Hebrews 7:16
ਉਹ ਨਾ ਹੀ ਸ਼ਰ੍ਹਾ ਦੁਆਰਾ ਤੇ ਨਾ ਹੀ ਉਸ ਦੇ ਇਨਸਾਨੀ ਪਰਿਵਾਰ ਦੇ ਅਸੂਲਾਂ ਕਾਰਣ, ਜਾਜਕ ਬਣਿਆ। ਉਹ ਆਪਣੇ ਜੀਵਨ ਦੀ ਉਸ ਸ਼ਕਤੀ ਦੁਆਰਾ ਜਾਜਕ ਬਣਿਆ ਜਿਹੜੀ ਸਦਾ ਜਾਰੀ ਰਹਿੰਦੀ ਹੈ।
Hebrews 7:16 in Other Translations
King James Version (KJV)
Who is made, not after the law of a carnal commandment, but after the power of an endless life.
American Standard Version (ASV)
who hath been made, not after the law of a carnal commandment, but after the power of an endless life:
Bible in Basic English (BBE)
That is to say, not made by a law based on the flesh, but by the power of a life without end:
Darby English Bible (DBY)
who has been constituted not according to law of fleshly commandment, but according to power of indissoluble life.
World English Bible (WEB)
who has been made, not after the law of a fleshly commandment, but after the power of an endless life:
Young's Literal Translation (YLT)
who came not according to the law of a fleshly command, but according to the power of an endless life,
| Who | ὃς | hos | ose |
| is made, | οὐ | ou | oo |
| not | κατὰ | kata | ka-TA |
| after | νόμον | nomon | NOH-mone |
| the law | ἐντολῆς | entolēs | ane-toh-LASE |
| carnal a of | σαρκίκης | sarkikēs | sahr-KEE-kase |
| commandment, | γέγονεν | gegonen | GAY-goh-nane |
| but | ἀλλὰ | alla | al-LA |
| after | κατὰ | kata | ka-TA |
