Genesis 22:4
ਤਿੰਨ ਦਿਨ ਸਫ਼ਰ ਕਰਨ ਤੋਂ ਮਗਰੋਂ, ਅਬਰਾਹਾਮ ਨੇ ਉੱਪਰ ਵੱਲ ਦੇਖਿਆ ਅਤੇ ਕੁਝ ਦੂਰੀ ਤੇ, ਉਸ ਨੇ ਉਹ ਥਾਂ ਦੇਖੀ ਜਿੱਥੇ ਉਹ ਜਾ ਰਿਹਾ ਸੀ।
Genesis 22:4 in Other Translations
King James Version (KJV)
Then on the third day Abraham lifted up his eyes, and saw the place afar off.
American Standard Version (ASV)
On the third day Abraham lifted up his eyes, and saw the place afar off.
Bible in Basic English (BBE)
And on the third day, Abraham, lifting up his eyes, saw the place a long way off.
Darby English Bible (DBY)
On the third day Abraham lifted up his eyes and saw the place from afar.
Webster's Bible (WBT)
Then on the third day Abraham lifted up his eyes, and saw the place afar off.
World English Bible (WEB)
On the third day Abraham lifted up his eyes, and saw the place far off.
Young's Literal Translation (YLT)
On the third day -- Abraham lifteth up his eyes, and seeth the place from afar;
| Then on the third | בַּיּ֣וֹם | bayyôm | BA-yome |
| day | הַשְּׁלִישִׁ֗י | haššĕlîšî | ha-sheh-lee-SHEE |
| Abraham | וַיִּשָּׂ֨א | wayyiśśāʾ | va-yee-SA |
| lifted up | אַבְרָהָ֧ם | ʾabrāhām | av-ra-HAHM |
| אֶת | ʾet | et | |
| eyes, his | עֵינָ֛יו | ʿênāyw | ay-NAV |
| and saw | וַיַּ֥רְא | wayyar | va-YAHR |
| אֶת | ʾet | et | |
