Ezekiel 43:10
“ਹੁਣ, ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਿਵਾਰ ਨੂੰ ਮੰਦਰ ਬਾਰੇ ਦੱਸ। ਫ਼ੇਰ ਜਦੋਂ ਉਹ ਮੰਦਰ ਦੇ ਨਕਸ਼ਿਆਂ ਨੂੰ ਮਾਪਣਾ ਸ਼ੁਰੂ ਕਰਨਗੇ ਤਾਂ ਉਹ ਆਪਣੇ ਪਾਪਾਂ ਤੋਂ ਸ਼ਰਮਸਾਰ ਹੋ ਜਾਣਗੇ।
Ezekiel 43:10 in Other Translations
King James Version (KJV)
Thou son of man, shew the house to the house of Israel, that they may be ashamed of their iniquities: and let them measure the pattern.
American Standard Version (ASV)
Thou, son of man, show the house to the house of Israel, that they may be ashamed of their iniquities; and let them measure the pattern.
Bible in Basic English (BBE)
You, son of man, give the children of Israel an account of this house, so that they may be shamed because of their evil-doing: and let them see the vision of it and its image.
Darby English Bible (DBY)
Thou, son of man, shew the house to the house of Israel, that they may be confounded at their iniquities; and let them measure the pattern.
World English Bible (WEB)
You, son of man, show the house to the house of Israel, that they may be ashamed of their iniquities; and let them measure the pattern.
Young's Literal Translation (YLT)
Thou, son of man, Shew the house of Israel the house, And they are ashamed of their iniquities, And they have measured the measurement.
| Thou | אַתָּ֣ה | ʾattâ | ah-TA |
| son | בֶן | ben | ven |
| of man, | אָדָ֗ם | ʾādām | ah-DAHM |
| shew | הַגֵּ֤ד | haggēd | ha-ɡADE |
