Isaiah 26:6
ਫ਼ੇਰ ਗਰੀਬ ਅਤੇ ਨਿਮਾਣੇ ਲੋਕ ਉਨ੍ਹਾਂ ਖੰਡਰਾਂ ਉੱਤੇ ਤੁਰਨਗੇ।
Isaiah 26:6 in Other Translations
King James Version (KJV)
The foot shall tread it down, even the feet of the poor, and the steps of the needy.
American Standard Version (ASV)
The foot shall tread it down; even the feet of the poor, and the steps of the needy.
Bible in Basic English (BBE)
It will be crushed under the feet of the poor and the steps of those who are in need.
Darby English Bible (DBY)
The foot shall tread it down, -- the feet of the afflicted, the steps of the poor.
World English Bible (WEB)
The foot shall tread it down; even the feet of the poor, and the steps of the needy.
Young's Literal Translation (YLT)
Tread it down doth a foot, Feet of the poor -- steps of the weak.
| The foot | תִּרְמְסֶ֖נָּה | tirmĕsennâ | teer-meh-SEH-na |
| down, it tread shall | רָ֑גֶל | rāgel | RA-ɡel |
| even the feet | רַגְלֵ֥י | raglê | rahɡ-LAY |
| poor, the of | עָנִ֖י | ʿānî | ah-NEE |
| and the steps | פַּעֲמֵ֥י | paʿămê | pa-uh-MAY |
| of the needy. | דַלִּֽים׃ | dallîm | da-LEEM |
Cross Reference
ਪਰਕਾਸ਼ ਦੀ ਪੋਥੀ 2:26
