ਹਿਜ਼ ਕੀ ਐਲ 30:3 in Punjabi

ਪੰਜਾਬੀ ਪੰਜਾਬੀ ਬਾਈਬਲ ਹਿਜ਼ ਕੀ ਐਲ ਹਿਜ਼ ਕੀ ਐਲ 30 ਹਿਜ਼ ਕੀ ਐਲ 30:3

Ezekiel 30:3
ਨੇੜੇ ਹੈ ਉਹ ਦਿਨ! ਹਾਂ, ਯਹੋਵਾਹ ਦੇ ਨਿਆਂ ਦਾ ਦਿਨ ਨੇੜੇ ਹੈ। ਇਹ ਬਦਲਵਾਈ ਦਾ ਦਿਨ ਹੋਵੇਗਾ। ਵਕਤ ਹੋਵੇਗਾ ਇਹ ਕੌਮਾਂ ਦਾ ਨਿਆਂ ਕਰਨ ਦਾ!

Ezekiel 30:2Ezekiel 30Ezekiel 30:4

Ezekiel 30:3 in Other Translations

King James Version (KJV)
For the day is near, even the day of the LORD is near, a cloudy day; it shall be the time of the heathen.

American Standard Version (ASV)
For the day is near, even the day of Jehovah is near; it shall be a day of clouds, a time of the nations.

Bible in Basic English (BBE)
For the day is near, the day of the Lord is near, a day of cloud; it will be the time of the nations.

Darby English Bible (DBY)
For the day is at hand, yea, the day of Jehovah is at hand, a day of clouds; it shall be the time of the nations.

World English Bible (WEB)
For the day is near, even the day of Yahweh is near; it shall be a day of clouds, a time of the nations.

Young's Literal Translation (YLT)
For near `is' a day, near `is' a day to Jehovah! A day of clouds, the time of nations it is.

For
כִּֽיkee
the
day
קָר֣וֹבqārôbka-ROVE
is
near,
י֔וֹםyômyome
day
the
even
וְקָר֥וֹבwĕqārôbveh-ka-ROVE
of
the
Lord
י֖וֹםyômyome
near,
is
לַֽיהוָ֑הlayhwâlai-VA
a
cloudy
י֣וֹםyômyome
day;
עָנָ֔ןʿānānah-NAHN
be
shall
it
עֵ֥תʿētate
the
time
גּוֹיִ֖םgôyimɡoh-YEEM
of
the
heathen.
יִֽהְיֶֽה׃yihĕyeYEE-heh-YEH

Cross Reference

ਅਬਦ ਯਾਹ 1:15
ਯਹੋਵਾਹ ਦਾ ਦਿਨ ਸਾਰੀਆਂ ਕੌਮਾਂ ਦੇ ਨੇੜੇ ਆ ਰਿਹਾ ਹੈ। ਜਿਹੜੇ ਭੈੜੇ ਕੰਮ ਤੂੰ ਦੂਜੀਆਂ ਕੌਮਾਂ ਨਾਲ ਕੀਤੇ, ਤੇਰੇ ਨਾਲ ਵੀ ਉਵੇਂ ਵਾਪਰੇਗਾ ਅਤੇ ਉਹ ਬੁਰਿਆਈ ਤੇਰੇ ਸਿਰ ਤੇ ਵੀ ਉਵੇਂ ਹੀ ਪਵੇਗੀ।

ਹਿਜ਼ ਕੀ ਐਲ 34:12
ਜੇਕਰ ਕੋਈ ਆਜੜੀ ਆਪਣੀਆਂ ਭੇਡਾਂ ਦੇ ਨਾਲ ਹੁੰਦਾ ਹੈ ਜਦੋਂ ਉਹ ਦੂਰ ਭਟਕਣ ਲਗਦੀਆਂ ਹਨ, ਤਾਂ ਉਹ ਉਨ੍ਹਾਂ ਦੀ ਖੋਜ ਕਰਨ ਜਾਵੇਗਾ। ਇਸੇ ਤਰ੍ਹਾਂ, ਮੈਂ ਆਪਣੀਆਂ ਭੇਡਾਂ ਦੀ ਤਲਾਸ਼ ਕਰਾਂਗਾ। ਮੈਂ ਆਪਣੀਆਂ ਭੇਡਾਂ ਨੂੰ ਬਚਾ ਲਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੋਂ ਵਾਪਸ ਲਿਆਵਾਂਗਾ ਜਿੱਧਰ ਉਹ ਉਸ ਹਨੇਰੇ ਅਤੇ ਬਦਲਵਾਈ ਵਾਲੇ ਦਿਨ ਖਿੰਡ ਗਈਆਂ ਸਨ।

