Ezekiel 33:26
ਤੁਸੀਂ ਆਪਣੀ ਹੀ ਤਲਵਾਰ ਉੱਤੇ ਨਿਰਭਰ ਕਰਦੇ ਹੋ। ਤੁਹਾਡੇ ਵਿੱਚ ਹਰ ਕੋਈ ਭਿਆਨਕ ਗੱਲਾਂ ਕਰਦਾ ਹੈ। ਤੁਹਾਡੇ ਵਿੱਚੋਂ ਹਰ ਕੋਈ ਆਪਣੇ ਗੁਵਾਂਢੀ ਦੀ ਪਤਨੀ ਨਾਲ ਬਦਕਾਰੀ ਕਰਦਾ ਹੈ। ਤੁਹਾਨੂੰ ਧਰਤੀ ਨਹੀਂ ਮਿਲ ਸੱਕਦੀ!’
Ezekiel 33:26 in Other Translations
King James Version (KJV)
Ye stand upon your sword, ye work abomination, and ye defile every one his neighbour's wife: and shall ye possess the land?
American Standard Version (ASV)
Ye stand upon your sword, ye work abomination, and ye defile every one his neighbor's wife: and shall ye possess the land?
Bible in Basic English (BBE)
You put your faith in your swords, you do disgusting things, everyone takes his neighbour's wife: are you to have the land for your heritage?
Darby English Bible (DBY)
Ye stand upon your sword, ye work abomination, and ye defile every one his neighbour's wife; and shall ye possess the land?
World English Bible (WEB)
You stand on your sword, you work abomination, and you defile everyone his neighbor's wife: and shall you possess the land?
Young's Literal Translation (YLT)
Ye have stood on your sword, Ye have done abomination, Each the wife of his neighbour ye have defiled, And the land ye possess!
