ਹਿਜ਼ ਕੀ ਐਲ 24:17 in Punjabi

ਪੰਜਾਬੀ ਪੰਜਾਬੀ ਬਾਈਬਲ ਹਿਜ਼ ਕੀ ਐਲ ਹਿਜ਼ ਕੀ ਐਲ 24 ਹਿਜ਼ ਕੀ ਐਲ 24:17

Ezekiel 24:17
ਪਰ ਤੈਨੂੰ ਆਪਣੀਆਂ ਸੋਗੀ ਆਵਾਜ਼ਾਂ ਚੁੱਪ-ਚਾਪ ਕੱਢਣੀਆਂ ਚਾਹੀਦੀਆਂ ਹਨ। ਆਪਣੀ ਮਰੀ ਹੋਈ ਪਤਨੀ ਲਈ ਉੱਚੀ ਨਾ ਰੋਵੀ। ਤੈਨੂੰ ਉਹੀ ਕੱਪੜੇ ਪਹਿਨਣੇ ਚਾਹੀਦੇ ਹਨ ਜੋ ਤੂੰ ਆਮ ਤੌਰ ਤੇ ਪਹਿਨਦਾ ਹੈਂ। ਆਪਣੀ ਪਗੜੀ ਬੰਨ੍ਹੀਂ ਅਤੇ ਜੁੱਤੀ ਪਾਵੀਁ। ਆਪਣੀਆਂ ਮੁੱਛਾਂ ਨੂੰ ਇਹ ਦਰਸਾਉਣ ਲਈ ਨਾ ਢੱਕੀ ਕਿ ਤੂੰ ਉਦਾਸ ਹੈਂ। ਅਤੇ ਉਹ ਭੋਜਨ ਨਾ ਖਾਵੀਂ ਜਿਹੜਾ ਲੋਕ ਉਦੋਂ ਖਾਂਦੇ ਹਨ ਜਦੋਂ ਕੋਈ ਮਰ ਜਾਂਦਾ ਹੈ।”

Ezekiel 24:16Ezekiel 24Ezekiel 24:18

Ezekiel 24:17 in Other Translations

King James Version (KJV)
Forbear to cry, make no mourning for the dead, bind the tire of thine head upon thee, and put on thy shoes upon thy feet, and cover not thy lips, and eat not the bread of men.

American Standard Version (ASV)
Sigh, but not aloud, make no mourning for the dead; bind thy headtire upon thee, and put thy shoes upon thy feet, and cover not thy lips, and eat not the bread of men.

Bible in Basic English (BBE)
Let there be no sound of sorrow; make no weeping for your dead, put on your head-dress and your shoes on your feet, let not your lips be covered, and do not take the food of those in grief.

Darby English Bible (DBY)
Sigh in silence, make no mourning for the dead; bind thy turban upon thee, and put thy sandals upon thy feet, and cover not the beard, and eat not the bread of men.

World English Bible (WEB)
Sigh, but not aloud, make no mourning for the dead; bind your headdress on you, and put your shoes on your feet, and don't cover your lips, and don't eat men's bread.

Young's Literal Translation (YLT)
Cease to groan, `for' the dead thou dost make no mourning, thy bonnet bind on thee, and thy shoes thou dost put on thy feet, and thou dost not cover over the upper lip, and bread of men thou dost not eat.'

Forbear
הֵאָנֵ֣ק׀hēʾānēqhay-ah-NAKE
to
cry,
דֹּ֗םdōmdome
make
מֵתִים֙mētîmmay-TEEM
no
אֵ֣בֶלʾēbelA-vel
mourning
לֹֽאlōʾloh
for
the
dead,
תַֽעֲשֶׂ֔הtaʿăśeta-uh-SEH
bind
פְאֵֽרְךָ֙pĕʾērĕkāfeh-ay-reh-HA
the
tire
of
thine
head
חֲב֣וֹשׁḥăbôšhuh-VOHSH
upon
עָלֶ֔יךָʿālêkāah-LAY-ha
on
put
and
thee,
וּנְעָלֶ֖יךָûnĕʿālêkāoo-neh-ah-LAY-ha
thy
shoes
תָּשִׂ֣יםtāśîmta-SEEM
upon
thy
feet,
בְּרַגְלֶ֑יךָbĕraglêkābeh-rahɡ-LAY-ha
and
cover
וְלֹ֤אwĕlōʾveh-LOH
not
תַעְטֶה֙taʿṭehta-TEH
thy
lips,
עַלʿalal
and
eat
שָׂפָ֔םśāpāmsa-FAHM
not
וְלֶ֥חֶםwĕleḥemveh-LEH-hem
the
bread
אֲנָשִׁ֖יםʾănāšîmuh-na-SHEEM
of
men.
לֹ֥אlōʾloh
תֹאכֵֽל׃tōʾkēltoh-HALE