ਹਿਜ਼ ਕੀ ਐਲ 30:18
ਮਿਸਰ ਦਾ ਕਾਬੂ ਜਦੋਂ ਮੈਂ ਤੋੜਾਂਗਾ ਪੈ ਜਾਵੇਗਾ ਹਨੇਰ ਤਹਫਨਹੇਸ ਅੰਦਰ। ਖਤਮ ਹੋ ਜਾਵੇਗੀ ਗੁਮਾਨੀ ਤਾਕਤ ਮਿਸਰ ਦੀ! ਬਦਲ ਛਾ ਜਾਵੇਗਾ ਮਿਸਰ ਉੱਤੇ, ਅਤੇ ਧੀਆਂ ਓਸਦੀਆਂ ਫ਼ੜਕੇ ਅਗਵਾ ਕਰ ਲਈਆਂ ਜਾਣਗੀਆਂ।

ਹਿਜ਼ ਕੀ ਐਲ 7:12
“ਸਜ਼ਾ ਦਾ ਉਹ ਸਮਾਂ ਆ ਗਿਆ ਹੈ। ਉਹ ਦਿਨ ਆ ਗਿਆ ਹੈ। ਉਹ ਜਿਹੜੇ ਖਰੀਦਦੇ ਹਨ ਖੁਸ਼ ਨਾ ਹੋਣ, ਅਤੇ ਉਹ ਜਿਹੜੇ ਵੇਚਦੇ ਹਨ ਉਦਾਸ ਨਾ ਹੋਣ।

ਹਿਜ਼ ਕੀ ਐਲ 7:7
ਇਸਰਾਏਲ ਵਿੱਚ ਰਹਿਣ ਵਾਲੇ ਲੋਕੋ, ਕੀ ਤੁਸੀਂ ਅਲਾਰਮ ਦੀ ਆਵਾਜ਼ ਸੁਣ ਸੱਕਦੇ ਹੋ? ਦੁਸ਼ਮਣ ਆ ਰਿਹਾ ਹੈ। ਸਜ਼ਾ ਦਾ ਵਕਤ ਬਹੁਤ ਹੀ ਛੇਤੀ ਆ ਰਿਹਾ ਹੈ! ਦੁਸ਼ਮਣ ਦਾ ਸ਼ੋਰ ਪਹਾੜਾਂ ਉੱਤੇ ਉੱਚੇ ਅਤੇ ਉੱਚਾ ਹੋ ਰਿਹਾ ਹੈ।

ਹਿਜ਼ ਕੀ ਐਲ 32:7
ਅਲੋਪ ਤੈਨੂੰ ਕਰ ਦਿਆਂਗਾ ਮੈਂ। ਆਕਾਸ਼ ਨੂੰ ਮੈਂ ਢੱਕ ਦਿਆਂਗਾ ਅਤੇ ਬੁਝਾ ਦਿਆਂਗਾ ਤਾਰਿਆਂ ਦੀ ਰੋਸ਼ਨੀ ਨੂੰ। ਸੂਰਜ ਨੂੰ ਮੈਂ ਕੱਜ ਲਵਾਂਗਾ ਬੱਦਲ ਨਾਲ, ਅਤੇ ਚਮਕੇਗਾ ਨਹੀਂ ਚੰਦਰਮਾ।

ਸਫ਼ਨਿਆਹ 1:7
ਯਹੋਵਾਹ, ਮੇਰੇ ਪ੍ਰਭੂ ਦੇ ਅੱਗੇ ਚੁੱਪ ਰਹੋ। ਕਿਉਂ ਕਿ ਯਹੋਵਾਹ ਦਾ ਮਨੁੱਖਾਂ ਦੇ ਨਿਆਂ ਲਈ ਦਿਨ ਨੇੜੇ ਆ ਰਿਹਾ ਹੈ। ਯਹੋਵਾਹ ਨੇ ਆਪਣੀ ਬਲੀ ਤਿਆਰ ਕੀਤੀ ਹੈ ਤੇ ਉਸ ਨੇ ਆਪਣੇ ਪਰਹੁਣਿਆਂ ਨੂੰ ਤਿਆਰ ਰਹਿਣ ਲਈ ਕਿਹਾ।

