Ezekiel 46:13
ਰੋਜ਼ਾਨਾ ਦੀ ਭੇਂਟ “ਤੁਸੀਂ ਹਰ ਰੋਜ਼ ਇੱਕ ਸਾਲ ਦਾ ਦੋਸ਼ ਰਹਿਤ ਲੇਲਾ ਭੇਟ ਕਰੋਗੇ। ਇਹ ਯਹੋਵਾਹ ਲਈ ਹੋਮ ਦੀ ਭੇਟ ਚੜ੍ਹਾਬੇਗੀ। ਤੁਸੀਂ ਅਜਿਹਾ ਹਰ ਸਵੇਰ ਨੂੰ ਕਰੋਂਗੇ।
Ezekiel 46:13 in Other Translations
King James Version (KJV)
Thou shalt daily prepare a burnt offering unto the LORD of a lamb of the first year without blemish: thou shalt prepare it every morning.
American Standard Version (ASV)
And thou shalt prepare a lamb a year old without blemish for a burnt-offering unto Jehovah daily: morning by morning shalt thou prepare it.
Bible in Basic English (BBE)
And you are to give a lamb a year old without any mark on it for a burned offering to the Lord every day: morning by morning you are to give it.
Darby English Bible (DBY)
And thou shalt daily offer a burnt-offering unto Jehovah, of a yearling-lamb without blemish: thou shalt prepare it morning by morning.
World English Bible (WEB)
You shall prepare a lamb a year old without blemish for a burnt offering to Yahweh daily: morning by morning shall you prepare it.
Young's Literal Translation (YLT)
`And a lamb, son of a year, a perfect one, thou dost make a burnt-offering daily to Jehovah; morning by morning thou dost make it.
| Thou shalt daily | וְכֶ֨בֶשׂ | wĕkebeś | veh-HEH-ves |
| prepare | בֶּן | ben | ben |
| offering burnt a | שְׁנָת֜וֹ | šĕnātô | sheh-na-TOH |
| unto the Lord | תָּמִ֗ים | tāmîm | ta-MEEM |
| lamb a of | תַּעֲשֶׂ֥ה | taʿăśe | ta-uh-SEH |
| of the first | עוֹלָ֛ה | ʿôlâ | oh-LA |
| year | לַיּ֖וֹם | layyôm | LA-yome |
| blemish: without | לַֽיהוָֹ֑ה | layhôâ | lai-hoh-AH |
| thou shalt prepare | בַּבֹּ֥קֶר | babbōqer | ba-BOH-ker |
| it every | בַּבֹּ֖קֶר | babbōqer | ba-BOH-ker |
| morning. | תַּעֲשֶׂ֥ה | taʿăśe | ta-uh-SEH |
| אֹתֽוֹ׃ | ʾōtô | oh-TOH |
Cross Reference
ਯਸਈਆਹ 50:4
