Ezekiel 26:13
ਇਸ ਲਈ ਮੈਂ ਤੁਹਾਡੀ ਖੁਸ਼ੀ ਦੇ ਗੀਤਾਂ ਦੀ ਆਵਾਜ਼ ਬੰਦ ਕਰ ਦਿਆਂਗਾ। ਲੋਕ ਫ਼ੇਰ ਕਦੇ ਵੀ ਤੁਹਾਡੀਆਂ ਰਬਾਬਾਂ ਦੀ ਆਵਾਜ਼ ਨਹੀਂ ਸੁਨਣਗੇ।
Ezekiel 26:13 in Other Translations
King James Version (KJV)
And I will cause the noise of thy songs to cease; and the sound of thy harps shall be no more heard.
American Standard Version (ASV)
And I will cause the noise of thy songs to cease; and the sound of thy harps shall be no more heard.
Bible in Basic English (BBE)
I will put an end to the noise of your songs, and the sound of your instruments of music will be gone for ever.
Darby English Bible (DBY)
And I will cause the noise of thy songs to cease; and the sound of thy harps shall be no more heard.
World English Bible (WEB)
I will cause the noise of your songs to cease; and the sound of your harps shall be no more heard.
Young's Literal Translation (YLT)
And I have caused the noise of thy songs to cease, And the voice of thy harps is heard no more.
| And I will cause the noise | וְהִשְׁבַּתִּ֖י | wĕhišbattî | veh-heesh-ba-TEE |
| songs thy of | הֲמ֣וֹן | hămôn | huh-MONE |
| to cease; | שִׁירָ֑יִךְ | šîrāyik | shee-RA-yeek |