ਸਫ਼ਨਿਆਹ 3:6
ਪਰਮੇਸ਼ੁਰ ਆਖਦਾ ਹੈ, “ਮੈਂ ਸਾਰੀਆਂ ਕੌਮਾਂ ਨੂੰ ਨਸ਼ਟ ਕਰ ਦਿੱਤਾ ਹੈ। ਮੈਂ ਉਨ੍ਹਾਂ ਦੇ ਸੁਰੱਖਿਆ ਵਾਲੇ ਬੁਰਜ ਤਬਾਹ ਕਰ ਦਿੱਤੇ ਹਨ। ਮੈਂ ਉਨ੍ਹਾਂ ਦੀਆਂ ਸਭ ਸੜਕਾਂ ਅਤੇ ਗਲੀਆਂ ਵੀਰਾਨ ਕਰ ਦਿੱਤੀਆਂ ਹਨ। ਹੁਣ, ਓੱਥੇ ਹੋਰ ਵੱਧੇਰੇ ਕੋਈ ਵਿਅਕਤੀ ਨਹੀਂ ਜਾਂਦਾ। ਉਨ੍ਹਾਂ ਦੇ ਸ਼ਹਿਰ ਵੀਰਾਨ ਹੋ ਗਏ ਹਨ। ਹੁਣ ਉੱਥੇ ਕੋਈ ਨਹੀਂ ਰਹਿੰਦਾ।

ਜ਼ਿਕਰ ਯਾਹ 14:3
ਫ਼ਿਰ ਯਹੋਵਾਹ ਉਨ੍ਹਾਂ ਕੌਮਾਂ ਨਾਲ ਯੁੱਧ ਕਰਨ ਲਈ ਨਿਕਲੇਗਾ। ਇਹ ਅਸਲ ਲੜਾਈ ਹੋਵੇਗੀ।

ਮੱਤੀ 24:33
ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਗੱਲਾਂ ਵਾਪਰਦੀਆਂ ਵੇਖੋਂਗੇ, ਤੁਸੀਂ ਜਾਣ ਜਾਵੋਂਗੇ ਕਿ ਮਨੁੱਖ ਦੇ ਪੁੱਤਰ ਦਾ ਆਉਣਾ ਨੇੜੇ ਹੈ।

ਫ਼ਿਲਿੱਪੀਆਂ 4:5
ਹਰ ਕਿਸੇ ਨੂੰ ਤੁਹਾਡੇ ਨਿਮ੍ਰ ਸੁਭਾਅ ਬਾਰੇ ਜਾਨਣ ਦਿਉ। ਪ੍ਰਭੂ ਛੇਤੀ ਆ ਰਿਹਾ ਹੈ।

ਯਾਕੂਬ 5:9
ਭਰਾਵੋ ਅਤੇ ਭੈਣੋ ਇੱਕ ਦੂਸਰੇ ਦੇ ਖਿਲਾਫ਼ ਸ਼ਿਕਾਇਤਾਂ ਨਾ ਕਰੋ। ਜੇ ਤੁਸੀਂ ਸ਼ਿਕਵੇ ਸ਼ਿਕਾਇਤਾਂ ਨਹੀਂ ਛੱਡੋਂਗੇ ਤਾਂ ਤੁਹਾਨੂੰ ਦੋਸ਼ੀ ਠਹਿਰਾਇਆ ਜਾਵੇਗਾ। ਅਤੇ ਮੁਨਸਫ਼ ਛੇਤੀ ਹੀ ਆਉਣ ਵਾਲਾ ਹੈ।

ਪਰਕਾਸ਼ ਦੀ ਪੋਥੀ 6:17
ਉਨ੍ਹਾਂ ਦੇ ਗੁੱਸੇ ਦਾ ਮਹਾਨ ਦਿਨ ਆ ਚੁੱਕਿਆ ਹੈ। ਕੌਣ ਇਸਦਾ ਸਾਹਮਣਾ ਕਰ ਸੱਕਦਾ ਹੈ?”

