Ezekiel 23:38
ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਅਤੇ ਮੇਰੇ ਪਵਿੱਤਰ ਸਥਾਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹੱਤਵਪੂਰਣ ਨਾ ਹੋਣ।
Ezekiel 23:38 in Other Translations
King James Version (KJV)
Moreover this they have done unto me: they have defiled my sanctuary in the same day, and have profaned my sabbaths.
American Standard Version (ASV)
Moreover this they have done unto me: they have defiled my sanctuary in the same day, and have profaned my sabbaths.
Bible in Basic English (BBE)
Further, this is what she has done to me: she has made my holy place unclean and has made my Sabbaths unclean.
Darby English Bible (DBY)
Moreover this have they done unto me: in the same day have they defiled my sanctuary and profaned my sabbaths.
World English Bible (WEB)
Moreover this they have done to me: they have defiled my sanctuary in the same day, and have profaned my Sabbaths.
Young's Literal Translation (YLT)
Again, this they have done to Me, They defiled My sanctuary in that day, And My sabbaths they have polluted.
| Moreover | ע֥וֹד | ʿôd | ode |
| this | זֹ֖את | zōt | zote |
| they have done | עָ֣שׂוּ | ʿāśû | AH-soo |
| defiled have they me: unto | לִ֑י | lî | lee |
| טִמְּא֤וּ | ṭimmĕʾû | tee-meh-OO | |
| sanctuary my | אֶת | ʾet | et |
| in the same | מִקְדָּשִׁי֙ | miqdāšiy | meek-da-SHEE |
| day, | בַּיּ֣וֹם | bayyôm | BA-yome |
| profaned have and | הַה֔וּא | hahûʾ | ha-HOO |
| my sabbaths. | וְאֶת | wĕʾet | veh-ET |
| שַׁבְּתוֹתַ֖י | šabbĕtôtay | sha-beh-toh-TAI | |
| חִלֵּֽלוּ׃ | ḥillēlû | hee-lay-LOO |
