Genesis 32:30
ਇਸੇ ਲਈ ਯਾਕੂਬ ਨੇ ਉਸ ਥਾਂ ਦਾ ਨਾਮ ਪੇਨੀਏਲ ਰੱਖਿਆ। ਯਾਕੂਬ ਨੇ ਆਖਿਆ, “ਇਸ ਥਾਂ ਉੱਤੇ ਮੈਂ ਪਰਮੇਸ਼ੁਰ ਨੂੰ ਆਮ੍ਹੋ-ਸਾਹਮਣੇ ਵੇਖਿਆ ਅਤੇ ਮੇਰੀ ਜਾਨ ਬਖਸ਼ੀ ਗਈ।”
Genesis 32:30 in Other Translations
King James Version (KJV)
And Jacob called the name of the place Peniel: for I have seen God face to face, and my life is preserved.
American Standard Version (ASV)
And Jacob called the name of the place Peniel: for, `said he', I have seen God face to face, and my life is preserved.
Bible in Basic English (BBE)
And Jacob gave that place the name of Peniel, saying, I have seen God face to face, and still I am living.
Darby English Bible (DBY)
And Jacob called the name of the place Peniel -- For I have seen God face to face, and my life has been preserved.
Webster's Bible (WBT)
And Jacob called the name of the place Peniel: for I have seen God face to face, and my life is preserved.
World English Bible (WEB)
Jacob called the name of the place Peniel{Peniel means "face of God."}: for, he said, "I have seen God face to face, and my life is preserved."
Young's Literal Translation (YLT)
And Jacob calleth the name of the place Peniel: for `I have seen God face unto face, and my life is delivered;'
| And Jacob | וַיִּקְרָ֧א | wayyiqrāʾ | va-yeek-RA |
| called | יַֽעֲקֹ֛ב | yaʿăqōb | ya-uh-KOVE |
| the name | שֵׁ֥ם | šēm | shame |
| place the of | הַמָּק֖וֹם | hammāqôm | ha-ma-KOME |
| Peniel: | פְּנִיאֵ֑ל | pĕnîʾēl | peh-nee-ALE |
| for | כִּֽי | kî | kee |
| seen have I | רָאִ֤יתִי | rāʾîtî | ra-EE-tee |
| God | אֱלֹהִים֙ | ʾĕlōhîm | ay-loh-HEEM |
| face | פָּנִ֣ים | pānîm | pa-NEEM |
| to | אֶל | ʾel | el |
| face, | פָּנִ֔ים | pānîm | pa-NEEM |
| life my and | וַתִּנָּצֵ֖ל | wattinnāṣēl | va-tee-na-TSALE |
| is preserved. | נַפְשִֽׁי׃ | napšî | nahf-SHEE |
Cross Reference
ਗਿਣਤੀ 12:8
ਜਦੋਂ ਮੈਂ ਉਸ ਦੇ ਨਾਲ ਗੱਲ ਕਰਦਾ ਹਾਂ। ਮੈਂ ਉਸ ਦੇ ਨਾਲ ਆਮ੍ਹੋ-ਸਾਹਮਣੇ ਗੱਲ ਕਰਦਾ ਹਾਂ। ਮੈਂ ਗੁਝੇ ਅਰੱਥਾਂ ਵਾਲੀਆਂ ਕਹਾਣੀਆ ਦੀ ਵਰਤੋਂ ਨਹੀਂ ਕਰਦਾ ਮੈਂ ਉਹ ਗੱਲਾਂ ਉਸ ਨੂੰ ਸਾਫ਼-ਸਾਫ਼ ਦਿਖਾ ਦਿੰਦਾ ਹਾਂ ਜਿਹੜੀਆਂ ਮੈਂ ਚਾਹੁੰਦਾ ਹਾਂ ਕਿ ਉਹ ਜਾਣੇ। ਮੂਸਾ ਯਹੋਵਾਹ ਦੇ ਬਿੰਬ ਵੱਲ ਝਾਕ ਸੱਕਦਾ ਹੈ। ਇਸ ਲਈ ਤੁਸੀਂ ਮੇਰੇ ਸੇਵਕ ਮੂਸਾ ਦੇ ਖਿਲਾਫ਼ ਬੋਲਣ ਲੱਗੇ ਕਿਉਂ ਨਹੀਂ ਡਰੇ?”
