਖ ਲਵੋ ਤਾਂ ਜੋ ਸਾਰੇ ਲੋਕ ਇਸ ਨੂੰ ਦੇਖ ਸੱਕਣ। ਭਵਿੱਖ ਵਾਸਤੇ, ਇਸ ਨੂੰ ਇੱਕ ਕਿਤਾਬ ਵਿੱਚ ਲਿਖ ਲਵੋ ਆਖਰੀ ਦਿਨਾਂ ਵਾਸਤੇ ਇੱਕ ਯਾਦਗਾਰੀ ਵਜੋਂ ਕਿ ਮੈਂ ਇਨ੍ਹਾਂ ਘਟਨਾਵਾਂ ਬਾਰੇ ਭਵਿੱਖਬਾਣੀ ਕੀਤੀ ਸੀ।

Isaiah 30:7Isaiah 30Isaiah 30:9

Isaiah 30:8 in Other Translations

King James Version (KJV)
Now go, write it before them in a table, and note it in a book, that it may be for the time to come for ever and ever:

American Standard Version (ASV)
Now go, write it before them on a tablet, and inscribe it in a book, that it may be for the time to come for ever and ever.

Bible in Basic English (BBE)
Now go, put it in writing before them on a board, and make a record of it in a book, so that it may be for the future, a witness for all time to come.

Darby English Bible (DBY)
Now go, write it before them on a tablet, and record it in a book, that it may be for the time to come, as a witness for ever,

World English Bible (WEB)
Now go, write it before them on a tablet, and inscribe it in a book, that it may be for the time to come forever and ever.

Young's Literal Translation (YLT)
No, go in, write it on a tablet with them, And on a book engrave it, And it is for a latter day, for a witness unto the age,

Now
עַתָּ֗הʿattâah-TA
go,
בּ֣וֹאbôʾboh
write
כָתְבָ֥הּkotbāhhote-VA
it
before
עַלʿalal
them
in
ל֛וּחַlûaḥLOO-ak
table,
a
אִתָּ֖םʾittāmee-TAHM
and
note
וְעַלwĕʿalveh-AL
it
in
סֵ֣פֶרsēperSAY-fer
book,
a
חֻקָּ֑הּḥuqqāhhoo-KA
that
it
may
be
וּתְהִי֙ûtĕhiyoo-teh-HEE
time
the
for
לְי֣וֹםlĕyômleh-YOME
to
come
אַחֲר֔וֹןʾaḥărônah-huh-RONE
for
לָעַ֖דlāʿadla-AD
ever
עַדʿadad
and
ever:
עוֹלָֽם׃ʿôlāmoh-LAHM

Cross Reference

ਹਬਕੋਕ 2:2
ਪਰਮੇਸ਼ੁਰ ਦਾ ਹਬੱਕੂਕ ਨੂੰ ਜਵਾਬ ਯੋਹਵਾਹ ਨੇ ਮੈਨੂੰ ਉੱਤਰ ਦਿੱਤਾ, “ਜੋ ਮੈਂ ਤੈਨੂੰ ਦਰਸਾਵਾਂ, ਉਸ ਨੂੰ ਲਿਖ। ਪੱਟੀਆਂ ਉੱਪਰ, ਸਾਫ਼-ਸਾਫ਼ ਲਿਖ ਤਾਂ ਜੋ ਹਰ ਕੋਈ ਆਸਾਨੀ ਨਾਲ ਉਸ ਨੂੰ ਪੜ੍ਹ ਸੱਕੇ।

ਯਸਈਆਹ 8:1
ਅੱਸ਼ੂਰ ਛੇਤੀ ਆਵੇਗਾ ਯਹੋਵਾਹ ਨੇ ਮੈਨੂੰ ਆਖਿਆ, “ਇੱਕ ਵੱਡੀ ਤਖਤੀ ਲਵੋ ਅਤੇ ਕਲਮ ਨਾਲ ਇਹ ਸ਼ਬਦ ਲਿਖੋ: ‘ਇਹ ਮਾਹੇਰ ਸ਼ਲਾਲ ਹਸ਼ਬਾਜ਼ ਲਈ ਹੈ’ (ਇਸਦਾ ਅਰਬ ਹੈ ‘ਇੱਥੇ ਬਹੁਤ ਹੀ ਛੇਤੀ ਲੁੱਟ ਹੋਵੇਗੀ!’)”

