Ezekiel 41:22
ਲੱਕੜੀ ਦੀ ਬਣੀ ਜਗਵੇਦੀ ਵਰਗੀ ਨਜ਼ਰ ਆਉਂਦੀ ਸੀ। ਇਹ 3 ਹੱਥ ਉੱਚੀ ਅਤੇ 2 ਹੱਥ ਲੰਮੀ ਸੀ। ਇਸਦੇ ਕੋਨੇ ਇਸਦਾ ਆਧਾਰ ਅਤੇ ਇਸਦੇ ਪਾਸੇ ਲਕੜੀ ਦੇ ਸਨ। ਆਦਮੀ ਨੇ ਮੈਨੂੰ ਆਖਿਆ, “ਇਹੀ ਉਹ ਮੇਜ਼ ਹੈ ਜਿਹੜਾ ਯਹੋਵਾਹ ਦੇ ਸਾਹਮਣੇ ਹੈ।”
Ezekiel 41:22 in Other Translations
King James Version (KJV)
The altar of wood was three cubits high, and the length thereof two cubits; and the corners thereof, and the length thereof, and the walls thereof, were of wood: and he said unto me, This is the table that is before the LORD.
American Standard Version (ASV)
The altar was of wood, three cubits high, and the length thereof two cubits; and the corners thereof, and the length thereof, and the walls thereof, were of wood: and he said unto me, This is the table that is before Jehovah.
Bible in Basic English (BBE)
The altar was made of wood, and was three cubits high and two cubits long; it had angles, and its base and sides were of wood; and he said to me, This is the table which is before the Lord.
Darby English Bible (DBY)
The altar was of wood, three cubits high, and its length two cubits; and its corners, and its length, and its walls were of wood. And he said unto me, This is the table which is before Jehovah.
World English Bible (WEB)
The altar was of wood, three cubits high, and the length of it two cubits; and the corners of it, and the length of it, and the walls of it, were of wood: and he said to me, This is the table that is before Yahweh.