| power the | δύναμιν | dynamin | THYOO-na-meen |
| of an endless | ζωῆς | zōēs | zoh-ASE |
| life. | ἀκαταλύτου | akatalytou | ah-ka-ta-LYOO-too |
Cross Reference
ਪਰਕਾਸ਼ ਦੀ ਪੋਥੀ 1:18
ਮੈਂ ਹੀ ਹਾਂ ਜਿਹੜਾ ਜਿਉਂਦਾ ਹੈ। ਮੈਂ ਮਰ ਚੁੱਕਾ ਸੀ, ਪਰ ਦੇਖੋ, ਮੈਂ ਸਦਾ ਅਤੇ ਸਦਾ ਲਈ ਜੀਵਿਤ ਹਾਂ ਅਤੇ ਮੇਰੇ ਕੋਲ ਹੀ ਮੌਤ ਅਤੇ ਪਾਤਾਲ ਦੀਆਂ ਕੁੰਜੀਆਂ ਹਨ।
ਇਬਰਾਨੀਆਂ 10:1
ਮਸੀਹ ਦਾ ਬਲਿਦਾਨ ਸਾਨੂੰ ਸੰਪੂਰਣ ਬਨਾਉਂਦਾ ਹੈ ਸ਼ਰ੍ਹਾ ਸਾਨੂੰ ਭਵਿੱਖ ਵਿੱਚ ਆਉਣ ਵਾਲੀਆਂ ਚੰਗੀਆਂ ਗੱਲਾਂ ਦੀ ਇੱਕ ਧੁੰਦਲੀ ਜਿਹੀ ਤਸਵੀਰ ਦਿਖਾਉਂਦੀ ਹੈ। ਸ਼ਰ੍ਹਾਂ ਅਸਲੀ ਚੀਜ਼ਾਂ ਦੀ ਸੰਪੂਰਣ ਤਸਵੀਰ ਨਹੀਂ ਹੈ। ਸ਼ਰ੍ਹਾਂ ਲੋਕਾਂ ਨੂੰ ਹਰ ਸਾਲ ਉਹੀ ਬਲੀਆਂ ਚੜ੍ਹਾਉਣ ਲਈ ਆਖਦੀ ਹੈ। ਉਹ ਲੋਕ ਜਿਹੜੇ ਪਰਮੇਸ਼ੁਰ ਦੀ ਉਪਾਸਨਾ ਕਰਨ ਆਉਂਦੇ ਹਨ ਉਹੀ ਬਲੀਆਂ ਚੜ੍ਹਾਉਂਦੇ ਰਹਿੰਦੇ ਹਨ। ਪਰ ਸ਼ਰ੍ਹਾਂ ਉਨ੍ਹਾਂ ਲੋਕਾਂ ਨੂੰ ਕਦੇ ਵੀ ਸੰਪੂਰਣ ਨਹੀਂ ਬਣਾ ਸੱਕਦੀ।
ਇਬਰਾਨੀਆਂ 9:9
ਇਹ ਸਾਡੇ ਲਈ ਅੱਜ ਇੱਕ ਉਦਾਹਰਣ ਹੈ। ਇਹ ਸਾਡੇ ਲਈ ਸਪੱਸ਼ਟ ਹੈ ਕਿ ਪਰਮੇਸ਼ੁਰ ਨੂੰ ਭੇਂਟ ਕੀਤੇ ਚੜ੍ਹਾਵੇ ਅਤੇ ਬਲੀਆਂ ਉਸ ਵਿਅਕਤੀ ਨੂੰ ਪੂਰੀ ਤਰ੍ਹਾਂ ਸਾਫ਼ ਨਾ ਕਰ ਸੱਕੇ, ਜਿਹੜਾ ਉਪਾਸਨਾ ਕਰਦਾ ਹੈ। ਉਹ ਬਲੀਆਂ ਉਸ ਵਿਅਕਤੀ ਨੂੰ ਦਿਲ ਵਿੱਚ ਸੰਪੂਰਣ ਨਹੀਂ ਬਣਾ ਸੱਕਦੀਆਂ ਸਨ।
ਇਬਰਾਨੀਆਂ 7:28
ਸ਼ਰ੍ਹਾ ਸਰਦਾਰ ਜਾਜਕਾਂ ਦੀ ਚੋਣ ਉਨ੍ਹਾਂ ਲੋਕਾਂ ਵਿੱਚੋਂ ਕਰਦੀ ਹੈ ਜਿਨ੍ਹਾਂ ਦੀਆਂ ਕਮਜ਼ੋਰੀਆਂ ਲੋਕਾਂ ਵਰਗੀਆਂ ਹੀ ਹੁੰਦੀਆਂ ਹਨ। ਪਰ ਪਰਮੇਸ਼ੁਰ ਨੇ ਇੱਕ ਸੌਂਹ ਖਾਧੀ, ਜਿਹੜੀ ਸ਼ਰ੍ਹਾ ਤੋਂ ਬਾਦ ਆਈ। ਇਸ ਵਾਇਦੇ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਸਰਦਾਰ ਜਾਜਕ ਬਣਾਇਆ। ਉਹ ਪੁੱਤਰ ਸਦਾ ਲਈ ਸੰਪੂਰਣ ਬਣਾਇਆ ਗਿਆ ਸੀ।
ਇਬਰਾਨੀਆਂ 7:24
ਪਰ ਯਿਸੂ ਸਦਾ ਜਿਉਂਦਾ ਹੈ। ਉਹ ਕਦੇ ਵੀ ਜਾਜਕ ਹੋਣ ਤੋਂ ਨਹੀਂ ਹਟੇਗਾ।
ਇਬਰਾਨੀਆਂ 7:21