| the place | הַמָּק֖וֹם | hammāqôm | ha-ma-KOME |
| afar off. | מֵֽרָחֹֽק׃ | mērāḥōq | MAY-ra-HOKE |
Cross Reference
ਖ਼ਰੋਜ 5:3
ਤਾਂ ਹਾਰੂਨ ਤੇ ਮੂਸਾ ਨੇ ਆਖਿਆ, “ਇਬਰਾਨੀ ਲੋਕਾਂ ਦੇ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕੀਤੀ ਹੈ। ਇਸ ਲਈ ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਬਲੀਆਂ ਚੜ੍ਹਾਉਣ ਲਈ ਤਿੰਨਾਂ ਦਿਨਾਂ ਲਈ ਮਾਰੂਥਲ ਅੰਦਰ ਸਫ਼ਰ ਕਰਨ ਦੇ। ਜੇ ਅਸੀਂ ਅਜਿਹਾ ਨਹੀਂ ਕਰਾਂਗੇ, ਤਾਂ ਉਹ ਗੁੱਸੇ ਹੋ ਸੱਕਦਾ ਤੇ ਸਾਨੂੰ ਬਿਮਾਰੀ ਜਾਂ ਤਲਵਾਰ ਨਾਲ ਮਾਰ ਦੇਵੇਗਾ।”
ਲੋਕਾ 13:32
ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਜਾਕੇ ਉਸ ਲੂੰਬੜੀ ਨੂੰ ਕਹੋ ਕਿ ਵੇਖ ਮੈਂ, ‘ਅੱਜ ਅਤੇ ਕੱਲ ਦੋ ਦਿਨ ਇੱਥੇ ਲੋਕਾਂ ਅੰਦਰੋਂ ਭੂਤਾਂ ਨੂੰ ਕੱਢਣ ਦਾ ਕੰਮ ਕਰਨਾ ਹੈ ਅਤੇ ਉਨ੍ਹਾਂ ਨੂੰ ਰਾਜੀ ਕਰਨਾ ਹੈ ਅਤੇ ਤੀਜੇ ਦਿਨ ਮੇਰਾ ਕੰਮ ਪੂਰਾ ਹੋ ਜਾਣਾ ਹੈ।’
ਮੱਤੀ 17:23
ਅਤੇ ਉਹ ਮਨੁੱਖ ਦੇ ਪੁੱਤਰ ਨੂੰ ਮਾਰ ਸੁੱਟਣਗੇ ਅਤੇ ਉਹ ਫ਼ਿਰ ਤੀਜੇ ਦਿਨ ਜੀ ਉੱਠੇਗਾ।” ਚੇਲੇ ਇਹ ਸੁਣਕੇ ਬੜੇ ਉਦਾਸ ਹੋਏ ਕਿ ਯਿਸੂ ਮਾਰਿਆ ਜਾਵੇਗਾ।
ਹੋ ਸੀਅ 6:2
ਦੋ ਦਿਨਾਂ ਬਾਅਦ ਉਹ ਸਾਨੂੰ ਜਿਵਾਵੇਗਾ, ਤੀਜੇ ਦਿਨ, ਉਹ ਸਾਨੂੰ ਉਭਾਰੇਗਾ। ਫ਼ਿਰ ਅਸੀਂ ਉਸ ਦੀ ਹਜੂਰੀ ਵਿੱਚ ਰਹਿ ਸੱਕਾਂਗੇ।
ਆ ਸਤਰ 5:1
ਅਸਤਰ ਦਾ ਪਾਤਸ਼ਾਹ ਨਾਲ ਗੱਲ ਕਰਨਾ ਤੀਜੇ ਦਿਨ, ਅਸਤਰ ਨੇ ਆਪਣਾ ਸ਼ਾਹੀ ਪਹਿਰਾਵਾ ਪਾਇਆ ਅਤੇ ਜਾਕੇ ਪਾਤਸ਼ਾਹ ਦੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ ਖੜੀ ਹੋ ਗਈ। ਇਹ ਜਗ੍ਹਾ ਰਾਜੇ ਦੇ ਦੀਵਾਨ ਖਾਨੇ ਦੇ ਸਾਹਮਣੇ ਸੀ। ਰਾਜਾ ਦੀਵਾਨ ਖਾਨੇ ਵਿੱਚ ਪ੍ਰਵੇਸ਼ ਵੱਲ ਮੂੰਹ ਕਰਕੇ ਆਪਣੇ ਤਖਤ ਤੇ ਬੈਠਾ ਹੋਇਆ ਸੀ।
੨ ਸਲਾਤੀਨ 20:5