Cross Reference

ਹੋ ਸੀਅ 9:4
ਉਹ ਯਹੋਵਾਹ ਲਈ ਮੈਅ ਦੇ ਚੜ੍ਹਾਵੇ ਦੀਆਂ ਭੇਟਾਂ ਨਹੀਂ ਦੇਣਗੇ ਅਤੇ ਨਾ ਹੀ ਉਨ੍ਹਾਂ ਦੀਆਂ ਬਲੀਆਂ ਉਸ ਨੂੰ ਪ੍ਰਸੰਨ ਕਰਨਗੀਆਂ। ਉਨ੍ਹਾਂ ਦੀਆਂ ਬਲੀਆਂ ਜਨਾਜ਼ੇ ਦੇ ਸਮੇਂ ਖਾਧੇ ਅੰਨ ਵਰਗੀਆਂ ਹੋਣਗੀਆਂ ਅਤੇ ਜੋ ਕੋਈ ਵੀ ਉਹ ਭੋਜਨ ਖਾਵੇਗਾ ਅਸ਼ੁੱਧ ਹੋ ਜਾਵੇਗਾ। ਉਨ੍ਹਾਂ ਦੀ ਰੋਟੀ ਯਹੋਵਾਹ ਦੇ ਮੰਦਰ ਵਿੱਚ ਨਾ ਆਵੇਗੀ, ਸਗੋਂ ਉਹ ਰੋਟੀ ਉਨ੍ਹਾਂ ਨੂੰ ਖੁਦ ਹੀ ਖਾਣੀ ਪਵੇਗੀ।

੨ ਸਮੋਈਲ 15:30
ਅਹੀਥੋਫ਼ਲ ਦੇ ਖਿਲਾਫ਼ ਦਾਊਦ ਦੀ ਪ੍ਰਾਰਥਨਾ ਦਾਊਦ ਜੈਤੂਨ ਦੇ ਪਹਾੜ ਤੇ ਚੜ੍ਹਿਆ। ਉਹ ਰੋ ਰਿਹਾ ਸੀ। ਉਸ ਨੇ ਸਿਰ ਢੱਕਿਆ ਹੋਇਆ ਸੀ ਅਤੇ ਪੈਰੋ ਨੰਗਾ ਸੀ। ਦਾਊਦ ਦੇ ਨਾਲ ਆਏ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢੱਕੱ ਲੇ ਅਤੇ ਦਾਊਦ ਦੇ ਨਾਲ ਰੋਦੇ ਹੋਏ ਗਏ।

ਅਹਬਾਰ 21:10
“ਪਰਧਾਨ ਜਾਜਕ ਨੂੰ ਉਸ ਦੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ। ਮਸਹ ਵਾਲਾ ਤੇਲ ਉਸ ਦੇ ਸਿਰ ਤੇ ਲਾਇਆ ਗਿਆ ਸੀ। ਇਸ ਤਰ੍ਹਾਂ ਨਾਲ ਉਸ ਨੂੰ ਪਰਧਾਨ ਜਾਜਕ ਦੀ ਖਾਸ ਸੇਵਾ ਲਈ ਚੁਣਿਆ ਗਿਆ ਸੀ। ਉਸ ਨੂੰ ਖਾਸ ਕੱਪੜੇ ਪਹਿਨਣ ਲਈ ਚੁਣਿਆ ਗਿਆ ਸੀ। ਇਸ ਲਈ ਉਸ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਵਿੱਚ ਉਸਦੀ ਉਦਾਸੀ ਨੂੰ ਦਰਸਾਉਣ। ਉਸ ਨੂੰ ਆਪਣੇ ਵਾਲ ਵੱਧਣ ਨਹੀਂ ਦੇਣੇ ਚਾਹੀਦੇ। ਉਸ ਨੂੰ ਆਪਣੇ ਕੱਪੜੇ ਨਹੀਂ ਪਾੜਨੇ ਚਾਹੀਦੇ।