ਯਹੂ ਦਾਹ 1:18
ਉਨ੍ਹਾਂ ਨੇ ਤੁਹਾਨੂੰ ਕਿਹਾ, “ਆਖਰੀ ਸਮਿਆਂ ਵਿੱਚ, ਕੁਝ ਲੋਕ ਅਜਿਹੇ ਹੋਣਗੇ ਜਿਹੜੇ ਪਰਮੇਸ਼ੁਰ ਦਾ ਮਜ਼ਾਕ ਉਡਾਉਣਗੇ। ਇਹ ਲੋਕ ਮਨ-ਮਾਨੀਆਂ ਕਰਦੇ ਹਨ ਉਹ ਗੱਲਾਂ ਕਰਦੇ ਹਨ ਜੋ ਪਰਮੇਸ਼ੁਰ ਦੇ ਖਿਲਾਫ਼ ਹਨ।”

੨ ਪਤਰਸ 3:3
ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਅਖੀਰਲੇ ਦਿਨਾਂ ਵਿੱਚ ਕੀ ਵਾਪਰੇਗਾ। ਲੋਕੀਂ ਆਪਣੀਆਂ ਇੱਛਾਵਾਂ ਅਨੁਸਾਰ ਦੁਸ਼ਟ ਗੱਲਾਂ ਕਰਨਗੇ। ਉਹ ਤੁਹਾਡੇ ਤੇ ਹੱਸਣਗੇ।

੧ ਤਿਮੋਥਿਉਸ 4:1
ਝੂਠੇ ਉਪਦੇਸ਼ਕਾਂ ਬਾਰੇ ਚੇਤਾਵਨੀ ਪਵਿੱਤਰ ਆਤਮਾ ਸਾਫ਼ ਤੌਰ ਤੇ ਆਖਦਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਕੁਝ ਲੋਕ ਸੱਚੇ ਵਿਸ਼ਵਾਸ ਨੂੰ ਨਾਮੰਜ਼ੂਰ ਕਰ ਦੇਣਗੇ। ਉਹ ਉਨ੍ਹਾਂ ਆਤਮਿਆਂ ਨੂੰ ਸੁਣਨਗੇ ਜਿਹੜੇ ਝੂਠ ਆਖਦੇ ਹਨ, ਅਤੇ ਉਹ ਭੂਤਾਂ ਦੇ ਉਪਦੇਸ਼ਾਂ ਦਾ ਅਨੁਸਰਣ ਕਰਨਗੇ।

ਹੋ ਸੀਅ 3:5
ਇਸ ਉਪਰੰਤ, ਇਸਰਾਏਲੀ ਪਰਤਨਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਅਤੇ ਦਾਊਦ ਆਪਣੇ ਰਾਜੇ ਨੂੰ ਭਾਲਣਗੇ। ਅੰਤਮ ਦਿਨਾਂ ’ਚ, ਉਹ ਭੈ ਨਾਲ ਯਹੋਵਾਹ ਅਤੇ ਉਸ ਦੀ ਚੰਗਿਆਈ ਕੋਲ ਵਾਪਸ ਆ ਜਾਣਗੇ।

ਹਿਜ਼ ਕੀ ਐਲ 38:16
ਤੂੰ ਇਸਰਾਏਲ ਦੇ ਮੇਰੇ ਬੰਦਿਆਂ ਦੇ ਵਿਰੁੱਧ ਲੜਨ ਲਈ ਆਵੇਂਗਾ। ਤੂੰ ਜ਼ਮੀਨ ਨੂੰ ਕੱਜਣ ਵਾਲੇ ਤੂਫ਼ਾਨੀ ਬੱਦਲ ਵਾਂਗ ਹੋਵੇਂਗਾ। ਜਦੋਂ ਉਹ ਸਮਾਂ ਆਵੇਗਾ, ਮੈਂ ਤੈਨੂੰ ਆਪਣੀ ਧਰਤੀ ਦੇ ਖਿਲਾਫ਼ ਲੜਨ ਲਈ ਲਿਆਵਾਂਗਾ। ਫੇਰ, ਗੋਗ ਕੌਮਾਂ ਇਹ ਜਾਣ ਲੈਣਗੀਆਂ ਕਿ ਮੈਂ ਕਿੰਨਾ ਸ਼ਕਤੀਸ਼ਾਲੀ ਹਾਂ! ਉਹ ਮੇਰਾ ਆਦਰ ਕਰਨਾ ਸਿੱਖ ਲੈਣਗੇ ਅਤੇ ਜਾਣ ਲੈਣਗੇ ਕਿ ਮੈਂ ਪਵਿੱਤਰ ਹਾਂ। ਉਹ ਜਾਣ ਲੈਣਗੇ ਕਿ ਮੈਂ ਤੇਰੇ ਨਾਲ ਕੀ ਕਰਾਂਗਾ।’”