“ਵਾਪਸ ਮੁੜ ਅਤੇ ਜਾਕੇ ਹਿਜ਼ਕੀਯਾਹ ਨੂੰ ਆਖ ਜੋ ਕਿ ਮੇਰੇ ਲੋਕਾਂ ਦਾ ਪਰਧਾਨ ਹੈ ਕਿ ਯਹੋਵਾਹ ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਉਸ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ। ਮੈਂ ਤੇਰੇ ਹੰਝੂ ਵੇਖ ਲਏ ਹਨ। ਇਸ ਲਈ ਹੁਣ ਮੈਂ ਤੈਨੂੰ ਰਾਜ਼ੀ ਕਰਾਂਗਾ। ਤੀਜੇ ਦਿਨ ਤੂੰ ਯਹੋਵਾਹ ਦੇ ਮੰਦਰ ਵਿੱਚ ਜਾਵੇਂਗਾ।
੧ ਸਮੋਈਲ 26:13
ਦਾਊਦ ਦਾ ਦੁਬਾਰਾ ਸ਼ਾਊਲ ਨੂੰ ਸ਼ਰਮਸਾਰ ਕਰਨਾ ਦਾਊਦ ਵਾਦੀਓਁ ਪਾਰ ਚੱਲਾ ਗਿਆ ਅਤੇ ਸ਼ਾਊਲ ਦੇ ਡੇਰੇ ਤੋਂ ਵਾਦੀ ਦੇ ਪਾਰ ਦੀ ਪਹਾੜੀ ਉੱਤੇ ਚੜ੍ਹਕੇ ਖੜ੍ਹਾ ਹੋ ਗਿਆ। ਦਾਊਦ ਅਤੇ ਸ਼ਾਊਲ ਦੇ ਡੇਰੇ ਦੂਰ-ਦੂਰ ਸਨ ਤਾਂ
ਯਸ਼ਵਾ 1:11
“ਖੈਮਿਆਂ ਵਿੱਚ ਜਾਉ ਅਤੇ ਲੋਕਾਂ ਨੂੰ ਤਿਆਰ ਹੋ ਜਾਣ ਲਈ ਆਖੋ। ਲੋਕਾਂ ਨੂੰ ਆਖੋ, ‘ਕੁਝ ਭੋਜਨ ਦਾ ਪ੍ਰਬੰਧ ਕਰੋ। ਹੁਣ ਤੋਂ ਤਿੰਨ ਦਿਨ ਬਾਦ ਅਸੀਂ ਯਰਦਨ ਨਦੀ ਦੇ ਪਾਰ ਜਾਵਾਂਗੇ। ਅਸੀਂ ਜਾਵਾਂਗੇ ਅਤੇ ਉਹ ਧਰਤੀ ਲੈ ਲਵਾਂਗੇ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।’”
ਗਿਣਤੀ 31:19
ਅਤੇ ਫ਼ੇਰ, ਤੁਹਾਡੇ ਵਿੱਚੋਂ ਉਨ੍ਹਾਂ ਸਾਰੇ ਆਦਮੀਆਂ ਨੂੰ ਜਿਨ੍ਹਾਂ ਨੇ ਹੋਰਨਾਂ ਆਦਮੀਆਂ ਨੂੰ ਮਾਰਿਆ ਹੈ, ਸੱਤਾਂ ਦਿਨਾਂ ਤੱਕ ਡੇਰੇ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇ ਤੁਸੀਂ ਕਿਸੇ ਮੁਰਦਾ ਸ਼ਰੀਰ ਨੂੰ ਛੂਹਿਆ ਵੀ ਹੈ ਤਾਂ ਵੀ ਤੁਹਾਨੂੰ ਡੇਰੇ ਤੋਂ ਬਾਹਰ ਰਹਿਣਾ ਚਹੀਦਾ ਹੈ। ਤੀਸਰੇ ਦਿਨ ਤੁਸੀਂ ਅਤੇ ਤੁਹਾਡੇ ਬੰਦੀਵਾਲ ਆਪਣੇ-ਆਪ ਨੂੰ ਜ਼ਰੂਰ ਪਵਿੱਤਰ ਬਨਾਉਣ। ਤੁਹਾਨੂੰ ਇਹੀ ਗੱਲ ਇੱਕ ਵਾਰ ਫ਼ੇਰ ਸੱਤਵੇਂ ਦਿਨ ਕਰਨੀ ਚਾਹੀਦੀ ਹੈ।
ਗਿਣਤੀ 19:19
“ਫ਼ੇਰ ਕਿਸੇ ਪਵਿੱਤਰ ਬੰਦੇ ਨੂੰ ਇਹ ਪਾਣੀ, ਉਸ ਅਪਵਿੱਤਰ ਬੰਦੇ ਉੱਤੇ, ਤੀਸਰੇ ਦਿਨ ਅਤੇ ਫ਼ੇਰ ਸੱਤਵੇਂ ਦਿਨ ਜ਼ਰੂਰ ਛਿੜਕਨਾ ਚਾਹੀਦਾ ਹੈ। ਸੱਤਵੇਂ ਦਿਨ ਉਹ ਬੰਦਾ ਪਵਿੱਤਰ ਹੋ ਜਾਵੇਗਾ। ਉਸ ਨੂੰ ਆਪਣੇ ਵਸਤਰ ਪਾਣੀ ਨਾਲ ਧੋਣੇ ਚਾਹੀਦੇ ਹਨ। ਉਹ ਸ਼ਾਮ ਨੂੰ ਪਵਿੱਤਰ ਹੋ ਜਾਣਗੇ।