ਪਰ ਯਿਸੂ ਪਰਮੇਸ਼ੁਰ ਦੀ ਸੌਂਹ ਅਨੁਸਾਰ ਜਾਜਕ ਬਣਿਆ। ਪਰਮੇਸ਼ੁਰ ਨੇ ਉਸ ਨੂੰ ਆਖਿਆ, “ਪ੍ਰਭੂ ਨੇ ਇੱਕ ਸੌਂਹ ਖਾਧੀ ਹੈ, ਅਤੇ ਉਹ ਆਪਣਾ ਮਨ ਨਹੀਂ ਬਦਲੇਗਾ: ‘ਤੂੰ ਸਦਾ ਲਈ ਇੱਕ ਜਾਜਕ ਹੈ।’”
ਇਬਰਾਨੀਆਂ 7:17
ਉਸ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਹੈ: “ਤੂੰ ਮਲਕਿਸਿਦਕ ਦੀ ਤਰ੍ਹਾਂ ਇੱਕ ਸਦੀਵੀ ਜਾਜਕ ਹੈ।”
ਇਬਰਾਨੀਆਂ 7:3
“ਕੋਈ ਨਹੀਂ ਜਾਣਦਾ ਕਿ ਮਲਕਿਸਿਦਕ ਦੇ ਮਾਤਾ ਪਿਤਾ ਕੌਣ ਸਨ ਜਾਂ ਉਹ ਕਿੱਥੋਂ ਆਇਆ ਸੀ।” ਅਤੇ ਕੋਈ ਨਹੀਂ ਜਾਣਦਾ ਕਿ ਉਹ ਕਦੋਂ ਪੈਦਾ ਹੋਇਆ ਅਤੇ ਕਦੋਂ ਮਰਿਆ। ਮਲਕਿਸਿਦਕ ਪਰਮੇਸ਼ੁਰ ਦੇ ਪੁੱਤਰ ਵਰਗਾ ਸੀ ਅਤੇ ਉਹ ਸਦਾ ਇੱਕ ਜਾਜਕ ਬਣਨਾ ਜਾਰੀ ਰੱਖਦਾ ਹੈ।
ਕੁਲੁੱਸੀਆਂ 2:20
ਤੁਸੀਂ ਮਸੀਹ ਦੇ ਨਾਲ ਮਰੇ ਅਤੇ ਦੁਨੀਆਂ ਦੀਆਂ ਭ੍ਰਿਸ਼ਟ ਸ਼ਕਤੀਆਂ ਤੋਂ ਅਜ਼ਾਦ ਕਰ ਦਿੱਤੇ ਗਏ ਸੀ। ਇਸ ਲਈ ਤੁਸੀਂ ਇਸ ਤਰ੍ਹਾਂ ਦਾ ਵਿਹਾਰ ਕਿਉਂ ਕਰਦੇ ਹੋ ਜਿਵੇਂ ਤੁਸੀਂ ਇਸ ਦੁਨੀਆਂ ਦੇ ਹੋਵੋਂ ਅਤੇ ਇਨ੍ਹਾਂ ਨੇਮਾਂ ਦਾ ਅਨੁਸਰਣ ਕਰਦੇ ਹੋਵੋਂ।
ਕੁਲੁੱਸੀਆਂ 2:14
ਪਰਮੇਸ਼ੁਰ ਨੇ ਉਹ ਦਸਤਾਵੇਜ਼ ਹਟਾ ਦਿੱਤਾ ਜਿਸ ਵਿੱਚ ਸਾਰੇ ਦੋਸ਼ ਸ਼ਾਮਿਲ ਸਨ। ਉਹ ਇਲਜ਼ਾਮ ਇਸ ਲਈ ਲਗਾਏ ਗਏ ਸਨ ਕਿਉਂ ਕਿ ਅਸੀਂ ਮੂਸਾ ਦੀ ਸ਼ਰ੍ਹਾ ਨੂੰ ਨਹੀਂ ਮੰਨਿਆ। ਪਰਮੇਸ਼ੁਰ ਨੇ ਇਸ ਨੂੰ ਲੈ ਲਿਆ ਅਤੇ ਇਸ ਨੂੰ ਸਲੀਬ ਉੱਤੇ ਟੰਗ ਦਿੱਤਾ।
ਗਲਾਤੀਆਂ 4:9
ਪਰ ਹੁਣ ਤੁਸੀਂ ਅਸਲੀ ਪਰਮੇਸ਼ੁਰ ਨੂੰ ਜਾਣਦੇ ਹੋ। ਇਹ ਸੱਚਮੁੱਚ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਜਾਣਦਾ ਹੈ। ਇਸ ਲਈ ਅਜਿਹਾ ਕਿਉਂ ਹੈ ਕਿ ਤੁਸੀਂ ਉਨ੍ਹਾਂ ਨਿਤਾਣੇ ਅਤੇ ਫ਼ਜ਼ੂਲ ਨੇਮਾਂ ਵੱਲ ਵਾਪਸ ਜਾਂਦੇ ਹੋ ਜਿਨ੍ਹਾਂ ਦਾ ਅਨੁਸਰਣ ਤੁਸੀਂ ਮੁੱਢ ਵਿੱਚ ਕੀਤਾ ਸੀ? ਕੀ ਤੁਸੀਂ ਹੁਣ ਫ਼ੇਰ ਉਨ੍ਹਾਂ ਚੀਜ਼ਾਂ ਦੇ ਗੁਲਾਮ ਬਣਨਾ ਚਾਹੁੰਦੇ ਹੋ?
ਗਲਾਤੀਆਂ 4:3
ਸਾਡੇ ਨਾਲ ਵੀ ਇਵੇਂ ਹੀ ਹੈ। ਅਸੀਂ ਵੀ ਕਦੇ ਬੱਚਿਆਂ ਵਰਗੇ ਸਾਂ। ਅਸੀਂ ਇਸ ਦੁਨੀਆਂ ਦੇ ਵਿਅਰਥ ਰਿਵਾਜ਼ਾਂ ਦੇ ਗੁਲਾਮ ਸਾਂ। ਪਰ ਜਦੋਂ ਠੀਕ ਸਮਾਂ ਆਇਆ ਤਾਂ ਪਰਮੇਸ਼ੁਰ ਨੇ ਆਪਣਾ ਪੁੱਤਰ ਘੱਲ ਦਿੱਤਾ।