Cross Reference
ਹਿਜ਼ ਕੀ ਐਲ 20:13
“‘ਪਰ ਇਸਰਾਏਲ ਦਾ ਪਰਿਵਾਰ ਮਾਰੂਬਲ ਵਿੱਚ ਮੇਰੇ ਵਿਰੁੱਧ ਹੋ ਗਿਆ। ਉਨ੍ਹਾਂ ਨੇ ਮੇਰੇ ਕਨੂੰਨ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨੇ ਮੇਰੀਆਂ ਬਿਧੀਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਜੇ ਕੋਈ ਬੰਦਾ ਉਨ੍ਹਾਂ ਕਨੂੰਨ ਨੂੰ ਮਂਨੇਗਾ ਤਾਂ ਉਹ ਜੀਵੇਗਾ। ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹੱਤਵਪੂਰਨ ਨਾ ਹੋਣ। ਉਨ੍ਹਾਂ ਨੇ ਉਨ੍ਹਾਂ ਦਿਨਾਂ ਵਿੱਚ ਕਈ ਵਾਰੀ ਕੰਮ ਕੀਤਾ। ਮੈਂ ਉਨ੍ਹਾਂ ਨੂੰ ਮਾਰੂਬਲ ਵਿੱਚ ਬਰਬਾਦ ਕਰਨ ਦਾ ਨਿਆਂ ਕੀਤਾ-ਆਪਣੇ ਕਹਿਰ ਦੀ ਪੂਰੀ ਤਾਕਤ ਉਨ੍ਹਾਂ ਨੂੰ ਮਹਿਸੂਸ ਕਰਨ ਦਿੱਤੀ।
ਹਿਜ਼ ਕੀ ਐਲ 20:24
“‘ਇਸਰਾਏਲ ਦੇ ਲੋਕਾਂ ਨੇ ਮੇਰੇ ਹੁਕਮਾਂ ਨੂੰ ਨਹੀਂ ਕਬੂਲਿਆ। ਉਨ੍ਹਾਂ ਨੇ ਮੇਰੇ ਕਨੂੰਨ ਦਾ ਪਾਲਣ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹੱਤਵਪੂਰਨ ਨਾ ਹੋਣ। ਅਤੇ ਉਨ੍ਹਾਂ ਨੇ ਆਪਣੇ ਮਾਪਿਆਂ ਦੇ ਬੁੱਤਾਂ ਦੀ ਉਪਾਸਨਾ ਕੀਤੀ।
ਹਿਜ਼ ਕੀ ਐਲ 7:20
“ਉਨ੍ਹਾਂ ਲੋਕਾਂ ਨੇ ਆਪਣੇ ਖੂਬਸੂਰਤ ਗਹਿਣਿਆਂ ਨੂੰ ਬੁੱਤ ਬਨਾਉਣ ਲਈ ਵਰਤਿਆ। ਉਹ ਉਸ ਬੁੱਤ ਉੱਤੇ ਮਾਣ ਕਰਦੇ ਸਨ। ਉਨ੍ਹਾਂ ਨੇ ਆਪਣੇ ਭਿਆਨਕ ਬੁੱਤ ਬਣਾਏ। ਉਨ੍ਹਾਂ ਨੇ ਉਹ ਚੀਜ਼ਾਂ ਬਣਾਈਆਂ। ਇਸ ਲਈ ਮੈਂ (ਪਰਮੇਸ਼ੁਰ) ਉਨ੍ਹਾਂ ਨੂੰ ਕਿਸੇ ਨਾਪਾਕ ਔਰਤ ਵਾਂਗ ਪਰ੍ਹਾਂ ਸੁੱਟ ਦਿਆਂਗਾ।
ਯਰਮਿਆਹ 17:27
“‘ਪਰ ਜੇ ਤੁਸੀਂ ਮੇਰੀ ਗੱਲ ਨਹੀਂ ਸੁਣੋਗੇ ਅਤੇ ਮੇਰਾ ਹੁਕਮ ਨਹੀਂ ਮੰਨੋਗੇ, ਤਾਂ ਮਾੜੀਆਂ ਘਟਨਾਵਾਂ ਵਾਪਰਨਗੀਆਂ। ਜੇ ਤੁਸੀਂ ਸਬਾਤ ਦੇ ਦਿਨ ਯਰੂਸ਼ਲਮ ਵਿੱਚ ਬੋਝਾ ਲੈ ਕੇ ਜਾਓਗੇ, ਤਾਂ ਤੁਸੀਂ ਉਸ ਨੂੰ ਪਵਿੱਤਰ ਦਿਨ ਵਜੋਂ ਨਹੀਂ ਮੰਨ ਰਹੇ। ਇਸ ਲਈ ਮੈਂ ਅਜਿਹੀ ਅੱਗ ਲਗਾਵਾਂਗਾ ਜਿਹੜੀ ਬੁਝਾਈ ਨਹੀਂ ਜਾ ਸੱਕੇਗੀ। ਉਹ ਅੱਗ ਯਰੂਸ਼ਲਮ ਦੇ ਦਰਵਾਜ਼ਿਆਂ ਤੋਂ ਸ਼ੁਰੂ ਹੋਵੇਗੀ ਅਤੇ ਉਦੋਂ ਤੀਕ ਬਲਦੀ ਰਹੇਗੀ ਜਦੋਂ ਤੀਕ ਕਿ ਸਾਰੇ ਮਹਿਲ ਸੜ ਨਹੀਂ ਜਾਂਦੇ।’”
੨ ਸਲਾਤੀਨ 21:7
ਉਸ ਨੇ ਆਪਣੀ ਘੜੀ ਹੋਈ ਅਸ਼ੇਰਾਹ ਦੀ ਮੂਰਤ ਨੂੰ ਮੰਦਰ ਵਿੱਚ ਧਰ ਦਿੱਤਾ। ਯਹੋਵਾਹ ਨੇ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੂੰ ਇਸ ਮੰਦਰ ਬਾਰੇ ਆਖਿਆ ਸੀ ਕਿ, “ਮੈਂ ਇਸਰਾਏਲ ਦੇ ਸਾਰੇ ਸ਼ਹਿਰਾਂ ਵਿੱਚੋਂ ਯਰੂਸ਼ਲਮ ਨੂੰ ਚੁਣਿਆ ਹੈ ਅਤੇ ਮੈਂ ਯਰੂਸ਼ਲਮ ਦੇ ਮੰਦਰ ਵਿੱਚ ਹਮੇਸ਼ਾ ਲਈ ਆਪਣਾ ਨਾਂ ਰੱਖਾਂਗਾ।