| sound the and | וְק֣וֹל | wĕqôl | veh-KOLE |
| of thy harps | כִּנּוֹרַ֔יִךְ | kinnôrayik | kee-noh-RA-yeek |
| shall be no | לֹ֥א | lōʾ | loh |
| more | יִשָּׁמַ֖ע | yiššāmaʿ | yee-sha-MA |
| heard. | עֽוֹד׃ | ʿôd | ode |
Cross Reference
ਯਰਮਿਆਹ 7:34
ਯਹੂਦਾਹ ਦੇ ਕਸਬਿਆਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਅੰਦਰ ਮੈਂ ਖੁਸ਼ੀ ਅਤੇ ਪ੍ਰਸੰਨਤਾ ਦੀਆਂ ਕਿਲਕਾਰੀਆਂ ਦਾ ਅੰਤ ਕਰ ਦਿਆਂਗਾ। ਯਹੂਦਾਹ ਜਾਂ ਯਰੂਸ਼ਲਮ ਅੰਦਰ ਫ਼ੇਰ ਕਦੇ ਵੀ ਲਾੜੇ ਲਾੜੀਆਂ ਦੀਆਂ ਆਵਾਜ਼ਾਂ ਨਹੀਂ ਸੁਣੀਆਂ ਜਾਣਗੀਆਂ। ਸਾਰੀ ਜ਼ਮੀਨ ਸਖਣਾ ਮਾਰੂਬਲ ਬਣ ਜਾਵੇਗੀ।”
ਯਸਈਆਹ 23:16
ਐ ਔਰਤ, ਜਿਸ ਨੂੰ ਭੁਲਾ ਦਿੱਤਾ ਹੈ ਆਦਮੀਆਂ ਨੇ, ਫ਼ੜ ਲੈ ਆਪਣੇ ਇੱਕਤਾਰਾ ਤੇ ਗੁਜ਼ਰ ਜਾ ਸ਼ਹਿਰ ਵਿੱਚੋਂ। ਚੰਗੀ ਤਰ੍ਹਾਂ ਵਜਾ ਆਪਣਾ ਇੱਕਤਾਰਾ। ਗਾ ਆਪਣਾ ਗੀਤ ਬਾਰ-ਬਾਰ। ਫ਼ੇਰ ਸ਼ਾਇਦ ਲੋਕ ਤੈਨੂੰ ਚੇਤੇ ਕਰ ਸੱਕਣ।
ਯਰਮਿਆਹ 25:10
ਮੈਂ ਉਨ੍ਹਾਂ ਥਾਵਾਂ ਉੱਤੇ ਖੁਸ਼ੀ ਮਨਾਉਣ ਦੀਆਂ ਆਵਾਜ਼ਾਂ ਨੂੰ ਖਤਮ ਕਰ ਦਿਆਂਗਾ। ਉੱਥੇ ਲਾੜੇ ਲਾੜੀ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਫ਼ੇਰ ਨਹੀਂ ਸੁਣਾਈ ਦੇਣਗੀਆਂ। ਮੈਂ ਲੋਕਾਂ ਦੇ ਆਟਾ ਪੀਹਣ ਦੀਆਂ ਆਵਾਜ਼ਾਂ ਨੂੰ ਦੂਰ ਕਰ ਦਿਆਂਗਾ। ਮੈਂ ਦੀਵੇ ਵਿੱਚੋਂ ਰੌਸ਼ਨੀ ਖੋਹ ਲਵਾਂਗਾ।
ਯਰਮਿਆਹ 16:9
ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ ਇਹ ਗੱਲਾਂ ਆਖਦਾ ਹੈ: ‘ਮੈਂ ਜਸ਼ਨ ਮਨਾਉਣ ਵਾਲੇ ਬੰਦਿਆਂ ਦਾ ਸ਼ੋਰ ਬੰਦ ਕਰ ਦਿਆਂਗਾ। ਮੈਂ ਵਿਆਹ ਦੀ ਦਾਵਤ ਵਿੱਚ ਇਕੱਠੇ ਹੋਏ ਲੋਕਾਂ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਬੰਦ ਕਰ ਦਿਆਂਗਾ। ਇਹ ਗੱਲ ਤੇਰੇ ਜੀਵਨ ਕਾਲ ਵਿੱਚ ਹੀ ਵਾਪਰੇਗੀ। ਮੈਂ ਇਹ ਗੱਲਾਂ ਛੇਤੀ ਕਰਾਂਗਾ।’
