Ezekiel 26:7
ਨਬੂਕਦਨੱਸਰ ਸੂਰ ਤੇ ਹਮਲਾ ਕਰੇਗਾ ਯਹੋਵਾਹ ਮੇਰਾ ਪ੍ਰਭੁ ਇਹ ਗੱਲਾਂ ਆਖਦਾ ਹੈ, “ਮੈਂ ਸੂਰ ਦੇ ਵਿਰੁੱਧ ਉੱਤਰ ਵੱਲੋਂ ਇੱਕ ਦੁਸ਼ਮਣ ਨੂੰ ਲਿਆਵਾਂਗਾ। ਦੁਸ਼ਮਣ ਬਾਬਲ ਦਾ ਮਹਾਨ ਰਾਜਾ, ਨਬੂਕਦਨੱਸਰ ਹੈ! ਉਹ ਬਹੁਤ ਵੱਡੀ ਫ਼ੌਜ ਲੈ ਕੇ ਆਵੇਗਾ। ਇੱਥੇ ਬਹੁਤ ਸਾਰੇ ਘੋੜੇ, ਰੱਥ, ਘੋੜਸਵਾਰ, ਅਤੇ ਵਿਸ਼ਾਲ ਅਤੇ ਸ਼ਕਤੀਸਾਲੀ ਫ਼ੌਜ ਹੋਵੇਗੀ।
Ezekiel 26:7 in Other Translations
King James Version (KJV)
For thus saith the Lord GOD; Behold, I will bring upon Tyrus Nebuchadrezzar king of Babylon, a king of kings, from the north, with horses, and with chariots, and with horsemen, and companies, and much people.
American Standard Version (ASV)
For thus saith the Lord Jehovah: Behold, I will bring upon Tyre Nebuchadrezzar king of Babylon, king of kings, from the north, with horses, and with chariots, and with horsemen, and a company, and much people.
Bible in Basic English (BBE)
For this is what the Lord has said: See, I will send up from the north Nebuchadrezzar, king of Babylon, king of kings, against Tyre, with horses and war-carriages and with an army and great numbers of people.
Darby English Bible (DBY)
For thus saith the Lord Jehovah: Behold, I will bring from the north, against Tyre, Nebuchadrezzar king of Babylon, the king of kings, with horses, and with chariots, and with horsemen, and an assemblage, and much people.
World English Bible (WEB)
For thus says the Lord Yahweh: Behold, I will bring on Tyre Nebuchadrezzar king of Babylon, king of kings, from the north, with horses, and with chariots, and with horsemen, and a company, and much people.
Young's Literal Translation (YLT)
For, thus said the Lord Jehovah: Lo, I am bringing in unto Tyre Nebuchadrezzar king of Babylon, From the north -- a king of kings, With horse, and with chariot, and with horsemen, Even an assembly, and a numerous people.