ਅਹਬਾਰ 10:6
ਤਾਂ ਮੂਸਾ ਨੇ ਹਾਰੂਨ ਅਤੇ ਉਸ ਦੇ ਦੋ ਦੂਸਰੇ ਪੁੱਤਰਾਂ, ਅਲਆਜ਼ਾਰ ਅਤੇ ਈਥਾਮਾਰ ਨਾਲ ਗੱਲ ਕੀਤੀ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਕਿਸੇ ਤਰ੍ਹਾਂ ਦੀ ਉਦਾਸੀ ਨਹੀਂ ਦਰਸਾਉਣੀ। ਆਪਣੇ ਵਸਤਰ ਨਹੀਂ ਪਾੜਨੇ ਜਾਂ ਆਪਣੇ ਵਾਲ ਨਹੀਂ ਫ਼ਰੋਲਣੇ। ਆਪਣੀ ਉਦਾਸੀ ਨਾ ਦਰਸਾਉਣੀ ਫ਼ੇਰ ਤੁਸੀਂ ਨਹੀਂ ਮਾਰੇ ਜਾਉਂਗੇ। ਯਹੋਵਾਹ ਸਾਰੇ ਲੋਕਾਂ ਤੇ ਕਰੋਧਵਾਨ ਨਹੀਂ ਹੋਵੇਗਾ। ਇਸਰਾਏਲ ਦੇ ਸਾਰੇ ਲੋਕ ਤੁਹਾਡੇ ਰਿਸ਼ਤੇਦਾਰ ਹਨ-ਉਹ ਯਹੋਵਾਹ ਵੱਲੋਂ ਨਾਦਾਬ ਅਤੇ ਅਬੀਹੂ ਨੂੰ ਸਾੜੇ ਜਾਣ ਤੇ ਰੋ ਸੱਕਦੇ ਹਨ।

ਹਬਕੋਕ 2:20
ਪਰ ਯਹੋਵਾਹ ਅਲਗ-ਬਲਗ ਹੈ। ਉਹ ਤਾਂ ਆਪਣੇ ਪਵਿੱਤਰ ਮੰਦਰ ਵਿੱਚ ਹੈ। ਇਸ ਲਈ ਸਾਰੀ ਦੁਨੀਆਂ ਉਸ ਅੱਗੇ ਚੁੱਪ ਰਹੇ।

ਮੀਕਾਹ 3:7
ਸਾਰੇ ਨਬੀ ਅਤੇ ਭਵਿੱਖਵਕਤਾ ਸ਼ਰਮਸਾਰ ਹਨ। ਉਹ ਕੁਝ ਨਾ ਆਖਣਗੇ ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨਾਲ ਨਾ ਬੋਲੇਗਾ।

ਆਮੋਸ 8:3
ਮੰਦਰ ਦੇ ਭਜਨ ਵੈਣਾਂ ਵਿੱਚ ਬਦਲ ਜਾਣਗੇ। ਯਹੋਵਾਹ ਮੇਰੇ ਸੁਆਮੀ ਪ੍ਰਭੂ ਨੇ ਇਹ ਕੁਝ ਆਖਿਆ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਹੋਣਗੀਆਂ। ਚੁੱਪ ਕਰਕੇ ਲੋਕ ਉਨ੍ਹਾਂ ਲਾਸ਼ਾਂ ਨੂੰ ਚੁੱਕਣਗੇ ਅਤੇ ਕੂੜੇ ਦੇ ਢੇਰ ਉੱਪਰ ਸੁੱਟ ਆਉਣਗੇ।”

ਹਿਜ਼ ਕੀ ਐਲ 24:22
ਪਰ ਤੁਸੀਂ ਵੀ ਓਹੀ ਗੱਲਾਂ ਕਰੋਂਗੇ ਜਿਹੜੀਆਂ ਮੈਂ ਕੀਤੀਆਂ ਨੇ ਆਪਣੀ ਮਿਰਤ ਪਤਨੀ ਬਾਰੇ। ਤੁਸੀਂ ਆਪਣੀਆਂ ਮੁੱਛਾਂ ਨਹੀਂ ਢੱਕੋਂਗੇ ਆਪਣੀ ਗ਼ਮੀ ਦਰਸਾਉਣ ਲਈ ਤੁਸੀਂ ਉਹ ਭੋਜਨ ਨਹੀਂ ਖਾਵੋਂਗੇ ਜਿਹੜਾ ਲੋਕ ਕਿਸੇ ਦੇ ਮਰਨ ਤੇ ਖਾਂਦੇ ਹਨ।