Young's Literal Translation (YLT)
Of the altar, the wood `is' three cubits in height, and its length two cubits; and its corners `are' to it, and its length, and its walls `are' of wood, and he speaketh unto me, `This `is' the table that `is' before Jehovah.'
| The altar | הַמִּזְבֵּ֡חַ | hammizbēaḥ | ha-meez-BAY-ak |
| of wood | עֵ֣ץ | ʿēṣ | ayts |
| was three | שָׁלוֹשׁ֩ | šālôš | sha-LOHSH |
| cubits | אַמּ֨וֹת | ʾammôt | AH-mote |
| high, | גָּבֹ֜הַּ | gābōah | ɡa-VOH-ah |
| and the length | וְאָרְכּ֣וֹ | wĕʾorkô | veh-ore-KOH |
| two thereof | שְׁתַּֽיִם | šĕttayim | sheh-TA-yeem |
| cubits; | אַמּ֗וֹת | ʾammôt | AH-mote |
| and the corners | וּמִקְצֹֽעוֹתָיו֙ | ûmiqṣōʿôtāyw | oo-meek-TSOH-oh-tav |
| length the and thereof, | ל֔וֹ | lô | loh |
| walls the and thereof, | וְאָרְכּ֥וֹ | wĕʾorkô | veh-ore-KOH |
| wood: of were thereof, | וְקִֽירֹתָ֖יו | wĕqîrōtāyw | veh-kee-roh-TAV |
| and he said | עֵ֑ץ | ʿēṣ | ayts |
| unto | וַיְדַבֵּ֣ר | waydabbēr | vai-da-BARE |
| This me, | אֵלַ֔י | ʾēlay | ay-LAI |
| is the table | זֶ֚ה | ze | zeh |
| that | הַשֻּׁלְחָ֔ן | haššulḥān | ha-shool-HAHN |
| is before | אֲשֶׁ֖ר | ʾăšer | uh-SHER |
| the Lord. | לִפְנֵ֥י | lipnê | leef-NAY |
| יְהוָֽה׃ | yĕhwâ | yeh-VA |
Cross Reference
ਮਲਾਕੀ 1:12
“ਪਰ ਤੁਸੀਂ ਦਰਸਾਉਂਦੇ ਹੋ ਕਿ ਤੁਸੀਂ ਬਿਲਕੁਲ ਮੇਰੇ ਨਾਂ ਦਾ ਆਦਰ ਨਹੀਂ ਕਰਦੇ। ਯਹੋਵਾਹ ਦੀ ਜਗਵੇਦੀ ਅਪਵਿੱਤਰ ਹੈ ਅਤੇ ਇਸਦੀਆਂ ਬਲੀਆਂ ਅਪਮਾਨਜਨਕ ਹਨ ਆਖਕੇ ਇਸਦੀ ਨਖੇਧੀ ਕਰਦੇ ਹੋ।
ਮਲਾਕੀ 1:7
