Ezra 1:7
ਕੋਰਸ਼ ਪਾਤਸ਼ਾਹ ਨੇ ਵੀ ਯਹੋਵਾਹ ਦੇ ਮੰਦਰ ਦੇ ਉਨ੍ਹਾਂ ਭਾਂਡਿਆਂ ਨੂੰ ਕੱਢਵਾਇਆ, ਜਿਨ੍ਹਾਂ ਨੂੰ ਨਬੂਕਦਨ੍ਨਸਰ ਯਰੂਸ਼ਲਮ ਤੋਂ ਲੈ ਆਇਆ ਸੀ ਤੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਹ੍ਹੋਇਆਂ ਸੀ।
Ezra 1:7 in Other Translations
King James Version (KJV)
Also Cyrus the king brought forth the vessels of the house of the LORD, which Nebuchadnezzar had brought forth out of Jerusalem, and had put them in the house of his gods;
American Standard Version (ASV)
Also Cyrus the king brought forth the vessels of the house of Jehovah, which Nebuchadnezzar had brought forth out of Jerusalem, and had put in the house of his gods;
Bible in Basic English (BBE)
And Cyrus the king got out the vessels of the house of the Lord which Nebuchadnezzar had taken from Jerusalem and put in the house of his gods;
Darby English Bible (DBY)
And king Cyrus brought forth the vessels of the house of Jehovah, which Nebuchadnezzar had brought forth out of Jerusalem and had put in the house of his god.
Webster's Bible (WBT)
Also Cyrus the king brought forth the vessels of the house of the LORD, which Nebuchadnezzar had brought from Jerusalem, and had put them in the house of his gods;
World English Bible (WEB)
Also Cyrus the king brought forth the vessels of the house of Yahweh, which Nebuchadnezzar had brought forth out of Jerusalem, and had put in the house of his gods;