“ਮੈਂ ਉਸ ਨੂੰ ਹਰੇਕ ਕੌਮਾਂ ਤੇ ਸ਼ਾਸਨ ਕਰਨ ਦਾ ਅਧਿਕਾਰ ਦੇਵਾਂਗਾ ਜੋ ਜਿੱਤਦਾ ਅਤੇ ਅੰਤ ਤੀਕ ਮੇਰੀ ਰਜ਼ਾ ਅਨੁਸਾਰ ਹੀ ਗੱਲਾਂ ਕਰਦਾ ਹੈ।
ਯਾਕੂਬ 2:5
ਮੇਰੇ ਪਿਆਰੇ ਭਰਾਵੋ ਅਤੇ ਭੈਣੋ ਸੁਣੋ। ਪਰਮੇਸ਼ੁਰ ਨੇ ਦੁਨੀਆਂ ਦੇ ਗਰੀਬ ਲੋਕਾਂ ਨੂੰ ਨਿਹਚਾ ਦੇ ਸੰਗ ਅਮੀਰ ਹੋਣ ਲਈ ਚੁਣਿਆ ਹੈ। ਉਸ ਨੇ ਉਨ੍ਹਾਂ ਨੂੰ ਉਹ ਰਾਜ ਪ੍ਰਾਪਤ ਕਰਨ ਲਈ ਚੁਣਿਆ ਹੈ ਜਿਸਦਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਵਾਅਦਾ ਕੀਤਾ ਸੀ ਜਿਹੜੇ ਉਸ ਨੂੰ ਪ੍ਰੇਮ ਕਰਦੇ ਹਨ।
੧ ਕੁਰਿੰਥੀਆਂ 1:26
ਭਰਾਵੋ ਅਤੇ ਭੈਣੋ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਹੈ। ਇਸ ਬਾਰੇ ਸੋਚੋ। ਤੁਹਾਡੇ ਵਿੱਚੋਂ ਬਹੁਤ ਲੋਕ ਦੁਨੀਆਂ ਦੇ ਸੂਝਵਾਨ ਨਹੀਂ ਸਨ। ਜਿਸ ਤਰ੍ਹਾਂ ਦੁਨੀਆਂ ਸੂਝ ਦਾ ਨਿਆਂ ਕਰਦੀ ਹੈ। ਤੁਹਾਡੇ ਵਿੱਚੋਂ ਬਹੁਤੇ ਲੋਕ ਪ੍ਰਭਾਵ ਵਾਲੇ ਵੀ ਨਹੀਂ ਸਨ। ਤੁਹਾਡੇ ਵਿੱਚੋਂ ਬਹੁਤੇ ਲੋਕ ਮਹੱਤਵਪੂਰਣ ਪਰਿਵਾਰਾਂ ਵਿੱਚੋਂ ਵੀ ਨਹੀਂ ਸਨ।
ਰੋਮੀਆਂ 16:20
ਸ਼ਾਂਤੀ ਦਾ ਪਰਮੇਸ਼ੁਰ ਛੇਤੀ ਹੀ ਸ਼ੈਤਾਨ ਨੂੰ ਚੂਰ ਕਰ ਦੇਵੇਗਾ ਅਤੇ ਤੁਹਾਨੂੰ ਉਸ ਉੱਪਰ ਪੂਰੀ ਤਾਕਤ ਦੇਵੇਗਾ। ਪ੍ਰਭੂ ਯਿਸੂ ਦੀ ਕਿਰਪਾ ਤੁਹਾਡੇ ਨਾਲ ਹੋਵੇ।
ਲੋਕਾ 10:19
ਸੁਣੋ! ਮੈਂ ਤੁਹਾਨੂੰ ਸਪਾਂ ਅਤੇ ਠੂੰਹਿਆਂ ਨੂੰ ਮਿਧਣ ਦੀ ਅਤੇ ਤੁਹਾਨੂੰ ਤੁਹਾਡੇ ਦੁਸ਼ਮਣ ਦੀ ਸ਼ਕਤੀ ਨੂੰ ਹਰਾਉਣ ਦੀ ਤਾਕਤ ਦਿੱਤੀ ਹੈ। ਕੋਈ ਵੀ ਤੁਹਾਨੂੰ ਸੱਟ ਨਹੀਂ ਮਾਰੇਗਾ।
ਲੋਕਾ 1:51
ਉਸ ਨੇ ਆਪਣੀਆਂ ਬਾਹਾਂ ਦੀ ਤਾਕਤ ਵਿਖਾਈ। ਉਸ ਨੇ ਹੰਕਾਰੀ ਲੋਕਾਂ ਨੂੰ ਉਨ੍ਹਾਂ ਦੀਆਂ ਹੰਕਾਰੀ ਸੋਚਾਂ ਨਾਲ ਖਿੰਡਾ ਦਿੱਤਾ।
ਮਲਾਕੀ 4:3