ਯਹੋਵਾਹ ਨੇ ਕਿਹਾ, “ਤੁਸੀਂ ਮੇਰੀ ਜਗਵੇਦੀ ਤੇ ਅਪਵਿੱਤਰ ਰੋਟੀ ਲਿਆਉਂਦੇ ਹੋ। ਪਰ ਤੁਸੀਂ ਕਿਹਾ, “ਕਿਹੜੀ ਚੀਜ਼ ਭਲਾ ਰੋਟੀ ਨੂੰ ਅਪਵਿੱਤਰ ਤੇ ਗੰਦੀ ਬਣਾਉਂਦੀ ਹੈ?” ਯਹੋਵਾਹ ਨੇ ਆਖਿਆ, “ਤੁਸੀਂ ਮੇਰੀ ਮੇਜ਼ (ਜਗਵੇਦੀ) ਦਾ ਆਦਰ ਨਹੀਂ ਕਰਦੇ।
ਹਿਜ਼ ਕੀ ਐਲ 44:16
“ਉਹ ਮੇਰੇ ਪਵਿੱਤਰ ਸਥਾਨ ਵਿੱਚ ਦਾਖਲ ਹੋਣਗੇ। ਉਹ ਮੇਰੇ ਮੇਜ਼ ਦੇ ਨਜ਼ਦੀਕ ਮੇਰੀ ਸੇਵਾ ਕਰਨ ਲਈ ਆਉਣਗੇ। ਉਹ ਉਨ੍ਹਾਂ ਚੀਜ਼ਾਂ ਦੀ ਦੇਖਭਾਲ ਕਰਨਗੇ ਜਿਹੜੀਆਂ ਮੈਂ ਉਨ੍ਹਾਂ ਨੂੰ ਦਿੱਤੀਆਂ ਸਨ।
ਹਿਜ਼ ਕੀ ਐਲ 23:41
ਤੁਸੀਂ ਇੱਕ ਸੁੰਦਰ ਪਲੰਗ ਉੱਤੇ ਬੈਠ ਗਈਆਂ ਜਿਸਦੇ ਸਾਹਮਣੇ ਇੱਕ ਮੇਜ਼ ਲੱਗਿਆ ਹੋਇਆ ਸੀ। ਤੁਸੀਂ ਇਸ ਮੇਜ਼ ਉੱਤੇ ਮੇਰੀ ਧੂਫ਼ ਅਤੇ ਮੇਰਾ ਤੇਲ ਰੱਖ ਦਿੱਤਾ।
ਪਰਕਾਸ਼ ਦੀ ਪੋਥੀ 8:3
ਇੱਕ ਹੋਰ ਦੂਤ ਆਇਆ ਅਤੇ ਜਗਵੇਦੀ ਦੇ ਸਾਹਮਣੇ ਖੜ੍ਹਾ ਹੋ ਗਿਆ। ਇਸ ਦੂਤ ਕੋਲ ਸੁਨਿਹਰੀ ਧੂਪਦਾਨ ਸੀ। ਦੂਤ ਨੂੰ ਪ੍ਰਾਰਥਨਾ ਦੇ ਨਾਲ ਪਰਮੇਸ਼ੁਰ ਦੇ ਲੋਕਾਂ ਨੂੰ ਭੇਂਟ ਕਰਨ ਲਈ ਕਾਫ਼ੀ ਮਾਤਰਾ ਵਿੱਚ ਧੂਪ ਦਿੱਤੀ ਗਈ ਸੀ। ਦੂਤ ਨੇ ਤਖਤ ਦੇ ਨੇੜੇ ਪਈ ਹੋਈ ਸੁਨਿਹਰੀ ਜਗਵੇਦੀ ਉੱਤੇ ਇਹ ਸਮੱਗਰੀ ਰੱਖ ਦਿੱਤੀ।
੧ ਸਲਾਤੀਨ 6:20
ਇਹ ਕਮਰਾ ਸਾਢੇ 20 ਹੱਥ ਲੰਬਾ ਤੇ ਸਾਢੇ 20 ਹੱਥ ਹੀ ਚੌੜਾ ਅਤੇ 20 ਹੱਥ ਉੱਚਾ ਸੀ।
ਅਹਬਾਰ 24:6
ਇਨ੍ਹਾਂ ਨੂੰ ਦੋ ਕਤਾਰਾਂ ਵਿੱਚ ਯਹੋਵਾਹ ਦੇ ਸਾਹਮਣੇ ਸੁਨਿਹਰੀ ਮੇਜ ਉੱਤੇ ਰੱਖੋ। ਹਰੇਕ ਕਤਾਰ ਵਿੱਚ 6 ਰੋਟੀਆਂ ਹੋਣਗੀਆਂ।
ਖ਼ਰੋਜ 30:1
ਧੂਫ਼ ਧੁਖਾਉਣ ਲਈ ਜਗਵੇਦੀ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਸ਼ਿੱਟੀਮ ਦੀ ਲੱਕੜ ਦੀ ਇੱਕ ਜਗਵੇਦੀ ਬਣਾਉ। ਤੁਸੀਂ ਇਸ ਜਗਵੇਦੀ ਨੂੰ ਧੂਫ਼ ਧੁਖਾਉਣ ਲਈ ਵਰਤੋਂਗੇ।
ਪਰਕਾਸ਼ ਦੀ ਪੋਥੀ 3:20
ਇਹ ਮੈਂ ਹਾਂ! ਮੈਂ ਦਰਵਾਜ਼ੇ ਤੇ ਖਲੋਤਾ ਹੋਇਆ ਦਸਤਕ ਦੇ ਰਿਹਾ ਹਾਂ। ਜੇਕਰ ਕੋਈ ਮੇਰੀ ਅਵਾਜ਼ ਸੁਣਕੇ ਦਰਵਾਜ਼ਾ ਖੋਲ੍ਹ ਦਿੰਦਾ ਹੈ, ਮੈਂ ਅੰਦਰ ਆਵਾਂਗਾ, ਅਤੇ ਅਸੀਂ ਇਕੱਠੇ ਖਾਵਾਂਗੇ। ਅਤੇ ਉਹ ਵਿਅਕਤੀ ਮੇਰੇ ਨਾਲ ਭੋਜਨ ਕਰੇਗਾ।
੧ ਕੁਰਿੰਥੀਆਂ 10:21
ਤੁਸੀਂ ਇੱਕੋ ਵੇਲੇ ਪ੍ਰਭੂ ਦੇ ਪਿਆਲੇ ਵਿੱਚੋਂ ਅਤੇ, ਭੂਤਾਂ ਦੇ ਪਿਆਲੇ ਵਿੱਚੋਂ ਨਹੀਂ ਪੀ ਸੱਕਦੇ। ਤੁਸੀਂ ਪ੍ਰਭੂ ਦੇ ਮੇਜ਼ ਨੂੰ ਅਤੇ ਫ਼ੇਰ ਭੂਤਾਂ ਦੇ ਮੇਜ਼ ਨੂੰ ਸਾਂਝਾ ਨਹੀਂ ਕਰ ਸੱਕਦੇ।