Young's Literal Translation (YLT)
And the king Cyrus hath brought out the vessels of the house of Jehovah that Nebuchadnezzar hath brought out of Jerusalem, and putteth them in the house of his gods;
| Also Cyrus | וְהַמֶּ֣לֶךְ | wĕhammelek | veh-ha-MEH-lek |
| the king | כּ֔וֹרֶשׁ | kôreš | KOH-resh |
| brought forth | הוֹצִ֖יא | hôṣîʾ | hoh-TSEE |
| אֶת | ʾet | et | |
| vessels the | כְּלֵ֣י | kĕlê | keh-LAY |
| of the house | בֵית | bêt | vate |
| of the Lord, | יְהוָ֑ה | yĕhwâ | yeh-VA |
| which | אֲשֶׁ֨ר | ʾăšer | uh-SHER |
| Nebuchadnezzar | הוֹצִ֤יא | hôṣîʾ | hoh-TSEE |
| had brought forth | נְבֽוּכַדְנֶצַּר֙ | nĕbûkadneṣṣar | neh-voo-hahd-neh-TSAHR |
| out of Jerusalem, | מִיר֣וּשָׁלִַ֔ם | mîrûšālaim | mee-ROO-sha-la-EEM |
| put had and | וַֽיִּתְּנֵ֖ם | wayyittĕnēm | va-yee-teh-NAME |
| them in the house | בְּבֵ֥ית | bĕbêt | beh-VATE |
| of his gods; | אֱלֹהָֽיו׃ | ʾĕlōhāyw | ay-loh-HAIV |
Cross Reference
ਅਜ਼ਰਾ 6:5
ਪਰਮੇਸ਼ੁਰ ਦੇ ਮੰਦਰ ਦੇ ਸੋਨੇ ਅਤੇ ਚਾਂਦੀ ਦੇ ਭਾਂਡੇ ਵੀ ਜਿਨ੍ਹਾਂ ਨੂੰ ਨਬੂਕਦਨੱਸਰ ਉਸ ਮੰਦਰ ਤੋਂ ਜੋ ਯਰੂਸ਼ਲਮ ਵਿੱਚ ਹੈ, ਕੱਢ ਕੇ ਬਾਬਲ ਨੂੰ ਲੈ ਆਇਆ ਸੀ, ਮੋੜ ਦਿੱਤੇ ਜਾਣ ਅਤੇ ਯਰੂਸ਼ਲਮ ਦੇ ਮੰਦਰ ਵਿੱਚ ਆਪਣੇ ਥਾਂ ਪਹੁੰਚਾਏ ਜਾਣ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਮੰਦਰ ਵਿੱਚ ਰੱਖਿਆ ਜਾਵੇ।
ਅਜ਼ਰਾ 5:14
ਪਾਤਸ਼ਾਹ ਕੋਰਸ਼ ਨੇ ਬਾਬਲ ਵਿੱਚਲੇ ਆਪਣੇ ਝੂਠੇ ਦੇਵਤਿਆਂ ਦੇ ਮੰਦਰ ਵਿੱਚੋਂ ਸੋਨਾ ਅਤੇ ਚਾਂਦੀ ਕੱਢੇ ਜਿਸ ਨੂੰ ਨਬੂਕਦਨੱਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਕੱਢ ਕੇ ਬਾਬਲ ਦੇ ਮੰਦਰ ਵਿੱਚ ਲੈ ਆਇਆ ਸੀ। ਪਾਤਸ਼ਾਹ ਕੋਰਸ਼ ਨੇ ਇਨ੍ਹਾਂ ਡਾਕਿਆਂ ਨੂੰ ਸ਼ੇਸਬੱਸਰ ਨਾਂ ਦੇ ਇੱਕ ਆਦਮੀ ਨੂੰ ਦੇ ਦਿੱਤੇ ਜਿਸ ਨੂੰ ਉਸ ਦੇ ਰਾਜਪਾਲ ਹੋਣ ਲਈ ਚੁਣਿਆ ਸੀ।”