ਗਿਣਤੀ 19:12
ਉਸ ਨੂੰ ਖਾਸ ਪਾਣੀ ਨਾਲ ਤੀਜੇ ਦਿਨ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਫ਼ੇਰ ਸੱਤਵੇਂ ਦਿਨ ਵੀ। ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਹ ਅਪਵਿੱਤਰ ਰਹੇਗਾ।
ਗਿਣਤੀ 10:33
ਇਸ ਲਈ ਹੋਬਾਬ ਮੰਨ ਗਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਪਹਾੜ ਤੋਂ ਆਪਣੀ ਯਾਤਰਾ ਅਰਂਭ ਕੀਤੀ। ਜਾਜਕਾਂ ਨੇ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁੱਕਿਆ ਅਤੇ ਲੋਕਾਂ ਦੇ ਅੱਗੇ-ਅੱਗੇ ਤੁਰ ਪਏ। ਉਨ੍ਹਾਂ ਨੇ ਡੇਰਾ ਸਥਾਪਿਤ ਕਰਨ ਵਾਲੀ ਥਾਂ ਨੂੰ ਲੱਭਦਿਆਂ ਸੰਦੂਕ ਨੂੰ ਤਿੰਨਾ ਦਿਨਾਂ ਤੱਕ ਚੁੱਕੀ ਰੱਖਿਆ।
ਅਹਬਾਰ 7:17
ਪਰ ਜੇ ਇਸ ਬਲੀ ਦਾ ਮਾਸ ਤੀਸਰੇ ਦਿਨ ਵੀ ਬਚ ਜਾਵੇ ਤਾਂ ਇਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
ਖ਼ਰੋਜ 19:15
ਫ਼ੇਰ ਮੂਸਾ ਨੇ ਲੋਕਾਂ ਨੂੰ ਆਖਿਆ, “ਤਿੰਨਾਂ ਦਿਨਾਂ ਅੰਦਰ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾਵੋ। ਉਸ ਸਮੇਂ ਤੱਕ ਆਦਮੀਆਂ ਨੂੰ ਔਰਤਾਂ ਨੂੰ ਨਹੀਂ ਛੂਹਣਾ ਚਾਹੀਦਾ।”
ਖ਼ਰੋਜ 19:11
ਅਤੇ ਤੀਸਰੇ ਦਿਨ ਮੇਰੇ ਲਈ ਤਿਆਰ ਰਹਿਣ। ਤੀਸਰੇ ਦਿਨ ਮੈਂ, ਯਹੋਵਾਹ ਸੀਨਈ ਪਰਬਤ ਉੱਤੇ ਆਵਾਂਗਾ। ਅਤੇ ਸਾਰੇ ਲੋਕ ਮੈਨੂੰ ਦੇਖਣਗੇ।
ਖ਼ਰੋਜ 15:22
ਇਸਰਾਏਲ ਦਾ ਮਾਰੂਥਲ ਵਿੱਚ ਜਾਣਾ ਮੂਸਾ ਇਸਰਾਏਲ ਦੇ ਲੋਕਾਂ ਨੂੰ ਲਾਲ ਸਾਗਰਾਂ ਤੋਂ ਪਰ੍ਹਾਂ ਸੂਰ ਦੇ ਮਾਰੂਥਲ ਅੰਦਰ ਲੈ ਗਿਆ। ਉਨ੍ਹਾਂ ਨੇ ਮਾਰੂਥਲ ਵਿੱਚ ਤਿੰਨ ਦਿਨ ਤੱਕ ਸਫ਼ਰ ਕੀਤਾ। ਲੋਕਾਂ ਨੂੰ ਕੋਈ ਪਾਣੀ ਨਹੀਂ ਮਿਲਿਆ।
੧ ਕੁਰਿੰਥੀਆਂ 15:4
ਕਿ ਮਸੀਹ ਨੂੰ ਦਫ਼ਨਾ ਦਿੱਤਾ ਗਿਆ ਅਤੇ ਤੀਸਰੇ ਦਿਨ ਜਿਵਾ ਦਿੱਤਾ ਗਿਆ, ਜਿਵੇਂ ਕਿ ਪੋਥੀਆਂ ਦੱਸਦੀਆਂ ਹਨ।