| Ye stand | עֲמַדְתֶּ֤ם | ʿămadtem | uh-mahd-TEM |
| upon | עַֽל | ʿal | al |
| your sword, | חַרְבְּכֶם֙ | ḥarbĕkem | hahr-beh-HEM |
| work ye | עֲשִׂיתֶ֣ן | ʿăśîten | uh-see-TEN |
| abomination, | תּוֹעֵבָ֔ה | tôʿēbâ | toh-ay-VA |
| and ye defile | וְאִ֛ישׁ | wĕʾîš | veh-EESH |
| one every | אֶת | ʾet | et |
| אֵ֥שֶׁת | ʾēšet | A-shet | |
| his neighbour's | רֵעֵ֖הוּ | rēʿēhû | ray-A-hoo |
| wife: | טִמֵּאתֶ֑ם | ṭimmēʾtem | tee-may-TEM |
| possess ye shall and | וְהָאָ֖רֶץ | wĕhāʾāreṣ | veh-ha-AH-rets |
| the land? | תִּירָֽשׁוּ׃ | tîrāšû | tee-ra-SHOO |
Cross Reference
ਸਫ਼ਨਿਆਹ 3:3
ਯਰੂਸ਼ਲਮ ਦੇ ਆਗੂ ਬੱਬਰ-ਸ਼ੇਰਾਂ ਵਾਂਗ ਗਰਜਦੇ ਹਨ। ਉਸ ਦੇ ਨਿਆਂਕਾਰ ਉਹਨਾਂ ਭੁੱਖੇ ਭੇੜੀਆਂ ਵਾਂਗ ਹਨ ਜੋ ਸ਼ਾਮ ਨੂੰ ਨਿਕਲਦੇ ਹਨ ਤੇ ਭੇਡਾਂ ਦਾ ਸ਼ਿਕਾਰ ਕਰਦੇ ਹਨ। ਸਵੇਰ ਤੱਕ ਉੱਥੇ ਕੋਈ ਵੀ ਨਾਮੋ-ਨਿਸ਼ਾਨ ਨਹੀਂ ਬਚਦਾ।
ਮੀਕਾਹ 2:1
ਲੋਕਾਂ ਦੀਆਂ ਪਾਪੀ ਵਿਉਂਤਾਂ ਜਿਹੜੇ ਬਦੀ ਕਰਨ ਦੀ ਸੋਚਦੇ ਹਨ ਉਨ੍ਹਾਂ ਲੋਕਾਂ ਤੇ ਸੰਕਟ ਆਵੇਗਾ ਜਿਹੜੇ ਆਪਣੇ ਮੰਜਿਆਂ ਤੇ ਲੰਮੇ ਪੈਕੇ ਰਾਤ ਭਰ ਬਦੀ ਸੋਚਦੇ ਹਨ ਅਤੇ ਫ਼ਿਰ ਸਵੇਰ ਹੋਣ ਤੇ ਆਪਣੇ ਸੋਚੇ ਮੁਤਾਬਕ ਬਦੀ ਕਰਦੇ ਹਨ। ਭਲਾ ਕਿਉਂ-ਕਿਉਂ ਕਿ ਉਨ੍ਹਾਂ ਕੋਲ ਮਨ-ਇੱਛਤ ਕਰਨ ਦੀ ਸ਼ਕਤੀ ਹੈ।
ਪੈਦਾਇਸ਼ 27:40
ਤੂੰ ਆਪਣੀ ਤਲਵਾਰ ਨਾਲ ਲੜ ਕੇ ਜਿਉਂਵੇਂਗਾ ਅਤੇ ਤੂੰ ਆਪਣੇ ਭਰਾ ਦਾ ਗੁਲਾਮ ਹੋਵੇਂਗਾ। ਪਰ ਤੇਰੇ ਸੰਘਰਸ਼ ਤੋਂ ਬਾਦ, ਤੂੰ ਉਸ ਦੇ ਕਾਬੂ ਵਿੱਚੋਂ ਨਿਕਲ ਆਵੇਂਗਾ।”