| אֶת | ʾet | et | |
| the house | בֵּֽית | bêt | bate |
| יִשְׂרָאֵל֙ | yiśrāʾēl | yees-ra-ALE | |
| to the house | אֶת | ʾet | et |
| of Israel, | הַבַּ֔יִת | habbayit | ha-BA-yeet |
| ashamed be may they that | וְיִכָּלְמ֖וּ | wĕyikkolmû | veh-yee-kole-MOO |
| of their iniquities: | מֵעֲוֹנֽוֹתֵיהֶ֑ם | mēʿăwōnôtêhem | may-uh-oh-noh-tay-HEM |
| measure them let and | וּמָדְד֖וּ | ûmoddû | oo-mode-DOO |
| אֶת | ʾet | et | |
| the pattern. | תָּכְנִֽית׃ | toknît | toke-NEET |
Cross Reference
ਹਿਜ਼ ਕੀ ਐਲ 16:61
ਮੈਂ ਤੇਰੀਆਂ ਭੈਣਾਂ ਨੂੰ ਤੇਰੇ ਕੋਲ ਲਿਆਵਾਂਗਾ। ਅਤੇ ਮੈਂ ਉਨ੍ਹਾਂ ਨੂੰ ਤੇਰੀਆਂ ਧੀਆਂ ਬਣਾ ਦਿਆਂਗਾ। ਇਹ ਗੱਲ ਸਾਡੇ ਇਕਰਾਰਨਾਮੇ ਵਿੱਚ ਨਹੀਂ ਸੀ ਪਰ ਮੈਂ ਤੇਰੇ ਲਈ ਅਜਿਹਾ ਕਰਾਂਗਾ। ਫ਼ੇਰ ਤੂੰ ਉਨ੍ਹਾਂ ਭਿਆਨਕ ਗੱਲਾਂ ਨੂੰ ਚੇਤੇ ਕਰੇਗੀ ਜੋ ਤੂੰ ਕੀਤੀਆਂ ਸਨ ਅਤੇ ਤੂੰ ਸ਼ਰਮਸਾਰ ਹੋ ਜਾਵੇਂਗੀ।
ਹਿਜ਼ ਕੀ ਐਲ 40:4
ਆਦਮੀ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਆਪਣੀਆਂ ਅੱਖਾਂ ਅਤੇ ਕੰਨਾਂ ਦੀ ਵਰਤੋਂ ਕਰ। ਇਨ੍ਹਾਂ ਚੀਜ਼ਾਂ ਵੱਲ ਵੇਖ ਅਤੇ ਮੇਰੀ ਗੱਲ ਧਿਆਨ ਨਾਲ ਸੁਣ। ਉਸ ਹਰ ਗੱਲ ਵੱਲ ਧਿਆਨ ਦੇਹ ਜਿਹੜੀ ਮੈ ਤੈਨੂੰ ਦਿਖਾਉਂਦਾ ਹਾਂ। ਕਿਉਂ ਕਿ ਤੈਨੂੰ ਇੱਥੇ ਇਸ ਲਈ ਲਿਆਂਦਾ ਗਿਆ ਹੈ ਤਾਂ ਜੋ ਮੈਂ ਤੈਨੂੰ ਇਹ ਚੀਜ਼ਾਂ ਦਿਖਾ ਸੱਕਾਂ। ਤੈਨੂੰ ਇਸਰਾਏਲ ਦੇ ਪਰਿਵਾਰ ਨੂੰ ਉਸ ਸਭ ਕਾਸੇ ਬਾਰੇ ਜ਼ਰੂਰ ਦੱਸ ਦੇਣਾ ਚਾਹੀਦਾ ਹੈ, ਜੋ ਤੂੰ ਦੇਖੇਁ।”
ਹਿਜ਼ ਕੀ ਐਲ 16:63
ਮੈਂ ਤੇਰੇ ਨਾਲ ਚੰਗਾ ਵਿਹਾਰ ਕਰਾਂਗਾ। ਇਸ ਲਈ ਤੂੰ ਮੈਨੂੰ ਚੇਤੇ ਕਰੇਗੀ ਅਤੇ ਤੂੰ ਆਪਣੇ ਕੀਤੇ ਮੰਦੇ ਕੰਮਾਂ ਤੋਂ ਇੰਨੀ ਸ਼ਰਮਸਾਰ ਹੋਵੇਂਗੀ ਕਿ ਤੂੰ ਕੁਝ ਵੀ ਨਹੀਂ ਆਖ ਸੱਕੇਂਗੀ। ਪਰ ਮੈਂ ਤੇਰੇ ਲਈ ਪ੍ਰਾਸਚਿਤ ਕਰਾਂਗਾ। ਤੂੰ ਫੇਰ ਤੋਂ ਕਦੇ ਵੀ ਸ਼ਰਮਸਾਰ ਨਹੀਂ ਹੋਵੇਂਗੀ!” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।
