Ezekiel 31:11
ਇਸ ਲਈ ਮੈਂ ਇੱਕ ਤਾਕਤਵਰ ਰਾਜੇ ਨੂੰ ਇਹ ਰੁੱਖ ਲੈਣ ਦਿੱਤਾ। ਉਸ ਹਾਕਮ ਨੇ ਰੁੱਖ ਨੂੰ ਉਸ ਦੇ ਮੰਦੇ ਕਾਰਿਆਂ ਲਈ ਸਜ਼ਾ ਦਿੱਤੀ। ਮੈਂ ਉਸ ਰੁੱਖ ਨੂੰ ਆਪਣੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ।
Ezekiel 31:11 in Other Translations
King James Version (KJV)
I have therefore delivered him into the hand of the mighty one of the heathen; he shall surely deal with him: I have driven him out for his wickedness.
American Standard Version (ASV)
I will even deliver him into the hand of the mighty one of the nations; he shall surely deal with him; I have driven him out for his wickedness.
Bible in Basic English (BBE)
I have given him up into the hands of a strong one of the nations; he will certainly give him the reward of his sin, driving him out.
Darby English Bible (DBY)
I have given him into the hand of the mighty one of the nations; he shall surely deal with him: I have driven him out for his wickedness.
World English Bible (WEB)
I will even deliver him into the hand of the mighty one of the nations; he shall surely deal with him; I have driven him out for his wickedness.
Young's Literal Translation (YLT)
I give him into the hand of a god of nations, He dealeth sorely with him, In his wickedness I have cast him out.
| I have therefore delivered | וְאֶ֨תְּנֵ֔הוּ | wĕʾettĕnēhû | veh-EH-teh-NAY-hoo |
| hand the into him | בְּיַ֖ד | bĕyad | beh-YAHD |
| of the mighty one | אֵ֣יל | ʾêl | ale |