ਪਰਕਾਸ਼ ਦੀ ਪੋਥੀ 19:13
ਉਸ ਨੇ ਲਹੂ ਨਾਲ ਭਿੱਜਿਆ ਚੋਲਾ ਪਾਇਆ ਹੈ। ਉਸਦਾ ਨਾਮ ਪਰਮੇਸ਼ੁਰ ਦਾ ਸ਼ਬਦ ਹੈ।

ਸਫ਼ਨਿਆਹ 1:14
ਯਹੋਵਾਹ ਦਾ ਨਿਆਂ ਦਾ ਮਹਾਨ ਦਿਨ ਨੇੜੇ ਆ ਰਿਹਾ ਹੈ। ਉਹ ਦਿਨ ਬੜਾ ਨੇੜੇ ਹੈ ਤੇ ਤੇਜ਼ੀ ਨਾਲ ਆ ਰਿਹਾ ਹੈ ਅਤੇ ਇਸ ਦਿਨ ਲੋਕ ਬੜੀਆਂ ਸੋਗੀ ਆਵਾਜ਼ਾਂ ਤੇ ਵੈਣ ਸੁਨਣਗੇ। ਇੱਥੋਂ ਤੀਕ ਕਿ ਸੂਰਮੇਁ ਵੀ ਚੀਖ ਪੈਣਗੇ।

ਆਮੋਸ 5:16
ਮਹਾਂ ਉਦਾਸੀ ਦਾ ਸਮਾਂ ਆ ਰਿਹਾ ਹੈ ਮੇਰਾ ਪ੍ਰਭੂ, ਸਰਬਸ਼ਕਤੀਮਾਨ ਪਰਮੇਸ਼ੁਰ ਆਖਦਾ ਹੈ, “ਚੌਁਕਾ ਵਿੱਚ ਲੋਕ ਕੁਰਲਾਉਣਗੇ ਗਲੀਆਂ ਵਿੱਚ ਉਹ ਚੀਤਕਾਰ ਕਰਣਗੇ ਲੋਕ ਭਾੜੇ ਤੇ ਵੈਣ ਵਾਲਿਆਂ ਨੂੰ ਖਰੀਦਣਗੇ।

ਖ਼ਰੋਜ 14:24
ਸੁਵਖਤੇ ਹੀ ਯਹੋਵਾਹ ਨੇ ਲੰਮੇ ਬੱਦਲ ਅਤੇ ਅੱਗ ਦੇ ਥੰਮ੍ਹ ਰਾਹੀਂ ਮਿਸਰੀ ਫ਼ੌਜ ਵੱਲ ਤੱਕਿਆ। ਫ਼ੇਰ ਯਹੋਵਾਹ ਨੇ ਮਿਸਰੀਆਂ ਦੇ ਤੰਬੂਆਂ ਵਿੱਚ ਮੁਸੀਬਤ ਪਾ ਦਿੱਤੀ ਅਤੇ ਉਨ੍ਹਾਂ ਨੂੰ ਸ਼ੰਸ਼ੋਪੰਚ ਵਿੱਚ ਪਾ ਦਿੱਤਾ।

ਜ਼ਬੂਰ 37:13
ਪਰ ਸਾਡਾ ਮਾਲਕ ਉਨ੍ਹਾਂ ਮੰਦੇ ਲੋਕਾਂ ਉੱਤੇ ਹੱਸਦਾ ਹੈ। ਅਤੇ ਉਹ ਜਾਣਦਾ ਉਨ੍ਹਾਂ ਨਾਲ ਕੀ ਵਾਪਰੇਗਾ।

ਜ਼ਬੂਰ 110:6
ਪਰਮੇਸ਼ੁਰ ਕੌਮਾਂ ਬਾਰੇ ਨਿਆਂ ਕਰੇਗਾ। ਮੁਰਦਾ ਲਾਸ਼ਾਂ ਜ਼ਮੀਨ ਉੱਤੇ ਵਿਛ ਜਾਣਗੀਆਂ। ਅਤੇ ਪਰਮੇਸ਼ੁਰ ਸ਼ਕਤੀਸ਼ਾਲੀ ਕੌਮਾਂ ਦੇ ਆਗੂਆਂ ਨੂੰ ਦੰਡ ਦੇਵੇਗਾ।

ਜ਼ਬੂਰ 149:7
ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਨੂੰ ਦੰਡ ਦੇਣ ਦਿਉ। ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨੂੰ ਦੰਡ ਦੇਣ ਲਈ ਜਾਣ ਦਿਉ।