ਤੁਸੀਂ ਉਨ੍ਹਾਂ ਪਾਪੀਆਂ ਨੂੰ ਮਿਧੋਂਗੇ ਅਤੇ ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਹੇਠਲੀ ਸੁਆਹ ਵਾਂਗ ਹੋਣਗੇ। ਇਹ ਸਭ ਮੈਂ ਨਿਆਂ ਦੇ ਸਮੇਂ ਕਰਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
ਸਫ਼ਨਿਆਹ 3:11
“ਫ਼ਿਰ ਯਰੂਸ਼ਲਮ! ਉਸ ਦਿਨ ਤੂੰ ਆਪਣੇ ਸਾਰੇ ਮਾੜੇ ਕੀਤੇ ਕੰਮਾਂ ਲਈ ਸ਼ਰਮਿੰਦਾ ਨਾ ਹੋਵੇਂਗਾ ਕਿਉਂ ਕਿ ਉਸ ਦਿਨ ਯਰੂਸ਼ਲਮ ਵਿੱਚੋਂ ਮੈਂ ਉਨ੍ਹਾਂ ਸਾਰੇ ਬਦ ਲੋਕਾਂ ਨੂੰ ਇੱਥੋਂ ਬਾਹਰ ਕੱਢ ਸੁੱਟਾਂਗਾ। ਫ਼ਿਰ ਮੇਰੇ ਪਵਿੱਤਰ ਪਰਬਤ ਉੱਪਰ ਉਨ੍ਹਾਂ ਚੋ ਕੋਈ ਹੰਕਾਰੀ ਮਨੁੱਖ ਨਾ ਰਹੇਗਾ।
ਦਾਨੀ ਐਲ 7:27
ਫ਼ੇਰ ਅਕਾਸ਼ ਹੇਠਲੀ ਰਾਜਗਦ੍ਦੀ ਅਤੇ ਅਧਿਕਾਰ ਅਤੇ ਸਾਰੇ ਰਾਜਾਂ ਦੀ ਮਹਾਨਤਾ ਅੱਤ ਮਹਾਨ ਪਰਮੇਸ਼ੁਰ ਦੇ ਪਵਿੱਤਰ ਪੁਰੱਖਾਂ ਨੂੰ ਦਿੱਤੀ ਜਾਵੇਗੀ। ਇਹ ਰਾਜ ਸਦਾ ਰਹੇਗਾ। ਅਤੇ ਹੋਰ ਸਾਰੇ ਰਾਜਾਂ ਦੇ ਲੋਕ ਉਨ੍ਹਾਂ ਦਾ ਆਦਰ ਅਤੇ ਉਨ੍ਹਾਂ ਦੀ ਸੇਵਾ ਕਰਨਗੇ।’
ਯਰਮਿਆਹ 50:45
ਉਸ ਬਾਰੇ ਸੁਣੋ ਜੋ ਵਿਉਂਤ ਯਹੋਵਾਹ ਨੇ ਬਾਬਲ ਨਾਲ ਕਰਨ ਲਈ ਬਣਾਈ ਹੈ। ਉਸ ਬਾਰੇ ਸੁਣੋ ਜਿਸਦਾ ਨਿਆਂ ਯਹੋਵਾਹ ਨੇ ਬਾਬਲ ਦੇ ਲੋਕਾਂ ਨਾਲ ਕਰਨ ਲਈ ਕੀਤਾ ਹੈ। “ਦੁਸ਼ਮਣ ਬਾਬਲ ਦੇ ਇੱਜੜ (ਲੋਕਾਂ) ਦੇ ਲੇਲਿਆਂ ਨੂੰ ਧੂਹ ਕੇ ਲੈ ਜਾਵੇਗਾ। ਬਾਬਲ ਦੀਆਂ ਚਰਾਂਦਾਂ ਉਨ੍ਹਾਂ ਦੇ ਅਮਲਾਂ ਕਰਕੇ ਉਜਾੜ ਹੋ ਜਾਣਗੀਆਂ।
ਯਸਈਆਹ 60:14
ਅਤੀਤ ਵਿੱਚ, ਲੋਕਾਂ ਨੇ ਤੁਹਾਨੂੰ ਦੁੱਖ ਦਿੱਤਾ ਸੀ। ਉਹ ਲੋਕ ਤੁਹਾਡੇ ਸਾਹਮਣੇ ਝੁਕਣਗੇ। ਅਤੀਤ ਵਿੱਚ, ਲੋਕਾਂ ਨੇ ਤੁਹਾਡੇ ਨਾਲ ਨਫ਼ਰਤ ਕੀਤੀ, ਉਹ ਲੋਕ ਤੁਹਾਡੇ ਪੈਰਾਂ ਉੱਤੇ ਝੁਕਣਗੇ। ਉਹ ਲੋਕ ਤੁਹਾਨੂੰ ‘ਯਹੋਵਾਹ ਦਾ ਸ਼ਹਿਰ’ ‘ਇਸਰਾਏਲ ਦੇ ਪਵਿੱਤਰ ਪੁਰੱਖ ਦਾ ਸੀਯੋਨ ਬੁਲਾਉਣਗੇ।’”
ਯਸਈਆਹ 37:25
