English
ਹਿਜ਼ ਕੀ ਐਲ 5:1 ਤਸਵੀਰ
People of Jerusalem Scattered “ਆਦਮੀ ਦੇ ਪੁੱਤਰ, ਆਪਣੇ ਭੁੱਖ ਦੇ ਦਿਨਾਂ ਮਗਰੋਂ ਤੈਨੂੰ ਇਹ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਤੈਨੂੰ ਇੱਕ ਤੇਜ਼ ਧਾਰ ਵਾਲੀ ਤਲਵਾਰ ਲਿਆਉਣੀ ਚਾਹੀਦੀ ਹੈ। ਉਸ ਤਲਵਾਰ ਨੂੰ ਨਾਈ ਦੇ ਉਸਤਰੇ ਵਾਂਗ ਵਰਤੀਁ। ਆਪਣੇ ਵਾਲ ਅਤੇ ਦਾਢ਼ੀ ਮੁਨਵਾ ਲਵੀਂ। ਵਾਲਾਂ ਨੂੰ ਤੱਕੜੀ ਵਿੱਚ ਰੱਖ ਕੇ ਤੋਂਲੀਁ। ਆਪਣੇ ਵਾਲਾਂ ਦੇ ਬਰਾਬਰ ਦੇ ਤਿੰਨ ਹਿੱਸੇ ਕਰ ਲਵੀਂ। ਆਪਣੇ ਵਾਲਾਂ ਦਾ ਇੱਕ ਤਿਹਾਈ ਹਿੱਸਾ ਉਸ ਇੱਟ ਉੱਤੇ ਰੱਖ ਦੇਵੀਂ ਜਿਸ ਉੱਤੇ ਸ਼ਹਿਰ ਦੀ ਤਸਵੀਰ ਬਣੀ ਹੋਈ ਹੈ। ਉਨ੍ਹਾਂ ਵਾਲਾਂ ਨੂੰ ਉਸ ‘ਸ਼ਹਿਰ’ ਵਿੱਚ ਜਲਾ ਦੇਵੀਂ। (ਇਹ ਗੱਲ ਇਹ ਦਰਸਾਵੇਗੀ ਕਿ ਕੁਝ ਲੋਕ ਸ਼ਹਿਰ ਦੇ ਅੰਦਰ ਮਰ ਜਾਣਗੇ।) ਫ਼ੇਰ ਤਲਵਾਰ ਨਾਲ ਆਪਣੇ ਵਾਲਾਂ ਦੇ ਇੱਕ ਤਿਹਾਈ ਹਿੱਸੇ ਨੂੰ ਛੋਟੇ-ਛੋਟੇ ਹਿਸਿਆਂ ਵਿੱਚ ਕੱਟ ਦੇਵੀਂ ਅਤੇ ਸ਼ਹਿਰ (ਇੱਟ) ਦੇ ਚਾਰੇ ਪਾਸੇ ਖਿਲਾਰ ਦੇਵੀਂ। (ਇਹ ਗੱਲ ਦਰਸਾਵੇਗੀ ਕਿ ਕੁਝ ਲੋਕ ਸ਼ਹਿਰ ਦੇ ਬਾਹਰ ਮਰ ਜਾਣਗੇ।) ਫ਼ੇਰ ਆਪਣੇ ਵਾਲਾਂ ਦਾ ਇੱਕ ਤਿਹਾਈ ਹਿੱਸਾ ਹਵਾ ਵਿੱਚ ਖਿਲਾਰ ਦੇਵੀਂ-ਇਸ ਨੂੰ ਹਵਾ ਦੂਰ ਵਗਾ ਦੇਵੇ। (ਇਹ ਗੱਲ ਦਰਸਾਵੇਗੀ) ਕਿ ਮੈਂ ਆਪਣੀ ਤਲਵਾਰ ਸੂਤ ਕੇ ਕੁਝ ਲੋਕਾਂ ਨੂੰ ਦੂਰ ਦੁਰਾਡੇ ਦੇਸਾਂ ਵਿੱਚ ਭਜਾ ਦਿਆਂਗਾ।