ਪਰਮੇਸ਼ੁਰ ਦਾ ਸੇਵਕ ਸੱਚਮੁੱਚ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ ਮੇਰੇ ਪ੍ਰਭੂ, ਯਹੋਵਾਹ ਨੇ ਮੈਨੂੰ ਸਿੱਖਿਆ ਦ੍ਦੇਣ ਦੀ ਯੋਗਤਾ ਦਿੱਤੀ ਸੀ। ਇਸ ਲਈ ਮੈਂ ਇਨ੍ਹਾਂ ਉਦਾਸ ਲੋਕਾਂ ਨੂੰ ਸਿੱਖਿਆ ਦਿਂਦ੍ਦਾ ਹਾਂ। ਉਹ ਹਰ ਸਵੇਰ ਮੈਨੂੰ ਜਗਾਉਂਦਾ ਹੈ ਅਤੇ ਮੈਨੂੰ ਇੱਕ ਚੇਲੇ ਵਾਂਗ ਸਿੱਖਿਆ ਦਿਂਦ੍ਦਾ ਹੈ।
ਪਰਕਾਸ਼ ਦੀ ਪੋਥੀ 13:8
ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕ ਉਸ ਜਾਨਵਰ ਦੀ ਪੂਜਾ ਕਰਨਗੇ। ਇਹ ਸਾਰੇ ਲੋਕ ਦੁਨੀਆਂ ਦੇ ਅਰੰਭ ਤੋਂ ਹਨ। ਜਿਨ੍ਹਾਂ ਦੇ ਨਾਂ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ। ਲੇਲਾ ਉਹ ਹੈ ਜਿਹੜਾ ਮਾਰਿਆ ਗਿਆ ਸੀ।
੧ ਪਤਰਸ 1:19
ਤੁਹਾਨੂੰ ਮਸੀਹ ਦੇ ਅਨਮੋਲ ਲਹੂ ਨਾਲ ਖਰੀਦਿਆ ਗਿਆ ਹੈ ਜੋ ਕਿ ਇੱਕ ਸੰਪੂਰਣ ਅਤੇ ਸ਼ੁੱਧ ਲੇਲੇ ਵਾਂਗ ਕੁਰਬਾਨ ਕੀਤਾ ਗਿਆ ਸੀ।
ਯੂਹੰਨਾ 1:29
ਯਿਸੂ ਪਰਮੇਸ਼ੁਰ ਦਾ ਲੇਲਾ ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ। ਯੂਹੰਨਾ ਨੇ ਆਖਿਆ, “ਦੇਖੋ, ਪਰਮੇਸ਼ੁਰ ਦਾ ਲੇਲਾ, ਉਹ ਸੰਸਾਰ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ।
ਦਾਨੀ ਐਲ 8:11
ਇਹ ਛੋਟਾ ਸਿੰਗ ਬਹੁਤ ਤਾਕਤਵਰ ਹੋ ਗਿਆ ਅਤੇ ਫ਼ੇਰ ਇਹ ਸਤਾਰਿਆਂ ਦੇ ਹਾਕਮ (ਪਰਮੇਸ਼ੁਰ) ਦੇ ਵਿਰੁੱਧ ਹੋ ਗਿਆ। ਉਸ ਛੋਟੇ ਸਿੰਗ ਨੇ ਹਾਕਮ (ਪਰਮੇਸ਼ੁਰ) ਨੂੰ ਚੜ੍ਹਾਈਆਂ ਜਾਣ ਵਾਲੀਆਂ ਰੋਜ਼ਾਨਾ ਬਲੀਆਂ ਨੂੰ ਰੋਕ ਦਿੱਤਾ। ਜਿਸ ਥਾਂ ਲੋਕ ਪਰਮੇਸ਼ੁਰ ਦੀ ਉਪਾਸਨਾ ਕਰਦੇ ਸਨ, ਉਸ ਨੇ ਇਸ ਨੂੰ ਢਾਹ ਦਿੱਤਾ।
ਜ਼ਬੂਰ 92:2
ਤੁਹਾਡੇ ਪਿਆਰ ਬਾਰੇ ਸਵੇਰ ਵੇਲੇ ਅਤੇ ਤੁਹਾਡੀ ਵਫ਼ਾਦਾਰੀ ਬਾਰੇ ਰਾਤ ਨੂੰ ਗਾਉਣਾ ਚੰਗਾ ਹੈ।
ਗਿਣਤੀ 28:10
ਇਹ ਸਬਤ ਲਈ ਖਾਸ ਭੇਟ ਹੈ। ਇਹ ਭੇਟ ਰੋਜ਼ਾਨਾ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ ਹੈ।
ਗਿਣਤੀ 28:3
ਇਹ ਉਹ ਸੁਗਾਤਾ ਹਨ ਜਿਹੜੀਆਂ ਉਨ੍ਹਾਂ ਨੂੰ ਯਹੋਵਾਹ ਨੂੰ ਚੜ੍ਹਾਉਣੀਆਂ ਚਾਹੀਦੀਆਂ ਹਨ। ਹਰ ਰੋਜ਼, ਉਨ੍ਹਾਂ ਨੂੰ ਯਹੋਵਾਹ ਨੂੰ ਬੇਨੁਕਸ ਇੱਕ ਸਾਲ ਦੇ ਦੋ ਲੇਲੇ ਭੇਟ ਕਰਨੇ ਚਾਹੀਦੇ ਹਨ।
ਅਹਬਾਰ 12:6
“ਆਪਣੇ ਪਾਕ ਹੋਣ ਦੇ ਸਮੇਂ ਦੇ ਮੁੱਕਣ ਤੋਂ ਮਗਰੋਂ ਮੁੰਡੇ ਜਾਂ ਕੁੜੀ ਦੀ ਨਵੀਂ ਮਾਂ ਨੂੰ ਮੰਡਲੀ ਵਾਲੇ ਤੰਬੂ ਲਈ ਖਾਸ ਬਲੀਆਂ ਲੈ ਕੇ ਆਉਣੀਆਂ ਚਾਹੀਦੀਆਂ ਹਨ। ਉਸ ਨੂੰ ਉਹ ਬਲੀਆਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਜਾਜਕ ਨੂੰ ਦੇਣੀਆਂ ਚਾਹੀਦੀਆਂ ਹਨ। ਉਸ ਨੂੰ ਹੋਮ ਦੀ ਭੇਟ ਲਈ ਇੱਕ ਸਾਲ ਦਾ ਲੇਲਾ ਅਤੇ ਪਾਪ ਦੀ ਭੇਟ ਲਈ ਇੱਕ ਘੁੱਗੀ ਜਾਂ ਕਬੂਤਰ ਲਿਆਉਣਾ ਚਾਹੀਦਾ ਹੈ।
ਖ਼ਰੋਜ 29:38
“ਹਰ ਰੋਜ਼ ਤੁਹਾਨੂੰ ਜਗਵੇਡੀ ਉੱਤੇ ਇੱਕ ਭੇਟ ਚੜ੍ਹਾਉਣੀ ਚਾਹੀਦੀ ਹੈ। ਤੁਹਾਨੂੰ ਇੱਕ ਸਾਲ ਦੇ ਦੋ ਲੇਲੇ ਮਾਰਨੇ ਚਾਹੀਦੇ ਹਨ।
ਖ਼ਰੋਜ 12:5
ਲੇਲਾ ਇੱਕ ਸਾਲ ਦਾ ਹੋਣਾ ਚਾਹੀਦਾ ਹੈ ਇਸ ਨੂੰ ਪੂਰਾ ਸਿਹਤਮੰਦ ਹੋਣਾ ਚਾਹੀਦਾ ਹੈ। ਇਹ ਜਾਨਵਰ ਜੁਆਨ ਭੇਡੂ ਜਾਂ ਜੁਆਨ ਬੱਕਰਾ ਹੋ ਸੱਕਦਾ ਹੈ।