ਪੈਦਾਇਸ਼ 16:13
ਯਹੋਵਾਹ ਨੇ ਹਾਜਰਾ ਨਾਲ ਗੱਲ ਕੀਤੀ। ਉਸ ਨੇ ਯਹੋਵਾਹ ਨੂੰ ਜਿਸਨੇ ਉਸ ਨਾਲ ਗੱਲ ਕੀਤੀ ਇਉਂ ਬੁਲਾਇਆ, “‘ਪਰਮੇਸ਼ੁਰ ਜਿਹੜਾ ਮੇਰੇ ਵੱਲ ਧਿਆਨ ਦਿੰਦਾ।’” ਉਸ ਨੇ ਉਸਦਾ ਅਜਿਹਾ ਨਾਮ ਇਸ ਲਈ ਧਰਿਆ ਕਿਉਂਕਿ ਉਸ ਨੇ ਸੋਚਿਆ, “ਮੈਂ ਦੇਖਦੀ ਹਾਂ ਕਿ ਇੱਥੇ ਵੀ, ਪਰਮੇਸ਼ੁਰ ਮੈਨੂੰ ਦੇਖਦਾ ਹੈ ਅਤੇ ਮੇਰਾ ਧਿਆਨ ਰੱਖਦਾ ਹੈ!”
ਯਸਈਆਹ 6:5
ਮੈਂ ਬਹੁਤ ਡਰ ਗਿਆ। ਮੈਂ ਆਖਿਆ, “ਓੇ, ਨਹੀਂ! ਮੈਂ ਤਬਾਹ ਹੋ ਜਾਵਾਂਗਾ। ਮੈਂ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁੱਧ ਨਹੀਂ ਹਾਂ। ਮੈਂ ਉਨ੍ਹਾਂ ਲੋਕਾਂ ਵਿੱਚਕਾਰ ਰਹਿ ਰਿਹਾ ਹਾਂ ਜਿਹੜੇ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁੱਧ ਨਹੀਂ ਹਨ, ਤਾਂ ਵੀ ਮੈਂ ਰਾਜੇ, ਯਹੋਵਾਹ ਸਰਬ ਸ਼ਕਤੀਮਾਨ ਨੂੰ ਦੇਖਿਆ ਹੈ।”
ਖ਼ਰੋਜ 24:10
ਪਰਬਤ ਉੱਤੇ ਇਨ੍ਹਾਂ ਲੋਕਾਂ ਨੇ ਇਸਰਾਏਲ ਦੇ ਪਰਮੇਸ਼ੁਰ ਦਾ ਦੀਦਾਰ ਕੀਤਾ। ਪਰਮੇਸ਼ੁਰ ਕਿਸੇ ਅਜਿਹੀ ਚੀਜ਼ ਉੱਤੇ ਖਲੋਤਾ ਸੀ ਜਿਹੜੀ ਅਕਾਸ਼ ਵਾਂਗ ਸਾਫ਼ ਨੀਲਮ ਵਰਗੀ ਜਾਪਦੀ ਸੀ।
ਖ਼ਰੋਜ 33:19
ਤਾਂ ਯਹੋਵਾਹ ਨੇ ਜਵਾਬ ਦਿੱਤਾ, “ਮੈਂ ਆਪਣੀ ਮੁਕੰਮਲ ਨੇਕੀ ਨੂੰ ਤੇਰੇ ਅੱਗੇ ਭੇਜਕੇ ਆਪਣਾ ਨਾਮ ਯਹੋਵਾਹ ਘੋਸ਼ਿਤ ਕਰਾਂਗਾ। ਕਿਉਂਕਿ ਮੈਂ ਆਪਣੀ ਮਿਹਰ ਅਤੇ ਆਪਣਾ ਪਿਆਰ ਕਿਸੇ ਵੀ ਬੰਦੇ, ਜਿਸ ਨੂੰ ਮੈਂ ਚੁਣਦਾਂ ਦਰਸਾ ਸੱਕਦਾ ਹਾਂ।
ਅਸਤਸਨਾ 5:24
ਉਨ੍ਹਾਂ ਆਖਿਆ, ‘ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਆਪਣੀ ਮਹਾਨਤਾ ਅਤੇ ਪਰਤਾਪ ਵਿਖਾਇਆ ਹੈ। ਅਸੀਂ ਉਸ ਨੂੰ ਅਗਨੀ ਵਿੱਚੋਂ ਬੋਲਦਿਆਂ ਸੁਣਿਆ ਹੈ! ਅੱਜ, ਅਸੀਂ ਦੇਖ ਲਿਆ ਹੈ ਕਿ ਕਿਸੇ ਵਾਸਤੇ ਪਰਮੇਸ਼ੁਰ ਦੇ ਉਸ ਨਾਲ ਗੱਲ ਕਰਨ ਤੋਂ ਮਗਰੋਂ ਵੀ ਜਿਉਂਦੇ ਰਹਿ ਸੱਕਣ ਸੰਭਵ ਹੈ।
