Ezekiel 46:10
ਹਾਕਮ ਨੂੰ ਲੋਕਾਂ ਦੇ ਨਾਲ ਓੱਥੇ ਹੋਣਾ ਚਾਹੀਦਾ ਹੈ। ਜਦੋਂ ਲੋਕ ਅੰਦਰ ਜਾਣ ਤਾਂ ਹਾਕਮ ਉਨ੍ਹਾਂ ਦੇ ਨਾਲ ਜਾਵੇਗਾ। ਜਦੋਂ ਉਹ ਬਾਹਰ ਆਉਣ ਤਾਂ ਹਾਕਮ ਵੀ ਬਾਹਰ ਆਵੇਗਾ।
Ezekiel 46:10 in Other Translations
King James Version (KJV)
And the prince in the midst of them, when they go in, shall go in; and when they go forth, shall go forth.
American Standard Version (ASV)
And the prince, when they go in, shall go in in the midst of them; and when they go forth, they shall go forth `together'.
Bible in Basic English (BBE)
And the ruler, when they come in, is to come among them, and is to go out when they go out.
Darby English Bible (DBY)
And the prince shall come in in the midst of them, when they come in; and when they go out, they shall go out [together].
World English Bible (WEB)
The prince, when they go in, shall go in with of them; and when they go out, he shall go out.
Young's Literal Translation (YLT)
And the prince in their midst in their coming in cometh in, and in their going out he goeth out.
| And the prince | וְֽהַנָּשִׂ֑יא | wĕhannāśîʾ | veh-ha-na-SEE |
| in the midst | בְּתוֹכָ֤ם | bĕtôkām | beh-toh-HAHM |
| in, go they when them, of | בְּבוֹאָם֙ | bĕbôʾām | beh-voh-AM |
| shall go in; | יָב֔וֹא | yābôʾ | ya-VOH |
| forth, go they when and | וּבְצֵאתָ֖ם | ûbĕṣēʾtām | oo-veh-tsay-TAHM |
| shall go forth. | יֵצֵֽאוּ׃ | yēṣēʾû | yay-tsay-OO |
Cross Reference
ਜ਼ਬੂਰ 42:4