| For | כִּ֣י | kî | kee |
| thus | כֹ֤ה | kō | hoh |
| saith | אָמַר֙ | ʾāmar | ah-MAHR |
| the Lord | אֲדֹנָ֣י | ʾădōnāy | uh-doh-NAI |
| God; | יְהוִ֔ה | yĕhwi | yeh-VEE |
| Behold, | הִנְנִ֧י | hinnî | heen-NEE |
| bring will I | מֵבִ֣יא | mēbîʾ | may-VEE |
| upon | אֶל | ʾel | el |
| Tyrus | צֹ֗ר | ṣōr | tsore |
| Nebuchadrezzar | נְבוּכַדְרֶאצַּ֧ר | nĕbûkadreʾṣṣar | neh-voo-hahd-reh-TSAHR |
| king | מֶֽלֶךְ | melek | MEH-lek |
| Babylon, of | בָּבֶ֛ל | bābel | ba-VEL |
| a king | מִצָּפ֖וֹן | miṣṣāpôn | mee-tsa-FONE |
| kings, of | מֶ֣לֶךְ | melek | MEH-lek |
| from the north, | מְלָכִ֑ים | mĕlākîm | meh-la-HEEM |
| with horses, | בְּס֛וּס | bĕsûs | beh-SOOS |
| chariots, with and | וּבְרֶ֥כֶב | ûbĕrekeb | oo-veh-REH-hev |
| and with horsemen, | וּבְפָרָשִׁ֖ים | ûbĕpārāšîm | oo-veh-fa-ra-SHEEM |
| and companies, | וְקָהָ֥ל | wĕqāhāl | veh-ka-HAHL |
| and much | וְעַם | wĕʿam | veh-AM |
| people. | רָֽב׃ | rāb | rahv |
Cross Reference
ਨਾ ਹੋਮ 2:3
ਉਨ੍ਹਾਂ ਫ਼ੌਜੀਆਂ ਦੀਆਂ ਢਾਲਾਂ ਲਾਲ ਹਨ। ਉਨ੍ਹਾਂ ਦੀਆਂ ਵਰਦੀਆਂ ਸੂਹੀਆਂ ਲਾਲ ਹਨ, ਉਨ੍ਹਾਂ ਦੇ ਰੱਥ ਅੱਗ ਵਾਂਗ ਚਮਕਦੇ ਹੋਏ ਯੁੱਧ ਲਈ ਤਿਆਰ ਹਨ ਤੇ ਉਨ੍ਹਾਂ ਦੇ ਘੋੜੇ ਭੱਜਣ ਲਈ ਤਿਆਰ ਹਨ।
ਦਾਨੀ ਐਲ 2:37
ਰਾਜਨ, ਤੁਸੀਂ ਸਭ ਤੋਂ ਮਹੱਤਵਪੂਰਣ ਰਾਜੇ ਹੋ। ਅਕਾਸ਼ ਦੇ ਪਰਮੇਸ਼ੁਰ ਨੇ ਤੁਹਾਨੂੰ ਰਾਜ, ਸ਼ਕਤੀ, ਤਾਕਤ ਅਤੇ ਪਰਤਾਪ ਬਖਸ਼ਿਆ ਹੈ।
ਅਜ਼ਰਾ 7:12
ਰਾਜਿਆਂ ਦੇ ਰਾਜੇ ਅਰਤਹਸ਼ਤਤਾ ਵੱਲੋਂ, ਜਾਜਕ ਅਜ਼ਰਾ, ਅਕਾਸ਼ ਦੇ ਪਰਮੇਸ਼ੁਰ ਦੀ ਬਿਵਸਬਾ ਦੇ ਲਿਖਾਰੀ ਨੂੰ ਸਲਾਮ!
ਹਿਜ਼ ਕੀ ਐਲ 23:24
ਉਨ੍ਹਾਂ ਆਦਮੀਆਂ ਦੀ ਭੀੜ ਤੇਰੇ ਕੋਲ ਆਵੇਗੀ। ਉਹ ਆਪਣੇ ਘੋੜਿਆਂ ਅਤੇ ਰਬਾਂ ਉੱਤੇ ਸਵਾਰ ਹੋਕੇ ਆਉਣਗੇ। ਉਹ ਬਹੁਤ-ਬਹੁਤ ਸਾਰੇ ਆਦਮੀ ਹੋਣਗੇ। ਉਨ੍ਹਾਂ ਕੋਲ ਆਪਣੇ ਨੇਜ਼ੇ, ਢਾਲਾਂ ਅਤੇ ਟੋਪ ਹੋਣਗੇ। ਉਹ ਸਾਰੇ ਤੇਰੇ ਦੁਆਲੇ ਇਕੱਠੇ ਹੋ ਜਾਣਗੇ। ਮੈਂ ਉਨ੍ਹਾਂ ਨੂੰ ਓਹੋ ਕੁਝ ਦੱਸਾਂਗਾ ਜੋ ਤੂੰ ਮੇਰੇ ਨਾਲ ਕੀਤਾ ਹੈ ਅਤੇ ਉਹ ਆਪਣੇ ਤਰੀਕੇ ਨਾਲ ਤੈਨੂੰ ਸਜ਼ਾ ਦੇਣਗੇ।
ਯਸਈਆਹ 10:8
ਅੱਸ਼ੂਰ ਆਪਣੇ-ਆਪ ਨੂੰ ਆਖਦਾ ਹੈ, ‘ਮੇਰੇ ਸਾਰੇ ਆਗੂ ਰਾਜਿਆਂ ਵਰਗੇ ਹਨ!