ਯਸਈਆਹ 24:8
ਲੋਕਾਂ ਨੇ ਖੁਸ਼ੀ ਜ਼ਾਹਰ ਕਰਨੀ ਛੱਡ ਦਿੱਤੀ ਹੈ। ਸਾਰੀਆਂ ਖੁਸ਼ੀ ਦੀਆਂ ਆਵਾਜ਼ਾਂ ਰੁਕ ਗਈਆਂ ਹਨ। ਢੋਲਾਂ ਅਤੇ ਇੱਕਾਤਾਰਿਆਂ ਦਾ ਸੰਗੀਤ ਖਤਮ ਹੋ ਗਿਆ ਹੈ।
ਯਸਈਆਹ 14:11
ਤੇਰੇ ਗੁਮਾਨ ਨੂੰ ਸ਼ਿਓਲ ਵੱਲ ਭੇਜ ਦਿੱਤਾ ਗਿਆ ਹੈ। ਤੇਰੀਆਂ ਸਾਰੰਗੀਆਂ ਦਾ ਸੰਗੀਤ ਤੇਰੀ ਮਾਣ ਭਰੀ ਰੂਹ ਦੀ ਆਮਦ ਦੀ ਸੂਚਨਾ ਦਿੰਦਾ ਹੈ। ਮੱਖੀਆਂ ਤੇਰੇ ਜਿਸਮ ਨੂੰ ਖਾ ਜਾਣਗੀਆਂ। ਤੂੰ ਉਨ੍ਹਾਂ ਉੱਤੇ ਬਿਸਤਰੇ ਵਾਂਗ ਲੇਟਿਆਂ ਹੋਵੇਂਗਾ। ਕੀੜੇ ਤੇਰੇ ਜਿਸਮ ਨੂੰ ਰਜ਼ਾਈ ਵਾਂਗ ਕੱਜਣ।
ਪਰਕਾਸ਼ ਦੀ ਪੋਥੀ 18:22
ਲੋਕਾਂ ਦਾ ਰਬਾਬ, ਹੋਰ ਸੰਗੀਤਕ ਸਾਜ਼, ਸਾਰੰਗੀਆਂ, ਅਤੇ ਤੁਰ੍ਹੀਆਂ ਵਜਾਉਣੀਆਂ ਫ਼ੇਰ ਕਦੀ ਵੀ ਤੁਹਾਡੇ ਵਿੱਚ ਸੁਣੀਆਂ ਨਹੀਂ ਜਾਣਗੀਆਂ। ਤੁਹਾਡੇ ਵਿੱਚ ਕਾਰੀਗਰ ਕਈ ਪ੍ਰਕਾਰ ਦੀ ਕਾਰੀਗਰੀ ਕਰਦੇ ਤੁਹਾਡੇ ਵਿੱਚ ਫ਼ਿਰ ਕਦੇ ਨਹੀਂ ਲੱਭੇ ਜਾਣਗੇ। ਚੱਕੀ ਦੇ ਪੁੜ੍ਹ ਦੀ ਅਵਾਜ਼ ਫ਼ੇਰ ਤੁਹਾਡੇ ਵਿੱਚ ਕਦੇ ਵੀ ਨਹੀਂ ਸੁਣੀ ਜਾਵੇਗੀ।
ਯਾਕੂਬ 5:1
ਖੁਦਗਰਜ਼ ਅਮੀਰ ਲੋਕਾਂ ਨੂੰ ਸਜ਼ਾ ਮਿਲੇਗੀ ਅਮੀਰ ਲੋਕੋ ਤੁਸੀਂ ਸੁਣੋ। ਚੀਕੋ ਅਤੇ ਦਰਦ ਵਿੱਚ ਕੁਰਲਾਓ ਕਿਉਂਕਿ ਵੱਡੀਆਂ ਮੁਸ਼ਕਿਲਾਂ ਤੁਹਾਡੇ ਤੇ ਆ ਰਹੀਆਂ ਹਨ।
ਆਮੋਸ 6:4
ਤੁਸੀਂ ਹਾਬੀ ਦੰਦ ਦੇ ਪਲੰਘਾਂ ਤੇ ਸੌਁਦੇ ਹੋ ਅਤੇ ਆਪਣੇ ਸੋਫ਼ਿਆਂ ਤੇ ਲੇਟਦੇ ਹੋ ਅਤੇ ਇੱਜੜ ਚੋ ਲੇਲੇ ਅਤੇ ਆਪਣੇ ਤਬੇਲਿਆਂ ਚੋ ਵੱਛੇ ਖਾਂਦੇ ਹੋ।
ਹੋ ਸੀਅ 2:11