ਇਸ ਲਈ ਮੈਂ ਉਦੋਂ ਇਹ ਗੱਲਾਂ ਯਾਦ ਕਰਦਾ ਹਾਂ ਜਦੋਂ ਮੈਂ ਆਪਣੀ ਰੂਹ ਬਾਹਰ ਡੋਲ੍ਹ ਰਿਹਾ ਹੁੰਦਾ। ਮੈਂ ਭੀੜਾਂ ਵਿੱਚੋਂ ਲੰਘਦਾ ਹੋਇਆ ਯਾਦ ਕਰਦਾ ਹਾਂ ਜਦੋਂ ਮੈਂ ਉਨ੍ਹਾਂ ਦੀ ਅਗਵਾਈ ਪਰਮੇਸ਼ੁਰ ਦੇ ਮੰਦਰ ਵੱਲ ਕਰਦਾ ਹਾਂ ਮੈਂ ਉਸਤਤਿ ਦੇ ਖੁਸ਼ੀ ਭਰੇ ਗੀਤ ਯਾਦ ਕਰਦਾ ਹਾਂ ਭੀੜਾਂ ਨੇ ਉਤਸਵਾਂ ਦੇ ਜਸ਼ਨ ਮਨਾਏ।
੧ ਤਵਾਰੀਖ਼ 29:22
ਉਸ ਦਿਨ ਲੋਕ ਬੜੇ ਆਨੰਦ ਵਿੱਚ ਸਨ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਦੇ ਸੰਗ ਇਕੱਠਿਆਂ ਖਾਧਾ-ਪੀਤਾ। ਅਤੇ ਉਨ੍ਹਾਂ ਨੇ ਸੁਲੇਮਾਨ, ਦਾਊਦ ਦੇ ਪੁੱਤਰ ਨੂੰ ਦੂਸਰੀ ਵਾਰ ਰਾਜਾ ਬਣਾਇਆ। ਉਨ੍ਹਾਂ ਨੇ ਸੁਲੇਮਾਨ ਨੂੰ ਰਾਜੇ ਵਜੋਂ ਮਸਹ ਕੀਤਾ, ਅਤੇ ਉਨ੍ਹਾਂ ਨੇ ਸਾਦੋਕ ਨੂੰ ਜਾਜਕ ਵਜੋਂ ਮਸਹ ਕੀਤਾ। ਉਨ੍ਹਾਂ ਨੇ ਇਹ ਉਸੇ ਜਗ੍ਹਾ ਕੀਤਾ ਜਿੱਥੇ ਯਹੋਵਾਹ ਹਾਜ਼ਰ ਸੀ।
੧ ਤਵਾਰੀਖ਼ 29:20
ਉਪਰੰਤ ਦਾਊਦ ਨੇ ਸਾਰੇ ਇਕੱਠੇ ਹੋਏ ਲੋਕਾਂ ਨੂੰ ਉਸ ਭੀੜ ਨੂੰ ਆਖਿਆ, “ਹੁਣ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ।” ਤਾਂ ਸਭ ਲੋਕਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਉਸਤਤਿ ਕੀਤੀ। ਅਤੇ ਆਪਣੇ ਸਿਰ ਝੁਕਾਅ ਕੇ ਯਹੋਵਾਹ ਅਤੇ ਪਾਤਸ਼ਾਹ ਨੂੰ ਆਪਣਾ ਆਦਰ ਦਰਸਾਇਆ।
ਪਰਕਾਸ਼ ਦੀ ਪੋਥੀ 2:1
ਅਫ਼ਸੁਸ ਦੀ ਕਲੀਸਿਯਾ ਨੂੰ ਯਿਸੂ ਦਾ ਪੱਤਰ “ਅਫ਼ਸੁਸ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ: “ਉਹ ਇੱਕ ਜਿਸਦੇ ਸੱਜੇ ਹੱਥ ਵਿੱਚ ਸੱਤ ਤਾਰੇ ਹਨ ਅਤੇ ਸੋਨੇ ਦੇ ਸੱਤਾਂ ਸ਼ਮਾਦਾਨਾਂ ਵਿੱਚਕਾਰ ਚਲਦਾ ਹੈ, ਉਹ ਤੁਹਾਨੂੰ ਇਹ ਗੱਲਾਂ ਆਖ ਰਿਹਾ ਹੈ।
ਇਬਰਾਨੀਆਂ 4:14
ਯਿਸੂ ਸਾਡੀ ਪਰਮੇਸ਼ੁਰ ਦੇ ਸਨਮੁੱਖ ਆਉਣ ਵਿੱਚ ਸਹਾਇਤਾ ਕਰਦਾ ਹੈ ਸਾਡੇ ਕੋਲ ਇੱਕ ਮਹਾਨ ਸਰਦਾਰ ਜਾਜਕ ਹੈ ਜਿਹੜਾ ਪਰਮੇਸ਼ੁਰ ਨਾਲ ਸਵਰਗ ਵਿੱਚ ਰਹਿਣ ਲਈ ਗਿਆ ਹੈ। ਉਹ ਪਰਮੇਸ਼ੁਰ ਦਾ ਪੁੱਤਰ ਯਿਸੂ ਹੈ। ਇਸ ਲਈ ਅਸੀਂ ਵਿਸ਼ਵਾਸ ਵਿੱਚ, ਜਿਹੜਾ ਸਾਡੇ ਕੋਲ ਹੈ, ਦ੍ਰਿੜ ਰਹਿਣਾ ਜਾਰੀ ਰੱਖੀਏ।
ਇਬਰਾਨੀਆਂ 3:6
ਪਰ ਯਿਸੂ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਉੱਤੇ ਸ਼ਾਸਨ ਕਰ ਰਹੇ ਪੁੱਤਰ ਵਰਗਾ ਹੈ। ਅਸੀਂ ਨਿਹਚਾਵਾਨ ਪਰਮੇਸ਼ੁਰ ਦਾ ਘਰ ਹਾਂ। ਜੇ ਅਸੀਂ ਦ੍ਰਿੜ ਹਾਂ ਅਤੇ ਆਪਣੀ ਆਸ ਵਿੱਚ ਬਣੇ ਰਹੀਏ ਜੋ ਇੰਨੀ ਮਹਾਨ ਹੈ, ਫ਼ੇਰ ਅਸੀਂ ਪਰਮੇਸ਼ੁਰ ਦਾ ਘਰ ਹਾਂ।
ਮੱਤੀ 28:20