| heathen; the of | גּוֹיִ֑ם | gôyim | ɡoh-YEEM |
| he shall surely | עָשׂ֤וֹ | ʿāśô | ah-SOH |
| deal | יַֽעֲשֶׂה֙ | yaʿăśeh | ya-uh-SEH |
| out him driven have I him: with | ל֔וֹ | lô | loh |
| for his wickedness. | כְּרִשְׁע֖וֹ | kĕrišʿô | keh-reesh-OH |
| גֵּרַשְׁתִּֽהוּ׃ | gēraštihû | ɡay-rahsh-tee-HOO |
Cross Reference
ਨਾ ਹੋਮ 3:18
ਹੇ ਅੱਸ਼ੂਰ ਦੇ ਪਾਤਸ਼ਾਹ, ਤੇਰੇ ਆਜੜੀ (ਆਗੂ) ਵੀ ਘੂਕ ਸੁਤ੍ਤੇ ਪਏ ਹਨ। ਉਹ ਤਾਕਤਵਰ ਮਨੁੱਖ ਲੰਮੇ ਪਏ ਹੋਏ ਹਨ। ਤੇ ਤੇਰੀਆਂ ਭੇਡਾਂ (ਉੱਮਤਾਂ) ਪਹਾੜਾਂ ਉੱਪਰ ਖਿਲਰੀਆਂ-ਵਿੱਚਰਦੀਆਂ ਹਨ ਤੇ ਕੋਈ ਅਜਿਹਾ ਮਨੁੱਖ ਨਹੀਂ ਜਿਹੜਾ ਉਨ੍ਹਾਂ ਨੂੰ ਵਾਪਸ ਲਿਆਵੇ।
ਦਾਨੀ ਐਲ 5:18
“ਰਾਜਨ, ਅੱਤ ਮਹਾਨ ਪਰਮੇਸ਼ੁਰ ਨੇ ਤੇਰੇ ਪਿਤਾ ਜੀ ਨਬੂਕਦਨੱਸਰ ਨੂੰ ਬਹੁਤ ਮਹਾਨ ਅਤੇ ਸ਼ਕਤੀਸ਼ਾਲੀ ਰਾਜਾ ਬਣਾਇਆ। ਪਰਮੇਸ਼ੁਰ ਨੇ ਉਸ ਨੂੰ ਬਹੁਤ ਮਹੱਤਵਪੂਰਣ ਬਣਾਇਆ।
ਹਿਜ਼ ਕੀ ਐਲ 32:11
ਕਿਉਂ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਬਾਬਲ ਦੇ ਰਾਜੇ ਦੀ ਤਲਵਾਰ ਤੇਰੇੇ ਖਿਲਾਫ਼ ਲੜਨ ਲਈ ਆਵੇਗੀ।
ਅਸਤਸਨਾ 18:12
ਯਹੋਵਾਹ, ਤੁਹਾਡਾ ਪਰਮੇਸ਼ੁਰ, ਜਿਉਣ ਦੇ ਇਸ ਭਿਆਨਕ ਢੰਗ ਕਾਰਣ ਹੀ ਹੋਰਨਾ ਕੌਮਾਂ ਨੂੰ ਤੁਹਾਡੇ ਇਸ ਦੇਸ਼ ਵਿੱਚੋਂ ਬਾਹਰ ਕੱਢ ਰਿਹਾ ਹੈ।
ਯਾਕੂਬ 2:13
ਹਾਂ, ਤੁਹਾਨੂੰ ਦੂਸਰਿਆਂ ਤੇ ਦਯਾ ਦਰਸ਼ਾਉਣੀ ਚਾਹੀਦੀ ਹੈ। ਜੇ ਤੁਸੀਂ ਦੂਸਰਿਆਂ ਤੇ ਦਯਾ ਨਹੀਂ ਦਰਸ਼ਾਵੋਂਗੇ, ਤਾਂ ਪਰਮੇਸ਼ੁਰ ਵੀ ਤੁਹਾਡੇ ਤੇ ਦਯਾ ਨਹੀਂ ਦਰਸ਼ਾਵੇਗਾ ਜਦੋਂ ਉਹ ਤੁਹਾਡਾ ਨਿਆਂ ਕਰੇਗਾ। ਪਰ ਇੱਕ ਜਿਹੜਾ ਦਯਾ ਦਰਸ਼ਾਉਂਦਾ ਹੈ ਉਹ ਉਦੋਂ ਨਿਡਰ ਹੋਕੇ ਖਲੋ ਸੱਕਦਾ ਹੈ ਜਦੋਂ ਉਸਦਾ ਨਿਆਂ ਕੀਤਾ ਜਾ ਰਿਹਾ ਹੋਵੇਗਾ।
੧ ਤਿਮੋਥਿਉਸ 1:20
ਹੁਮਿਨਾਯੁਸ ਅਤੇ ਸਿਕੰਦਰ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਇਹ ਕੀਤਾ ਹੈ। ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਹ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਨਾ ਸਿੱਖਣਗੇ।