ਯਰਮਿਆਹ 52:32
ਅਵੀਲ-ਮਰੋਦਕ ਨੇ ਯੇਹੋਇਚਿਨ ਨਾਲ ਖਾਸ ਮਿਹਰਬਾਨੀ ਨਾਲ ਗੱਲ ਕੀਤੀ। ਉਸ ਨੇ ਯੇਹੋਇਚਿਨ ਨੂੰ ਉਨ੍ਹਾਂ ਹੋਰਨਾਂ ਰਾਜਿਆਂ ਨਾਲੋਂ ਵੱਧੇਰੇ ਇੱਜ਼ਤ ਦਾ ਰੁਤਬਾ ਦਿੱਤਾ ਜਿਹੜੇ ਉਸ ਵੇਲੇ ਉਸ ਨਾਲ ਬਾਬਲ ਵਿੱਚ ਸਨ।
ਦਾਨੀ ਐਲ 2:47
ਫ਼ੇਰ ਰਾਜੇ ਨੇ ਦਾਨੀਏਲ ਨੂੰ ਆਖਿਆ, “ਮੈਨੂੰ ਪੱਕਾ ਪਤਾ ਹੈ ਕਿ ਤੇਰਾ ਪਰਮੇਸ਼ੁਰ ਸਭ ਤੋਂ ਜ਼ਿਆਦਾ ਮਹੱਤਵਪੂਰਣ ਅਤੇ ਤਾਕਤਵਰ ਪਰਮੇਸ਼ੁਰ ਹੈ। ਅਤੇ ਉਹ ਸਾਰੇ ਰਾਜਿਆਂ ਦਾ ਯਹੋਵਾਹ ਹੈ। ਉਹ ਲੋਕਾਂ ਨੂੰ ਅਜਿਹੀਆਂ ਗੱਲਾਂ ਬਾਰੇ ਦੱਸਦਾ ਹੈ ਜਿਹੜੀਆਂ ਲੋਕ ਜਾਣ ਨਹੀਂ ਸੱਕਦੇ। ਮੈਂ ਜਾਣਦਾ ਹਾਂ ਕਿ ਇਹ ਸੱਚ ਹੈ ਕਿਉਂ ਕਿ ਤੂੰ ਮੈਨੂੰ ਇਹ ਗੁਝ੍ਝੀਆਂ ਗੱਲਾਂ ਦੱਸ ਸੱਕਿਆ ਸੀ।”
ਹੋ ਸੀਅ 8:10
ਭਾਵੇਂ ਇਸਰਾਏਲ ਕੌਮਾਂ ਦਰਮਿਆਨ ਆਪਣੇ ‘ਪ੍ਰੇਮੀਆਂ’ ਕੋਲ ਗਈ, ਮੈਂ ਇਸਰਾਏਲੀਆਂ ਨੂੰ ਇਕੱਠਿਆਂ ਕਰਾਂਗਾ ਪਰ ਉਨ੍ਹਾਂ ਨੂੰ ਹੁਣ ਤੋਂ ਕੁਝ ਹੀ ਸਮੇਂ ਬਾਅਦ ਤਾਕਤਵਰ ਰਾਜੇ ਦੇ ਬੋਝ ਝੱਲਣੇ ਸੁਰੂ ਕਰਨੇ ਪੈਣਗੇ।
ਨਾ ਹੋਮ 3:2
ਤੂੰ ਸੁਣ ਸੱਕਦਾ ਹੈਂ: ਚਾਬੁਕਾਂ ਦਾ ਖੜ੍ਹਾਕ, ਪਹੀਆਂ ਦੀ ਘੂਕਰ, ਘੋੜਿਆਂ ਦੀ ਟਾਪ ਤੇ ਉਛਲਦੇ ਰੱਥਾਂ ਦੀਆਂ ਆਵਾਜ਼ਾਂ।
ਹਿਜ਼ ਕੀ ਐਲ 32:11
ਕਿਉਂ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਬਾਬਲ ਦੇ ਰਾਜੇ ਦੀ ਤਲਵਾਰ ਤੇਰੇੇ ਖਿਲਾਫ਼ ਲੜਨ ਲਈ ਆਵੇਗੀ।
ਹਿਜ਼ ਕੀ ਐਲ 30:10
ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ: “ਮੈਂ ਇਸਤੇਮਾਲ ਕਰਾਂਗਾ ਬਾਬਲ ਦੇ ਰਾਜੇ ਦਾ। ਮੈਂ ਮਿਸਰ ਦੇ ਲੋਕਾਂ ਨੂੰ ਤਬਾਹ ਕਰਨ ਲਈ ਨਬੂਕਦਨੱਸਰ ਦਾ ਇਸਤੇਮਾਲ ਕਰਾਂਗਾ।
ਹਿਜ਼ ਕੀ ਐਲ 29:18
“ਆਦਮੀ ਦੇ ਪੁੱਤਰ, ਬਾਬਲ ਦੇ ਰਾਜੇ ਨਬੂਕਦਨੱਸਰ ਨੇ ਸੂਰ ਦੇ ਖਿਲਾਫ਼ ਆਪਣੀ ਫ਼ੌਜ ਤੋਂ ਸਖਤ ਜੰਗ ਕਰਾਈ। ਉਨ੍ਹਾਂ ਨੇ ਹਰ ਸਿਪਾਹੀ ਦਾ ਸਿਰ ਮੁਂਨ ਦਿੱਤਾ। ਹਰ ਮੋਢਾ ਭਾਰੀ ਬੋਝ ਚੁੱਕਣ ਕਾਰਣ ਰਗੜ ਕੇ ਨੰਗਾ ਕਰ ਦਿੱਤਾ ਗਿਆ ਨਬੂਕਦਨੱਸਰ ਅਤੇ ਉਸਦੀ ਫ਼ੌਜ ਨੇ ਸੂਰ ਨੂੰ ਹਰਾਉਣ ਲਈ ਸਖਤ ਮਿਹਨਤ ਕੀਤੀ। ਪਰ ਉਨ੍ਹਾਂ ਨੂੰ ਉਸ ਸਖਤ ਮਿਹਨਤ ਤੋਂ ਕੁਝ ਵੀ ਨਹੀਂ ਮਿਲਿਆ।”
ਯਰਮਿਆਹ 6:23
ਸਿਪਾਹੀਆਂ ਨੇ ਤੀਰ-ਕਮਾਨ ਅਤੇ ਬਰਛੇ ਚੁੱਕੇ ਹਨ, ਉਹ ਜ਼ਾਲਮ ਹਨ। ਉਨ੍ਹਾਂ ਕੋਲ ਕੋਈ ਰਹਿਮ ਨਹੀਂ। ਉਹ ਇੰਨੇ ਤਾਕਤਵਰ ਨੇ। ਉਹ ਸਮੁੰਦਰ ਵਰਗੀ ਗਰਜ ਪੈਦਾ ਕਰਦੇ ਨੇ, ਜਦੋਂ ਵੀ ਉਹ ਘੋੜਸਵਾਰੀ ਕਰਦੇ ਨੇ। ਉਹ ਫ਼ੌਜ ਲੜਾਈ ਲਈ ਤਿਆਰ ਹੋਕੇ ਆ ਰਹੀ ਹੈ। ਉਹ ਫ਼ੌਜ ਤੇਰੇ ਉੱਤੇ, ਸੀਯੋਨ ਦੀਏ ਧੀਏ, ਹਮਲਾ ਕਰਨ ਲਈ ਆ ਰਹੀ ਹੈ।”
ਯਰਮਿਆਹ 25:9
ਇਸ ਲਈ ਛੇਤੀ ਹੀ ਮੈਂ ਉੱਤਰ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਸੱਦਾਂਗਾ” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਛੇਤੀ ਹੀ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਸੱਦਾਂਗਾ। ਉਹ ਮੇਰਾ ਸੇਵਕ ਹੈ। ਮੈਂ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੀ ਧਰਤੀ ਅਤੇ ਯਹੂਦਾਹ ਦੇ ਲੋਕਾਂ ਦੇ ਖਿਲਾਫ਼ ਸੱਦ ਲਿਆਵਾਂਗਾ। ਮੈਂ ਉਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਵੀ ਸੱਦ ਬੁਲਾਵਾਂਗਾ। ਮੈਂ ਉਨ੍ਹਾਂ ਸਾਰੇ ਦੇਸ਼ਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਧਰਤੀਆਂ ਨੂੰ ਹਮੇਸ਼ਾ ਲਈ ਸਖਣੇ ਮਾਰੂਬਲ ਵਾਂਗ ਬਣਾ ਦਿਆਂਗਾ। ਲੋਕ ਉਨ੍ਹਾਂ ਦੇਸ਼ਾਂ ਨੂੰ ਦੇਖਣਗੇ, ਅਤੇ ਇਹ ਦੇਖਕੇ ਸੀਟੀਆਂ ਮਾਰਨਗੇ ਕਿ ਉਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ।
ਯਰਮਿਆਹ 25:22
ਮੈਂ ਸੂਰ ਅਤੇ ਸੀਦੋਨ ਦੇ ਰਾਜਿਆਂ ਨੂੰ ਪਿਆਲਾ ਪਿਲਾਇਆ। ਮੈਂ ਦੂਰ ਦੁਰਾਡੇ ਦੇਸਾਂ ਦੇ ਸਾਰੇ ਰਾਜਿਆਂ ਨੂੰ ਵੀ ਪਿਆਲਾ ਪਿਲਾਇਆ।
ਯਰਮਿਆਹ 27:3
ਫ਼ੇਰ ਹੋਰਨਾਂ ਹਲਾਂ ਨੂੰ ਅਦੋਮ, ਮੋਆਬ ਅਤੇ ਅੰਮੋਨ, ਸੂਰ ਅਤੇ ਸੈਦਾ ਦੇ ਰਾਜਿਆਂ ਨੂੰ ਘੱਲ ਦੇ। ਉਨ੍ਹਾਂ ਰਾਜਿਆਂ ਨੂੰ ਜਿਹੜੇ ਯਰੂਸ਼ਲਮ ਵਿੱਚ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਮਿਲਣ ਆਏ ਨੇ, ਸੰਦੇਸ਼ਵਾਹਕਾਂ ਹੱਥ ਸੰਦੇਸ਼ ਭੇਜ।
ਹਿਜ਼ ਕੀ ਐਲ 17:14
ਇਸ ਲਈ ਯਹੂਦਾਹ ਕਮਜ਼ੋਰ ਰਾਜ ਹੋ ਗਿਆ ਜਿਹੜਾ ਕਿ ਨਬੂਕਦਨੱਸਰ ਦੇ ਵਿਰੁੱਧ ਨਹੀਂ ਸੀ ਹੋ ਸੱਕਦਾ। ਲੋਕਾਂ ਨੂੰ ਉਸ ਇਕਰਾਰਨਾਮੇ ਦਾ ਪਾਲਨ ਕਰਨ ਲਈ ਮਜ਼ਬੂਰ ਕੀਤਾ ਗਿਆ। ਜਿਹੜਾ ਨਬੂਕਦਨੱਸਰ ਨੇ ਯਹੂਦਾਹ ਦੇ ਨਵੇਂ ਰਾਜੇ ਨਾਲ ਕੀਤਾ ਸੀ।