ਗ਼ਜ਼ਲ ਅਲਗ਼ਜ਼ਲਾਤ 1:12
ਉਹ ਬੋਲਦੀ ਹੈ ਜਦੋਂ ਰਾਜਾ ਆਪਣੇ ਸੋਫ਼ੇ ਉੱਤੇ ਪਿਆ ਹੁੰਦਾ, ਮੇਰੀ ਸੁਗੰਧ ਅਗਾਂਹ ਉਸ ਤੱਕ ਪਹੁੰਚ ਜਾਂਦੀ ਹੈ।
ਅਮਸਾਲ 9:2
ਉਸ ਨੇ ਆਪਣਾ ਮਾਸ ਤਿਆਰ ਕੀਤਾ, ਆਪਣੀ ਮੈਅ ਮਿਲਾਈ ਅਤੇ ਆਪਣਾ ਮੇਜ ਤਿਆਰ ਕੀਤਾ।
੨ ਤਵਾਰੀਖ਼ 4:19
ਸੁਲੇਮਾਨ ਨੇ ਪਰਮੇਸ਼ੁਰ ਦੇ ਮੰਦਰ ਲਈ ਵੀ ਬੜਾ ਕੁਝ ਬਣਵਾਇਆ। ਉਸ ਨੇ ਸੋਨੇ ਦੀ ਜਗਵੇਦੀ ਬਣਵਾਈ। ਜਿਨ੍ਹਾਂ ਮੇਜ਼ਾਂ ਉੱਪਰ ਹਜ਼ੂਰੀ ਰੋਟੀ ਹੁੰਦੀ ਸੀ, ਉਹ ਵੀ ਬਣਵਾਈਆਂ।
੧ ਸਲਾਤੀਨ 7:48
ਸੁਲੇਮਾਨ ਨੇ ਮੰਦਰ ਲਈ ਵੀ ਬਹੁਤ ਸਾਰੀਆਂ ਚੀਜ਼ਾ ਸੋਨੇ ਤੋਂ ਬਣਾਏ ਜਾਣ ਦਾ ਆਦੇਸ਼ ਦਿੱਤਾ। ਉਹ ਸਨ: ਸੁਨਿਹਰੀ ਜਗਵੇਦੀ, ਸੁਨਿਹਰੀ ਮੇਜ਼, (ਇਸ ਮੇਜ਼ ਉੱਪਰ ਪਰਮੇਸ਼ੁਰ ਨੂੰ ਭੇਟ ਕੀਤੀ ਰੋਟੀ ਰੱਖੀ ਜਾਂਦੀ ਸੀ।) ਸ਼ੁੱਧ ਸੋਨੇ ਦੇ ਸ਼ਮਾਦਾਨ (ਇਹ ਸ਼ਮਾਦਾਨ ਅੱਤ ਪਵਿੱਤਰ ਸਥਾਨ ਵਿੱਚ ਰੱਖੇ ਗਏ, ਪੰਜ ਦੱਖਣੀ ਪਾਸੇ ਵੱਲ ਅਤੇ ਪੰਜ ਉੱਤਰੀ ਪਾਸੇ ਵੱਲ।) ਸੁਨਿਹਰੀ ਫ਼ੁੱਲ, ਦੀਵੇ ਅਤੇ ਚਿਮਟੇ, ਭਾਂਡੇ, ਸ਼ੁੱਧ ਸੋਨੇ ਦੇ ਕਟੋਰੇ, ਗੁਲ ਤਰਾਸ਼, ਛੋਟੀਆਂ ਕੌਲੀਆਂ, ਕੜ੍ਹਾਹੀਆਂ, ਅਤੇ ਕੋਲੇ ਚੁੱਕਣ ਲਈ ਭਾਂਡੇ, ਅੰਦਰਲੇ ਕਮਰੇ (ਅੱਤ ਪਵਿੱਤਰ ਸਥਾਨ) ਦੇ ਦਰਵਾਜ਼ਿਆਂ ਅਤੇ ਮੰਦਰ ਦੇ ਵੱਡੇ ਕਮਰੇ ਦੇ ਦਰਵਾਜ਼ਿਆਂ ਲਈ ਕਬਜ਼ੇ।
੧ ਸਲਾਤੀਨ 6:22
ਇਉਂ ਸਾਰੇ ਦਾ ਸਾਰਾ ਮੰਦਰ ਹੀ ਸੋਨੇ ਨਾਲ ਕੱਜਿਆ ਗਿਆ ਇੱਥੋਂ ਤੱਕ ਕਿ ਅੱਤ ਪਵਿੱਤਰ ਅਸਥਾਨ ਦੇ ਸਾਹਮਣੇ ਜਗਵੇਦੀ ਨੂੰ ਵੀ ਸੋਨੇ ਨਾਲ ਕੱਜਿਆ ਗਿਆ।
ਖ਼ਰੋਜ 30:8
ਸ਼ਾਮ ਵੇਲੇ ਇੱਕ ਵਾਰ ਫ਼ੇਰ, ਉਸ ਨੂੰ ਧੂਫ਼ ਧੁਖਾਉਣੀ ਚਾਹੀਦੀ ਹੈ। ਇਹ ਉਹ ਸਮਾਂ ਹੈ ਜਦੋਂ ਉਹ ਸ਼ਾਮ ਵੇਲੇ ਦੀਵਿਆਂ ਦੀ ਜਾਂਚ ਕਰੇਗਾ। ਇਸ ਤਰ੍ਹਾਂ, ਉਹ ਧੂਫ਼ ਯਹੋਵਾਹ ਦੇ ਸਾਹਮਣੇ ਤੁਹਾਡੀ ਸਾਰੀ ਪੀੜੀ ਤੀਕ ਧੁਖਦੀ ਰਹੇਗੀ।
ਖ਼ਰੋਜ 25:28
ਚੋਬਾਂ ਬਨਾਉਣ ਲਈ ਸ਼ਿੱਟੀਮ ਦੀ ਲੱਕੜ ਵਰਤੋਂ ਅਤੇ ਉਨ੍ਹਾਂ ਉੱਪਰ ਸੋਨਾ ਮੜੋ। ਇਹ ਚੋਬਾਂ ਮੇਜ ਨੂੰ ਚੁੱਕਣ ਲਈ ਹਨ।
ਖ਼ਰੋਜ 25:23
ਮੇਜ਼ “ਸ਼ਿਟੀਮ ਦੀ ਲੱਕੜ ਦਾ ਇੱਕ ਮੇਜ ਬਣਾਉ। ਮੇਜ ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਣਾ ਚਾਹੀਦਾ ਹੈ।