ਹਿਜ਼ ਕੀ ਐਲ 18:11
ਹੋ ਸੱਕਦਾ ਹੈ ਕਿ ਉਹ ਪੁੱਤਰ ਇਨ੍ਹਾਂ ਵਿੱਚੋਂ ਕੋਈ ਇੱਕ ਮਾੜੀ ਗੱਲ ਕਰਦਾ ਹੋਵੇ। ਹੋ ਸੱਕਦਾ ਹੈ ਉਹ ਪਰਬਤਾਂ ਉੱਤੇ ਜਾਂਦਾ ਹੋਵੇ ਅਤੇ ਝੂਠੇ ਦੇਵਤਿਆਂ ਨੂੰ ਚੜ੍ਹਾਏ ਭੋਜਨ ਨੂੰ ਸਾਂਝਾ ਕਰਦਾ ਹੋਵੇ। ਹੋ ਸੱਕਦਾ ਹੈ ਕਿ ਉਹ ਮਾੜਾ ਪੁੱਤਰ ਆਪਣੇ ਗੁਆਂਢੀ ਦੀ ਪਤਨੀ ਨਾਲ ਵਿਭਚਾਰ ਕਰਦਾ ਹੋਵੇ।
ਹਿਜ਼ ਕੀ ਐਲ 18:15
ਉਹ ਚੰਗਾ ਪੁੱਤਰ ਪਰਬਤਾਂ ਵਿੱਚ ਜਾਕੇ ਝੂਠੇ ਦੇਵਤਿਆਂ ਨੂੰ ਚੜ੍ਹਾਏ ਗਏ ਭੋਜਨ ਨੂੰ ਸਾਂਝਾ ਨਹੀਂ ਕਰਦਾ। ਉਹ ਇਸਰਾਏਲ ਦੇ ਉਨ੍ਹਾਂ ਬੁੱਤਾਂ ਸਾਹਮਣੇ ਪ੍ਰਾਰਥਨਾ ਨਹੀਂ ਕਰਦਾ। ਉਹ ਆਪਣੇ ਗਵਾਂਢੀ ਦੀ ਪਤਨੀ ਨਾਲ ਵਿਭਚਾਰ ਨਹੀਂ ਕਰਦਾ।
ਹਿਜ਼ ਕੀ ਐਲ 22:9
ਯਰੂਸ਼ਲਮ ਦੇ ਲੋਕ ਹੋਰਨਾਂ ਲੋਕਾਂ ਬਾਰੇ ਝੂਠ ਬੋਲਦੇ ਹਨ। ਉਹ ਅਜਿਹਾ ਉਨ੍ਹਾਂ ਬੇਪਾਪਾਂ ਨੂੰ ਮਾਰਨ ਲਈ ਕਰਦੇ ਹਨ। ਲੋਕ ਪਹਾੜਾਂ ਉੱਤੇ ਜਾਂਦੇ ਨੇ (ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ) ਅਤੇ ਫ਼ੇਰ ਯਰੂਸ਼ਲਮ ਵਾਪਸ ਆਉਂਦੇ ਨੇ (ਆਪਣੀ ਸੰਗਤ ਦੇ ਭੋਜਨ ਨੂੰ) ਖਾਣ ਲਈ। “‘ਯਰੂਸ਼ਲਮ ਵਿੱਚ ਲੋਕ ਬਹੁਤ ਸਾਰੇ ਜਿਨਸੀ ਪਾਪ ਕਰਦੇ ਹਨ।
੧ ਪਤਰਸ 4:3
ਅਤੀਤ ਵਿੱਚ, ਤੁਸੀਂ ਬਹੁਤਾ ਸਮਾਂ ਉਸੇ ਵਿੱਚ ਬਰਬਾਦ ਕਰ ਦਿੱਤਾ ਜੋ ਅਵਿਸ਼ਵਾਸੀ ਕਰਦੇ ਹਨ। ਤੁਸੀਂ ਅਨੈਤਿਕ ਗੱਲਾਂ ਕਰ ਰਹੇ ਸੀ। ਤੁਸੀਂ ਉਹੀ ਭਰਿਸ਼ਟ ਗੱਲਾਂ ਕਰ ਰਹੇ ਸੀ ਜੋ ਤੁਸੀਂ ਕਰਨੀਆਂ ਪਸੰਦ ਕੀਤੀਆਂ। ਤੁਸੀਂ ਸ਼ਰਾਬੀ ਹੋ ਰਹੇ ਸੀ, ਐਸ਼ ਪ੍ਰਸਤ ਦਾਅਵਤਾਂ ਅਤੇ ਸ਼ਰਾਬੀ ਸਭਾਵਾਂ ਕਰਦੇ ਸੀ ਅਤੇ ਉਨ੍ਹਾਂ ਮੂਰਤੀਆਂ ਦੀ ਪੂਜਾ ਕਰਦੇ ਸੀ ਜਿਨ੍ਹਾਂ ਤੇ ਪਾਬੰਦੀ ਹੈ।
ਪਰਕਾਸ਼ ਦੀ ਪੋਥੀ 21:8
ਪਰ ਉਹ ਲੋਕ ਜਿਹੜੇ ਕਾਇਰ ਹਨ, ਉਹ ਲੋਕ ਜਿਹੜੇ ਵਿਸ਼ਵਾਸ ਤੋਂ ਮੁਨਕਰ ਹਨ, ਉਹ ਲੋਕ ਜਿਹੜੇ ਭਿਆਨਕ ਗੱਲਾਂ ਕਰਦੇ ਹਨ, ਉਹ ਲੋਕ ਜਿਹੜੇ ਕਤਲ ਕਰਦੇ ਹਨ, ਉਹੋ ਕਿ ਜਿਹੜੇ ਜਿਨਸੀ ਪਾਪ ਕਰਦੇ ਹਨ, ਉਹ ਲੋਕ ਜਿਹੜੇ ਕਾਲਾ ਜਾਦੂ ਕਰਦੇ ਹਨ, ਉਹ ਲੋਕ ਜਿਹੜੇ ਮੂਰਤੀ ਉਪਾਸਨਾ ਕਰਦੇ ਹਨ, ਅਤੇ ਉਹ ਲੋਕ ਜਿਹੜੇ ਝੂਠ ਬੋਲਦੇ ਹਨ, ਉਨ੍ਹਾਂ ਸਾਰੇ ਲੋਕਾਂ ਦੀ ਥਾਂ ਬਦਲੀ ਹੋਈ ਗੰਧਕ ਦੀ ਝੀਲ ਵਿੱਚ ਹੋਵੇਗੀ। ਇਹੀ ਹੈ ਦੂਸਰੀ ਮੌਤ।”
ਪਰਕਾਸ਼ ਦੀ ਪੋਥੀ 21:27
ਕੋਈ ਵੀ ਨਾਪਾਕ ਚੀਜ਼ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗੀ ਕੋਈ ਵੀ ਵਿਅਕਤੀ ਜਿਹੜਾ ਸ਼ਰਮਿੰਦਗੀ ਭਰੀਆਂ ਗੱਲਾਂ ਕਰਦਾ ਹੈ ਜਾਂ ਝੂਠ ਬੋਲਦਾ ਹੈ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ। ਸਿਰਫ਼ ਉਹੀ ਲੋਕ ਸ਼ਹਿਰ ਵਿੱਚ ਦਾਖਲ ਹੋਣਗੇ ਜਿਨ੍ਹਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਸਨ।
ਹਿਜ਼ ਕੀ ਐਲ 18:6
ਉਹ ਨੇਕ ਬੰਦਾ ਪਰਬਤਾਂ ਤੇ ਨਹੀਂ ਜਾਂਦਾ ਅਤੇ ਝੂਠੇ ਦੇਵਤਿਆਂ ਨੂੰ ਚੜ੍ਹਾਏ ਗਏ ਭੋਜਨ ਨੂੰ ਸਾਂਝਾ ਨਹੀਂ ਕਰਦਾ। ਉਹ ਇਸਰਾਏਲ ਵਿੱਚਲੇ ਉਨ੍ਹਾਂ ਬੁੱਤਾਂ ਅੱਗੇ ਪ੍ਰਾਰਥਨਾ ਨਹੀਂ ਕਰਦਾ। ਉਹ ਆਪਣੇ ਗੁਆਂਢੀ ਦੀ ਪਤਨੀ ਨਾਲ ਵਿਭਚਾਰ ਨਹੀਂ ਕਰਦਾ। ਉਹ ਮਹਾਵਾਰੀ ਸਮੇਂ ਆਪਣੀ ਪਤਨੀ ਨਾਲ ਸੰਭੋਗ ਨਹੀਂ ਕਰਦਾ।
ਯਰਮਿਆਹ 5:8
ਉਹ ਅਜਿਹੇ ਘੋੜਿਆਂ ਵਰਗੇ ਹਨ ਜਿਨ੍ਹਾਂ ਕੋਲ ਖਾਣ ਲਈ ਬਹੁਤ ਕੁਝ ਸੀ ਅਤੇ ਉਹ ਜਿਨਸੀ ਮਿਲਾਪ ਲਈ ਤਿਆਰ ਹਨ। ਉਹ ਉਸ ਘੋੜੇ ਵਰਗੇ ਹਨ ਜਿਹੜਾ ਆਪਣੇ ਗੁਆਂਢੀ ਦੀ ਪਤਨੀ ਨੂੰ ਸੱਦ ਰਿਹਾ ਹੈ।
ਜ਼ਬੂਰ 94:20