ਯਰਮਿਆਹ 16:4
“ਉਹ ਲੋਕ ਭਿਆਨਕ ਮੌਤ ਮਰਨਗੇ। ਕੋਈ ਬੰਦਾ ਉਨ੍ਹਾਂ ਲਈ ਰੋਣ ਵਾਲਾ ਨਹੀਂ ਹੋਵੇਗਾ। ਕੋਈ ਵੀ ਉਨ੍ਹਾਂ ਨੂੰ ਦਫ਼ਨ ਨਹੀਂ ਕਰੇਗਾ। ਉਨ੍ਹਾਂ ਦੇ ਮੁਰਦਾ ਸਰੀਰ ਧਰਤੀ ਉੱਤੇ ਗੋਹੇ ਵਾਂਗ ਪਏ ਹੋਣਗੇ। ਉਹ ਲੋਕ ਦੁਸਮਣ ਦੀ ਤਲਵਾਰ ਨਾਲ ਮਾਰੇ ਜਾਣਗੇ, ਜਾਂ ਉਹ ਭੁੱਖ ਨਾਲ ਮਰ ਜਾਣਗੇ। ਉਨ੍ਹਾਂ ਦੇ ਮੁਰਦਾ ਸਰੀਰ ਆਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦਾ ਭੋਜਨ ਬਣਨਗੇ।”

ਜ਼ਬੂਰ 46:10
ਪਰਮੇਸ਼ੁਰ ਆਖਦਾ ਹੈ, “ਸ਼ਾਂਤ ਰਹੋ ਅਤੇ ਜਾਣੋ ਕਿ ਮੈਂ ਪਰਮੇਸ਼ੁਰ ਹਾਂ। ਕੌਮਾਂ ਵਿੱਚ ਮੇਰੀ ਉਸਤਤਿ ਹੋਵੇਗੀ। ਮੈਂ ਧਰਤੀ ਉੱਤੇ ਮਹਿਮਾਮਈ ਹੋਵਾਂਗਾ।”

ਜ਼ਬੂਰ 39:9
ਮੈਂ ਆਪਣਾ ਮੂੰਹ ਨਹੀਂ ਖੋਲ੍ਹਾਂਗਾ। ਮੈਂ ਕੁਝ ਵੀ ਨਹੀਂ ਆਖਾਂਗਾ। ਯਹੋਵਾਹ, ਤੁਸੀਂ ਉਹੀ ਕੀਤਾ ਜੋ ਕਰਨ ਵਾਲਾ ਸੀ।

ਜ਼ਬੂਰ 37:7
ਯਹੋਵਾਹ ਉੱਤੇ ਭਰੋਸਾ ਕਰੋ ਅਤੇ ਉਸਦੀ ਮਦਦ ਲਈ ਇੰਤਜ਼ਾਰ ਕਰੋ। ਜਦੋਂ ਮੰਦੇ ਲੋਕੀਂ ਸਫ਼ਲ ਹੋ ਜਾਂਦੇ ਹਨ ਪਰੇਸ਼ਾਨ ਨਾ ਹੋਵੋ। ਜਦੋਂ ਬੁਰੇ ਲੋਕ ਦੁਸ਼ਟ ਵਿਉਂਤਾ ਬਣਾਉਂਦੇ ਹਨ, ਅਤੇ ਉਹ ਸਫ਼ਲ ਹੋ ਜਾਂਦੇ ਹਨ।

ਅਹਬਾਰ 13:45
“ਜੇਕਰ ਕਿਸੇ ਬੰਦੇ ਨੂੰ ਛੂਤ ਦੀ ਅਜਿਹੀ ਭੈੜੀ ਬਿਮਾਰੀ ਹੈ ਉਸ ਨੂੰ ਹੋਰਨਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ। ਉਸ ਨੂੰ ਉੱਚੀ ਅਵਾਜ਼ ਵਿੱਚ ਐਲਾਨ ਕਰਨਾ ਚਾਹੀਦਾ ਹੈ, ‘ਨਾਪਾਕ, ਨਾਪਾਕ।’ ਉਸ ਦੇ ਕੱਪੜਿਆਂ ਨੂੰ ਪਾੜ ਦੇਣਾ ਚਾਹੀਦਾ ਹੈ, ਉਸ ਨੂੰ ਆਪਣੇ ਵਾਲ ਨਹੀਂ ਵਾਹੁਣੇ ਚਾਹੀਦੇ ਅਤੇ ਆਪਣਾ ਮੂੰਹ ਢੱਕ ਲੈਣਾ ਚਾਹੀਦਾ ਹੈ।