ਯੂਹੰਨਾ 1:18
ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ, ਪਰ ਉਹ ਇੱਕਲੌਤਾ ਪੁੱਤਰ, ਜੋ ਪਿਤਾ ਦੇ ਸੱਜੇ ਪਾਸੇ ਹੈ ਪਰਮੇਸ਼ੁਰ ਹੈ ਅਤੇ ਉਸ ਨੇ ਸਾਨੂੰ ਵਿਖਾਇਆ ਹੈ ਕਿ ਕੌਣ ਪਰਮੇਸ਼ੁਰ ਹੈ।
ਇਬਰਾਨੀਆਂ 11:27
ਮੂਸਾ ਨੇ ਮਿਸਰ ਛੱਡ ਦਿੱਤਾ। ਉਸ ਨੇ ਮਿਸਰ ਇਸ ਲਈ ਛੱਡਿਆ ਕਿਉਂਕਿ ਉਸ ਨੂੰ ਨਿਹਚਾ ਸੀ। ਮੂਸਾ ਰਾਜੇ ਦੇ ਕਹਿਰ ਤੋਂ ਨਹੀਂ ਡਰਦਾ ਸੀ। ਮੂਸਾ ਨੇ ਇਉਂ ਦ੍ਰਿੜ੍ਹ ਰਹਿਣਾ ਜਾਰੀ ਰੱਖਿਆ ਜਿਵੇਂ ਕਿ ਉਹ ਪਰਮੇਸ਼ੁਰ ਨੇ ਵੇਖ ਸੱਕੇ ਜਿਸ ਨੂੰ ਕੋਈ ਵੀ ਨਾ ਵੇਖ ਸੱਕਿਆ।
੨ ਤਿਮੋਥਿਉਸ 1:10
ਇਹ ਕਿਰਪਾ ਹੁਣ ਤੱਕ ਸਾਨੂੰ ਨਹੀਂ ਦਰਸਾਈ ਗਈ ਸੀ। ਇਹ ਉਦੋਂ ਵਿਖਾਈ ਗਈ ਸੀ ਜਦੋਂ ਸਾਡਾ ਮੁਕਤੀਦਾਤਾ ਮਸੀਹ ਯਿਸੂ ਆਇਆ ਸੀ। ਯਿਸੂ ਦੇ ਕਾਲ ਦਾ ਵਿਨਾਸ਼ ਕੀਤਾ ਅਤੇ ਸਾਨੂੰ ਜੀਵਨ ਦਾ ਰਾਹ ਦਿਖਾਇਆ। ਹਾਂ। ਖੁਸ਼ਖਬਰੀ ਦੇ ਰਾਹੀਂ ਯਿਸੂ ਨੇ ਸਾਨੂੰ ਅਜਿਹੇ ਜੀਵਨ ਨੂੰ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਜਿਹੜਾ ਤਬਾਹ ਨਹੀਂ ਹੋ ਸੱਕਦਾ।
ਕੁਲੁੱਸੀਆਂ 1:15
ਜਦੋਂ ਅਸੀਂ ਮਸੀਹ ਵੱਲ ਦੇਖਦੇ ਹਾਂ ਸਾਨੂੰ ਪਰਮੇਸ਼ੁਰ ਨਜ਼ਰ ਆਉਂਦਾ ਹੈ ਕੋਈ ਵੀ ਇਨਸਾਨ ਪਰਮੇਸ਼ੁਰ ਦਾ ਦੀਦਾਰ ਨਹੀਂ ਕਰ ਸੱਕਦਾ। ਪਰ ਯਿਸੂ ਬਿਲਕੁਲ ਪਰਮੇਸ਼ੁਰ ਵਰਗਾ ਹੈ। ਯਿਸੂ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਹਾਕਮ ਹੈ ਜੋ ਸਾਜੀਆਂ ਗਈਆਂ ਹਨ।