ਹੇ ਪਰਮੇਸ਼ੁਰ, ਤੁਸੀਂ ਭ੍ਰਿਸ਼ਟ ਨਿਆਕਾਰਾਂ ਦੀ ਸਹਾਇਤਾ ਨਹੀਂ ਕਰਦੇ। ਉਹ ਮੰਦੇ ਨਿਆਂਕਾਰ ਲੋਕਾਂ ਦਾ ਜੀਣਾ ਦੁਭਰ ਕਰਨ ਲਈ ਕਾਨੂੰਨ ਦਾ ਇਸਤੇਮਾਲ ਕਰਦੇ ਹਨ।
ਅਹਬਾਰ 20:13
“ਜੇ ਕਿਸੇ ਆਦਮੀ ਦੇ ਕਿਸੇ ਦੂਸਰੇ ਆਦਮੀ ਨਾਲ ਔਰਤਾਂ ਵਰਗੇ ਜਿਨਸੀ ਸੰਬੰਧ ਹਨ, ਤਾਂ ਇਨ੍ਹਾਂ ਦੋਹਾਂ ਦੇ ਭਿਆਨਕ ਪਾਪ ਕੀਤਾ ਹੈ। ਉਨ੍ਹਾਂ ਦੋਹਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹਨ।
ਅਹਬਾਰ 20:22
“ਤੁਹਾਨੂੰ ਮੇਰੀਆਂ ਸਾਰੀਆਂ ਬਿਧੀਆਂ ਅਤੇ ਕਾਨੂੰਨ ਚੇਤੇ ਰੱਖਣੇ ਚਾਹੀਦੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਮੈਂ ਤੁਹਾਨੂੰ ਤੁਹਾਡੀ ਧਰਤੀ ਤੇ ਲਿਜਾ ਰਿਹਾ ਹਾਂ। ਤੁਸੀਂ ਉਸ ਦੇਸ਼ ਵਿੱਚ ਰਹੋਂਗੇ। ਜੇ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨੋਗੇ, ਉਹ ਧਰਤੀ ਤੁਹਾਨੂੰ ਬਾਹਰ ਨਹੀਂ ਉਗਲੇਗੀ।
ਅਸਤਸਨਾ 4:25
“ਤੁਸੀਂ ਲੰਮੇ ਸਮੇਂ ਤੀਕ ਉਸ ਦੇਸ਼ ਵਿੱਚ ਰਹੋਂਗੇ ਅਤੇ ਤੁਹਾਡੇ ਪੁੱਤ-ਪੋਤਰੇ ਹੋਣਗੇ ਤੁਸੀਂ ਓੱਥੇ ਹੀ ਬੁੱਢੇ ਹੋਵੋਂਗੇ। ਫ਼ੇਰ ਤੁਸੀਂ ਹਰ ਤਰ੍ਹਾਂ ਦੀਆਂ ਮੂਰਤੀਆਂ ਬਣਾਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲਵੋਂਗੇ। ਜਦੋਂ ਤੁਸੀਂ ਅਜਿਹਾ ਕਰੋਂਗੇ, ਤੁਸੀਂ ਪਰਮੇਸ਼ੁਰ ਨੂੰ ਬਹੁਤ ਨਰਾਜ਼ ਕਰ ਲਵੋਂਗੇ।
ਅਸਤਸਨਾ 29:18
ਇਹ ਗੱਲ ਯਕੀਨੀ ਬਣਾਉ ਕਿ ਅੱਜ ਇੱਥੇ ਕਦੇ ਵੀ ਆਦਮੀ, ਔਰਤ, ਪਰਿਵਾਰ ਜਾਂ ਪਰਿਵਾਰ-ਸਮੂਹ ਯਹੋਵਾਹ, ਸਾਡੇ ਪਰਮੇਸ਼ੁਰ, ਤੋਂ ਨਹੀਂ ਪਰਤ ਜਾਵੇਗਾ। ਕਿਸੇ ਨੂੰ ਵੀ ਹੋਰਨਾ ਦੇਸ਼ਾ ਦੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ। ਜਿਹੜੇ ਲੋਕ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਦੇ ਹਨ ਜ਼ਹਿਰੀਲੀਆਂ ਜੜ੍ਹਾਂ ਵਰਗੇ ਹਨ ਜੋ ਕੌੜੇ ਫ਼ਲ ਪੈਦਾ ਕਰਦੀਆਂ ਹਨ।
