Isaiah 30:7
ਇਹ ਬੇਕਾਰ ਕੌਮ ਮਿਸਰ ਹੈ। ਮਿਸਰ ਦੀ ਸਹਾਇਤਾ ਕਿਸੇ ਕੰਮ ਦੀ ਨਹੀਂ ਹੋਵੇਗੀ। ਇਸ ਲਈ ਮੈਂ ਮਿਸਰ ਨੂੰ “ਨਿਕਂਮਾ ਅਜਗਰ” ਆਖਦਾ ਹਾਂ।
Isaiah 30:7 in Other Translations
King James Version (KJV)
For the Egyptians shall help in vain, and to no purpose: therefore have I cried concerning this, Their strength is to sit still.
American Standard Version (ASV)
For Egypt helpeth in vain, and to no purpose: therefore have I called her Rahab that sitteth still.
Bible in Basic English (BBE)
For there is no use or purpose in the help of Egypt: so I have said about her, She is Rahab, who has come to an end.
Darby English Bible (DBY)
For Egypt shall help in vain, and to no purpose; therefore have I named her, Arrogance, that doeth nothing.
World English Bible (WEB)
For Egypt helps in vain, and to no purpose: therefore have I called her Rahab who sits still.
Young's Literal Translation (YLT)
Yea, Egyptians `are' vanity, and in vain do help, Therefore I have cried concerning this: `Their strength `is' to sit still.'
| For the Egyptians | וּמִצְרַ֕יִם | ûmiṣrayim | oo-meets-RA-yeem |
| shall help | הֶ֥בֶל | hebel | HEH-vel |
| vain, in | וָרִ֖יק | wārîq | va-REEK |
| and to no purpose: | יַעְזֹ֑רוּ | yaʿzōrû | ya-ZOH-roo |
| therefore | לָכֵן֙ | lākēn | la-HANE |
| have I cried | קָרָ֣אתִי | qārāʾtî | ka-RA-tee |
| concerning this, | לָזֹ֔את | lāzōt | la-ZOTE |
| Their | רַ֥הַב | rahab | RA-hahv |
| strength | הֵ֖ם | hēm | hame |
| is to sit still. | שָֽׁבֶת׃ | šābet | SHA-vet |