ਉਨ੍ਹਾਂ ਨੂੰ ਇਹ ਵੀ ਸਿੱਖਾਵੋ ਕਿ ਉਹ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਨਿਸ਼ਚਿਤ ਹੀ, ਦੁਨੀਆਂ ਦੇ ਅੰਤ ਤੀਕਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।”
ਮੱਤੀ 18:20
ਇਹ ਸੱਚ ਹੈ ਕਿਉਂਕਿ ਦੋ ਜਾਂ ਤਿੰਨ ਮਨੁੱਖ ਮੇਰੇ ਨਾਂ ਤੇ ਇਕੱਠੇ ਹੋਣ, ਤਾਂ ਮੈਂ ਉੱਥੇ ਉਨ੍ਹਾਂ ਦੇ ਨਾਲ ਹਾਂ।”
ਜ਼ਬੂਰ 122:1
ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ। ਮੈਂ ਬਹੁਤ ਖੁਸ਼ ਸਾਂ, ਜਦੋਂ ਲੋਕਾਂ ਨੇ ਆਖਿਆ, “ਆਉ ਅਸੀਂ ਯਹੋਵਾਹ ਦੇ ਮੰਦਰ ਵਿੱਚ ਚੱਲੀਏ।”
ਨਹਮਿਆਹ 8:8
ਉਨ੍ਹਾਂ ਲੇਵੀਆਂ ਨੇ ਬਿਵਸਬਾ ਦੀ ਪੋਥੀ ਨੂੰ ਪੜ੍ਹ ਕੇ ਸੁਣਾਇਆ ਅਤੇ ਸਰਲ ਤਰੀਕੇ ’ਚ ਉਸਦੀ ਵਿਆਖਿਆ ਕੀਤੀ ਤਾਂ ਜੋ ਉਹ ਸਮਝ ਸੱਕਣ। ਇਉਂ ਉਨ੍ਹਾਂ ਨੇ ਇਸ ਲਈ ਕੀਤਾ ਤਾਂ ਕਿ ਜੋ ਕੁਝ ਉਚਾਰਿਆ ਗਿਆ ਹੈ ਉਹ ਲੋਕਾਂ ਦੀ ਸਮਝੀ ਪੈ ਜਾਵੇ।
੨ ਤਵਾਰੀਖ਼ 34:30
ਪਾਤਸ਼ਾਹ ਯਹੋਵਾਹ ਦੇ ਮੰਦਰ ਗਿਆ। ਪਾਤਸ਼ਾਹ ਦੇ ਨਾਲ ਸਾਰੇ ਯਹੂਦਾਹ ਦੇ ਲੋਕ, ਯਰੂਸ਼ਲਮ ਵਿੱਚ ਰਹਿੰਦੇ ਲੋਕ, ਜਾਜਕ ਲੇਵੀ ਅਤੇ ਖਾਸ ਅਤੇ ਆਮ ਲੋਕ ਸਭ ਗਏ। ਯੋਸੀਯਾਹ ਨੇ ਬਿਵਸਥਾ ਦੀ ਪੋਥੀ ਦੇ ਬਚਨ ਉਨ੍ਹਾਂ ਅੱਗੇ ਪੜ੍ਹਕੇ ਸੁਣਾਏ, ਜਿਹੜੀ ਕਿ ਯਹੋਵਾਹ ਦੇ ਮੰਦਰ ਵਿੱਚੋਂ ਲੱਭੀ ਸੀ।
੨ ਤਵਾਰੀਖ਼ 29:28
ਸਾਰੀ ਸਭਾ ਨੇ ਸਿਰ ਝੁਕਾਇਆ ਅਤੇ ਜਦ ਤੀਕ ਹੋਮ ਦੀ ਭੇਟ ਦਾ ਜਲਨਾ ਪੂਰਾ ਨਾ ਹੋਇਆ ਤਦ ਤੀਕ ਗਾਉਣ ਵਾਲੇ ਗਉਂਦੇ ਰਹੇ ਅਤੇ ਤੁਰ੍ਹੀਆਂ ਵਾਲੇ ਤੁਰ੍ਹੀਆਂ ਵਜਾਉਂਦੇ ਰਹੇ।
੨ ਤਵਾਰੀਖ਼ 20:27
ਤਦ ਯਹੋਸ਼ਾਫ਼ਾਟ ਦੇ ਪਿੱਛੇ-ਪਿੱਛੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਆਪੋ-ਆਪਣੇ ਘਰਾਂ ਨੂੰ ਪਰਤੇ। ਯਰੂਸ਼ਲਮ ਵੱਲ ਨੂੰ ਪਰਤਦਿਆਂ ਯਹੋਵਾਹ ਨੇ ਦੁਸ਼ਮਣਾਂ ਨੂੰ ਹਾਰ ਦੇਣ ਕਾਰਣ ਆਪਣੇ ਲੋਕਾਂ ਵਿੱਚ ਜਸ਼ਨ ਮਨਾਇਆ।
੨ ਤਵਾਰੀਖ਼ 7:4
ਤਦ ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਯਹੋਵਾਹ ਦੇ ਸਾਹਮਣੇ ਬਲੀਆਂ ਚੜ੍ਹਾਈਆਂ।
੨ ਤਵਾਰੀਖ਼ 6:2
ਮੈਂ ਤੇਰੇ ਲਈ ਹੇ ਯਹੋਵਾਹ ਇੱਕ ਘਰ ਬਣਾਇਆ ਹੈ ਜਿੱਥੇ ਤੂੰ ਵਸੇਂ। ਇਹ ਉੱਚਾ ਘਰ ਹੈ ਜਿੱਥੇ ਤੂੰ ਸਦੀਵ ਰਹੇਂ।”
੨ ਸਮੋਈਲ 6:14
ਯਹੋਵਾਹ ਦੇ ਅੱਗੇ ਫ਼ਿਰ ਦਾਊਦ ਆਪਣੇ ਸਾਰੇ ਜ਼ੋਰ ਨਾਲ ਨੱਚ ਰਿਹਾ ਸੀ ਅਤੇ ਦਾਊਦ ਨੇ ਲਿਨਨ ਦਾ ਏਫ਼ੋਦ ਪਾਇਆ ਹੋਇਆ ਸੀ।