ਯਰਮਿਆਹ 51:60
ਯਿਰਮਿਯਾਹ ਨੇ ਇੱਕ ਪੱਤਰੀ ਉੱਤੇ ਉਹ ਸਾਰੀਆਂ ਭਿਆਨਕ ਗੱਲਾਂ ਲਿਖੀਆਂ ਹੋਈਆਂ ਸਨ ਜੋ ਬਾਬਲ ਨਾਲ ਵਾਪਰਨਗੀਆਂ। ਉਸ ਨੇ ਬਾਬਲ ਬਾਰੇ ਇਹ ਸਾਰੀਆਂ ਗੱਲਾਂ ਲਿਖੀਆਂ ਸਨ।

ਯਰਮਿਆਹ 48:47
“ਮੋਆਬ ਦੇ ਲੋਕ ਬੰਦੀ ਬਣਾ ਕੇ ਲਿਜਾਏ ਜਾਣਗੇ। ਪਰ ਆਉਣ ਵਾਲੇ ਦਿਨਾਂ ਵਿੱਚ, ਮੈਂ ਮੋਆਬ ਦੇ ਬੰਦਿਆਂ ਨੂੰ ਵਾਪਸ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। ਇਸ ਨਾਲ ਮੋਆਬ ਬਾਰੇ ਨਿਆਂ ਖਤਮ ਹੁੰਦਾ ਹੈ।

ਯਰਮਿਆਹ 36:28
“ਯਿਰਮਿਯਾਹ, ਇੱਕ ਹੋਰ ਪੱਤਰੀ ਲਈ। ਇਸ ਉੱਤੇ ਉਹ ਸਾਰੇ ਸੰਦੇਸ਼ ਲਿਖ ਲੈ ਜਿਹੜੇ ਪਹਿਲੀ ਪੱਤਰੀ ਉੱਤੇ ਲਿਖੇ ਸਨ। ਇਹ ਓਹੀ ਪੱਤਰੀ ਸੀ ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ।

ਯਰਮਿਆਹ 36:2
“ਯਿਰਮਿਯਾਹ, ਇੱਕ ਪੱਤਰੀ ਲੈ ਅਤੇ ਉਸ ਉੱਤੇ ਉਨ੍ਹਾਂ ਸਮੂਹ ਸੰਦੇਸ਼ਾਂ ਨੂੰ ਲਿਖ ਲੈ ਜਿਹੜੇ ਮੈਂ ਤੈਨੂੰ ਦਿੱਤੇ ਹਨ। ਮੈਂ ਤੇਰੇ ਨਾਲ ਇਸਰਾਏਲ ਅਤੇ ਯਹੂਦਾਹ ਅਤੇ ਸਾਰੀਆਂ ਕੌਮਾਂ ਬਾਰੇ ਗੱਲ ਕੀਤੀ ਹੈ। ਉਸ ਸਮੇਂ ਤੋਂ ਲੈ ਕੇ, ਜਦੋਂ ਯੋਸ਼ੀਯਾਹ ਰਾਜਾ ਸੀ, ਹੁਣ ਤੀਕ ਮੇਰੇ ਵੱਲੋਂ ਬੋਲੇ ਗਏ ਸਾਰੇ ਸ਼ਬਦਾਂ ਨੂੰ ਲਿਖ ਲੈ।

ਯਰਮਿਆਹ 23:20
ਯਹੋਵਾਹ ਦਾ ਕਹਿਰ, ਉਦੋਂ ਤੀਕ ਨਹੀਂ ਰੁਕੇਗਾ ਜਦੋਂ ਤੀਕ ਉਹ ਆਪਣੀਆਂ ਯੋਜਨਾਵਾਂ ਨੂੰ ਪੂਰਾ ਨਹੀਂ ਕਰ ਲੈਂਦਾ। ਜਦੋਂ ਉਹ ਦਿਨ ਖਤਮ ਹੋ ਜਾਵੇਗਾ, ਤੁਸੀਂ ਸਾਫ਼-ਸਾਫ਼ ਸਮਝ ਲਵੋਂਗੇ।

ਯਸਈਆਹ 2:2
ਆਖਰੀ ਦਿਨਾਂ ਵਿੱਚ, ਯਹੋਵਾਹ ਦੇ ਮੰਦਰ ਵਾਲਾ ਪਰਬਤ ਸਭ ਤੋਂ ਉੱਚੇ ਪਹਾੜਾਂ ਤੇ ਹੋਵੇਗਾ। ਇਸ ਨੂੰ ਸਾਰੀਆਂ ਪਹਾੜੀਆਂ ਤੋਂ ਉੱਚਾ ਕਰ ਦਿੱਤਾ ਜਾਵੇਗਾ। ਸਮੂਹ ਕੌਮਾਂ ਦੇ ਲੋਕਾਂ ਦੀ ਇੱਕਸਾਰ ਭੀੜ ਉੱਥੇ ਜਾ ਰਹੀ ਹੋਵੇਗੀ।