ਹਿਜ਼ ਕੀ ਐਲ 22:8
ਤੁਸੀਂ ਲੋਕ ਮੇਰੀਆਂ ਪਵਿੱਤਰ ਵਸਤੂਆਂ ਨੂੰ ਨਫ਼ਰਤ ਕਰਦੇ ਹੋ। ਤੁਸੀਂ ਮੇਰੇ ਆਰਾਮ ਕਰਨ ਦੇ ਖਾਸ ਦਿਨਾਂ ਬਾਰੇ ਇਸ ਤਰ੍ਹਾਂ ਵਿਹਾਰ ਕਰਦੇ ਹੋ ਜਿਵੇਂ ਉਹ ਮਹੱਤਵਪੂਣ ਨਾ ਹੋਣ।
ਹਿਜ਼ ਕੀ ਐਲ 8:5
ਪਰਮੇਸ਼ੁਰ ਨੇ ਮੇਰੇ ਨਾਲ ਗੱਲ ਕੀਤੀ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਉੱਤਰ ਵੱਲ ਵੇਖ!” ਇਸ ਲਈ ਮੈਂ ਉੱਤਰ ਵੱਲ ਵੇਖਿਆ। ਅਤੇ ਓੱਥੇ ਜਗਵੇਦੀ ਦੇ ਫ਼ਾਟਕ ਦੇ ਦਾਖਲੇ ਦੇ ਉੱਤਰ ਵੱਲ ਉਹ ਬੁੱਤ ਸੀ ਜਿਸਨੇ ਪਰਮੇਸ਼ੁਰ ਨੂੰ ਈਰਖਾਲੂ ਬਣਾ ਦਿੱਤਾ ਸੀ।
ਨਹਮਿਆਹ 13:17
ਮੈਂ ਯਹੂਦਾਹ ਦੇ ਸੱਜਣਾਂ ਨੂੰ ਝਿੜਕਿਆ ਅਤੇ ਆਖਿਆ, “ਇਹ ਕਿਹੋ ਜਿਹੀ ਬਦੀ ਹੈ ਜੋ ਤੁਸੀਂ ਸਬਤ ਦੀ ਮਹਾਨਤਾ ਨੂੰ ਤਬਾਹ ਕਰਕੇ ਕਰ ਰਹੇ ਹੋਂ ਅਤੇ ਇਸ ਨੂੰ ਆਮ ਦਿਨ ਵਾਂਗ ਬਣਾ ਰਹੇ ਹੋਂ।
੨ ਸਲਾਤੀਨ 23:11
ਪਹਿਲਾਂ, ਯਹੂਦਾਹ ਦੇ ਪਾਤਸ਼ਾਹਾਂ ਨੇ ਯਹੋਵਾਹ ਦੇ ਮੰਦਰ ਦੇ ਪ੍ਰਵੇਸ਼ ਦਵਾਰ ਦੇ ਕੋਲ ਰੱਥ ਅਤੇ ਘੋੜੇ ਬੰਨੇ ਹੁੰਦੇ ਸਨ। ਇਹ ਨਾਥਾਨ-ਮਲਕ ਜੋ ਦਫ਼ਤਰੀ ਖਾਸ ਬੰਦਾ ਸੀ ਉਸ ਦੇ ਕਮਰੇ ਦੇ ਕੋਲ ਬੰਨ੍ਹੇ ਹੋਏ ਸਨ। ਇਹ ਰੱਥ ਅਤੇ ਘੋੜੇ ਸੂਰਜ ਦੇਵਤੇ ਦੇ ਸਨਮਾਨ ਲਈ ਸਨ। ਯੋਸੀਯਾਹ ਨੇ ਉੱਥੋਂ ਘੋੜਿਆਂ ਨੂੰ ਹਟਾਅ ਦਿੱਤਾ ਅਤੇ ਰੱਥਾਂ ਨੂੰ ਸਾੜ ਦਿੱਤਾ।
੨ ਸਲਾਤੀਨ 21:4
ਮਨੱਸ਼ਹ ਨੇ ਯਹੋਵਾਹ ਦੇ ਮੰਦਰ ਵਿੱਚ ਝੂਠੇ ਦੇਵਤਿਆਂ ਨੂੰ ਸਨਮਾਨ ਦੇਣ ਲਈ ਜਗਵੇਦੀਆਂ ਬਣਵਾਈਆਂ। ਇਹ ਉਹੀ ਜਗ੍ਹਾ ਹੈ ਜਿਸ ਬਾਰੇ ਯਹੋਵਾਹ ਗੱਲ ਕਰ ਰਿਹਾ ਸੀ, ਜਦੋਂ ਉਸ ਨੇ ਇਹ ਆਖਿਆ ਸੀ, “ਮੈਂ ਯਰੂਸ਼ਲਮ ਵਿੱਚ ਆਪਣਾ ਨਾਂ ਰੱਖਾਂਗਾ।”
ਹਿਜ਼ ਕੀ ਐਲ 5:11
ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, “ਯਰੂਸ਼ਲਮ, ਮੈਂ ਆਪਣੇ ਜੀਵਨ ਨੂੰ ਸਾਖੀ ਰੱਖ ਕੇ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਸਜ਼ਾ ਦਿਆਂਗਾ। ਮੈਂ ਇਕਰਾਰ ਕਰਦਾ ਹਾਂ ਕਿ ਤੈਨੂੰ ਸਜ਼ਾ ਦਿਆਂਗਾ। ਕਿਉਂ ਕਿ ਤੂੰ ਮੇਰੇ ਪਵਿੱਤਰ ਸਥਾਨ ਉੱਤੇ ਭਿਆਨਕ ਗੱਲਾਂ ਕੀਤੀਆਂ ਤੂੰ ਅਜਿਹੀਆਂ ਭਿਆਨਕ ਗੱਲਾਂ ਕੀਤੀਆਂ ਜਿਨ੍ਹਾਂ ਨੇ ਇਸ ਨੂੰ ਨਾਪਾਕ ਕਰ ਦਿੱਤਾ! ਮੈਂ ਤੈਨੂੰ ਸਜ਼ਾ ਦਿਆਂਗਾ। ਮੈਂ ਕੋਈ ਰਹਿਮ ਨਹੀਂ ਕਰਾਂਗਾ। ਮੈਨੂੰ ਤੇਰੇ ਉੱਤੇ ਕੋਈ ਅਫ਼ਸੋਸ ਨਹੀਂ ਹੋਵੇਗਾ!