ਯਸ਼ਵਾ 23:15
ਹਰ ਨੇਕ ਇਕਰਾਰ ਜਿਹੜਾ ਤੁਹਾਡੇ ਯਹੋਵਾਹ ਪਰਮੇਸ਼ੁਰ ਨੇ ਸਾਡੇ ਨਾਲ ਕੀਤਾ ਸੱਚਾ ਸਿੱਧ ਹੋਇਆ ਹੈ। ਪਰ ਉਸੇ ਤਰ੍ਹਾਂ ਯਹੋਵਾਹ ਆਪਣੇ ਦੂਸਰੇ ਇਕਰਾਰ ਨੂੰ ਵੀ ਪੂਰਾ ਕਰਕੇ ਦਿਖਾਵੇਗਾ। ਉਸ ਨੇ ਇਕਰਾਰ ਕੀਤਾ ਸੀ ਕਿ ਜੇ ਤੁਸੀਂ ਮੰਦਾ ਕਰੋਂਗੇ ਤਾਂ ਤੁਹਾਡੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ, ਉਸ ਨੇ ਇਕਰਾਰ ਕੀਤਾ ਸੀ ਕਿ ਉਹ ਤੁਹਾਨੂੰ ਇਸ ਚੰਗੀ ਧਰਤੀ ਵਿੱਚੋਂ ਨਿਕਲ ਜਾਣ ਲਈ ਮਜ਼ਬੂਰ ਕਰ ਦੇਵੇਗਾ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਸੀ।
੧ ਸਮੋਈਲ 2:30
“ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਤੇਰੇ ਪਿਤਾ ਦਾ ਪਰਿਵਾਰ ਸਦੈਵ ਉਸਦੀ ਸੇਵਾ ਕਰੇਗਾ। ਪਰ ਹੁਣ ਯਹੋਵਾਹ ਕਹਿੰਦਾ ਹੈ, ‘ਇੰਝ ਕਦੇ ਨਹੀਂ ਵਾਪਰੇਗਾ। ਮੈਂ ਉਨ੍ਹਾਂ ਲੋਕਾਂ ਨੂੰ ਹੀ ਸੰਮਾਨ ਦੇਵਾਂਗਾ ਜਿਹੜੇ ਮੇਰਾ ਆਦਰ ਕਰਦੇ ਹਨ। ਪਰ ਉਹ ਜਿਹੜੇ ਮੈਨੂੰ ਤਿਰਸੱਕਾਰਦੇ ਹਨ, ਨਿੰਦਿਆ ਵਿੱਚ ਫ਼ਸ ਜਾਣਗੇ।
੧ ਸਲਾਤੀਨ 11:5
ਸੁਲੇਮਾਨ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਅੰਮੋਨੀਆਂ ਦੇ ਘਿਨਾਉਣੇ ਬੁੱਤ ਮਿਲਕੋਮ ਦੇ ਪਿੱਛੇ ਲੱਗ ਤੁਰਿਆ।
ਜ਼ਬੂਰ 50:16
ਪਰਮੇਸ਼ੁਰ, ਬਦਕਾਰ ਲੋਕਾਂ ਨੂੰ ਆਖਦਾ ਹੈ, “ਤੁਸੀਂ ਲੋਕੀਂ ਮੇਰੇ ਨੇਮਾਂ ਬਾਰੇ ਗੱਲਾਂ ਕਰਦੇ ਹੋ। ਤੁਸੀਂ ਮੇਰੇ ਕਰਾਰ ਬਾਰੇ ਗੱਲਾਂ ਕਰਦੇ ਹੋ।
ਅਹਬਾਰ 18:25
ਉਨ੍ਹਾਂ ਨੇ ਧਰਤੀ ਨੂੰ ਨਾਪਾਕ ਬਣਾਇਆ। ਮੈਂ ਉਨ੍ਹਾਂ ਨੂੰ ਸਜ਼ਾ ਦੇਵਾਂਗਾ। ਹੁਣ ਧਰਤੀ ਇਹੋ ਜਿਹੀਆਂ ਗੱਲਾਂ ਕਾਰਣ ਹੀ ਬਿਮਾਰ ਹੈ। ਅਤੇ ਧਰਤੀ ਉਨ੍ਹਾਂ ਲੋਕਾਂ ਨੂੰ ਹੁਣ ਬਾਹਰ ਉਗਲ ਰਹੀ ਹੈ ਜਿਹੜੇ ਉੱਥੇ ਰਹਿੰਦੇ ਸਨ।