ਮੱਤੀ 7:1
ਯਿਸੂ ਦਾ ਅਧਿਕਾਰ ਵਾਲਾ ਉਪਦੇਸ਼ “ਦੂਜੇ ਲੋਕਾਂ ਦਾ ਨਿਰਨਾ ਨਾ ਕਰੋ ਤਾਂ ਤੁਹਾਡਾ ਨਿਰਨਾ ਵੀ ਨਹੀਂ ਕੀਤਾ ਜਾਵੇਗਾ।
ਹਿਜ਼ ਕੀ ਐਲ 23:28
ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਮੈਂ ਤੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਰਿਹਾ ਹਾਂ ਜਿਨ੍ਹਾਂ ਨੂੰ ਤੂੰ ਨਫ਼ਰਤ ਕਰਦੀ ਹੈਂ। ਮੈਂ ਤੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਰਿਹਾ ਹਾਂ ਜਿਨ੍ਹਾਂ ਨੂੰ ਤੂੰ ਸਖਤ ਨਫ਼ਰਤ ਕਰਦੀ ਸੀ।
ਹਿਜ਼ ਕੀ ਐਲ 21:31
ਮੈਂ ਆਪਣਾ ਕਹਿਰ ਤੇਰੇ ਉੱਤੇ ਡੋਲ੍ਹਾਂਗਾ। ਮੇਰਾ ਕਹਿਰ ਤੈਨੂੰ ਗਰਮ ਹਵਾ ਵਾਂਗ ਸਾੜ ਦੇਵੇਗਾ। ਮੈਂ ਤੈਨੂੰ ਜ਼ਾਲਮ ਲੋਕਾਂ ਦੇ ਹਵਾਲੇ ਕਰ ਦਿਆਂਗਾ। ਉਹ ਲੋਕ ਲੋਕਾਂ ਨੂੰ ਕਤਲ ਕਰਨ ਵਿੱਚ ਮਾਹਰ ਹਨ।
ਹਿਜ਼ ਕੀ ਐਲ 11:9
ਪਰਮੇਸ਼ੁਰ ਨੇ ਇਹ ਵੀ ਆਖਿਆ, “ਮੈਂ ਤੁਹਾਨੂੰ ਲੋਕਾਂ ਨੂੰ ਇਸ ਸ਼ਹਿਰ ਤੋਂ ਬਾਹਰ ਲੈ ਜਾਵਾਂਗਾ। ਅਤੇ ਮੈਂ ਤੁਹਾਨੂੰ ਅਜਨਬੀਆਂ ਦੇ ਹਵਾਲੇ ਕਰ ਦਿਆਂਗਾ। ਮੈਂ ਤੁਹਾਨੂੰ ਸਜ਼ਾ ਦੇਵਾਂਗਾ!
ਨੂਹ 1:21
“ਮੇਰੀ ਗੱਲ ਸੁਣੋ, ਕਿਉਂ ਕਿ ਮੈਂ ਆਹਾਂ ਭਰ ਰਿਹਾ ਹਾਂ! ਮੇਰੇ ਕੋਲ, ਮੈਨੂੰ ਹੌਂਸਲਾ ਦੇਣ ਵਾਲਾ ਕੋਈ ਨਹੀਂ। ਮੇਰੇ ਸਾਰੇ ਦੁਸ਼ਮਣਾਂ ਨੇ ਮੇਰੀ ਮੁਸੀਬਤ ਬਾਰੇ ਸੁਣ ਲਿਆ ਹੈ। ਉਹ ਖੁਸ਼ ਨੇ। ਉਹ ਖੁਸ਼ ਨੇ ਕਿ ਤੁਸੀਂ ਮੇਰੇ ਨਾਲ ਅਜਿਹਾ ਕੀਤਾ। ਤੁਸੀਂ ਆਖਿਆ ਸੀ ਕਿ ਸਜ਼ਾ ਦਾ ਵਕਤ ਆਵੇਗਾ। ਤੁਸੀਂ ਆਖਿਆ ਸੀ ਕਿ ਤੁਸੀਂ ਮੇਰੇ ਦੁਸ਼ਮਣਾਂ ਨੂੰ ਸਜ਼ਾ ਦੇਵੋਂਗੇ। ਹੁਣ ਉਹੀ ਕਰੋ ਜੋ ਤੁਸੀਂ ਆਖਿਆ ਸੀ। ਹੁਣ ਮੇਰੇ ਦੁਸ਼ਮਣਾਂ ਨੂੰ ਵੀ ਮੇਰੇ ਜਿਹਾ ਹੀ ਬਣ ਜਾਣ ਦਿਓ।
ਯਰਮਿਆਹ 25:9
ਇਸ ਲਈ ਛੇਤੀ ਹੀ ਮੈਂ ਉੱਤਰ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਸੱਦਾਂਗਾ” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਛੇਤੀ ਹੀ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਸੱਦਾਂਗਾ। ਉਹ ਮੇਰਾ ਸੇਵਕ ਹੈ। ਮੈਂ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੀ ਧਰਤੀ ਅਤੇ ਯਹੂਦਾਹ ਦੇ ਲੋਕਾਂ ਦੇ ਖਿਲਾਫ਼ ਸੱਦ ਲਿਆਵਾਂਗਾ। ਮੈਂ ਉਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਵੀ ਸੱਦ ਬੁਲਾਵਾਂਗਾ। ਮੈਂ ਉਨ੍ਹਾਂ ਸਾਰੇ ਦੇਸ਼ਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਧਰਤੀਆਂ ਨੂੰ ਹਮੇਸ਼ਾ ਲਈ ਸਖਣੇ ਮਾਰੂਬਲ ਵਾਂਗ ਬਣਾ ਦਿਆਂਗਾ। ਲੋਕ ਉਨ੍ਹਾਂ ਦੇਸ਼ਾਂ ਨੂੰ ਦੇਖਣਗੇ, ਅਤੇ ਇਹ ਦੇਖਕੇ ਸੀਟੀਆਂ ਮਾਰਨਗੇ ਕਿ ਉਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ।
ਕਜ਼ਾૃ 16:23
ਫ਼ਲਿਸਤੀ ਲੋਕਾਂ ਦੇ ਹਾਕਮ ਜਸ਼ਨ ਮਨਾਉਣ ਲਈ ਇਕੱਠੇ ਹੋਕੇ ਆ ਗਏ। ਉਹ ਆਪਣੇ ਦੇਵਤੇ ਦਾਗੋਨ ਅੱਗੇ ਇੱਕ ਵੱਡੀ ਬਲੀ ਚੜ੍ਹਾਉਣ ਜਾ ਰਹੇ ਸਨ। ਉਨ੍ਹਾਂ ਨੇ ਆਖਿਆ, “ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਹੈ।”
ਕਜ਼ਾૃ 1:7
ਤਾਂ ਬਜ਼ਕ ਦੇ ਹਾਕਮ ਨੇ ਆਖਿਆ, “ਮੈਂ 70 ਰਾਜਿਆਂ ਦੇ ਹੱਥਾਂ ਦੇ ਅੰਗੂਠੇ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ ਸਨ। ਅਤੇ ਉਨ੍ਹਾਂ ਰਾਜਿਆਂ ਨੂੰ ਮੇਰੇ ਖਾਣੇ ਦੀ ਮੇਜ਼ ਤੋਂ ਡਿੱਗੇ ਹੋਏ ਭੋਜਨ ਦੇ ਟੁਕੜੇ ਖਾਣੇ ਪੈਂਦੇ ਸਨ। ਹੁਣ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਰਾਜਿਆਂ ਨਾਲ ਕੀਤੇ ਸਲੂਕ ਦੀ ਸਜ਼ਾ ਦਿੱਤੀ ਹੈ।” ਉਹ ਬਜ਼ਕ ਦੇ ਹਾਕਮ ਨੂੰ ਯਰੂਸ਼ਲਮ ਲੈ ਗਏ ਅਤੇ ਉਹ ਉੱਥੇ ਮਰ ਗਿਆ।
ਅਹਬਾਰ 20:22
“ਤੁਹਾਨੂੰ ਮੇਰੀਆਂ ਸਾਰੀਆਂ ਬਿਧੀਆਂ ਅਤੇ ਕਾਨੂੰਨ ਚੇਤੇ ਰੱਖਣੇ ਚਾਹੀਦੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਮੈਂ ਤੁਹਾਨੂੰ ਤੁਹਾਡੀ ਧਰਤੀ ਤੇ ਲਿਜਾ ਰਿਹਾ ਹਾਂ। ਤੁਸੀਂ ਉਸ ਦੇਸ਼ ਵਿੱਚ ਰਹੋਂਗੇ। ਜੇ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨੋਗੇ, ਉਹ ਧਰਤੀ ਤੁਹਾਨੂੰ ਬਾਹਰ ਨਹੀਂ ਉਗਲੇਗੀ।
ਅਹਬਾਰ 18:24
“ਇਹੋ ਜਿਹੀਆਂ ਗੱਲਾਂ ਕਰਕੇ ਆਪਣੇ-ਆਪ ਨੂੰ ਪਲੀਤ ਨਾ ਕਰੋ। ਮੈਂ ਕੌਮਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚੋਂ ਬਾਹਰ ਕੱਢ ਰਿਹਾ ਹਾਂ ਅਤੇ ਉਨ੍ਹਾਂ ਦੀ ਧਰਤੀ ਤੁਹਾਨੂੰ ਦੇ ਰਿਹਾ ਹਾਂ। ਕਿਉਂਕਿ ਉਨ੍ਹਾਂ ਲੋਕਾਂ ਨੇ ਭਿਆਨਕ ਪਾਪ ਕੀਤੇ ਸਨ।