੨ ਤਵਾਰੀਖ਼ 36:7
ਨਬੂਕਦਨੱਸਰ ਯਹੋਵਾਹ ਦੇ ਮੰਦਰ ਵਿੱਚੋਂ ਵੀ ਕੁਝ ਚੀਜ਼ਾਂ ਚੁੱਕ ਕੇ ਲੈ ਗਿਆ ਅਤੇ ਉਹ ਉਨ੍ਹਾਂ ਵਸਤਾਂ ਨੂੰ ਉੱਥੋਂ ਚੁਕਾਅ ਕੇ ਬਾਬਲ ਨੂੰ ਲੈ ਗਿਆ।
੨ ਸਲਾਤੀਨ 24:13
ਨਬੂਕਦਨੱਸਰ ਨੇ ਯਹੋਵਾਹ ਦੇ ਮੰਦਰ ਵਿੱਚੋਂ ਯਰੂਸ਼ਲਮ ਚੋ ਸਾਰਾ ਖਜ਼ਾਨਾ ਕੱਢ ਲਿਆ ਅਤੇ ਪਾਤਸ਼ਾਹ ਦੇ ਮਹਿਲ ਵਿੱਚੋਂ ਵੀ ਸਾਰਾ ਖਜ਼ਾਨਾ ਲੁੱਟ ਲਿਆ। ਸੋਨੇ ਦੇ ਸਾਰੇ ਭਾਂਡੇ ਜੋ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਨੇ ਯਹੋਵਾਹ ਦੇ ਮੰਦਰ ਵਿੱਚ ਰੱਖੇ ਸਨ, ਉਸ ਨੇ ਕੱਟ ਕੇ ਤੋੜ ਕੇ ਯਹੋਵਾਹ ਦੇ ਕਹੇ ਅਨੁਸਾਰ ਟੁਕੜੇ-ਟੁਕੜੇ ਕਰ ਦਿੱਤੇ।
੨ ਤਵਾਰੀਖ਼ 36:10
ਬਹਾਰ ਦੇ ਮੌਸਮ ਵਿੱਚ ਨਬੂਕਦਨੱਸਰ ਪਾਤਸ਼ਾਹ ਯਹੋਯਾਕੀਨ ਨੂੰ ਫ਼ੜਨ ਲਈ ਕੁਝ ਸੇਵਕਾਂ ਨੂੰ ਭੇਜਿਆ ਤਾਂ ਉਹ ਯਹੋਯਾਕੀਨ ਅਤੇ ਯੋਹਵਾਹ ਦੇ ਮੰਦਰ ਵਿੱਚੋਂ ਕੁਝ ਕੀਮਤੀ ਚੀਜ਼ਾਂ ਚੁੱਕ ਕੇ ਬਾਬਲ ਲੈ ਆਏ। ਫ਼ਿਰ ਨਬੂਕਦਨੱਸਰ ਨੇ ਯਹੋਯਾਕੀਨ ਦੇ ਸੰਬੰਧੀ ਨੂੰ ਉਸਦੀ ਥਾਵੇਂ ਯਹੂਦਾਹ ਅਤੇ ਯਰੂਸ਼ਲਮ ਦਾ ਪਾਤਸ਼ਾਹ ਚੁਣਿਆ, ਜਿਸ ਦਾ ਨਾਂ ਸੀ ਸਿਦਕੀਯਾਹ।
ਦਾਨੀ ਐਲ 5:23
ਇਸਦੀ ਬਜਾਇ ਤੂੰ ਅਕਾਸ਼ ਦੇ ਯਹੋਵਾਹ ਦੇ ਵਿਰੁੱਧ ਹੋ ਗਿਆ। ਤੂੰ ਯਹੋਵਾਹ ਦੇ ਮੰਦਰ ਵਿੱਚੋਂ ਲਿਆਂਦੇ ਹੋਏ ਪਿਆਲਿਆਂ ਨੂੰ ਲਿਆਉਣ ਦਾ ਹੁਕਮ ਦਿੱਤਾ। ਫ਼ੇਰ ਤੂੰ ਅਤੇ ਤੇਰੇ ਅਹਿਲਕਾਰਾਂ, ਤੇਰੀਆਂ ਰਾਣੀਆਂ ਅਤੇ ਤੇਰੀਆਂ ਦਾਸੀਆਂ ਨੇ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀਤੀ। ਤੂੰ ਚਾਂਦੀ ਅਤੇ ਸੋਨੇ, ਪਿੱਤਲ, ਲੋਹੇ, ਲਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਉਸਤਤ ਕੀਤੀ। ਉਹ ਅਸਲ ਵਿੱਚ ਦੇਵਤੇ ਨਹੀਂ ਹਨ, ਉਹ ਦੇਖ ਨਹੀਂ ਸੱਕਦੇ, ਤੇ ਸੁਣ ਨਹੀਂ ਸੱਕਦੇ ਅਤੇ ਨਾ ਕਿਸੇ ਗੱਲ ਨੂੰ ਸਮਝ ਸੱਕਦੇ ਹਨ। ਪਰ ਤੂੰ ਉਸ ਪਰਮੇਸ਼ੁਰ ਦਾ ਆਦਰ ਨਹੀਂ ਕੀਤਾ ਜਿਸਦਾ ਤੇਰੀ ਜ਼ਿੰਦਗੀ ਅਤੇ ਤੇਰੀ ਹਰ ਗੱਲ ਉੱਤੇ ਜ਼ੋਰ ਹੈ।