ਹਿਜ਼ ਕੀ ਐਲ 43:11
ਫ਼ੇਰ ਜਦੋਂ ਉਹ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਤੋਂ ਸ਼ਰਮਿੰਦੇ ਹੋਣਗੇ ਜੋ ਉਨ੍ਹਾਂ ਨੇ ਕੀਤੀਆਂ ਹਨ। ਉਨ੍ਹਾਂ ਨੂੰ ਮੰਦਰ ਦੇ ਨਕਸ਼ੇ ਦੀ ਜਾਣਕਾਰੀ ਹਾਸਿਲ ਕਰਨ ਦਿਓ। ਉਨ੍ਹਾਂ ਨੂੰ ਜਾਣ ਲੈਣ ਦਿਓ ਕਿ ਇਸਦੀ ਉਸਾਰੀ ਕਿਵੇਂ ਕਰਨੀ ਹੈ, ਇਸਦੇ ਪ੍ਰਵੇਸ਼ ਅਤੇ ਨਿਕਾਸ ਕਿੱਥੋ ਹਨ ਅਤੇ ਇਸ ਉਤਲੀ ਸਾਰੀ ਨਕਾਸ਼ੀ ਬਾਰੇ ਵੀ ਜਾਣ ਲੈਣ ਦਿਓ। ਉਨ੍ਹਾਂ ਨੂੰ ਇਸਦੇ ਸਾਰੇ ਕਨੂੰਨਾਂ ਅਤੇ ਬਿਧੀਆ ਬਾਰੇ ਸਿੱਖਿਆ ਦਿਓ। ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲਿਖ ਲਵੀ ਤਾਂ ਜੋ ਹਰ ਕੋਈ ਦੇਖ ਸੱਕੇ। ਇਸ ਤਰ੍ਹਾਂ ਉਹ ਮੰਦਰ ਦੇ ਸਾਰੇ ਕਨੂੰਨਾਂ ਅਤੇ ਬਿਧੀਆਂ ਦੀ ਪਾਲਨਾ ਕਰ ਸੱਕਦੇ ਹਨ।
ਖ਼ਰੋਜ 25:40
ਹਰ ਚੀਜ਼ ਨੂੰ ਉਵੇਂ ਬਨਾਉਣ ਲਈ ਬਹੁਤ ਸਾਵੱਧਾਨੀ ਵਰਤੋਂ ਜਿਵੇਂ ਮੈਂ ਤੁਹਾਨੂੰ ਪਰਬਤ ਉੱਪਰ ਦਰਸਾਇਆ ਹੈ।”
੧ ਤਵਾਰੀਖ਼ 28:11
ਉਪਰੰਤ ਦਾਊਦ ਨੇ ਸੁਲੇਮਾਨ ਨੂੰ ਮੰਦਰ ਦੇ ਨਕਸ਼ੇ ਦਿੱਤੇ। ਉਹ ਨਕਸ਼ੇ ਮੰਦਰ ਦੇ ਆਲੇ-ਦੁਆਲੇ ਦੇ ਦਾਲਾਨ, ਇਸ ਦੀਆਂ ਇਮਾਰਤਾਂ, ਇਸ ਦੇ ਕਮਰਿਆਂ, ਇਸਦੇ ਉੱਪਰ ਕਮਰਿਆਂ, ਅੰਦਰਲੇ ਕਮਰਿਆਂ, ਅੰਦਰਲੇ ਕਮਰਿਆਂ ਅਤੇ ਦਇਆ ਦੇ ਸਥਾਨ ਲਈ ਵੀ ਸਨ।
੧ ਤਵਾਰੀਖ਼ 28:19
ਦਾਊਦ ਨੇ ਕਿਹਾ, “ਇਨ੍ਹਾਂ ਸਾਰੇ ਨਕਸ਼ਿਆਂ ਨੂੰ ਬਨਾਉਣ ਵਿੱਚ ਯਹੋਵਾਹ ਨੇ ਹੀ ਮੇਰੀ ਅਗਵਾਈ ਕੀਤੀ ਹੈ ਅਤੇ ਉਸ ਨੇ ਇਨ੍ਹਾਂ ਸਾਰੇ ਨਕਸ਼ਿਆਂ ਵਿੱਚਲੇ ਸਭ ਕਾਸੇ ਨੂੰ ਸਮਝਣ ਵਿੱਚ ਮੇਰੀ ਮਦਦ ਕੀਤੀ।”
ਹਿਜ਼ ਕੀ ਐਲ 23:31
ਤੂੰ ਆਪਣੀ ਭੈਣ ਦੇ ਪਿੱਛੇ ਲਗੀ ਅਤੇ ਉਸੇ ਤਰ੍ਹਾਂ ਦਾ ਜੀਵਨ ਜੀਵਿਆ। ਤੂੰ ਖੁਦ, ਉਸਦਾ ਜ਼ਹਿਰ ਨਾਲ ਭਰਿਆ ਪਿਆਲਾ ਲਿਆ ਅਤੇ ਆਪਣੇ ਹੱਥਾਂ ਵਿੱਚ ਫੜ ਲਿਆ ਸੀ। ਤੂੰ ਆਪਣੀ ਸਜ਼ਾ ਦਾ ਕਾਰਣ ਖੁਦ ਬਣੀ।”
ਰੋਮੀਆਂ 6:21
ਤੁਸੀਂ ਅਜਿਹੇ ਕੰਮ ਕੀਤੇ ਕਿ ਹੁਣ ਤੁਸੀਂ ਉਨ੍ਹਾਂ ਤੇ ਸ਼ਰਮਿੰਦਾ ਹੋ। ਕੀ ਉਨ੍ਹਾਂ ਗੱਲਾਂ ਨੇ ਕਿਸੇ ਵੀ ਢੰਗ ਨਾਲ ਤੁਹਾਡੀ ਮਦਦ ਕੀਤੀ? ਇਸਦੀ ਜਗ਼੍ਹਾ, ਉਹ ਤੁਹਾਡੇ ਲਈ ਆਤਮਕ ਮੌਤ ਲਿਆਈਆਂ।