ਯਸਈਆਹ 19:1
ਪਰਮੇਸ਼ੁਰ ਦਾ ਮਿਸਰ ਨੂੰ ਸੰਦੇਸ਼ ਮਿਸਰ ਬਾਰੇ ਉਦਾਸ ਸੰਦੇਸ਼: ਦੇਖੋ! ਯਹੋਵਾਹ ਤੇਜ਼ ਬੱਦਲ ਉੱਤੇ ਸਵਾਰ ਹੋ ਕੇ ਆ ਰਿਹਾ ਹੈ। ਯਹੋਵਾਹ ਮਿਸਰ ਵਿੱਚ ਦਾਖਲ ਹੋਵੇਗਾ, ਅਤੇ ਮਿਸਰ ਦੇ ਸਾਰੇ ਝੂਠੇ ਦੇਵਤੇ ਡਰ ਨਾਲ ਕੰਬਣਗੇ। ਮਿਸਰ ਬਹਾਦਰ ਸੀ, ਪਰ ਇਸਦਾ ਹੌਸਲਾ ਪਿਘਲ ਜਾਵੇਗਾ।

ਯਸਈਆਹ 24:21
ਉਸ ਸਮੇਂ, ਯਹੋਵਾਹ ਅਸਮਾਨੀ ਫ਼ੌਜਾਂ ਨੂੰ ਅਤੇ ਧਰਤੀ ਉਤਲੇ ਰਾਜਿਆਂ ਨੂੰ ਸਜ਼ਾ ਦੇਵੇਗਾ।

ਯਸਈਆਹ 34:2
ਯਹੋਵਾਹ ਸਮੂਹ ਕੌਮਾਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਨਾਲ ਨਾਰਾਜ਼ ਹੈ। ਯੋਹਵਾਹ ਉਨ੍ਹਾਂ ਸਭਨਾਂ ਨੂੰ ਤਬਾਹ ਕਰ ਦੇਵੇਗਾ। ਉਹ ਉਨ੍ਹਾਂ ਸਾਰਿਆਂ ਨੂੰ ਮਾਰ ਮੁਕਾਵੇਗਾ।

ਯਰਮਿਆਹ 25:15
ਦੁਨੀਆਂ ਦੀਆਂ ਕੌਮਾਂ ਬਾਰੇ ਨਿਆਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਨੇ ਮੈਨੂੰ ਇਹ ਗੱਲਾਂ ਆਖੀਆਂ, “ਯਿਰਮਿਯਾਹ, ਮੇਰੇ ਹੱਥ ਵਿੱਚੋਂ ਮੇਰੇ ਗੁੱਸੇ ਦੀ ਮੈਅ ਨਾਲ ਭਰਿਆ ਹੋਇਆ ਇਹ ਪਿਆਲਾ ਫ਼ੜ ਲੈ। ਮੈਂ ਇਸ ਨੂੰ ਤੇਰੇ ਕੋਲ ਭੇਜੇ ਗਏ ਦੇਸਾਂ ਨੂੰ ਪਿਲਾਵਾਂਗਾ।

ਹਿਜ਼ ਕੀ ਐਲ 7:19
ਉਹ ਆਪਣੇ ਚਾਂਦੀ ਦੇ ਬੁੱਤਾਂ ਨੂੰ ਗਲੀਆਂ ਵਿੱਚ ਸੁੱਟ ਦੇਣਗੇ। ਉਹ ਆਪਣੀਆਂ ਸੋਨੇ ਦੀਆਂ ਮੂਰਤਾਂ ਨਾਲ ਕਿਸੇ ਨਾਪਾਕ ਔਰਤ ਵਰਗਾ ਵਿਹਾਰ ਕਰਨਗੇ। ਕਿਉਂ ਕਿ ਉਹ ਚੀਜ਼ਾਂ ਉਸ ਵੇਲੇ ਉਨ੍ਹਾਂ ਨੂੰ ਬਚਾਉਣ ਦੇ ਸਮਰੱਥ ਨਹੀਂ ਹੋਣਗੀਆਂ ਜਦੋਂ ਯਹੋਵਾਹ ਆਪਣਾ ਕਹਿਰ ਦਰਸਾਵੇਗਾ। ਉਹ ਚੀਜ਼ਾਂ ਉਸ ਜਾਲ ਤੋਂ ਇਲਾਵਾ ਕੁਝ ਨਹੀਂ ਹੋਣਗੀਆਂ ਜੋ ਉਨ੍ਹਾਂ ਦੇ ਪਤਨ ਦਾ ਕਾਰਣ ਬਣੀਆਂ। ਉਹ ਚੀਜ਼ਾਂ ਲੋਕਾਂ ਨੂੰ ਭੋਜਨ ਨਹੀਂ ਦੇਣਗੀਆਂ ਅਤੇ ਉਹ ਉਨ੍ਹਾਂ ਦੇ ਢਿੱਡਾਂ ਨੂੰ ਭੋਜਨ ਨਹੀਂ ਦੇ ਸੱਕਣਗੀਆਂ।

ਹਿਜ਼ ਕੀ ਐਲ 29:12
ਮੈਂ ਮਿਸਰ ਨੂੰ ਬਰਬਾਦ ਕਰ ਦਿਆਂਗਾ। ਚਾਲੀ ਸਾਲਾਂ ਤੀਕ ਸ਼ਹਿਰ ਵੀਰਾਨ ਰਹਿਣਗੇ! ਮੈਂ ਮਿਸਰ ਦੇ ਲੋਕਾਂ ਨੂੰ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਮੈਂ ਉਨ੍ਹਾਂ ਨੂੰ ਵਿਦੇਸ਼ੀ ਧਰਤੀਆਂ ਉੱਤੇ ਅਜਨਬੀ ਬਣਾ ਦਿਆਂਗਾ।”

ਯਵਾਐਲ 1:15
ਉਦਾਸ ਹੋਵੋ, ਕਿਉਂ ਕਿ ਯਹੋਵਾਹ ਦਾ ਖਾਸ ਦਿਨ ਨੇੜੇ ਹੈ। ਉਸ ਵੇਲੇ, ਸਜ਼ਾ ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲੋਂ ਹਮਲੇ ਵਾਂਗ ਆਵੇਗੀ।

ਯਵਾਐਲ 2:1
ਯਹੋਵਾਹ ਦੀ ਆਮਦ ਦਾ ਦਿਨ ਸੀਯੋਨ ਵਿੱਚ ਤੁਰ੍ਹੀ ਵਜਾਓ ਮੇਰੇ ਪਵਿੱਤਰ ਪਰਬਤ ਉੱਪਰ ਸਾਹ ਸੋਧ ਕੇ ਪੁਕਾਰੋ ਤਾਂ ਕਿ ਦੇਸ ’ਚ ਵੱਸਦੇ ਸਾਰੇ ਮਨੁੱਖ ਡਰ ਨਾਲ ਕੰਬਣ। ਕਿਉਂ ਜੋ ਯਹੋਵਾਹ ਦਾ ਖਾਸ ਦਿਨ ਆ ਰਿਹਾ ਹੈ।

ਯਵਾਐਲ 3:11
ਸਾਰੀਆਂ ਨੇੜੇ ਦੀਓ ਕੌਮੋ, ਜਲਦੀ ਕਰੋ। ਸਾਰੇ ਉਸ ਬਾਵੇਂ ਇਕੱਠੇ ਹੋਵੋ ਹੇ ਯਹੋਵਾਹ! ਆਪਣੇ ਸੂਰਬੀਰਾਂ ਨੂੰ ਲਿਆ।

ਖ਼ਰੋਜ 14:20
ਇਸ ਤਰ੍ਹਾਂ ਬੱਦਲ ਮਿਸਰੀਆਂ ਅਤੇ ਇਸਰਾਏਲ ਦੇ ਲੋਕਾਂ ਦੇ ਵਿੱਚਕਾਰ ਖੜ੍ਹਾ ਹੋ ਗਿਆ। ਇਸਰਾਏਲ ਦੇ ਲੋਕਾਂ ਲਈ ਰੌਸ਼ਨੀ ਸੀ। ਪਰ ਮਿਸਰੀਆਂ ਲਈ ਹਨੇਰਾ ਸੀ। ਇਸ ਲਈ ਮਿਸਰੀ ਉਸ ਰਾਤ ਇਸਰਾਏਲ ਦੇ ਲੋਕਾਂ ਦੇ ਹੋਰ ਨੇੜੇ ਨਹੀਂ ਆਏ।