ਮੈਂ (ਪਰਮੇਸ਼ੁਰ) ਉਸ ਦੀ ਸਾਰੀ ਮੌਜ-ਮਸਤੀ ਖੋਹ ਲਵਾਂਗਾ। ਉਸ ਦੇ ਸਾਲਾਨਾ ਪਰਬ, ਉਸ ਦੀਆਂ ਅਮਸਿਆਵਾਂ, ਉਸ ਦੇ ਆਰਾਮ ਦੇ ਦਿਨ-ਉਸ ਦੇ ਸਾਰੇ ਖਾਸ ਪਰਬ ਮੈਂ ਉਨ੍ਹਾਂ ਸਾਰਿਆਂ ਨੂੰ ਖਤਮ ਕਰ ਦੇਵਾਂਗਾ।
ਹਿਜ਼ ਕੀ ਐਲ 28:13
ਤੂੰ ਸੀ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਅੰਦਰ। ਤੇਰੇ ਕੋਲ ਸੀ ਹਰ ਬਹੁਮੁੱਲਾ ਪੱਬ-ਲਾਲ ਅਕੀਕ-ਸ਼ੁਨਹਿਲਾ, ਦੁਧਿਯਾ, ਬਿਲੌਰ, ਓਨੇਸ ਅਤੇ ਬੈਰੂਜ, ਸ਼ਲੇਮਾਨੀ, ਨੀਲਮ ਅਤੇ ਜਬਰਜਦ। ਅਤੇ ਹਰ ਇੱਕ ਪੱਥਰ ਸੀ ਸੋਨੇ ਵਿੱਚ ਲਾਇਆ ਹੋਇਆ। ਦਿੱਤੀ ਗਈ ਸੀ ਇਹ ਸੁੰਦਰਤਾ ਤੈਨੂੰ। ਉਸ ਦਿਨ ਜਦੋਂ ਸੀ ਤੈਨੂੰ ਸਾਜਿਆ ਗਿਆ। ਪਰਮੇਸ਼ੁਰ ਬਣਾਇਆ ਸੀ ਤੈਨੂੰ ਤਾਕਤਵਰ।
ਯਸਈਆਹ 23:7
ਅਤੀਤ ਵਿੱਚ, ਤੁਸੀਂ ਸੂਰ ਸ਼ਹਿਰ ਵਿੱਚ ਖੁਸ਼ੀ ਮਾਣੀ। ਉਹ ਸ਼ਹਿਰ ਸ਼ਰੂ ਤੋਂ ਹੀ ਵੱਧਦਾ ਫ਼ੁੱਲਦਾ ਰਿਹਾ ਹੈ। ਉਸ ਸ਼ਹਿਰ ਦੇ ਲੋਕਾਂ ਨੇ ਰਹਿਣ ਲਈ ਦੂਰ-ਦੂਰ ਦੀ ਯਾਤਰਾ ਕੀਤੀ ਹੈ,
ਯਸਈਆਹ 22:2
ਅਤੀਤ ਵਿੱਚ ਇਹ ਸ਼ਹਿਰ ਬਹੁਤ ਭੀੜ ਭੜਕੱੇ ਵਾਲਾ ਸੀ। ਇਹ ਸ਼ਹਿਰ ਬਹੁਤ ਸ਼ੋਰੀਲਾ ਸੀ ਤੇ ਬਹੁਤ ਪ੍ਰਸੰਨ ਸੀ। ਪਰ ਹੁਣ ਸਭ ਕੁਝ ਬਦਲ ਗਿਆ ਹੈ। ਤੁਹਾਡੇ ਲੋਕ ਮਾਰੇ ਜਾ ਚੁੱਕੇ ਹਨ ਪਰ ਲੋਕ ਤਲਵਾਰਾਂ ਨਾਲ ਲੜਦਿਆਂ ਹੋਇਆਂ ਨਹੀਂ ਮਾਰੇ ਗਏ ਸਨ।
ਯਸਈਆਹ 5:12
ਤੁਸੀਂ ਦਾਅਵਤਾਂ ਕਰਦੇ ਹੋ, ਸ਼ਰਾਬਾਂ, ਰਬਾਬਾਂ, ਢੋਲਾਂ, ਬਂਸਰੀਆਂ ਅਤੇ ਹੋਰ ਸੰਗੀਤਕ ਸਾਜ਼ਾਂ ਨਾਲ। ਅਤੇ ਤੁਸੀਂ ਉਨ੍ਹਾਂ ਗੱਲਾਂ ਨੂੰ ਦੇਖਦੇ ਹੀ ਨਹੀਂ ਜੋ ਯਹੋਵਾਹ ਨੇ ਕੀਤੀਆਂ ਹਨ। ਯਹੋਵਾਹ ਦੇ ਹੱਥਾਂ ਨੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹਨ-ਪਰ ਤੁਸੀਂ ਉਨ੍ਹਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ। ਇਸ ਲਈ ਤੁਹਾਡੇ ਲੋਕਾਂ ਨਾਲ ਬਹੁਤ ਬੁਰਾ ਹੋਵੇਗਾ।