ਅਫ਼ਸੀਆਂ 1:17
ਮੈਂ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ, ਜੋ ਕਿ ਮਹਿਮਾਮਈ ਪਿਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਆਤਮਾ ਦੇਵੇ ਜਿਹੜਾ ਤੁਹਾਨੂੰ ਸਿਆਣਾ ਬਣਾਉਂਦਾ ਹੈ ਅਤੇ ਤੁਹਾਨੂੰ ਆਪਣੇ ਬਾਰੇ ਗਿਆਨ ਦਿੰਦਾ ਹੈ, ਜਿਸਤੋਂ ਉਸ ਨੇ ਤੁਹਾਨੂੰ ਜਾਣੂ ਕਰਾਇਆ ਹੈ।
ਗਲਾਤੀਆਂ 1:6
ਸਿਰਫ਼ ਇੱਕ ਖੁਸ਼ਖਬਰੀ ਹੀ ਸੱਚੀ ਹੈ ਥੋੜਾ ਸਮਾਂ ਪਹਿਲਾਂ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਪੈਰੋਕਾਰ ਹੋਣ ਲਈ ਬੁਲਾਇਆ ਸੀ। ਪਰਮੇਸ਼ੁਰ ਨੇ ਤੁਹਾਨੂੰ ਮਸੀਹ ਦੀ ਕਿਰਪਾ ਰਾਹੀਂ ਸੱਦਿਆ। ਪਰ ਮੈਂ ਤੁਸਾਂ ਲੋਕਾਂ ਉੱਤੇ ਬੜਾ ਹੈਰਾਨ ਹਾਂ ਕਿਉਂ ਕਿ ਤੁਸੀਂ ਇੱਕ ਵੱਖਰੀ ਖੁਸ਼ਖਬਰੀ ਵੱਲ ਮੁੜ ਰਹੇ ਹੋ।
ਖ਼ਰੋਜ 33:14
ਯਹੋਵਾਹ ਨੇ ਜਵਾਬ ਦਿੱਤਾ, “ਮੈਂ ਖੁਦ ਤੇਰੇ ਨਾਲ ਜਾਵਾਂਗਾ। ਮੈਂ ਤੇਰੀ ਅਗਵਾਈ ਕਰਾਂਗਾ।”
ਅਸਤਸਨਾ 34:10
ਇਸਰਾਏਲ, ਦੇ ਨਬੀਆਂ ਵਿੱਚੋਂ, ਹੋਰ ਕੋਈ ਵੀ ਮੂਸਾ ਵਰਗਾ ਨਹੀਂ ਸੀ: ਯਹੋਵਾਹ ਮੂਸਾ ਨੂੰ ਸਨਮੁਖੀ ਜਾਣਦਾ ਸੀ।
ਕਜ਼ਾૃ 6:22
ਤਾਂ ਗਿਦਾਊਨ ਸਮਝ ਗਿਆ ਕਿ ਉਹ ਯਹੋਵਾਹ ਦੇ ਦੂਤ ਨਾਲ ਹੀ ਗੱਲਾਂ ਕਰ ਰਿਹਾ ਸੀ। ਇਸ ਲਈ ਉਸ ਨੇ ਪੁਕਾਰ ਕੇ ਆਖਿਆ, “ਮੇਰੇ ਉੱਤੇ ਹਾਏ, ਯਹੋਵਾਹ ਸਰਬ-ਸ਼ਕਤੀਮਾਨ! ਮੈਂ ਯਹੋਵਾਹ ਦੇ ਦੂਤ ਨੂੰ ਆਮ੍ਹਣੇ-ਸਾਹਮਣੇ ਵੇਖਿਆ ਹੈ।”
ਕਜ਼ਾૃ 8:8
ਗਿਦਾਊਨ ਨੇ ਸੁੱਕੋਥ ਸ਼ਹਿਰ ਛੱਡ ਦਿੱਤਾ ਅਤੇ ਪਨੂਏਲ ਸ਼ਹਿਰ ਚੱਲਾ ਗਿਆ। ਗਿਦਾਊਨ ਨੇ ਪਨੂਏਲ ਦੇ ਲੋਕਾਂ ਕੋਲੋਂ ਭੋਜਨ ਮੰਗਿਆ, ਜਿਵੇਂ ਕਿ ਉਸ ਨੇ ਸੁੱਕੋਥ ਦੇ ਬੰਦਿਆਂ ਕੋਲੋਂ ਮੰਗਿਆ ਸੀ। ਪਰ ਪਨੂਏਲ ਦੇ ਲੋਕਾਂ ਨੇ ਵੀ ਗਿਦਾਊਨ ਨੂੰ ਉਹੀ ਜਵਾਬ ਦਿੱਤਾ ਜਿਹੜਾ ਸੁੱਕੋਥ ਦੇ ਲੋਕਾਂ ਨੇ ਦਿੱਤਾ ਸੀ।