ਮੈਂ ਖੂਹ ਪੁੱਟੇ ਤੇ ਨਵੀਆਂ ਥਾਵਾਂ ਦਾ ਪਾਣੀ ਪੀਤਾ। ਮੈਂ ਮਿਸਰ ਦੀਆਂ ਨਦੀਆਂ ਸੁਕਾ ਦਿੱਤੀਆਂ ਸਨ ਤੇ ਉਸ ਦੇਸ਼ ਨੂੰ ਲਿਤਾੜ ਦਿੱਤਾ ਸੀ।”
ਯਸਈਆਹ 25:10
ਯਹੋਵਾਹ ਦੀ ਸ਼ਕਤੀ ਇਸ ਪਰਬਤ ਉੱਤੇ ਹੈ। ਅਤੇ ਮੋਆਬ ਨੂੰ ਹਰਾ ਦਿੱਤਾ ਜਾਵੇਗਾ। ਯਹੋਵਾਹ ਦੁਸ਼ਮਣ ਨੂੰ ਲਿਤਾੜ ਦੇਵੇਗਾ। ਇਹ ਕੂੜੇ ਕਰਕਟ ਦੇ ਤੀਲਿਆਂ ਦੇ ਢੇਰ ਉੱਤੇ ਤੁਰਨ ਵਾਂਗ ਹੋਵੇਗਾ।
ਯਸਈਆਹ 3:15
ਮੇਰੇ ਲੋਕਾਂ ਨੂੰ ਦੁੱਖ ਦੇਣ ਦਾ ਅਧਿਕਾਰ ਤੁਹਾਨੂੰ ਕੌਣ ਦਿੰਦਾ ਹੈ? ਗਰੀਬ ਲੋਕਾਂ ਦੇ ਚਿਹਰਿਆਂ ਨੂੰ ਮਿੱਟੀ ਵਿੱਚ ਧੱਕਣ ਦਾ ਅਧਿਕਾਰ ਤੁਹਾਨੂੰ ਕਿਵੇਂ ਹੈ?” ਮੇਰੇ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਸਾਰੀਆਂ ਗੱਲਾਂ ਆਖੀਆਂ।
ਯਸ਼ਵਾ 10:24
ਉਹ ਪੰਜਾ ਰਾਜਿਆਂ ਨੂੰ ਯਹੋਸ਼ੁਆ ਕੋਲ ਲੈ ਆਏ। ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਉਸ ਥਾਂ ਬੁਲਾਇਆ। ਯਹੋਸ਼ੁਆ ਨੇ ਆਪਣੀ ਫ਼ੌਜ ਦੇ ਅਧਿਕਾਰੀਆਂ ਨੂੰ ਆਖਿਆ, “ਇੱਥੇ ਆਉ! ਆਪਣੇ ਪੈਰ ਇਨ੍ਹਾਂ ਰਾਜਿਆਂ ਦੀ ਗਰਦਨਾ ਉੱਤੇ ਰੱਖ ਦਿਉ।” ਇਸ ਲਈ ਯਹੋਸ਼ੁਆ ਦੀ ਫ਼ੌਜ ਦੇ ਅਫ਼ਸਰ ਨੇੜੇ ਆ ਗਏ। ਉਨ੍ਹਾਂ ਨੇ ਆਪਣੇ ਪੈਰਾਂ ਨੂੰ ਰਾਜਿਆਂ ਦੀਆਂ ਗਰਦਨ ਉੱਤੇ ਰੱਖ ਦਿੱਤਾ।
ਪਰਕਾਸ਼ ਦੀ ਪੋਥੀ 3:9
ਸੁਣੋ। ਇੱਥੇ ਕੁਝ ਲੋਕ ਹਨ ਜੋ ਸ਼ੈਤਾਨ ਦੇ ਪੂਜਾ ਸਥਾਨ ਨਾਲ ਸੰਬੰਧਿਤ ਹਨ। ਉਹ ਆਪਣੇ ਆਪ ਨੂੰ ਯਹੂਦੀ ਆਖਦੇ ਹਨ, ਪਰ ਉਹ ਝੂਠੇ ਹਨ। ਉਹ ਲੋਕ ਸੱਚੇ ਯਹੂਦੀ ਨਹੀਂ ਹਨ। ਮੈਂ ਉਨ੍ਹਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਵਾਂਗਾ ਅਤੇ ਤੁਹਾਡੇ ਕਦਮਾਂ ਤੇ ਝੁਕਾਵਾਂਗਾ। ਉਹ ਜਾਣ ਲੈਣਗੇ ਕਿ ਤੁਸੀਂ ਹੀ ਉਹ ਲੋਕ ਹੋ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ।