Ezekiel 23:31
ਤੂੰ ਆਪਣੀ ਭੈਣ ਦੇ ਪਿੱਛੇ ਲਗੀ ਅਤੇ ਉਸੇ ਤਰ੍ਹਾਂ ਦਾ ਜੀਵਨ ਜੀਵਿਆ। ਤੂੰ ਖੁਦ, ਉਸਦਾ ਜ਼ਹਿਰ ਨਾਲ ਭਰਿਆ ਪਿਆਲਾ ਲਿਆ ਅਤੇ ਆਪਣੇ ਹੱਥਾਂ ਵਿੱਚ ਫੜ ਲਿਆ ਸੀ। ਤੂੰ ਆਪਣੀ ਸਜ਼ਾ ਦਾ ਕਾਰਣ ਖੁਦ ਬਣੀ।”
Ezekiel 23:31 in Other Translations
King James Version (KJV)
Thou hast walked in the way of thy sister; therefore will I give her cup into thine hand.
American Standard Version (ASV)
Thou hast walked in the way of thy sister; therefore will I give her cup into thy hand.
Bible in Basic English (BBE)
You have gone in the way of your sister; and I will give her cup into your hand.
Darby English Bible (DBY)
Thou hast walked in the way of thy sister; and I have given her cup into thy hand.
World English Bible (WEB)
You have walked in the way of your sister; therefore will I give her cup into your hand.
Young's Literal Translation (YLT)
In the way of thy sister thou hast walked, And I have given her cup into thy hand.
| Thou hast walked | בְּדֶ֥רֶךְ | bĕderek | beh-DEH-rek |
| way the in | אֲחוֹתֵ֖ךְ | ʾăḥôtēk | uh-hoh-TAKE |
| of thy sister; | הָלָ֑כְתְּ | hālākĕt | ha-LA-het |
| give I will therefore | וְנָתַתִּ֥י | wĕnātattî | veh-na-ta-TEE |
| her cup | כוֹסָ֖הּ | kôsāh | hoh-SA |
| into thine hand. | בְּיָדֵֽךְ׃ | bĕyādēk | beh-ya-DAKE |
Cross Reference
੨ ਸਲਾਤੀਨ 21:13
ਮੈਂ ਯਰੂਸ਼ਲਮ ਉੱਪਰ ਉਹ ਮਾਪਕ ਲਕੀਰ ਖਿੱਚਾਗਾਂ ਜੋ ਸਾਮਰਿਯਾ ਦੇ ਖਿਲਾਫ਼ ਵਰਤੀ ਸੀ ਅਤੇ ਉਹ ਸਾਹਲ ਜੋ ਮੈ ਆਹਾਬ ਦੇ ਘਰ ਦੇ ਵਿਰੁੱਧ ਵਰਤੀ ਸੀ। ਮੈਂ ਯਰੂਸ਼ਲਮ ਨੂੰ ਪਲਟ ਦੇਵਾਂਗਾ ਜਿਵੇਂ ਕੋਈ ਵਿਅਕਤੀ ਭਾਂਡਾ ਪੂੰਝ ਕੇ ਇਸ ਨੂੰ ਮੂਧਾ ਮਾਰ ਦਿੱਤਾ ਹੈ।