Cross Reference
ਖ਼ਰੋਜ 14:13
ਪਰ ਮੂਸਾ ਨੇ ਜਵਾਬ ਦਿੱਤਾ, “ਡਰੋ ਨਾ। ਜਿੱਥੇ ਤੁਸੀਂ ਹੋ ਦ੍ਰਿੜਤਾ ਨਾਲ ਖਲੋਵੋ ਅਤੇ ਯਹੋਵਾਹ ਨੂੰ ਤੁਹਾਡੀ ਰੱਖਿਆ ਕਰਦਿਆਂ ਦੇਖੋ। ਅੱਜ ਵੇਖ ਲਵੋ ਤੁਸੀਂ ਫ਼ੇਰ ਇਨ੍ਹਾਂ ਮਿਸਰੀਆਂ ਨੂੰ ਕਦੇ ਨਹੀਂ ਵੇਖੋਂਗੇ।
ਨੂਹ 3:26
ਕਿਸੇ ਬੰਦੇ ਲਈ ਯਹੋਵਾਹ ਨੂੰ ਉਸ ਨੂੰ ਬਚਾਉਣ ਦਾ, ਖਾਮੋਸ਼ੀ ਨਾਲ ਇੰਤਜ਼ਾਰ ਕਰਨਾ ਚਾਹੀਦਾ ਹੈ।
ਯਰਮਿਆਹ 37:7
“ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: ‘ਯਹੂਕਲ ਅਤੇ ਸਫ਼ਨਯਾਹ, ਮੈਂ ਜਾਣਦਾ ਹਾਂ ਕਿ ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਤੁਹਾਨੂੰ ਮੇਰੇ ਕੋਲੋਂ ਸਵਾਲ ਪੁੱਛਣ ਲਈ ਭੇਜਿਆ ਹੈ। ਰਾਜੇ ਸਿਦਕੀਯਾਹ ਨੂੰ ਇਹ ਆਖੋ: ਫਿਰਊਨ ਦੀ ਫ਼ੌਜ ਮਿਸਰ ਵਿੱਚੋਂ ਕੂਚ ਕਰਕੇ ਇੱਥੇ ਤੇਰੀ ਬਾਬਲ ਦੀ ਫ਼ੌਜ ਦੇ ਵਿਰੁੱਧ ਸਹਾਇਤਾ ਕਰਨ ਲਈ ਆ ਰਹੀ ਹੈ। ਪਰ ਫ਼ਿਰਊਨ ਦੀ ਫ਼ੌਜ ਵਾਪਸ ਮਿਸਰ ਚਲੀ ਜਾਵੇਗੀ।
ਯਸਈਆਹ 51:9
ਪਰਮੇਸ਼ੁਰ ਦੀ ਆਪਣੀ ਸ਼ਕਤੀ ਉਸ ਦੇ ਬੰਦਿਆਂ ਨੂੰ ਬਚਾਵੇਗੀ ਯਹੋਵਾਹ ਦੇ ਬਾਜ਼ੂ (ਸ਼ਕਤੀ) ਜਾਗ ਪਓ! ਜਾਗ ਪਓ! ਤਕੜੇ ਬਣੋ! ਆਪਣੀ ਸ਼ਕਤੀ ਨੂੰ ਵਰਤੋਂ, ਜਿਹਾ ਕਿ ਤੁਸੀਂ ਬਹੁਤ ਪਹਿਲਾਂ ਕੀਤਾ ਸੀ, ਜਿਹਾ ਕਿ ਤੂੰ ਪ੍ਰਾਚੀਨ ਸਮਿਆਂ ਤੋਂ ਕੀਤਾ ਹੈ। ਤੁਸੀਂ ਹੀ ਉਹ ਸ਼ਕਤੀ ਹੋ, ਜਿਸਨੇ ਰਹਬ ਨੂੰ ਹਰਾਇਆ ਸੀ। ਤੁਸੀਂ ਅਜਗਰ ਨੂੰ ਹਰਾਇਆ ਸੀ।
ਯਸਈਆਹ 31:1
ਇਸਰਾਏਲ ਨੂੰ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਰਭਰ ਕਰਨਾ ਚਾਹੀਦਾ ਹੈ ਸਹਾਇਤਾ ਲਈ ਮਿਸਰ ਵੱਲ ਜਾਂਦੇ ਲੋਕਾਂ ਨੂੰ ਦੇਖੋ। ਲੋਕ ਘੋੜੇ ਮੰਗਦੇ ਹਨ। ਉਹ ਸੋਚਦੇ ਨੇ ਕਿ ਘੋੜੇ ਉਨ੍ਹਾਂ ਨੂੰ ਬਚਾ ਲੈਣਗੇ। ਲੋਕਾਂ ਨੂੰ ਉਮੀਦ ਹੈ ਕਿ ਮਿਸਰ ਦੇ ਰੱਥ ਅਤੇ ਘੋੜਸਵਾਰ ਫ਼ੌਜੀ ਉਨ੍ਹਾਂ ਦੀ ਰਾਖੀ ਕਰਨਗੇ। ਲੋਕ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ ਕਿਉਂ ਕਿ ਉਹ ਫ਼ੌਜ ਬਹੁਤ ਵੱਡੀ ਹੈ। ਲੋਕ ਇਸਰਾਏਲ ਦੇ ਪਵਿੱਤਰ ਪੁਰੱਖ (ਪਰਮੇਸ਼ੁਰ) ਉੱਤੇ ਭਰੋਸਾ ਨਹੀਂ ਕਰਦੇ। ਲੋਕ ਯਹੋਵਾਹ ਪਾਸੋਂ ਸਹਾਇਤਾ ਨਹੀਂ ਮੰਗਦੇ।
ਯਸਈਆਹ 30:15