ਹਿਜ਼ ਕੀ ਐਲ 26:3
ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ: “ਮੈਂ ਤੇਰੇ ਵਿਰੁੱਧ ਹਾਂ, ਸੂਰ! ਮੈਂ ਤੇਰੇ ਖਿਲਾਫ਼ ਜੰਗ ਕਰਨ ਲਈ ਬਹੁਤ ਸਾਰੀਆਂ ਕੌਮਾਂ ਨੂੰ ਲਿਆਵਾਂਗਾ। ਉਹ ਬਾਰ-ਬਾਰ ਆਉਣਗੀਆਂ, ਜਿਵੇਂ ਕੰਢੇ ਉੱਤੇ ਲਹਿਰਾਂ ਆਉਂਦੀਆਂ ਹਨ।”
ਹਿਜ਼ ਕੀ ਐਲ 26:10
ਉਸ ਦੇ ਘੋੜੇ ਇੰਨੇ ਜ਼ਿਆਦਾ ਹੋਣਗੇ ਕਿ ਉਨ੍ਹਾਂ ਤੋਂ ਉੱਡਦੀ ਧੂੜ ਤੁਹਾਨੂੰ ਢੱਕੱ ਲਵੇਗੀ। ਤੁਹਾਡੀਆਂ ਕੰਧਾਂ ਘੋੜਸਵਾਰ ਸਿਪਾਹੀਆਂ, ਰੱਥਾਂ ਅਤੇ ਗੱਡੀਆਂ ਦੇ ਸ਼ੋਰ ਨਾਲ ਕੰਬ ਉੱਠਣਗੀਆਂ ਜਦੋਂ ਬਾਬਲ ਦਾ ਰਾਜਾ ਤੁਹਾਡੇ ਸ਼ਹਿਰ ਦੇ ਫ਼ਾਟਕਾਂ ਰਾਹੀਂ ਆਦਮੀਆਂ ਦੇ ਕਿਸੇ ਢਠ੍ਠੀਆਂ ਕੰਧਾਂ ਵਾਲੇ ਸ਼ਹਿਰ ਵਿੱਚ ਦਾਖਿਲ ਹੋਣ ਵਾਂਗ ਦਾਖਲ ਹੋਵੇਗਾ।
ਹਿਜ਼ ਕੀ ਐਲ 28:7
ਮੈਂ ਅਜਨਬੀਆਂ ਨੂੰ ਤੇਰੇ ਵਿਰੁੱਧ ਲੜਨ ਲਈ ਲਿਆਵਾਂਗਾ। ਉਹ ਕੌਮਾਂ ਅੱਤ ਭਿਆਨਕ ਨੇ! ਉਹ ਆਪਣੀਆਂ ਤਲਵਾਰਾਂ ਨੂੰ ਧੂ ਲੈਣਗੇ ਅਤੇ ਉਨ੍ਹਾਂ ਖੂਬਸੂਰਤ ਚੀਜ਼ਾਂ ਦੇ ਵਿਰੁੱਧ ਵਰਤਣਗੇ ਜਿਹੜੀਆਂ ਤੇਰੀ ਸਿਆਣਪ ਨੇਹਾਸਿਲ ਕੀਤੀਆਂ। ਉਹ ਤੇਰੀ ਸ਼ਾਨ ਨੂੰ ਬਰਬਾਦ ਕਰ ਦੇਣਗੇ ।
ਯਰਮਿਆਹ 4:13
ਦੇਖੋ! ਦੁਸ਼ਮਣ ਬੱਦਲ ਵਾਂਗ ਉੱਠ ਰਿਹਾ ਹੈ। ਉਸ ਦੇ ਰੱਥ ਵਾਵਰੋਲੇ ਵਾਂਗ ਆਉਂਦੇ ਨੇ। ਉਸ ਦੇ ਘੋੜੇ ਬਾਜ਼ਾਂ ਨਾਲੋਂ ਵੀ ਤੇਜ਼ ਤਰਾਰ ਨੇ। ਸਾਡੇ ਲਈ ਇਹ ਬਹੁਤ ਬੁਰਾ ਹੋਵੇਗਾ! ਅਸੀਂ ਬਰਬਾਦ ਹੋ ਗਏ ਹਾਂ!