ਯਰਮਿਆਹ 7:14
ਇਸ ਲਈ ਮੈਂ ਉਸ ਘਰ ਨੂੰ ਤਬਾਹ ਕਰ ਦਿਆਂਗਾ ਜਿਹੜਾ ਯਰੂਸ਼ਲਮ ਵਿੱਚ ਮੇਰੇ ਨਾਮ ਨਾਲ ਜਾਣਿਆ ਜਾਂਦਾ ਹੈ। ਮੈਂ ਉਸ ਮੰਦਰ ਨੂੰ ਉਸੇ ਤਰ੍ਹਾਂ ਤਬਾਹ ਕਰ ਦਿਆਂਗਾ ਜਿਵੇਂ ਮੈਂ ਸ਼ੀਲੋਹ ਨੂੰ ਤਬਾਹ ਕੀਤਾ ਸੀ। ਅਤੇ ਯਰੂਸ਼ਲਮ ਦਾ ਉਹ ਘਰ ਜਿਹੜਾ ਮੇਰੇ ਨਾਮ ਨਾਲ ਜਾਣਿਆ ਜਾਂਦਾ ਹੈ ਉਹੀ ਮੰਦਰ ਹੈ ਜਿਸ ਵਿੱਚ ਤੁਸੀਂ ਭਰੋਸਾ ਕਰਦੇ ਹੋ। ਇਹ ਥਾਂ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦੇ ਦਿੱਤੀ ਸੀ।
ਯਰਮਿਆਹ 3:8
ਇਸਰਾਏਲ ਬੇਵਫ਼ਾ ਸੀ ਅਤੇ ਇਸਰਾਏਲ ਨੂੰ ਪਤਾ ਸੀ ਕਿ ਮੈਂ ਕਿਉਂ ਉਸ ਨੂੰ ਦੂਰ ਕੀਤਾ ਹੈ। ਇਸਰਾਏਲ ਨੂੰ ਪਤਾ ਸੀ ਕਿ ਮੈਂ ਉਸ ਨੂੰ ਤਲਾਕ ਦੇ ਦਿੱਤਾ ਹੈ ਕਿਉਂ ਕਿ ਉਸ ਨੇ ਵਿਭਚਾਰ ਦਾ ਪਾਪ ਕੀਤਾ ਹੈ। ਪਰ ਇਸ ਗੱਲ ਨੇ ਉਸਦੀ ਬੇਵਫ਼ਾ ਭੈਣ ਨੂੰ ਭੈਭੀਤ ਨਹੀਂ ਕੀਤਾ। ਯਹੂਦਾਹ ਭੈਭੀਤ ਨਹੀਂ ਹੋਈ। ਯਹੂਦਾਹ ਨੇ ਵੀ ਬਾਹਰ ਜਾਕੇ ਵੇਸਵਾ ਵਾਲੇ ਕਰਮ ਕੀਤੇ।
ਯਰਮਿਆਹ 25:15
ਦੁਨੀਆਂ ਦੀਆਂ ਕੌਮਾਂ ਬਾਰੇ ਨਿਆਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਨੇ ਮੈਨੂੰ ਇਹ ਗੱਲਾਂ ਆਖੀਆਂ, “ਯਿਰਮਿਯਾਹ, ਮੇਰੇ ਹੱਥ ਵਿੱਚੋਂ ਮੇਰੇ ਗੁੱਸੇ ਦੀ ਮੈਅ ਨਾਲ ਭਰਿਆ ਹੋਇਆ ਇਹ ਪਿਆਲਾ ਫ਼ੜ ਲੈ। ਮੈਂ ਇਸ ਨੂੰ ਤੇਰੇ ਕੋਲ ਭੇਜੇ ਗਏ ਦੇਸਾਂ ਨੂੰ ਪਿਲਾਵਾਂਗਾ।
ਹਿਜ਼ ਕੀ ਐਲ 16:47
ਤੂੰ ਉਨ੍ਹਾਂ ਵਰਗੀਆਂ ਹੀ ਭਿਆਨਕ ਗੱਲਾਂ ਕੀਤੀਆਂ। ਪਰ ਤੂੰ ਤਾਂ ਉਨ੍ਹਾਂ ਨਾਲੋਂ ਵੀ ਵੱਧੇਰੇ ਮਾੜੀਆਂ ਗੱਲਾਂ ਕੀਤੀਆਂ!
ਹਿਜ਼ ਕੀ ਐਲ 23:13
ਮੈਂ ਦੇਖਿਆ ਕਿ ਦੋਵੇ ਔਰਤਾਂ ਆਪਣੀਆਂ ਜ਼ਿੰਦਗੀਆਂ ਨੂੰ ਇੱਕੋ ਜਿਹੀਆਂ ਗਲਤੀਆਂ ਨਾਲ ਬਰਬਾਦ ਕਰਨ ਜਾ ਰਹੀਆਂ ਸਨ।
ਦਾਨੀ ਐਲ 9:12
“ਪਰਮੇਸ਼ੁਰ ਨੇ ਉਹ ਗੱਲਾਂ ਆਖੀਆਂ ਜਿਹੜੀਆਂ ਸਾਡੇ ਨਾਲ ਅਤੇ ਸਾਡੇ ਆਗੂਆਂ ਨਾਲ ਵਾਪਰਨੀਆਂ ਸਨ-ਅਤੇ ਉਸ ਨੇ ਉਨ੍ਹਾਂ ਨੂੰ ਵਾਪਰਨ ਦਿੱਤਾ। ਉਸ ਨੇ ਸਾਡੇ ਨਾਲ ਭਿਆਨਕ ਗੱਲਾਂ ਵਾਪਰਨ ਦਿੱਤੀਆਂ, ਜਿਹੜੀਆਂ ਗੱਲਾਂ ਦੁਨੀਆਂ ਵਿੱਚ ਹੋਰ ਕਿਤੇ ਵੀ ਨਹੀਂ ਵਾਪਰੀਆਂ।