ਮੇਰਾ ਪ੍ਰਭੂ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਆਖਦਾ ਹੈ, “ਜੇ ਤੁਸੀਂ ਮੇਰੇ ਵੱਲ ਪਰਤ ਆਓਗੇ ਤਾਂ ਤੁਸੀਂ ਬਚ ਜਾਓਗੇ। ਤੁਹਾਨੂੰ ਤਾਕਤ ਤਾਂ ਹੀ ਪ੍ਰਾਪਤ ਹੋਵੇਗੀ ਜੇਕਰ ਤੁਹਾਨੂੰ ਮੇਰੇ ਵਿੱਚ ਭਰੋਸਾ ਹੋਵੇਗਾ ਅਤੇ ਸ਼ਾਤ ਹੋਵੋਂਗੇ।” ਪਰ ਤੁਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ! ਤੁਸੀਂ ਆਖਦੇ ਹੋ, “ਸਾਨੂੰ ਅਗਾਂਹ ਵੱਲ ਭੱਜ ਜਾਣ ਲਈ ਘੋੜੇ ਚਾਹੀਦੇ ਨੇ!” ਇਹ ਠੀਕ ਹੈ।
ਯਸਈਆਹ 28:12
ਅਤੀਤ ਵਿੱਚ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਆਖਿਆ ਸੀ, “ਇਹ ਅਰਾਮ ਕਰਨ ਦੀ ਥਾਂ ਹੈ। ਇਹ ਅਮਨ ਚੈਨ ਵਾਲੀ ਥਾਂ ਹੈ। ਬੱਕੇ ਹੋਏ ਲੋਕ ਇੱਥੇ ਆਉਣ ਅਤੇ ਆਰਾਮ ਕਰਨ। ਇਹ ਅਮਨ ਵਾਲੀ ਥਾਂ ਹੈ।” ਪਰ ਲੋਕ ਪਰਮੇਸ਼ੁਰ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਸਨ।
ਯਸਈਆਹ 7:4
“ਆਹਾਜ਼ ਨੂੰ ਆਖੋ, ‘ਸਾਵੱਧਾਨ ਅਤੇ ਸ਼ਾਂਤ ਰਹਿ। ਭੈਭੀਤ ਨਾ ਹੋ। ਉਨ੍ਹਾਂ ਦੋ ਬੰਦਿਆਂ, ਰਸੀਨ ਅਤੇ ਰਮਲਯਾਹ ਦੇ ਪੁੱਤਰ ਤੋਂ ਡਰਨ ਦੀ ਲੋੜ ਨਹੀਂ! ਉਹ ਦੋਵੇਂ ਬੰਦੇ ਦੋ ਜਲੀਆਂ ਹੋਈਆਂ ਸੋਟੀਆਂ ਵਰਗੇ ਹਨ। ਪਿੱਛਲੇ ਸਮੇਂ ਵਿੱਚ ਉਹ ਅੱਗ ਵਾਂਗ ਬਲਦੇ ਸਨ। ਪਰ ਹੁਣ ਉਹ ਨਿਰਾ ਪੂੰਆਂ ਹਨ। ਰਸੀਨ, ਅਰਾਮ ਅਤੇ ਰਮਲਯਾਹ ਦਾ ਪੁੱਤਰ ਗੁੱਸੇ ਵਿੱਚ ਹਨ।
ਯਸਈਆਹ 2:22
ਤੁਹਾਨੂੰ ਚਾਹੀਦਾ ਹੈ ਕਿ ਆਪਣੀ ਮੁਕਤੀ ਲਈ ਹੋਰਾਂ ਲੋਕਾਂ ਉੱਤੇ ਭਰੋਸਾ ਕਰਨਾ ਛੱਡ ਦਿਓ। ਉਹ ਸਿਰਫ਼ ਬੰਦੇ ਹਨ-ਤੇ ਬੰਦੇ ਮਰ ਜਾਂਦੇ ਹਨ। ਇਸ ਲਈ, ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਪਰਮੇਸ਼ੁਰ ਵਾਂਗ ਬਲਵਾਨ ਹਨ।
ਜ਼ਬੂਰ 118:8
ਲੋਕਾਂ ਵਿੱਚ ਯਕੀਨ ਰੱਖਣ ਨਾਲੋਂ ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ।
ਜ਼ਬੂਰ 76:8
ਪਰਮੇਸ਼ੁਰ ਨਿਆਂਕਾਰ ਵਾਂਗ ਖਲੋਤਾ ਸੀ, ਅਤੇ ਉਸ ਨੇ ਆਪਣਾ ਨਿਆਂ ਦਿੱਤਾ। ਪਰਮੇਸ਼ੁਰ ਨੇ ਧਰਤੀ ਦੇ ਨਿਮਾਣੇ ਲੋਕਾਂ ਨੂੰ ਬਚਾ ਲਿਆ। ਉਸ ਨੇ ਸਵਰਗ ਤੋਂ ਆਪਣਾ ਨਿਆਂ ਦਿੱਤਾ। ਸਾਰੀ ਧਰਤੀ ਖਾਮੋਸ਼ ਅਤੇ ਡਰੀ ਹੋਈ ਸੀ।
ਹੋ ਸੀਅ 5:13
ਜਦ ਅਫ਼ਰਾਈਮ ਨੇ ਆਪਣਾ ਰੋਗ ਵੇਖਿਆ ਅਤੇ ਯਹੂਦਾਹ ਨੇ, ਆਪਣਾ ਜ਼ਖਮ, ਉਹ ਮਦਦ ਲਈ ਅੱਸ਼ੂਰ ਨੂੰ ਭੱਜੇ। ਉਨ੍ਹਾਂ ਨੇ ਆਪਣੀਆਂ ਮੁਸੀਬਤਾਂ ਮਹਾਨ ਪਾਤਸ਼ਾਹ ਨੂੰ ਦੱਸੀਆਂ ਪਰ ਉਹ ਰਾਜਾ ਤੁਹਾਨੂੰ ਰਾਜੀ ਨਹੀਂ ਕਰ ਸੱਕਦਾ, ਉਹ ਤੁਹਾਡੇ ਜ਼ਖਮਾਂ ਨੂੰ ਨਹੀਂ ਭਰ ਸੱਕੇਗਾ।