ਕਜ਼ਾૃ 8:17
ਗਿਦਾਊਨ ਨੇ ਪਨੂਏਲ ਸ਼ਹਿਰ ਦਾ ਮੁਨਾਰਾ ਵੀ ਢਾਹ ਦਿੱਤਾ। ਫ਼ੇਰ ਉਸ ਨੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਵੀ ਮਾਰ ਦਿੱਤਾ।
ਕਜ਼ਾૃ 13:21
ਆਖਰਕਾਰ ਮਾਨੋਆਹ ਨੂੰ ਸਮਝ ਆ ਗਈ ਕਿ ਉਹ ਆਦਮੀ ਸੱਚਮੁੱਚ ਯਹੋਵਾਹ ਦਾ ਦੂਤ ਹੀ ਸੀ। ਯਹੋਵਾਹ ਦਾ ਦੂਤ ਫ਼ੇਰ ਕਦੇ ਮਾਨੋਆਹ ਦੇ ਸਾਹਮਣੇ ਪ੍ਰਗਟ ਨਹੀਂ ਹੋਇਆ।
੧ ਸਲਾਤੀਨ 12:25
ਯਾਰਾਬੁਆਮ ਨੇ ਅਫ਼ਰਾਈਮ ਪਹਾੜ ਵਿੱਚ ਸ਼ਕਮ ਨੂੰ ਬੜਾ ਮਜ਼ਬੂਤ ਸ਼ਹਿਰ ਬਣਾਇਆ ਅਤੇ ਆਪ ਉਸ ਵਿੱਚ ਵਸਿਆ। ਬਾਅਦ ਵਿੱਚ ਉਹ ਪਨੂਏਲ ਵਿੱਚ ਜਾਕੇ ਵਸਿਆ ਅਤੇ ਉਸ ਨੂੰ ਵੀ ਬੜਾ ਮਜ਼ਬੂਤ ਬਣਾਇਆ।
੨ ਕੁਰਿੰਥੀਆਂ 3:18
ਅਤੇ ਸਾਡੇ ਚਿਹਰੇ ਢੱਕੇ ਹੋਏ ਨਹੀਂ ਹਨ। ਅਸੀਂ ਸਾਰੇ ਪ੍ਰਭੂ ਦੀ ਮਹਿਮਾ ਨੂੰ ਦਰਸ਼ਾਉਂਦੇ ਹਾਂ ਅਸੀਂ ਬਦਲਕੇ ਉਸੇ ਵਰਗੇ ਬਣ ਰਹੇ ਹਾਂ ਇਹ ਤਬਦੀਲੀ ਸਾਡੇ ਲਈ ਵੱਧੇਰੇ ਮਹਾਨ ਮਹਿਮਾ ਲਿਆਉਂਦੀ ਹੈ। ਇਹ ਮਹਿਮਾ ਪ੍ਰਭੂ ਵੱਲੋਂ ਆਉਂਦੀ ਹੈ ਜੋ ਕਿ ਆਤਮਾ ਹੈ।
੨ ਕੁਰਿੰਥੀਆਂ 4:6
ਇੱਕ ਵਾਰੀ ਪਰਮੇਸ਼ੁਰ ਨੇ ਆਖਿਆ ਸੀ, “ਚਾਨਣ ਨੂੰ ਹਨੇਰੇ ਤੋਂ ਬਾਹਰ ਚਮਕਣ ਦਿਉ।” ਅਤੇ ਇਹ ਓਹੀ ਪਰਮੇਸ਼ੁਰ ਹੈ ਜਿਸਨੇ ਸਾਡੇ ਹਿਰਦਿਆਂ ਵਿੱਚ ਜੋਤ ਜਗਾਈ ਹੈ। ਉਸ ਨੇ ਸਾਨੂੰ ਪਰਮੇਸ਼ੁਰ ਦੀ ਮਹਿਮਾ ਤੋਂ ਜਾਣੂ ਕਰਵਾਇਆ ਜਿਹੜੀ ਮਸੀਹ ਹੈ ਅਤੇ ਇਸ ਨੂੰ ਸਾਨੂੰ ਦਿੱਤਾ।
ਪੈਦਾਇਸ਼ 28:19
ਇਸ ਥਾਂ ਦਾ ਨਾਮ ਲੂਜ਼ ਸੀ। ਪਰ ਯਾਕੂਬ ਨੇ ਇਸ ਨੂੰ ਬੈਤਏਲ ਦਾ ਨਾਮ ਦਿੱਤਾ।