ਅੱਯੂਬ 19:23
“ਕਾਸ਼ ਕਿ ਕੋਈ ਯਾਦ ਰੱਖੇ ਜੋ ਮੈਂ ਆਖਦਾ ਹਾਂ ਤੇ ਕਿਤਾਬ ਅੰਦਰ ਲਿਖਦਾ ਹਾਂ ਕਾਸ਼ ਕਿ ਮੇਰੇ ਸ਼ਬਦ ਪੱਤ੍ਰੀ ਉੱਤੇ ਲਿਖੇ ਹੁੰਦੇ।

ਅਸਤਸਨਾ 31:29
ਮੈਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਦ ਤੁਸੀਂ ਬੁਰੇ ਬਣ ਜਾਵੋਂਗੇ। ਤੁਸੀਂ ਉਸ ਰਸਤੇ ਤੋਂ ਹਟ ਜਾਵੋਂਗੇ ਜਿਸ ਉੱਤੇ ਚੱਲਣ ਦਾ ਮੈਂ ਤੁਹਾਨੂੰ ਆਦੇਸ਼ ਦਿੱਤਾ ਸੀ। ਭਵਿੱਖ ਵਿੱਚ ਤੁਹਾਡੇ ਨਾਲ ਮੰਦਿਆਂ ਘਟਨਾਵਾਂ ਵਾਪਰਨਗੀਆਂ। ਕਿਉਂਕਿ ਤੁਸੀਂ ਉਹ ਗੱਲਾਂ ਕਰਨੀਆਂ ਚਾਹੁੰਦੇ ਹੋ ਜਿਨ੍ਹਾਂ ਨੂੰ ਯਹੋਵਾਹ ਮੰਦਾ ਆਖਦਾ ਹੈ। ਤੁਸੀਂ ਉਸ ਨੂੰ ਇਨ੍ਹਾਂ ਮੰਦੇ ਕਾਰਿਆ ਕਾਰਣ ਕਹਿਰਵਾਨ ਕਰ ਲਵੋਂਗੇ।”

ਅਸਤਸਨਾ 31:22
ਇਸ ਲਈ ਉਸ ਦਿਨ, ਮੂਸਾ ਨੇ ਗੀਤ ਲਿਖ ਲਿਆ। ਅਤੇ ਇਹ ਗੀਤ ਇਸਰਾਏਲ ਦੇ ਲੋਕਾਂ ਨੂੰ ਸਿੱਖਾ ਦਿੱਤਾ।

ਅਸਤਸਨਾ 31:19
“ਇਸ ਲਈ ਇਹ ਗੀਤ ਲਿਖ ਲੈ ਅਤੇ ਇਸ ਨੂੰ ਇਸਰਾਏਲ ਦੇ ਲੋਕਾਂ ਨੂੰ ਸਿੱਖਾ। ਇਹ ਗੀਤ ਇਸਰਾਏਲ ਦੇ ਲੋਕਾਂ ਦੇ ਖਿਲਾਫ਼ ਮੇਰਾ ਗਵਾਹ ਹੋਵੇਗਾ।

ਅਸਤਸਨਾ 4:30
ਜਦੋਂ ਤੁਸੀਂ ਮੁਸ਼ਕਿਲ ਵਿੱਚ ਹੋਵੋ-ਜਦੋਂ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਵਾਪਰਨ-ਤਾਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਕੋਲ ਵਾਪਸ ਆ ਜਾਵੋਂਗੇ ਅਤੇ ਉਸਦਾ ਹੁਕਮ ਮੰਨੋਗੇ।

ਗਿਣਤੀ 24:14
ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ। ਪਰ ਮੈਂ ਤੈਨੂੰ ਇਹ ਚਿਤਾਵਨੀ ਦਿੰਦਾ ਹਾਂ। ਮੈਂ ਤੈਨੂੰ ਦੱਸਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਇਸਰਾਏਲ ਦੇ ਇਹ ਲੋਕ ਤੇਰੇ ਨਾਲ ਅਤੇ ਤੇਰੇ ਲੋਕਾਂ ਨਾਲ ਕੀ ਕਰਨਗੇ।”