ਦਾਨੀ ਐਲ 5:2
ਜਦੋਂ ਰਾਜਾ ਆਪਣੀ ਮੈਅ ਪੀ ਰਿਹਾ ਸੀ, ਉਸ ਨੇ ਆਪਣੇ ਸੇਵਾਦਾਰਾਂ ਨੂੰ ਸੋਨੇ ਅਤੇ ਚਾਂਦੀ ਦੇ ਪਿਆਲੇ ਲਿਆਉਣ ਦਾ ਹੁਕਮ ਦਿੱਤਾ। ਇਹ ਓਹੀ ਪਿਆਲੇ ਸਨ ਜਿਹੜੇ ਉਸ ਦੇ ਪਿਤਾ ਨਬੂਕਦਨੱਸਰ ਨੇ ਯਰੂਸ਼ਲਮ ਦੇ ਮੰਦਰ ਵਿੱਚੋਂ ਲਿਆਂਦੇ ਸਨ, ਤਾਂ ਜੋ ਰਾਜੇ, ਉਸ ਦੇ ਅਧਿਕਾਰੀ, ਉਸ ਦੀਆਂ ਪਤਨੀਆਂ ਅਤੇ ਉਸ ਦੇ ਸੇਵਕ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀ ਸੱਕਣ।
ਦਾਨੀ ਐਲ 1:2
ਯਹੋਵਾਹ ਨੇ ਨਬੂਕਦਨੱਸਰ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਨਬੂਕਦਨੱਸਰ ਪਰਮੇਸ਼ੁਰ ਦੇ ਮੰਦਰ ਵਿੱਚੋਂ ਪਲੇਟਾਂ ਅਤੇ ਹੋਰ ਸਾਰੀਆਂ ਚੀਜ਼ਾਂ ਚੁੱਕ ਕੇ ਲੈ ਗਿਆ। ਉਹ ਇਨ੍ਹਾਂ ਚੀਜ਼ਾਂ ਨੂੰ ਸ਼ੀਨਾਰ ਦੀ ਧਰਤੀ ਤੇ ਲੈ ਗਿਆ। ਨਬੂਕਦਨੱਸਰ ਨੇ ਉਹ ਚੀਜ਼ਾਂ ਆਪਣੇ ਬੁੱਤਾਂ ਦੇ ਦੇਵਤਿਆਂ ਦੇ ਮੰਦਰ ਵਿੱਚ ਰੱਖ ਦਿੱਤੀਆਂ।
ਯਰਮਿਆਹ 28:3
ਦੋ ਸਾਲਾਂ ਦੇ ਖਤਮ ਹੋਣ ਤੋਂ ਪਹਿਲਾਂ ਹੀ ਮੈਂ ਉਹ ਸਾਰੀਆਂ ਚੀਜ਼ਾਂ ਵਾਪਸ ਲੈ ਆਵਾਂਗਾ ਜਿਹੜੀਆਂ ਬਾਬਲ ਦਾ ਰਾਜਾ ਨਬੂਕਦਨੱਸਰ ਯਹੋਵਾਹ ਦੇ ਮੰਦਰ ਵਿੱਚੋਂ ਚੁੱਕ ਕੇ ਬਾਬਲ ਲੈ ਗਿਆ ਹੈ। ਮੈਂ ਉਨ੍ਹਾਂ ਚੀਜ਼ਾਂ ਨੂੰ ਇੱਥੇ ਯਰੂਸ਼ਲਮ ਵਿੱਚ ਵਾਪਸ ਲਿਆਵਾਂਗਾ।
ਯਰਮਿਆਹ 27:21
ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਬਾਰੇ ਜਿਹੜੀਆਂ ਹਾਲੇ ਵੀ ਮੰਦਰ ਵਿੱਚ ਅਤੇ ਯਰੂਸ਼ਲਮ ਦੇ ਰਾਜੇ ਦੇ ਮਹਿਲ ਅੰਦਰ ਹਾਲੇ ਵੀ ਰਹਿ ਗਈਆਂ ਹਨ।
੨ ਤਵਾਰੀਖ਼ 36:18
ਪਾਤਸ਼ਾਹ ਪਰਮੇਸ਼ੁਰ ਦੇ ਮੰਦਰ ਦੇ ਸਾਰੇ ਵੱਡੇ-ਛੋਟੇ ਭਾਂਡੇ ਤੇ ਹੋਰ ਕੀਮਤੀ ਵਸਤਾਂ, ਯਹੋਵਾਹ ਦੇ ਮੰਦਰ ਦਾ ਖਜ਼ਾਨਾ, ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਅਤੇ ਉਸ ਦੇ ਸਰਦਾਰਾਂ ਦਾ ਸਾਰਾ ਖਜ਼ਾਨਾ ਬਾਬਲ ਨੂੰ ਲੈ ਗਿਆ।
੨ ਸਲਾਤੀਨ 25:13
ਬਾਬਲ ਦੀ ਸੈਨਾ ਨੇ ਕਾਂਸੇ ਦੇ ਉਨ੍ਹਾਂ ਸਾਰੇ ਥੰਮਾਂ, ਕੁਰਸੀਆਂ, ਕਾਂਸੇ ਦੇ ਵੱਡੇ ਟੱਬਾਂ ਨੂੰ ਤੋੜ ਦਿੱਤਾ ਜੋ ਯਹੋਵਾਹ ਦੇ ਮੰਦਰ ਵਿੱਚ ਸਨ ਅਤੇ ਸਾਰਾ ਕਾਂਸਾ ਬਾਬਲ ਦੇਸ਼ ਨੂੰ ਲੈ ਗਏ।